ਤਾਦੇਊਸ਼ ਰੋਜ਼ੇਵਿੱਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਾਦੇਊਸ਼ ਰੋਜ਼ੇਵਿੱਚ
ਤਾਦੇਊਸ਼ ਰੋਜ਼ੇਵਿੱਚ 2006 ਵਿੱਚ
ਜਨਮ9 ਅਕਤੂਬਰ 1921
ਰਾਦੋਮਸਕੋ, ਪੋਲੈਂਡ
ਮੌਤ24 ਅਪ੍ਰੈਲ 2014(2014-04-24) (ਉਮਰ 92)
ਵਰੋਸਵਾਫ਼, ਪੋਲੈਂਡ
ਕਿੱਤਾਲੇਖਕ

ਤਾਦੇਊਸ਼ ਰੋਜ਼ੇਵਿੱਚ (9 ਅਕਤੂਬਰ 1921 – 24 ਅਪ੍ਰੈਲ 2014) ਇੱਕ ਪੋਲਿਸ਼ ਕਵੀ, ਨਾਟਕਕਾਰ, ਲੇਖਕ, ਅਤੇ ਅਨੁਵਾਦਕ ਸੀ।  ਰੋਜ਼ੇਵਿੱਚ, ਪੋਲੈਂਡ ਦੀ ਵਿਦੇਸ਼ੀ ਵੰਡਾਂ ਦੀ ਸਦੀ ਤੋਂ ਉਪਰੰਤ 19।8 ਵਿੱਚ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਪੈਦਾ ਹੋਈ ਪਹਿਲੀ ਪੀੜ੍ਹੀ ਵਿੱਚੋਂ ਸੀ। ਉਸ ਦਾ ਜਨਮ 1921 ਵਿੱਚ ਲਾਦੋ ਨੇੜੇ ਰਾਦੋਮਸਕੋ ਵਿੱਚ ਹੋਇਆ ਸੀ। ਉਸਨੇ ਪਹਿਲੀ ਵਾਰ ਆਪਣੀਆਂ ਕਵਿਤਾਵਾਂ 1938 ਵਿੱਚ ਪ੍ਰਕਾਸ਼ਿਤ ਕੀਤੀਆਂ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਉਸਨੇ ਪੋਲਿਸ਼ ਦੀ ਜ਼ਮੀਨਦੋਜ਼ ਘਰੇਲੂ ਫੌਜ ਵਿੱਚ ਕੰਮ ਕੀਤਾ ਸੀ। ਉਸ ਦਾ ਵੱਡਾ ਭਰਾ ਜਨਾਸੂਜ਼ ਵੀ ਇੱਕ ਕਵੀ ਸੀ, ਜਿਸ ਨੂੰ 1944 ਵਿੱਚ ਗਸਟਾਪੋ ਨੇ ਪੋਲਿਸ਼ ਅੰਦੋਲਨ ਵਿੱਚ ਕੰਮ ਕਰਨ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਸੀ। ਉਸ ਦੇ ਛੋਟਾ ਭਰਾ, ਸਟਾਨੀਸਲਾਵ, ਇੱਕ ਮਸ਼ਹੂਰ ਫਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਬਣਿਆ।[1]

24 ਅਪ੍ਰੈਲ, 2014 ਨੂੰ ਕੁਦਰਤੀ ਕਾਰਨਾਂ ਕਰਕੇ ਰੋਜ਼ੇਵਿੱਚ ਦੀ ਵਰੋਸਵਾਫ਼ ਵਿਖੇ ਮੌਤ ਹੋ ਗਈ। ਉਹ 92 ਸਾਲ ਦਾ ਸੀ।[1]

ਹਵਾਲੇ[ਸੋਧੋ]