ਸਮੱਗਰੀ 'ਤੇ ਜਾਓ

ਤਿਲਕਰਾਤਨੇ ਦਿਲਸ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਿਲਕਰਾਤਨੇ ਮੁਦੀਯਾਂਸੇਲੇਜ ਦਿਲਸ਼ਾਨ, (ਸਿੰਹਾਲਾ: තිලකරත්න ඩිල්ෂාන්; ਜਨਮ 14 ਅਕਤੂਬਰ 1976, ਤੁਵਾਨ ਮੋਹੰਮਦ ਦਿਲਸ਼ਾਨ ਵਜੋਂ) ਇੱਕ ਕ੍ਰਿਕਟ ਸਾਬਕਾ ਕ੍ਰਿਕਟ ਖਿਡਾਰੀ ਹੈ, ਜੋ ਕਿ ਸ੍ਰੀ ਲੰਕਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਰਿਹਾ ਹੈ। ਉਸਨੂੰ ਆਮ ਤੌਰ 'ਤੇ ਤਿਲਕਰਾਤਨੇ ਦਿਲਸ਼ਾਨ ਕਿਹਾ ਜਾਂਦਾ ਹੈ।[1] ਦਿਲਸ਼ਾਨ ਇੱਕ ਵਿਸ਼ਵ ਪ੍ਰਸਿੱਧ ਬੱਲੇਬਾਜ ਹੈ, ਉਹ ਅਜਿਹਾ ਕ੍ਰਿਕਟ ਖਿਡਾਰੀ ਸੀ ਜੋ ਕਿ ਵਧੀਆ ਬੱਲੇਬਾਜੀ, ਗੇਂਦਬਾਜੀ ਅਤੇ ਫੀਲਡਿੰਗ ਲਈ ਜਾਣਿਆ ਜਾਂਦਾ ਹੈ। ਉਹ ਤੇਜੀ ਨਾਲ ਬੱਲੇਬਾਜੀ ਕਰਨ ਵਾਲਾ ਬੱਲੇਬਾਜ ਸੀ ਅਤੇ ਖਾਸ ਤੌਰ 'ਤੇ ਆਪਣੇ 'ਪੱਲੂ ਸਕੂਪ' (ਅੰਗਰੇਜ਼ੀ:Pallu Scoop) ਸ਼ਾਟ ਲਈ ਜਾਣਿਆ ਜਾਂਦਾ ਹੈ। ਉਹ ਇੱਕ ਓਪਨਰ ਬੱਲੇਬਾਜ ਹੈ ਅਤੇ ਆਫ਼-ਬਰੇਕ ਗੇਂਦਬਾਜੀ ਕਰਦਾ ਹੈ। ਮੈਦਾਨ ਵਿੱਚ ਫੀਲਡਿੰਗ ਸਮੇਂ ਦਿਲਸ਼ਾਨ ਪੁਆਇੰਟ ਸਥਿਤੀ ਤੇ ਖੜ੍ਹਦਾ ਹੈ।

ਦਿਲਸ਼ਾਨ ਨੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚ 1999 ਵਿੱਚ ਜ਼ਿੰਬਾਬਵੇ ਖਿਲਾਫ ਖੇਡਿਆ ਸੀ।[2] ਖਾਸ ਗੱਲ ਇਹ ਹੈ ਕਿ ਸ੍ਰੀ ਲੰਕਾ ਵੱਲੋਂ ਅੰਤਰਰਾਸ਼ਟਰੀ ਟਵੰਟੀ ਟਵੰਟੀ ਖੇਡਣ ਵਾਲਾ ਉਹ ਦੂਸਰਾ ਖਿਡਾਰੀ ਸੀ। ਉਹ ਕ੍ਰਿਕਟ ਇਤਿਹਾਸ ਦਾ ਪਹਿਲਾ ਅਜਿਹਾ ਖਿਡਾਰੀ ਸੀ ਜਿਸਨੇ ਕਪਤਾਨ ਵਜੋਂ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਸੈਂਕੜੇ ਲਗਾਏ ਹੋਣ।

2009 ਆਈਸੀਸੀ ਇਨਾਮਾਂ ਵਿੱਚ ਦਿਲਸ਼ਾਨ ਨੂੰ 'ਅੰਤਰਰਾਸ਼ਟਰੀ ਪਰਫਾਰਮੈਂਸ ਆਫ਼ ਦ ਈਅਰ' ਇਨਾਮ ਦਿੱਤਾ ਗਿਆ ਸੀ, ਜਦੋਂ ਉਸਨੇ ਇੰਗਲੈਂਡ ਵਿੱਚ ਹੋਏ 2009 ਆਈਸੀਸੀ ਵਿਸ਼ਵ ਕੱਪ ਟਵੰਟੀ20 ਵਿੱਚ ਵੈਸਟ ਇੰਡੀਜ਼ ਖਿਲਾਫ਼ 57 ਗੇਂਦਾ ਵਿੱਚ 96 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਉਸਨੇ 2009 ਆਈਸੀਸੀ ਵਿਸ਼ਵ ਕੱਪ ਟਵੰਟੀ20 ਟੂਰਨਾਮੈਂਟ ਵਿੱਚ "ਮੈਨ ਆਫ਼ ਦ ਸੀਰੀਜ਼" ਟਰਾਫੀ ਦਿੱਤੀ ਗਈ ਸੀ। ਇਸ ਤੋਂ ਇਲਾਵਾ 2014 ਆਈਸੀਸੀ ਵਿਸ਼ਵ ਟਵੰਟੀ ਟਵੰਟੀ ਕੱਪ ਜਿੱਤਣ ਵਾਲੀ ਟੀਮ ਦਾ ਵੀ ਉਹ ਮੁੱਖ ਮੈਂਬਰ ਸੀ ਅਤੇ 2007, 2011, 2009 ਅਤੇ 2012 ਦੇ ਵਿਸ਼ਵ ਕੱਪ ਟੂਰਨਾਮੈਂਟਾ ਦਾ ਹਿੱਸਾ ਸੀ।

ਅੰਤਰਰਾਸ਼ਟਰੀ ਕ੍ਰਿਕਟ ਵਿੱਚ 10,000 ਦੌੜਾਂ ਪੂਰੀਆਂ ਕਰਨ ਵਾਲਾ ਉਹ ਚੋਥਾ ਸ੍ਰੀ ਲੰਕਾਈ ਖਿਡਾਰੀ ਅਤੇ ਵਿਸ਼ਵ ਦਾ ਗਿਆਰਵਾਂ ਖਿਡਾਰੀ ਸੀ।[3] ਇਸ ਤੋਂ ਇਲਾਵਾ ਅੰਤਰਰਾਸ਼ਟਰੀ ਟਵੰਟੀ ਟਵੰਟੀ ਵਿੱਚ ਉਹ 1,500 ਦੌੜਾਂ ਪੂਰੀਆਂ ਕਰਨ ਵਾਲਾ ਵਿਸ਼ਵ ਦਾ ਤੀਸਰਾ ਅਤੇ ਸ੍ਰੀ ਲੰਕਾ ਦਾ ਤੀਸਰਾ ਖਿਡਾਰੀ ਸੀ।[4] ਅੰਤਰਰਾਸ਼ਟਰੀ ਟਵੰਟੀ ਟਵੰਟੀ ਕ੍ਰਿਕਟ ਵਿੱਚ 200 ਚੌਕੇ ਲਗਾਉਣ ਵਾਲਾ ਵੀ ਉਹ ਪਹਿਲਾ ਖਿਡਾਰੀ ਹੈ।[5] ਇਸ ਤੋਂ ਇਲਾਵਾ ਦਿਲਸ਼ਾਨ ਨੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਚਾਰ ਸਾਲ 1000 ਤੋਂ ਜਿਆਦਾ ਦੌੜਾਂ ਬਣਾਈਆਂ ਹਨ ਅਤੇ 2009 ਤੋਂ 2015 ਵਿਚਕਾਰ ਉਸਨੇ ਹਰ ਸਾਲ 800 ਤੋਂ ਜਿਆਦਾ ਦੌੜਾਂ ਬਣਾਈਆਂ ਹਨ।

ਪਹਿਲਾਂ ਦਿਲਸ਼ਾਨ ਨੂੰ ਇੱਕ ਸਧਾਰਨ ਜਿਹਾ ਖਿਡਾਰੀ ਸਮਝਿਆ ਜਾਂਦਾ ਸੀ ਜਦੋਂ ਉਹ ਨੰਬਰ 6 ਅਤੇ 7 ਤੇ ਆ ਕੇ ਬੱਲੇਬਾਜੀ ਕਰਦਾ ਹੁੰਦਾ ਸੀ ਅਤੇ ਉਸਨੂੰ ਮਹੇਲਾ ਜੈਵਰਧਨੇ ਅਤੇ ਕੁਮਾਰ ਸੰਗਾਕਾਰਾ ਤੋਂ ਘੱਟ ਪਸੰਦ ਕੀਤਾ ਜਾਂਦਾ ਸੀ। ਫਿਰ ਜਦ ਉਸਨੇ ਓਪਨਰ ਬੱਲੇਬਾਜ ਵਜੋਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਤਾਂ ਉਹ ਦੁਨੀਆ ਵਿੱਚ ਜਾਣਿਆ ਜਾਣ ਲੱਗਾ। ਉਸਦੇ ਅੰਕੜਿਆਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਵਿਸ਼ਵ ਪ੍ਰਸਿੱਧ ਬੱਲੇਬਾਜ ਹੈ। ਜਦੋਂ ਉਹ ਓਪਨਰ ਵਜੋਂ ਖੇਡਣ ਲੱਗਾ ਤਾਂ ਉਸਨੇ ਹੁਣ ਤੱਕ ਓਪਨਰ ਵਜੋਂ ਓ.ਡੀ.ਆਈ. ਵਿੱਚ, ਟੈਸਟ ਕ੍ਰਿਕਟ ਵਿੱਚ ਅਤੇ ਟਵੰਟੀ20 ਕ੍ਰਿਕਟ ਵਿੱਚ 21 ਸੈਂਕੜੇ ਲਗਾਏ ਹਨ।[6][7]

ਅਗਸਤ 2016 ਵਿੱਚ ਦਿਲਸ਼ਾਨ ਨੇ ਓ.ਡੀ.ਆਈ. ਅਤੇ ਟਵੰਟੀ20 ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਇਹ ਐਲਾਨ ਉਸਨੇ ਆਸਟਰੇਲੀਆ ਵਿਰੁੱਧ ਚੱਲ ਰਹੀ ਸੀਰੀਜ਼ ਦੌਰਾਨ ਕੀਤਾ ਸੀ।[8] ਫਿਰ 28 ਅਗਸਤ 2016 ਨੂੰ ਉਸਨੇ ਇੱਕ ਦਿਨਾ ਅੰਤਰਰਾਸ਼ਟਰੀ ਅਤੇ 9 ਸਤੰਬਰ 2016 ਨੂੰ ਉਸਨੇ ਟਵੰਟੀ ਟਵੰਟੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।

ਹਵਾਲੇ[ਸੋਧੋ]

  1. "Dilshan named captain for England tour". ESPNcricinfo. Retrieved 2011-04-18.
  2. Cricinfo Profile Retrieved 20 December 2006.
  3. "Sri Lankan Legend Tillakaratne Dilshan Completes 10,000 ODI Runs". NDTV Sports. Archived from the original on 2015-07-28. Retrieved 26 ਜੁਲਾਈ 2015. {{cite web}}: Unknown parameter |dead-url= ignored (|url-status= suggested) (help)
  4. "Dilshan becomes Sri Lanka´s leading T20 scorer in comfortable win". Sports Opera. Retrieved 10 ਨਵੰਬਰ 2015.
  5. "Asia Cup, 2016 - 10th Match: Pakistan v Sri Lanka". ESPNcrincinfo. Retrieved 4 ਮਾਰਚ 2016.
  6. "Batting records: One-Day Internationals: Openers". Cricinfo Statsguru. ESPN Cricinfo. Retrieved 22 ਅਗਸਤ 2016.
  7. "The forgotten great". ESPNcricinfo. 2 ਦਸੰਬਰ 2015. Retrieved 10 ਦਸੰਬਰ 2015.
  8. "Dilshan to retire from ODIs and T20Is against Australia". ESPN Cricinfo. Retrieved 25 ਅਗਸਤ 2016.

ਬਾਹਰੀ ਕੜੀਆਂ[ਸੋਧੋ]