ਤੁਫ਼ੈਲ ਨਿਆਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤੁਫ਼ੈਲ ਨਿਆਜ਼ੀ
ਉਰਫ਼ਮਾਸਟਰ ਤੁਫ਼ੈਲ, ਮੀਆਂ ਤੁਫ਼ੈਲ, ਤੁਫ਼ੈਲ ਮੁਲਤਾਨੀ
ਜਨਮ1916
ਜਲੰਧਰ, ਪੰਜਾਬ, ਬਰਤਾਨਵੀ ਭਾਰਤ
ਮੌਤਸਤੰਬਰ 21, 1990(1990-09-21)
ਇਸਲਾਮਾਬਾਦ, ਪਾਕਿਸਤਾਨ
ਵੰਨਗੀ(ਆਂ)ਲੋਕ ਗਾਇਕੀ
ਕਿੱਤਾਗਾਇਕ

ਤੁਫ਼ੈਲ ਨਿਆਜ਼ੀ(1916 – 21 ਸਤੰਬਰ 1990) ਪਾਕਿਸਤਾਨੀ ਲੋਕ ਗਾਇਕ ਸੀ ਜਿਸਨੇ "ਸਾਡਾ ਚਿੜੀਆਂ ਦਾ ਚੰਬਾ ਵੇ," " ਅੱਖੀਆਂ ਲੱਗੀਆਂ ਜਵਾਬ ਨਾ," "ਲਾਈ ਬੇਕਦਰਾਂ ਨਾਲ ਯਾਰੀ," ਅਤੇ "ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ" ਆਦਿ ਮਸ਼ਹੂਰ ਗੀਤ ਗਾਏ ਹਨ। ਰੇਡੀਓ ਪਾਕਿਸਤਾਨ ਅਤੇ ਪੀਟੀਵੀ ਉੱਤੇ ਬਹੁਤ ਸਾਰੇ ਪ੍ਰੋਗਰਾਮ ਦਿੱਤੇ ਹਨ।

ਮੁੱਢਲਾ ਜੀਵਨ[ਸੋਧੋ]

ਤੁਫੈਲ ਨਿਆਜ਼ੀ 1916 ਵਿੱਚ, ਜਲੰਧਰ ਨੇੜੇ ਇੱਕ ਪਿੰਡ ਵਿੱਚ ਪੈਦਾ ਹੋਇਆ ਸੀ.

ਤੁਫੈਲ ਦੇ ਪਰਿਵਾਰ ਅਤੇ ਪੁਰਖੇ 'ਪੱਖਵਾਜੀ ਸਨ। "ਉਸ ਦੇ ਵਡਾਰੂਆਂ ਵਿੱਚ ਰਬਾਬੀ ਵੀ ਸਨ ਜੋ ਗੁਰਦੁਆਰੇ ਵਿੱਚ ਗੁਰਬਾਣੀ ਗਾਇਆ ਕਰਦੇ ਸਨ। ਤੁਫੈਲ ਨੇ ਪਰਿਵਾਰ ਦੀ ਇਸ ਪਰੰਪਰਾ ਨੂੰ ਅਪਣਾਇਆ ਅਤੇ ਅੰਮ੍ਰਿਤਸਰ, ਨੇੜੇ ਪੰਬਾ ਪਿੰਡ ਦੇ ਗੁਰਦੁਆਰਾ ਵਿਖੇ ਗੁਰੂ ਨਾਨਕ ਦੀ ਬਾਣੀ ਦਾ ਗਾਇਨ ਸ਼ੁਰੂ ਕਰ ਦਿੱਤਾ, ਜਿੱਥੇ ਉਸ ਦਾ ਨਾਨਾ ਇੱਕ ਰਬਾਬੀ ਤੌਰ ਨੌਕਰੀ ਕਰਦਾ ਸੀ।