ਥਿਓਡੋਰ ਐਡੋਰਨੋ
ਥਿਓਡੋਰ ਡਬਲਯੂ ਐਡੋਰਨੋ | |
|---|---|
(ਅਪਰੈਲ 1964) | |
| ਜਨਮ | 11 ਸਤੰਬਰ 1903 |
| ਮੌਤ | 6 ਅਗਸਤ 1969 (ਉਮਰ 65) |
| ਰਾਸ਼ਟਰੀਅਤਾ | ਜਰਮਨ |
| ਹੋਰ ਨਾਮ | ਥਿਓਡੋਰ ਲੁਡਵਿਗ ਵਿਜ਼ੰਗਰੰਡ |
| ਕਾਲ | 20 ਵੀਂ ਸਦੀ ਦਾ ਫ਼ਲਸਫ਼ਾ |
| ਖੇਤਰ | ਪੱਛਮੀ ਫ਼ਲਸਫ਼ਾ |
| ਸਕੂਲ | |
ਮੁੱਖ ਰੁਚੀਆਂ | |
ਮੁੱਖ ਵਿਚਾਰ | |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ | |
ਥਿਓਡੋਰ ਡਬਲਯੂ ਐਡੋਰਨੋ (/əˈdɔːrnoʊ/;[7] ਜਰਮਨ: [aˈdɔʀno]; ਜਨਮ ਵੇਲੇ ਨਾਂ ਥਿਓਡੋਰ ਲੁਡਵਿਗ ਵਿਜ਼ੰਗਰੰਡ; 11 ਸਤੰਬਰ, 1903 – 6 ਅਗਸਤ, 1969) ਇੱਕ ਜਰਮਨ ਫ਼ਿਲਾਸਫ਼ਰ, ਸਮਾਜ ਵਿਗਿਆਨੀ, ਅਤੇ ਸੰਗੀਤਕਾਰ ਸੀ ਜੋ ਆਪਣੇ ਆਲੋਚਤਨਾਤਮਿਕ ਸਿਧਾਂਤ ਦੇ ਲਈ ਜਾਣਿਆ ਜਾਂਦਾ ਸੀ।
ਉਹ ਆਲੋਚਤਨਾਤਮਿਕ ਸਿਧਾਂਤ ਦੇ ਫਰੈਂਕਫਰਟ ਸਕੂਲ ਦਾ ਮੋਹਰੀ ਮੈਂਬਰ ਸੀ, ਜਿਸਦਾ ਕੰਮ ਅਰਨਸਟ ਬਲੋਚ, ਵਾਲਟਰ ਬੈਂਜਾਮਿਨ, ਮੈਕਸ ਹਾਰਖੇਮਰ, ਅਤੇ ਹਰਬਰਟ ਮਾਰਕਿਊਜ਼ ਵਰਗੇ ਚਿੰਤਕਾਂ ਨਾਲ ਜੁੜ ਗਿਆ ਜਿਸ ਵਾਸਤੇ ਆਧੁਨਿਕ ਸਮਾਜ ਦੀ ਆਲੋਚਨਾ ਲਈ ਫ਼ਰਾਇਡ, ਮਾਰਕਸ ਅਤੇ ਹੇਗਲ ਦੀਆਂ ਰਚਨਾਵਾਂ ਜ਼ਰੂਰੀ ਸਨ।ਉਹ ਸੁਹਜ-ਸ਼ਾਸਤਰ ਅਤੇ ਦਰਸ਼ਨ ਦੇ 20 ਵੀਂ ਸਦੀ ਦੇ ਪ੍ਰਮੁੱਖ ਚਿੰਤਕਾਂ ਵਿੱਚ ਗਿਣਿਆ ਜਾਂਦਾ ਹੈ। ਇਸਦੇ ਇਲਾਵਾ ਇਸ ਸਦੀ ਦੇ ਪ੍ਰਮੁੱਖ ਨਿਬੰਧਕਾਰਾਂ ਵਿਚੋਂ ਇੱਕ ਵਜੋਂ ਵੀ ਜਾਣਿਆ ਜਾਂਦਾ ਹੈ। ਫਾਸ਼ੀਵਾਦ ਅਤੇ ਜਿਸ ਨੂੰ ਉਹ ਸੱਭਿਆਚਾਰ ਉਦਯੋਗ ਕਹਿੰਦਾ ਸੀ ਦੋਨਾਂ ਦੇ ਆਲੋਚਕ ਦੇ ਤੌਰ 'ਤੇ, ਉਸ ਦੀਆਂ ਰਚਨਾਵਾਂ - ਜਿਵੇਂ ਡਾਇਅਲੈਕਟਿਕ ਆਫ਼ ਐਨਲਾਈਕੇਨਮੈਂਟ (1947), ਮਿਨੀਮਾ ਮੋਰਾਲੀਆ (1951) ਅਤੇ ਨੈਗੇਟਿਵ ਡਾਇਅਲੈਕਟਿਕਸ (1966) - ਨੇ ਯੂਰਪੀਅਨ ਨਵੇਂ ਖੱਬਿਆਂ ਨੂੰ ਪ੍ਰਭਾਵਿਤ ਕੀਤਾ।
20 ਵੀਂ ਸਦੀ ਦੇ ਸ਼ੁਰੂ ਵਿੱਚ ਯੂਰਪ ਵਿੱਚ ਹੋਂਦਵਾਦ ਅਤੇ ਪ੍ਰਤੱਖਵਾਦ ਤੋਂ ਪ੍ਰਭਾਵਿਤ ਪ੍ਰਚਲਤ ਪ੍ਰੋਗਰਾਮਾਂ ਵਿਚ, ਐਡੋਰਨੋ ਨੇ ਸ਼ਾਨ ਕੀਅਰਗੇਗੌਦ ਅਤੇ ਐਡਮੰਡ ਹਸਰਲ ਦੇ ਅਧਿਐਨ ਦੇ ਰਾਹੀਂ ਕੁਦਰਤੀ ਇਤਿਹਾਸ ਦਾ ਇੱਕ ਦਵੰਦਵਾਦੀ ਸੰਕਲਪ ਪੇਸ਼ ਕੀਤਾ ਜਿਸਨੇ ਤੱਤ-ਵਿਗਿਆਨ ਅਤੇ ਅਨੁਭਵਵਾਦ ਦੀਆਂ ਦੋਹਾਂ ਪ੍ਰਕਿਰਿਆਵਾਂ ਦੀ ਆਲੋਚਨਾ ਕੀਤੀ। ਪਿਆਨੋਵਾਦਕ ਦੇ ਤੌਰ 'ਤੇ ਕਲਾਸੀਕਲ ਸਿਖਲਾਈ ਪ੍ਰਾਪਤ ਜਿਸ ਦੀਆਂ ਅਰਨੋਲਡ ਸ਼ੋਨਬਰਗ ਦੀ ਬਾਰਾਂ-ਟੋਨ ਤਕਨੀਕ ਨਾਲ ਹਮਦਰਦੀਆਂ ਦਾ ਨਤੀਜਾ ਦੂਜੇ ਵਿਆਨੀਜ਼ ਸਕੂਲ ਦੇ ਐਲਬਨ ਬਰਗ ਨਾਲ ਉਸਦੀ ਸੰਗੀਤ ਰਚਨਾ ਦੀ ਪੜ੍ਹਾਈ ਕਰਨ ਵਿੱਚ ਨਿਕਲਿਆ, ਅਤੇ ਇਸ ਨੇ ਐਡੋਰਨੋ ਦੀ ਐਵਾਂ-ਗਾਰਦ ਸੰਗੀਤ ਪ੍ਰਤੀ ਵਚਨਬੱਧਤਾ ਨੇ ਉਸ ਦੀਆਂ ਬਾਅਦ ਦੀਆਂ ਲਿਖਤਾਂ ਦੀ ਪਿੱਠਭੂਮੀ ਦਾ ਨਿਰਮਾਣ ਕੀਤਾ ਅਤੇ ਜਦੋਂ ਦੂਸਰੇ ਵਿਸ਼ਵ ਯੁੱਧ ਦੌਰਾਨ ਇਹ ਥੌਮਸ ਮਾਨ ਨਾਲ ਕੈਲੀਫੋਰਨੀਆ ਵਿੱਚ ਜਲਾਵਤਨੀ ਦਾ ਜੀਵਨ ਬਤੀਤ ਕਰ ਰਿਹਾ ਸੀ ਤਾਂ ਥੌਮਸ ਮਾਨ ਦੇ ਨਾਵਲ ਡਾਕਟਰ ਫਾਸਟਸ ਦੇ ਲਿਖਣ ਵਿੱਚ ਵੀ ਉਸ ਨੇ ਸਹਿਯੋਗ ਕੀਤਾ। ਸੋਸ਼ਲ ਰਿਸਰਚ ਲਈ ਨਵੇਂ ਸਥਾਪਿਤ ਅਦਾਰੇ ਲਈ ਕੰਮ ਕਰਦੇ ਹੋਏ, ਅਡੋਰਨੋ ਨੇ ਨਿਰੰਕੁਸ਼ਤਾਸ਼ਾਹੀ, ਯਹੂਦੀ-ਵਿਰੋਧਵਾਦ ਅਤੇ ਪ੍ਰਾਪੇਗੰਡੇ ਦੇ ਪ੍ਰਭਾਵਸ਼ਾਲੀ ਅਧਿਐਨਾਂ ਵਿੱਚ ਹਿੱਸਾ ਪਾਇਆ ਜਿਸਨੇ ਬਾਅਦ ਵਿੱਚ ਜੰਗ ਬਾਅਦ ਦੇ ਜਰਮਨੀ ਵਿੱਚ ਸੰਸਥਾ ਵਲੋਂ ਕੀਤੇ ਜਾਣ ਵਾਲੇ ਅਧਿਐਨ ਲਈ ਮਾਡਲ ਵਜੋਂ ਕੰਮ ਕਰਨਾ ਸੀ।
ਮੁੱਢਲਾ ਜੀਵਨ
[ਸੋਧੋ]ਥੀਓਡੋਰ ਡਬਲਿਊ ਐਡੋਰਨੋ ( ਥਿਓਡੋਰ ਐਡਰਨੋ ਵਿਸੇਨਗਰੈਂਡ ) ਥੀਡੋਰ ਲੂਡਵਿਗ ਵਜੋਂ ਪੈਦਾ ਹੋਇਆ ਸੀ। ਇਨ੍ਹਾਂ ਦਾ ਜਨਮ 11 ਸਿ ਸਿਤੰਬਰ 1903 ਵਿਖੇ ਹੋਇਆ। ਇਹ ਵੈਸਟਰਨ ਫਿਲੋਸਫੀ ਧਰਮ ਦੇ ਸੀ। ਇਹ ਜਰਮਨ ਰਾਸ਼ਟਰੀਅਤਾ ਦੇ ਸੀ। ਇਨ੍ਹਾਂ ਨੂੰੰ ਇੱੱਕ ਜਰਮਨ ਦਰਸ਼ਨੀਕ, ਸਮਾਜ ਸ਼ਾਸਤਰੀ, ਮਨੋਵਿਗਿਆਨੀ, ਸੰਗੀਤ ਵਿਗਿਆਨੀ ਅਤੇ ਸੰਗੀਤਕਾਰ ਸਮਾਜ ਦੇ ਆਲੋਚਨਾਤਮਕ ਸਿਧਾਂਤ ਲਈ ਜਾਣਿਆ ਜਾਂਦਾ ਸੀ। ਉਸ ਦੀੀ ਮਾਂ ਇਕ ਸ਼ਰਧਾਵਾਨ ਕੈਥੋਲਿਕ ਤੋਂ ਕੌਰਸਿਕ ਇੱਕ ਸਮੇਂ ਵਿੱਚ ਉੱਥੇ ਇੱਕ ਪੇਸ਼ੇਵਰ ਗਾਇਕਾ ਸੀ। ਜਦੋਂ ਕੀ ਉਸ ਦੇ ਪਿਤਾ ਇਕ ਯਹੂਦੀ ਜੋ ਪ੍ਰੋਟੈਸਟੈਂਟਵਾਦ ਵਿੱਚ ਬੱਦਲ ਗਏ ਸਨ, ਨੇ ਇੱਕ ਸਫ਼ਲ ਵਾਈਨ ਐਕਸਪੋਰਟ ਕਾਰੋਬਾਰ ਚਲਾਇਆ। ਮਾਰਿਆ ਚਾਹੁੰਦੀ ਸੀ ਕੀ ਉਸ ਦੇ ਉੱਤਰ ਦੇ ਪਿਤਾ ਦਾ ਉਪਨਾਮ ਉਸਦੇ ਆਪਣੀ ਨਾਮ, ਐਡਰਨੋ ਦੇ ਨਾਲ ਜੋੜਿਆ ਜਾਵੇ। ਇਸ ਪ੍ਰਕਾਰ ਉਸ ਦੀਆਂ ਮੁੱਢਲੀਆਂ ਪਰਕਾਸ਼ਨਾਂ ਦਾ ਨਾਮ ਥਿਓਡੋਰ ਵਿਸੇਨਗ੍ਡ ਸੀ।
ਮੌਤ
[ਸੋਧੋ]ਥਿਓਡੋਰ ਡਬਲਿਊ ਐਂਡੋਰਨੋ ਦੀ ਮੌਤ 65 ਸਾਲਾਂ ਦੀ ਉਮਰ ਵਿੱਚ 6 ਅਗਸਤ 1979 ਨੂੰ ਵਿਸਪ ਵੀਲਾਇਸ ਸਵਿਟਜ਼ਰਲੈਂਡ ਵਿਚ ਹੋਈ।
ਬੋਧਿਕ ਪ੍ਰਭਾਵ
[ਸੋਧੋ]ਫਰੈਂਕਫਰਟ ਸਕੂਲ ਦੇ ਬਹੁਤ ਸਿਧਾਂਤਕਾਰਾਂ ਵਾਂਗ ਐਡਰਨੋ ਹੇਗਲ, ਮਾਰਜ਼ ਅਤੇ ਫਾਇਡ ਦੇ ਕੰਮਾਂ ਦੁਆਰਾ ਪ੍ਰਭਾਵਿਤ ਹੋਇਆ। ਉਹਨਾਂ ਦੀਆਂ ਪ੍ਰਮੁੱਖ ਸਿਧਾਂਤ ਤਾਂ ਨਹੀਂ ਵੀਹਵੀਂ ਸਦੀ ਦੇ ਪਹਿਲੇ ਅੱਧ ਵਿੱਚ ਬਹੁਤ ਸਾਰੇ ਖੱਬੇ ਪੱਖੀ ਬੁੱਧੀਜੀਵੀਆਂ ਨੂੰ ਆਕਰਸ਼ਿਤ ਕੀਤਾ। ਲੋਰੇਂਜ ਜੁਗਰ ਆਪਣੀ ਰਾਜਨੀਤਕ ਜੀਵਨੀ ਵਿੱਚ ਐਡਰਨੋ ਦੀ "ਐਂਚੀਲੇਸ ਏੜੀ" ਦੀ ਅਲੋਚਨਾ ਕਰਦਾ ਹੈ ਕਿ ਐਡਰਨੋ ਨੇ " ਖ਼ਤਮ ਹੋਇਆ ਸਿੱਖਿਆਵਾਂ, ਮਾਰਜਿਜ਼ਮ, ਮਨੋਵਿਗਿਆਨ ਅਤੇ ਦੂਸਰੇ ਵਿਯੇਨਿਸ ਕੌਮ ਦਿਆਂ ਸਿੱਖਿਆਵਾਂ ਤੇ ਲਗਭਗ ਅਨਿਸ਼ਚਿਤ ਭਰੋਸਾ ਰੱਖਿਆ।
ਮੁੱਖ ਹਿਤ
[ਸੋਧੋ]- ਸਮਾਜਿਕ ਸਿਧਾਂਤ
- ਸਮਾਜ ਸ਼ਾਸਤਰ
- ਮਨੋਵਿਗਿਆਨ
- ਸੁਹਜ
- ਗਿਆਨਵਾਦ
- ਸੰਗੀਤ ਵਿਗਿਆਨ
ਸਿਧਾਂਤ
[ਸੋਧੋ]ਐਡਰਨੋ ਦਾ ਕੰਮ ਇੱਕ ਕੇਂਦਰੀ ਸੋਚ ਤੋਂ ਬਾਹਰ ਆਉਂਦਾ ਹੈ ਜੋ ਉਹ ਵੀਹਵੀਂ ਸਦੀ ਦੀ ਸ਼ੁਰੂਆਤ ਦੀ ਨਵੀਂ ਕਲਾ ਦੀ ਸ਼ੁਰਆਤ ਨਾਲ ਸਾਂਝਾ ਕਰਦਾ ਹੈ। ਉਸ ਚੀਜ਼ ਦੀ ਮਾਂ ਤਾਂ ਜੋ ਆਪਣੇ ਆਪ ਵਿੱਚ ਅਤੇ ਵਿਸ਼ਵ ਵਿੱਚ ਪ੍ਰਮੁੱਖ ਹੈ। ਐਡਰਨੋ ਅਨੁਸਾਰ ਸਮਾਜ ਦੀ ਸਵੈ ਰੱਖਿਆ ਸਮਾਜਿਕ ਤੌਰ ਤੇ ਮਨਜ਼ੂਰ ਕੀਤੀ ਸਮੇਂ ਕੁਰਬਾਨੀ ਤੋਂ ਵੱਖਰੀ ਬਣ ਗਈ ਸੀ। ਐਡਰਨੋ ਸਮੇਤ ਹੋਰ ਮੇਜਰ ਫਰੈਂਕਫਰਟ ਸਕੂਲ ਦੇ ਸਿਧਾਂਤਕ ਮੈਕਸ ਮੋਰਖਾਈਮਰ ਅਤੇ ਹਰਬਰਟ ਮਾਰਿਓ ਨੇ ਦਲੀਲ ਦਿੱਤੀ ਕਿ ਉਨਤ ਪੂੰਜੀਵਾਦ ਉਨ੍ਹਾਂ ਤਾਕਤਾਂ ਨੂੰ ਕਾਬੂ ਵਿੱਚ ਕਰਨ ਜਾਂ ਉਨ੍ਹਾਂ ਨੂੰ ਚੁੱਪ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਜੋ ਇਸ ਦੇ ਕੋਲਾਪਸ ਹਿਣ ਨੂੰ ਲੈ ਕੇ ਆਉਂਦੀਆਂ ਸਨ ਅਤੇ ਇਨਕਲਾਬੀ ਪਲ ਜਦੋਂ ਇਸ ਨੂੰ ਸੋਸ਼ਲਿਜ਼ਮ ਵਿੱਚ ਬਦਲ ਹੋ ਜਾਂਦਾ ਸੀ, ਲੰਘ ਗਿਆ ਸੀ। ਐਡਰਨੋ ਨੇ ਦਲੀਲ ਦਿੱਤੀ ਕੀ ਸਰਮਾਏਦਾਰੀ ਕਾਦ ਇਨਕਲਾਬੀ ਚੇਤਨਾ ਦੇ ਉਦੇਸ਼ ਅਧਾਰ ਤੇ ਆਪਣੇ ਹਮਲੇ ਰਾਹੀਂ ਹੋਰ ਜ਼ਿਆਦਾ ਜਾਂਦੀ ਹੈ। ਐਡਰਨੋ ਇਹ ਦਲੀਲ ਪੇਸ਼ ਕਰਨਾ ਚਾਹੁੰਦੇ ਹਨ ਕਿ ਕੋਈ ਵੀ ਚਿੰਤਕ ਅਤੇ ਅਧਿਐਨ ਕਰਤਾ ਯਥਾਰਥ ਨਾਲੋਂ ਆਜ਼ਾਦ ਨਹੀਂ ਹੁੰਦਾ, ਜਿਸ ਯਥਾਰਥ ਦਾ ਉਹ ਅਧਿਅਨ ਕਰ ਰਿਹਾ ਹੁੰਦਾ ਹੈ।[8]
ਐਡੋਰਨੋ ਅਨੁਸਾਰ ਮਾਨਵੀਕਰਨ
[ਸੋਧੋ]ਮਾਨਕੀਕਰਨ ਦਾ ਵਰਤਾਰਾ ' ਇਕ ਧਾਰਨਾ ਹੈ ਜੋ ਸਰਮਾਏਦਾਰੀ ਦੁਆਰਾ ਚਲਾਏ ਗਏ ਮਾਸ ਮੀਡੀਆ ਅਤੇ ਪੂੰਜੀਵਾਦੀ ਸੱਭਿਆਚਾਰ ਦੇ ਫਾਰਮੂਲੇ ਉਤਪਾਦਾਂ ਦੀ ਵਿਸ਼ੇਸ਼ਤਾ ਲਈ ਵਰਤੀ ਜਾਂਦੀ ਹੈ ਜੋ ਸਭ ਤੋਂ ਘੱਟ ਨੂੰ ਅਪੀਲ ਕਰਦੀ ਹੈ। ਸਭ ਤੋਂ ਵੱਧ ਲਾਭ ਦੀ ਭਾਲ ਵਿੱਚ ਆਮ ਗਿਰੋਹ "82 ਅਨੁਸਾਰ 9 ਐਡਰਨੋ ਅਨੁਸਾਰ ਅਸੀਂ ਇਕ ਮੀਡੀਆ ਸੱਭਿਆਚਾਰ ਨਾਲ ਚੱਲਣ ਵਾਲੇ ਸਮਾਜ ਵਿੱਚ ਵੱਸਦੇ ਹਾਂ ਜਿਸ ਦੀ ਉਤਪਾਦਾਂ ਦੀ ਖਪਤ ਇਸ ਦੀ ਇੱਕ ਮੁੱਖ ਵਿਸ਼ੇਸ਼ਤਾ ਹੈ। ਮਾਸ ਮੀਡੀਆ ਇਨ੍ਹਾਂ ਵਿਅਕਤੀਆਂ ਨੂੰ ਯਕੀਨ ਦਿਵਾਉਣ ਲਈ ਉਪਯੋਗਤਾਵਾਂ ਉਤਪਾਦਾਂ ਅਤੇ ਸੇਵਾਵਾਂ ਬਾਰੇ ਸੰਦੇਸ਼ ਦੇਣ ਲਈ ਕੰਮ ਕਰਦਾ ਹੈ। ਮਾਨਕੀਕਰਨ ਵਿੱਚ ਵਸਤੂਆਂ ਦੀ ਵੱਡੀ ਮਾਤਰਾ ਦੇ ਉਤਪਾਦਨ ਹੁੰਦੇ ਹਨ ਤਾਂ ਕਿ ਉਕਤ ਵਾਅਦਾ ਕੀਤਾ ਜਾ ਸਕੇ ਤਾਂ ਕਿ ਵੱਧ ਤੋਂ ਵੱਧ ਮੁਨਾਫਾ ਸੰਭਵ ਹੋ ਸਕੇ।
ਐਂਡੋਰਨੋ ਦਾ ਸਮਾਜ ਵਿਗਿਆਨ
[ਸੋਧੋ]ਐਡੋਰਨੋ ਦਾ ਮੰਨਣਾ ਸੀ ਕਿ ਸਮਾਜ ਸ਼ਾਸਤਰ ਨੂੰ ਸਵੈਬ ਪ੍ਰਤੀਬਿੰਬਿਤ ਅਤੇ ਆਲੋਚਨਾਤਮਕ ਹੋਣ ਦੀ ਜ਼ਰੂਰਤ ਹੈ, ਵਿਗਿਆਨੀ ਆਮ ਵਿਅਕਤੀ ਦੀ ਭਾਸ਼ਾ ਦੀ ਵਰਤੋਂ ਕਰਦਾ ਹੈ, ਉਹ ਇੱਕ ਰਾਜਨੀਤਕ ਨਿਰਮਾਣ ਹੈ ਜੋ ਕਿ ਵੱਡੇ ਪੱਧਰ ਤੇ ਵਰਤਦਾ ਹੈ, ਅਕਸਰ ਤੋਂ ਸਪਸ਼ਟ ਸੰਕਲਪ ਦੁਆਰਾ ਸਥਾਪਤ ਕੀਤਾ ਜਾਂਦਾ ਹੈ।
ਐਡੋਰਨੋ ਦੇ ਕੰਮ
[ਸੋਧੋ]- Dialectic of Enlightenment, 1994
- In Search of Wagner, 1952
- Prisms, 1955
- Notes of Literature, 1958
- Sound Of Figure, 1959
ਐਡੋਰਨੋ ਦੇ ਸੰਗੀਤਾਤਮਕ ਕੰਮ
[ਸੋਧੋ]- Piano Piece, 1921
- String quartet, 1921
- Two songs with orchestra
ਡਾਇਲੈਕਟਿਕ ਆਫ ਦ ਐਨਲਾਈਟਨਮੈਂਟ
[ਸੋਧੋ]ਐਡੋਰਨੋ ਆਪਣੀ ਪੁਸਤਕ ਡਾਇਲੈਕਟਿਵ ਆਫ ਦ ਐਨਵਾਇਰਮੈਂਟ ਵਿੱਚ ਇਹ ਨਿਰਨਾ ਪੇਸ਼ ਕਰਦੇ ਹਨ ਕਿ ਗਿਆਨਕਰਨ (ਐਨਲਾਈਟਨਮੈਂਟ) ਦਾਦਾ ਪ੍ਰੋਜੈਕਟ ਆਪਣੇ ਅੰਤਮ ਸਿਰੇ ਤੇ ਪਹੁੰਚ ਚੁੱਕਾ ਹ ਕਿ ਇਸ ਨਾਲ ਜਿੱਥੇ ਆਜ਼ਾਦੀ ਅਤੇ ਖੁਸ਼ਹਾਲੀ ਆਵੇਗੀ, ਪੁੱਠੀ ਆਲੋਚਨਾਤਮਕ ਚਿੰਤਨ ਨੂੰ ਵੀ ਬੜਾ ਮਿਲੇਗਾ ਪਰ ਇਸ ਦੇ ਬਿਲਕੁਲ ਉਲਟ ਤਰਕ, ਦਲੀਲ ਅਤੇ ਵਿਗਿਆਨਿਕ ਸੋਚ ਹੀ, ਜੋ ਗਿਆਨ ਕਰਨ ਦੇ ਪ੍ਰਮੁੱਖ ਸੰਗਠਨ ਸਮਾਜਿਕ ਨਿਯੰਤਰਣ ਦੇ ਪ੍ਰਮੁੱਖ ਸਾਧਨ ਬਣ ਗਏ। ਨਤੀਜੇ ਵਜੋਂ ਇੰਨਾ ਨੌਕਰਸ਼ਾਹੀ, ਵਿਗਿਆਨੀ, ਤਕਨੀਕੀ, ਵਿਚਾਰਧਾਰਕ ਸ਼ਕਤੀਆਂ ਨੇ ਜਿਸ ਸਮਾਜ ਨੂੰ ਜਨਮ ਦਿੱਤਾ, ਉਦਾਸ ਦਿਨ ਖਪਤਕਾਰਾਂ ਦਾ ਇਕ ਉਦਾਸੀਨ ਸਮਾਜ ਹੀ ਸੀ। [9]
ਹਵਾਲੇ
[ਸੋਧੋ]- ↑ Christine Fillion, "Adorno's Marginalien zu Theorie und Praxis: In Praise of Discontinuity", Humanitas, Volume 2, Issue 1, Fall 2012.
- ↑ Adorno/Horkheimer, The Culture Industry: Enlightenment as Mass Deception.
- ↑ Theodor W. Adorno (trans. Francis McDonagh), "Commitment" [based on a March 1962 radio broadcast under the title "Engagement oder künstlerische Autonomie"] in Andrew Arato, Eike Gebhardt (eds.), The Essential Frankfurt School Reader, Continuum, 1978, pp. 300–318 (modernist art as an opposition to the conventional experience of the mass media).
- ↑ Gary Day, Literary Criticism: A New History, Edinburgh University Press, 2008, p. 265.
- ↑ "[Art's] paradoxical task is to attest to the lack of concord while at the same time working to abolish discordance" (Adorno quoted by James Martin Harding in Adorno and "a Writing of the Ruins", SUNY Press, 1997, p. 30); variant translation by Robert Hullot-Kentor in Adorno, Aesthetic Theory, 1997, University of Minnesota Press, p. 168: "Paradoxically, art must testify to the unreconciled and at the same time envision its reconciliation; this is a possibility only for its nondiscursive language."
(Original German: "Paradox hat sie das Unversöhnte zu bezeugen und gleichwohl tendenziell zu versöhnen; möglich ist das nur ihrer nicht-diskursiven Sprache."). - ↑ Adorno defined maturity as the courage and the ability to use one's own understanding independently of dominant heteronomous patterns of thought; see Macdonald, Iain (2011), "Cold, cold, warm: Autonomy, intimacy and maturity in Adorno", Philosophy & Social Criticism, 37(6), 669–689.
- ↑ Oxford Dictionary of English
- ↑ ਸੱਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਲੁਧਿਆਣਾ. ੨੦੨੦. ISBN 978-93-89997-73-6.
{{cite book}}: Check date values in:|year=(help) - ↑ ਅੰਤੋਨੀਓ ਗ੍ਰਾਮਸ਼ੀ ਦਾ ਸਭਿਆਚਾਰ ਚਿੰਤਨ.