ਹਰਬਰਟ ਮਾਰਕਿਊਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹਰਬਰਟ ਮਾਰਕਿਊਜ਼

ਮਾਰਕਿਊਜ਼ 1955 ਵਿੱਚ
ਜਨਮ 19 ਜੁਲਾਈ 1898
ਬਰਲਿਨ, ਜਰਮਨ ਸਾਮਰਾਜ
ਮੌਤ 29 ਜੁਲਾਈ 1979(1979-07-29) (ਉਮਰ 81)
ਸਟਾਰਨਬਰਗ, ਪੱਛਮੀ ਜਰਮਨੀ
ਰਾਸ਼ਟਰੀਅਤਾ ਜਰਮਨ
ਮੁੱਖ ਰੁਚੀਆਂ ਸਮਾਜਕ ਸਿਧਾਂਤ, ਸਮਾਜਵਾਦ, ਉਦਯੋਗਵਾਦ, ਤਕਨਾਲੋਜੀ


ਹਰਬਰਟ ਮਾਰਕਿਊਜ਼ (ਜਰਮਨ: ; 19 ਜੁਲਾਈ 1898 – 29 ਜੁਲਾਈ 1979) ਜਰਮਨ ਦਾਰਸ਼ਨਿਕ, ਸਮਾਜ ਸ਼ਾਸਤਰੀ, ਅਤੇ ਰਾਜਨੀਤਕ ਸਿਧਾਂਤਕਾਰ ਸੀ, ਅਤੇ ਆਲੋਚਨਾਤਮਕ ਸਿਧਾਂਤ ਦੇ ਫਰੈਂਕਫ਼ਰਟ ਸਕੂਲ ਨਾਲ ਜੁੜਿਆ ਹੋਇਆ ਸੀ। ਬਰਲਿਨ ਵਿੱਚ ਜਨਮੇ, ਮਾਰਕਿਊਜ਼ ਨੇ ਬਰਲਿਨ ਅਤੇ ਫਰੇਬਰਗ ਯੂਨੀਵਰਸਿਟੀਆਂ ਤੋਂ ਪੜ੍ਹਾਈ ਕੀਤੀ। ਉਹ ਫਰੈਂਕਫ਼ਰਟ ਵਿੱਚ ਸਮਾਜਕ ਖੋਜ ਵਿੱਚ ਜੁਟੀ ਸੰਸਥਾ - ਜੋ ਬਾਅਦ ਨੂੰ ਫਰੈਂਕਫ਼ਰਟ ਸਕੂਲ ਕਹੀ ਜਾਣ ਲੱਗੀ, ਦੀ ਉਘੀ ਹਸਤੀ ਸੀ। ਉਸਨੇ ਸੋਫ਼ੀ ਵਰਦੀਮ (1924-1951), ਇੰਜੇ ਨਿਊਮਾਨ (1955-1972), ਅਤੇ ਐਰਿਕਾ ਸ਼ੇਰੋਵਰ (1976-1979) ਨਾਲ ਵਿਆਹ ਕਰਵਾਏ।[੧][੨][੩] ਉਹ 1934 ਤੋਂ ਬਾਅਦ ਯੂਨਾਇਟਡ ਸਟੇਟਸ ਵਿੱਚ ਸਰਗਰਮ ਰਿਹਾ। ਪੂੰਜੀਵਾਦ ਅਤੇ ਆਧੁਨਿਕ ਤਕਨਾਲੋਜੀ ਦੇ ਅਮਾਨਵੀਕ੍ਰਿਤ ਪ੍ਰਭਾਵ ਉਸ ਦੇ ਮੁੱਖ ਬੌਧਿਕ ਸਰੋਕਾਰ ਸਨ।

ਹਵਾਲੇ[ਸੋਧੋ]