ਦਰਸ਼ਨ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦਰਸ਼ਨ ਗਿੱਲ ਇੱਕ ਬਹੁ-ਪੱਖੀ ਪੰਜਾਬੀ ਲੇਖਕ, ਕਵੀ, ਆਲੋਚਕ, ਅਨੁਵਾਦਕ, ਚਿੰਤਕ ਅਤੇ ਅਧਿਆਪਕ ਹੈ।

ਜੀਵਨ[ਸੋਧੋ]

ਡਾ. ਦਰਸ਼ਨ ਗਿੱਲ ਦਾ ਜਨਮ 4 ਫਰਵਰੀ 1943 ਨੂੰ ਭਾਰਤ ਵਿੱਚ ਪੰਜਾਬ ਦੇ ਪਿੰਡ ਨੂੰ ਭਾਰਤ ਵਿੱਚ ਪੰਜਾਬ ਦੇ ਪਿੰਡ ਢੁਡੀਕੇ (ਜ਼ਿਲ੍ਹਾਂ ਮੋਗਾਂ) ਵਿੱਚ ਹੋਇਆ। ਉਹ ਬਚੱਪਨ ਵਿੱਚ ਆਪਣੇ ਨਾਨਕੇ ਪਿੰਡ ਬੋਪਾਰਾਏ ਕਲਾਂ (ਜ਼ਿਲ੍ਹਾਂ ਲੁਧਿਆਣਾ) ਵਿੱਚ ਰਹਿੰਦੇ ਸੀ। ਪਿਤਾ ਜੀ ਦਾ ਨਾਮ ਸਰਦਾਰ ਜਗੀਰ ਸਿੰਘ ਗਿੱਲ ਅਤੇ ਮਾਤਾ ਜੀ ਦਾ ਨਾਮ ਹਰਬੰਸ ਕੌਰ ਸੀ। ਡਾ. ਦਰਸ਼ਨ ਗਿੱਲ ਬਾਰਵੀ ਤੱਕ ਨਾਨਕੇ ਪਿੰਡ ਪੜ੍ਹੇ ਅਤੇ ਹਿਸਾਬ ਤੇ ਫ਼ਿਜ਼ਿਕਸ ਵਿੱਚੇ ਬੀ. ਏ. ਡੀ. ਐਮ ਕਾਲਜ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਓਨ੍ਹਾਂ ਨੇ ਗੌਰਮਿੰਟ ਕਾਲਜ, ਹੁਸ਼ਿਆਰਪਰ ਤੋਂ ਐੱਮ. ਏ. (ਅੰਗਰੇਜ਼ੀ) ਦੀ ਡਿਗਰੀ ਕੀਤੀ। 1972 ਵਿੱਚ ਡਾ. ਦਰਸ਼ਨ ਗਿੱਲ ਨੇ ਜਰਮਨ ਭਾਸ਼ਾ ਦੇ ਸਰਟੀਫੀਕਟ ਦਾ ਕੋਰਸ ਕੀਤਾ। 1995 ਵਿੱਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐੱਚ. ਡ. ਕੀਤੀ। ਉਹਨਾਂ ਦੇ ਥੀਸਿਸ ਦਾ ਵਿਸ਼ਾਂ ਸੀ "ਕਨੇਡੀਅਨ ਪੰਜਾਬੀ ਕਵਿਤਾ ਵਿੱਚ ਸੱਭਿਆਚਾਰਕ ਰੂਪਾਂਤਰਣ" ਦੇ ਕੀਤੀ। 1962 ਵਿੱਚ ਉਹ ਆਪਣੇ ਪੁਰਾਣੇ ਸਕੂਲ ਦਾ ਸਾਇੰਸ ਅਧਿਆਪਕ ਬਣੇ। ਮਾਰਚ 1963 ਵੈਚ ਡਾ. ਦਰਸ਼ਨ ਗਿੱਲ 'ਨਵਾਂ ਜ਼ਮਾਨਾਂ' ਦਾ ਸਬ-ਐਡੀਟਰ ਬਣ ਗਿਆ।

1972 ਤੋਂ ਲੈ ਕੇ 1982 ਤੱਕ ਬੀ. ਸੀ. ਮਿੱਲ ਵਿੱਚ ਕੀਤਾ। 1982 ਵਿੱਚ ਡਾ. ਦਰਸ਼ਨ ਗਿੱਲ ਵੈਨਕੂਵਰ ਆਰਾਏ ਅਤੇ 'ਕਨੇਡਾ ਦਰਪਣ' ਸਪਹਾਹਿਕ ਨਾਂ ਦਾ ਅਖ਼ਬਾਰ ਸ਼ੁਰੂ ਕੀਤਾ। ਇਸ ਤੋਂ ਬਿਨਾਂ ਓਨ੍ਹਾਂ ਨੇ 1990 ਤੋਂ 1998 ਤੱਕ ਉਹ ਰੀਅਲ ਇਸਟੇਟ ਵਿੱਚ ਰਹੇ। 1994 ਤੋਂ 2001 ਬੀ. ਸੀ. ਐਸੱਸਮੈਂਟ ਬੋਰਡ ਦਾ ਡਾਇਰੈਵਰ ਰਿਹਾ। 1998 ਤੋਂ 2002 ਤੱਕ ਡਾ. ਦਰਸ਼ਨ ਗਿੱਲ ਨੇ ਬੀ. ਸੀ. ਬਿਲਡਿੰਗਜ਼ ਕਾਰਪੋਰੇਸ਼ਨ ਵਿੱਚ ਸੀਨੀਅਰ ਟੈਕਨੀਕਲ ਐਡਵਾਈਜ਼ਰ ਵਜੋਂ ਕੰਮ ਕੀਤਾ। 2003 ਤੋਂ ਬਾਅਦ ਡਾ. ਦਰਸ਼ਨ ਗਿੱਲ ਯੂ।ਬੀ।ਸੀ ਇੰਮੀਗਰੇਸ਼ਨ ਸਲਾਕਾਰ ਰਿਹਾ। ਡਾ. ਦਰਸ਼ਨ ਗਿੱਲ ਦੀ ਪਹਿਲੀ ਘਰਵਾਲੀ ਮਨਜੀਤ ਕੌਰ ਦੀ ਕੈਂਸਰ ਨਾਲ 1975 ਮੌਤ ਹੌਈ ਸੀ। ਉਸ ਨੇ ਦੂਸਰਾ ਵਿਆਹ ਚਰਨਜੀਤ ਕੌਰ ਨਾਲ ਕਰਵਾਇਆ। ਉਸ ਦੇ ਦੋ ਮੁੰਡੇ ਹਨ ਜਿਹਨਾਂ ਦੇ ਨਾਂ ਪਰਮਿੰਦਰ ਸਿੰਘ ਅਤੇ ਰਮਿੰਦਰ ਸਿੰਘ ਗਿੱਲ ਹਨ ਅਤੇ ਇੱਕ ਧੀ ਹੈ ਜਿਸ ਦਾ ਨਾਂ ਸ਼ਮਿੰਦਰ ਕੌਰ ਹੈ। [1]

ਸਾਹਿਤਕ ਸਫ਼ਰ[ਸੋਧੋ]

ਡਾ. ਦਰਸ਼ਨ ਗਿੱਲ ਨੇ 20 ਦੇ ਕਰੀਬ ਕਿਤਾਬਾਂ ਲਿਖੀਆਂ ਸਨ। ਇਹਨਾਂ ਵਿੱਚ ਕਾਵਿ-ਸੰਗ੍ਰਹਿ, ਅਨੁਵਾਦ, ਅੰਗਰੇਜ਼ੀ, ਅਤੇ ਆਲੋਚਨਾ ਸ਼ਾਮਲ ਹਨ। ਗਿੱਲ ਦੀ ਪਹਿਲੀ ਲਿਖਤ 'ਰੂਪ ਅਰੂਪ' 1976 ਵਿੱਚ ਛਪੀ ਸੀ। ਡਾ. ਦਰਸ਼ਨ ਗਿੱਲ ਨੇ 20 ਕਿਤਾਬਾਂ ਨੂੰ ਸੰਪਾਦਿਤ ਕੀਤਾ ਅਤੇ 3 ਕਿਤਾਬਾਂ ਦਾ ਅਨੁਵਾਦ ਕੀਤਾ ਸੀ। 1963 ਵਿੱਚ ਗਿੱਲ ਨੇ 'ਨਵਾ ਜ਼ਮਾਨ' ਅਖ਼ਬਾਰ ਲਈ ਕੀਤਾ। 1982 ਵਿੱਚ ਡਾ. ਦਰਸ਼ਨ ਗਿੱਲ ਨੇ 'ਕਨੇਡਾ ਦਰਪਣ' ਸੰਪਹਾਦਿਕ ਅਖ਼ਬਾਰ ਸ਼ੁਰੂ ਕੀਤੀ। ਗਿੱਲ ਨੇ ਅੰਗਰੇਜ਼ੀ ਸਾਹਿਤ ਪੜ੍ਰਿਆ ਅਤੇ ਪਤ੍ਹਾਇਆ ਵੀ। ਡਾ. ਦਰਸ਼ਨ ਗਿੱਲ 1984 ਤੋਂ ਪੰਜਾਬੀ ਲੇਖਕ ਮੰਚ ਨਾਲ ਜੁੜਿਆ ਜਿਸ ਦਾ ਦੱਸ ਕੁ ਵਾਰ ਕੁਆਰਡੀਨੇਟਰ ਬਣਿਆ। 1987 ਵਿੱਚ ਗਿੱਲ ਕਾਮਾਗਾਟਾ ਮਾਰੂ ਫ਼ਾਊਂਡੇਸ਼ਨ ਨਾਲ ਜੁੜਿਆ। 1994 ਵਿੱਚ ਗਿੱਲ ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ ਦਾ ਮੈਂਬਰ ਸੀ। ਅੱਠ ਸਾਲ ਲਈ ਉਹ ਸਰੀ ਲਾਇਬਰੇਰੀ ਬੋਰਡ ਦਾ ਡਾਈਵਰ ਰਿਹਾ। 1987 ਵਿੱਚ ਗਿੱਲ ਨੇ ਸਰੀ ਲਾਇਬਰੇਰੀਆਂ ਵਿੱਚ ਪੰਜਾਬੀ ਦੀਆਂ ਕਿਤਾਬਾਂ ਦਾ ਪ੍ਰਬੰਧ ਕਰਵਾਇਆ। ਗਿੱਲ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦਾ ਜੀਵਨ ਮੈਂਬਰ ਵੀ ਸੀ।

ਇਨਾਮ[ਸੋਧੋ]

ਭਾਸ਼ਾ ਵਿਭਾਗ ਵਲੋਂ ਸ੍ਰੋਮਨੀ ਪਰਵਾਸੀ ਸਾਹਿਤਕਾਰ ਇਨਾਮ, 2010

ਰਚਨਾਵਾਂ[ਸੋਧੋ]

ਕਵਿਤਾ[ਸੋਧੋ]

 • ਰੂਪ ਅਰੂਪ (1976)
 • ਜੰਗਲ ਦੀ ਅੱਗ (1976)
 • ਖ਼ਲੀਜ਼ (1978)
 • ਆਪਣੇ ਸਨਮੁੱਖ (1980)
 • ਕਾਲਾ ਸੂਰਜ (1984)
 • ਅੱਗ ਦਾ ਸਫ਼ਰ (1992)
 • ਹਾਦਸਿਆਂ ਦੇ ਹਾਸਿਲ (1996)
 • ਪੌਣਾਂ ਦੇ ਰੰਗ (2001)
 • ਨਜ਼ਮ ਦੀ ਤਲਾਸ਼ ਵਿੱਚ (2005)
 • ਨਜ਼ਮ (ਕਵਿਤਾ) (2005)

ਹੋਰ[ਸੋਧੋ]

 • ਕਨੇਡਾ ਵਿੱਚ ਪੰਜਾਬੀ ਕਵਿਤਾ (ਪੰਜਾਬੀ ਸਭਿੱਆਚਾਰ ਦੇ ਸੰਦਰਭ ਵਿੱਚ: ਵਾਰਤਕ, 1998)
 • ਪੰਜਾਬੀ ਭਾਸ਼ਾ: ਕੌਮਾਂਤਰੀ ਪਰਿਪੇਖ (ਸੰਪਾਦਨ ਵਾਰਤਕ, 2005)
 • ਪੰਜਾਬੀ ਕਵਿ ਵਿੱਚ ਨਿਰਾਸ਼ਾਵਾਦ
 • ਕੈਨੇਡੀਅਨ ਪੰਜਾਬੀ ਕਵਿਤਾ

ਅੰਗਰੇਜ਼ੀ[ਸੋਧੋ]

ਮੈਨ ਐਂਡ ਦੀ ਮਿਰਰ, 1980

ਅਨੁਵਾਦ[ਸੋਧੋ]

ਪੰਜਾਬੀ ਭਾਸ਼ਾ: ਕੌਮਾਂਤਰੀ ਪਰਿਪੇਖ (ਸੰਪਾ), 2005

ਉਕਾਬ ਦੀ ਉਡਾਲ (ਕਵਿਤਾ) ਕੈਨੇਡੀਅਨ ਕਵੀ ਚੀਫ਼ ਡੈਨ ਜਾਰਜ਼, 1980

ਬਾਹਰਲੇ ਲਿੰਕ[ਸੋਧੋ]

www.canada.com/story.html?id=73acd140-42bl-412l0a58b-4fabl58cdabf

www.straight.com/news/gurpreet-singh-lets-keep-darshan-gills-struggle-alive

http://uddari.wordpress.com/2011/06/11/end-of-an-era-dr-darshan-gill-passes-away/

ਪੰਜਾਬੀ ਸ਼ਾਇਕਰੀ ਵਿੱਚ ਇੱਕ ਵਿੱਲਖਣ ਨਾਂ: ਦਰਸ਼ਨ ਗਿੱਲ - ਮੁਲਾਕਾਤੀ ਸਤਨਾਮ ਢਾਅ

http://www.likari.org/index.php?option=com_content&view=article&id=231%3A2011-06-22-15-15-47&catid=30&Ltemid=165

ਦਰਸ਼ਨ ਗਿੱਲ ਨਾਲ ਮੁਲਾਕਾਤ

http://www.youtube.com/watch?v=KTpgMJ0nL88

ਕੈਨੇਡਾ ਦੇ ਪੰਜਾਬੀ ਸਾਹਿਤਕ ਇਤਿਹਾਸ ਵਿੱਚ ਡਾ. ਦਰਸ਼ਨ ਗਿੱਲ ਦਾ ਨਾਂ ਹਮੇਸ਼ਾ ਯਾਦ ਰਹੇਗਾ

http://www.watanpunjabi.ca/august2011/article01.php

ਹਵਾਲੇ[ਸੋਧੋ]

 1. "ਦਰਸ਼ਨ ਗਿੱਲ --- ਮੁਲਾਕਾਤੀ: ਸਤਨਾਮ ਸਿੰਘ ਢਾਅ". ਲਿਖਾਰੀ. 22 ਜੂਨ 2011.  Check date values in: |date= (help)