ਦਰਸ਼ਨ ਸਿੰਘ ਕੈਨੇਡੀਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਰਸ਼ਨ ਸਿੰਘ ਕੈਨੇਡੀਅਨ
ਐਮਐਲਏ
ਦਫ਼ਤਰ ਵਿੱਚ
1972-77, 1977-1980
ਹਲਕਾਗੜ੍ਹਸ਼ੰਕਰ
ਨਿੱਜੀ ਜਾਣਕਾਰੀ
ਜਨਮ(1918-03-13)13 ਮਾਰਚ 1918
ਮੌਤ25 ਸਤੰਬਰ 1986(1986-09-25) (ਉਮਰ 68)
ਲੰਗੇਰੀ, ਬਰਤਾਨਵੀ ਪੰਜਾਬ
ਸਿਆਸੀ ਪਾਰਟੀਸੀਪੀਆਈ
ਪਤੀ/ਪਤਨੀਸ਼੍ਰੀਮਤੀ ਹਰਬੰਸ ਕੌਰ
ਸੰਤਾਨਦੋ ਧੀਆਂ:(1)ਸੁਜਾਤਾ
(2) ਅਰਮਦੀਪ ਕੌਰ ਬਬਲੀ,
ਪੁੱਤਰ: ਸੱਤਪ੍ਰਕਾਸ਼ ਸਿੰਘ ਕੁੱਕਾ
ਰਿਸ਼ਤੇਦਾਰਪਿਤਾ - ਸ਼੍ਰੀ ਦੇਵਾ ਸਿੰਘ ਸੰਘਾ,
ਮਾਤਾ - ਸ਼੍ਰੀਮਤੀ ਰਾਓ,
ਸਹੁਰਾ: ਗਦਰੀ ਬਾਬਾ ਲਾਲ ਸਿੰਘ (ਪਿੰਡ ਜੰਡਿਆਲਾ)
ਰਿਹਾਇਸ਼ਪਿੰਡ ਲੰਗੇਰੀ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ

ਦਰਸ਼ਨ ਸਿੰਘ ਕੈਨੇਡੀਅਨ (1917 – 25 ਸਤੰਬਰ 1986), ਭਾਰਤ ਅਤੇ ਕਨੇਡਾ ਵਿੱਚ ਇੱਕ ਪੰਜਾਬੀ ਟ੍ਰੇਡ ਯੂਨੀਅਨ ਅਤੇ ਕਮਿਊਨਿਸਟ ਆਗੂ ਸੀ।

ਕੈਨੇਡਾ ਵਿੱਚ[ਸੋਧੋ]

ਦਰਸ਼ਨ ਸਿੰਘ, ਕਨੇਡਾ ਵਿੱਚ 1937-1947 ਤਕ ਦਸ ਸਾਲ ਰਹੇ। ਇਸੇ ਲਈ ਉਹਨਾਂ ਦੇ ਨਾਂ ਨਾਲ ਕੈਨੇਡੀਅਨ ਜੁੜ ਗਿਆ। ਜਦੋਂ ਉਹ ਇਥੇ ਪਹੁੰਚੇ ਤਾਂ ਉਹਨਾਂ ਦੇ ਚਾਚੇ ਨੇ ਉਸਨੂੰ ਉਸੇ ਆਰਾ ਮਿੱਲ ਵਿੱਚ ਕੰਮ ਦਿਵਾਉਣ ਦਾ ਯਤਨ ਕੀਤਾ ਜਿਥੇ ਉਹ ਆਪ ਕੰਮ ਕਰਦਾ ਸੀ। ਪਰ ਨਤੀਜਾ ਇਹ ਨਿਕਲਿਆ ਕਿ ਚਾਚੇ ਨੂੰ ਕੰਮ ਤੋਂ ਕਢ ਦਿੱਤਾ ਗਿਆ ਤੇ ਉਸ ਦੀ ਥਾਂ ਭਤੀਜੇ ਨੂੰ ਪੰਜ ਸੈਂਟ ਪ੍ਰਤੀ ਘੰਟਾ ਘੱਟ ਉਜਰਤ ਉਤੇ ਰੱਖ ਲਿਆ। ਇਥੇ ਹੀ ਉਸ ਨੇ ਮਜ਼ਦੂਰਾਂ ਨੂੰ ਜੱਥੇਬੰਦ ਕਰਨ ਦੀ ਸ਼ੁਰੂਆਤ ਕੀਤੀ। ਨਾਲ ਹੀ ਉਹ ਲੇਬਰ ਪ੍ਰੋਗਰੈਸਿਵ ਪਾਰਟੀ (ਉਦੋਂ ਕੈਨੇਡਾ ਦੀ ਕਮਿਊਨਿਸਟ ਪਾਰਟੀ ਦਾ ਨਾਮ) ਵਿੱਚ ਸਰਗਰਮ ਹੋ ਗਿਆ। ਜਦੋਂ ਪਹਿਲੇ ਪੰਜਾਬੀਆਂ ਨੇ ਕੈਨੇਡਾ ਦੇ ਪ੍ਰਾਂਤ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਉਹਨਾਂ ਕੋਲ ਵੋਟ ਦਾ ਹੱਕ ਸੀ ਪਰ ਇਹ 1907 ਵਿੱਚ ਖੋਹ ਲਿਆ ਗਿਆ ਸੀ। ਦਰਸ਼ਨ ਸਿੰਘ ਕੈਨੇਡੀਅਨ ਨੇ ਭਾਰਤੀ ਕਮਿਊਨਿਟੀ ਵੱਲੋਂ ਵੋਟ ਦਾ ਹੱਕ ਮੁੜ ਪ੍ਰਾਪਤ ਕਰਨ ਲਈ ਸ਼ੁਰੂ ਕੀਤੀ ਗਈ ਜੱਦੋ-ਜਹਿਦ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਜੱਦੋ-ਜਹਿਦ ਸਦਕਾ ਹੀ ਭਾਰਤੀਆਂ ਨੇ ਕੈਨੇਡਾ ਵਿੱਚ ਵੋਟ ਪਾਉਣ ਦਾ ਹੱਕ ਮੁੜ 2 ਅਪ੍ਰੈਲ 1947 ਨੂੰ ਪ੍ਰਾਪਤ ਕਰ ਲਿਆ।

ਭਾਰਤ ਵਾਪਸੀ[ਸੋਧੋ]

ਦਰਸ਼ਨ ਸਿੰਘ ਭਾਰਤ ਦੀ ਆਜ਼ਾਦੀ ਮਿਲਣ ਤੋਂ ਤੁਰਤ ਬਾਅਦ 1947 ਵਿੱਚ ਭਾਰਤ ਪਰਤ ਆਇਆ ਅਤੇ ਉਸਨੇ "ਕੈਨੇਡੀਅਨ" ਨੂੰ ਆਪਣੇ ਤਖੱਲਸ ਵਜੋਂ ਆਪਣਾ ਲਿਆ।

ਉਹ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸਰਗਰਮ ਹੋ ਗਿਆ ਅਤੇ ਕੁਝ ਸਮਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦਾ ਸਕੱਤਰ ਵੀ ਰਿਹਾ। ਉਹ ਬੜਾ ਪ੍ਰਭਾਵਸ਼ਾਲੀ ਬੁਲਾਰਾ ਸੀ। ਉਸਨੇ ਪੰਜਾਬ ਕਿਸਾਨ ਸਭਾ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਈ।[1] ਉਸਨੇ ਐਨ ਆਰ ਆਈ ਸਿੱਖਾਂ ਵਿੱਚ ਖਾਲਿਸਤਾਨੀ ਵੱਖਵਾਦੀਆਂ ਦੇ ਵਿਚਾਰਾਂ ਦਾ ਖੰਡਣ ਕੀਤਾ, ਅਤੇ ਆਪਣੇ ਭਾਸ਼ਣਾਂ ਅਤੇ ਲੇਖਾਂ ਰਾਹੀਂ ਉਹਨਾਂ ਦਾ ਸਰਗਰਮ ਵਿਰੋਧ ਕੀਤਾ।[1] ਉਸਨੇ ਪੰਜਾਬ ਵਿਧਾਨ ਸਭਾ ਵਿੱਚ ਹੁਸ਼ਿਆਰਪੁਰ ਜਿਲੇ ਦੇ ਗੜ੍ਹਸ਼ੰਕਰ ਹਲਕੇ ਦੀ ਤਿੰਨ ਵਾਰ ਨੁਮਾਇੰਦਗੀ ਕੀਤੀ।

ਦਰਸ਼ਨ ਸਿੰਘ ਦਾ ਵਿਆਹ ਜਲੰਧਰ ਜਿਲੇ ਦੇ ਪਿੰਡ ਜੰਡਿਆਲਾ ਦੇ ਗਦਰੀ ਬਾਬਾ ਲਾਲ ਸਿੰਘ ਦੀ ਧੀ, ਹਰਬੰਸ ਨਾਲ ਕਰਵਾਇਆ। ਉਸਦੀਆਂ ਦੋ ਧੀਆਂ ਬਰਤਾਨੀਆ ਅਤੇ ਕਨੇਡਾ ਵਿੱਚ ਵਸਦੀਆਂ ਹਨ। ਜੀਵਨ ਦੇ ਆਖਰੀ ਸਾਲਾਂ ਦੌਰਾਨ ਉਹ ਸਪੋਂਡੀਲਾਈਟਿਸ ਤੋਂ ਅਤੇ ਸਿਹਤ ਦੀਆਂ ਕਈ ਹੋਰ ਸਮੱਸਿਆਵਾਂ ਤੋਂ ਪੀੜਿਤ ਸਨ, ਅਤੇ ਇੱਕ ਵਾਰੀ ਇਲਾਜ ਲਈ ਯੂ ਐੱਸ ਐੱਸ ਆਰ ਵੀ ਗਿਆ ਸੀ।[1]

ਪੰਜਾਬ ਵਿਧਾਨ ਸਭਾ ਵਿੱਚ[ਸੋਧੋ]

ਸ਼ਹਾਦਤ[ਸੋਧੋ]

25 ਸਤੰਬਰ ਦੀ ਬਾਅਦ ਦੁਪਹਿਰ ਨੂੰ, ਦਰਸ਼ਨ ਸਿੰਘ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਸੀ।[2] ਉਸਦੀ ਮੌਤ ਦੇ ਦੋ ਘੰਟੇ ਦੇ ਅੰਦਰ, ਤਕਰੀਬਨ ਇੱਕ ਹਜ਼ਾਰ ਪ੍ਰਦਰਸ਼ਨਕਾਰੀ ਮਾਹਿਲਪੁਰ ਦੇ ਪੁਲਿਸ ਸਟੇਸ਼ਨ ਤੇ ਇਕੱਤਰ ਹੋ ਗਏ ਸੀ ਅਤੇ ਹੁਸ਼ਿਆਰਪੁਰ ਦਾ ਰਸਤਾ ਰੋਕ ਦਿੱਤਾ। ਉਹਨਾਂ ਨੇ ਪੁਲਿਸ ਦੀ ਅਯੋਗਤਾ ਦੇ ਖਿਲਾਫ ਵਿਰੋਧ ਕੀਤਾ, ਅਤੇ ਅਪਰਾਧ ਵਿੱਚ ਵੀ ਪੁਲਿਸ ਦੀ ਮਿਲੀਭੁਗਤ ਹੋਣ ਦਾ ਦੋਸ਼ ਲਗਾਇਆ।[1]

26 ਸਤੰਬਰ ਨੂੰ, ਉਸਦੇ ਜੱਦੀ ਪਿੰਡ ਲੰਗੇਰੀ ਤੋਂ ਮਹਿਲਪੁਰ ਤੱਕ ਇੱਕ ਵਿਸ਼ਾਲ ਮਾਰਚ ਕੀਤਾ ਗਿਆ ਸੀ। ਲੋਕਾਂ ਨੇ "ਦਰਸ਼ਨ ਸਿੰਘ ਕਨੇਡੀਅਨ ਅਮਰ ਰਹੇਏ", "ਕੈਨੇਡੀਅਨ ਅਮਨ ਅਤੇ ਏਕਤਾ ਦਾ ਸ਼ਹੀਦ, "ਨਾ ਹਿੰਦੂ ਰਾਜ ਨਾ ਖਾਲਿਸਤਾਨ, ਜੁਗ ਜੁਗ ਜੀਵੇ ਹਿੰਦੁਸਤਾਨ", "ਹਿੰਦੂ ਸਿੱਖ ਨੂੰ ਜੋ ਲੜਾਏ ਉਹ ਕੌਮ ਦਾ ਦੁਸ਼ਮਣ ਹੈ", "ਅੱਤਵਾਦ ਅਤੇ ਵੱਖਵਾਦ ਮੁਰਦਾਬਾਦ", "ਲੋਕਾਂ ਦੀ ਏਕਤਾ ਜ਼ਿੰਦਾਬਾਦ", "ਹਿੰਦੂ ਸਿੱਖ ਏਕਤਾ ਜ਼ਿੰਦਾਬਾਦ" ਅਤੇ "ਸੀਪੀਆਈ ਜ਼ਿੰਦਾਬਾਦ" ਦੇ ਨਾਅਰੇ ਲਾ ਰਹੇ ਸਨ।[1] ਮਾਹਿਲਪੁਰ ਤੋਂ, ਜਲੂਸ ਵਾਪਸ ਲੰਗੇਰੀ ਆਇਆ। 20,000 ਦੀ ਮਜ਼ਬੂਤ ਰੈਲੀ ਪਿੰਡ ਦੇ ਸਕੂਲ ਦੇ ਮੈਦਾਨ ਵਿਚ, ਜਿਥੇ ਕੈਨੇਡੀਅਨ ਦੀ ਲਾਸ਼ ਰੱਖੀ ਗਈ ਸੀ, ਕੀਤੀ ਗਈ ਸੀ। ਹਜ਼ਾਰਾਂ ਸਿੱਖ ਨੌਜਵਾਨਾਂ ਨੇ ਰੈਲੀ ਵਿੱਚ ਹਿੱਸਾ ਲਿਆ, ਕੱਟੜਵਾਦੀ ਕਾਤਲਾਂ ਦੀ ਨਿੰਦਾ ਕੀਤੀ।[1]

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਅਨੇਕ ਨੇਤਾਵਾਂ ਵਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੇ ਜਾਣ ਦੇ ਬਾਅਦ ਉਸ ਦੇ ਸਰੀਰ ਦਾ ਸਸਕਾਰ ਕੀਤਾ ਗਿਆ।[1]

ਹਵਾਲੇ[ਸੋਧੋ]

  1. 1.0 1.1 1.2 1.3 1.4 1.5 1.6 Ralhan, O. P. (2002). Encyclopaedia of Political Parties. pp. 1165–1171. ISBN 81-7488-865-9. 
  2. "Ghosts of Khalistan". The Hindu. 8 October 2012. Retrieved 16 June 2015.