ਦਾਲੀਲਾਹ ਮੁਹੰਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਾਲੀਲਾਹ ਮੁਹੰਮਦ
Dalilah Muhammad, dos Estados Unidos, vence os 400m com barreiras nos Jogos Rio 2016.jpg
2016 ਰੀਓ ਓਲੰਪਿਕ ਸਮੇਂ ਦਾਲੀਲਾਹ ਮੁਹੰਮਦ
ਨਿੱਜੀ ਜਾਣਕਾਰੀ
ਜਨਮ7 ਫਰਵਰੀ 1990
ਨਿਊ ਯਾਰਕ
ਅਲਮਾ ਮਾਤੇਰਦੱਖਣੀ ਕੈਲੇਫ਼ੋਰਨੀਆ ਯੂਨੀਵਰਸਿਟੀ
ਕੱਦ1.73ਮੀਟਰ
ਭਾਰ55ਕਿ:ਗ੍ਰਾ:
ਖੇਡ
ਦੇਸ਼ ਸੰਯੁਕਤ ਰਾਜ ਅਮਰੀਕਾ
ਖੇਡਟਰੈਕ ਅਤੇ ਫ਼ੀਲਡ
Event(s)400ਮੀ: ਅਡ਼ਿੱਕਾ

ਦਾਲੀਲਾਹ ਮੁਹੰਮਦ (ਜਨਮ 7 ਫਰਵਰੀ 1990) ਇੱਕ ਅਮਰੀਕੀ ਅਥਲੀਟ ਹੈ ਜੋ ਕਿ ਖਾਸ ਤੌਰ 'ਤੇ 400 ਮੀਟਰ ਅੜਿਕਾ ਦੌੜ ਲਈ ਜਾਣੀ ਜਾਂਦੀ ਹੈ। ਉਸਦਾ ਸਰਵੋਤਮ ਪ੍ਰਦਰਸ਼ਨ 400 ਮੀਟਰ ਅੜਿਕਾ ਦੌੜ ਵਿੱਚ 52.88 ਸੈਕਿੰਡ ਦਾ ਰਿਹਾ ਹੈ ਅਤੇ ਉਹ 2013 ਅਤੇ 2016 ਦੀ ਅਮਰੀਕਾ ਦੀ ਰਾਸ਼ਟਰੀ ਚੈਂਪੀਅਨ ਹੈ।[1]ਰਿਓ ਡੀ ਜਨੇਰੋ ਵਿਖੇ ਹੋਈਆਂ 2016 ਓਲੰਪਿਕ ਖੇਡਾਂ ਵਿੱਚ ਦਾਲੀਲਾਹ ਨੇ ਔਰਤਾਂ ਦੀ 400 ਮੀਟਰ ਅੜਿਕਾ ਦੌੜ ਵਿੱਚ 53.13 ਦੇ ਸਮੇਂ ਨਾਲ ਜਿੱਤ ਕੇ ਸੋਨੇ ਦਾ ਤਮਗਾ ਹਾਸਿਲ ਕੀਤਾ ਹੈ।

2007 ਵਿਸ਼ਵ ਯੂਥ ਚੈਂਪੀਅਨਸ਼ਿਪ ਦੇ 400 ਮੀਟਰ ਅੜਿਕਾ ਦੌੜ ਦੇ ਮੁਕਾਬਲੇ ਵਿੱਚ ਉਸ ਨੇ 57.25 ਸੈਕਿੰਡ ਦਾ ਸਮਾਂ ਲੈ ਕੇ ਸੋਨੇ ਦਾ ਤਮਗਾ ਹਾਸਿਲ ਕੀਤਾ ਸੀ ਅਤੇ 2009 ਪਾਨ ਅਮ ਜਰ ਚੈਂਪੀਅਨਸ਼ਿਪ ਵਿੱਚ ਉਸ ਨੇ 58.42 ਦਾ ਸਮਾਂ ਲੈ ਕੇ ਚਾਂਦੀ ਦਾ ਤਮਗਾ ਹਾਸਿਲ ਕੀਤਾ ਸੀ। ਉਹ ਇਸ ਈਵੈਂਟ ਵਿੱਚ ਚਾਰ ਵਾਰ ਆਲ-ਅਮਰੀਕਨ ਦਾ ਖਿਤਾਬ ਵੀ ਜਿੱਤ ਚੁੱਕੀ ਹੈ।

ਅਮਰੀਕੀ ਰਾਸ਼ਟਰੀ ਮਕਾਬਲੇ[ਸੋਧੋ]

ਸਾਲ ਪ੍ਰਤੀਯੋਗਿਤਾ ਸਥਾਨ ਪੁਜੀਸ਼ਨ ਇਵੈਂਟ ਪਰਚੇ
 ਸੰਯੁਕਤ ਰਾਜ ਅਮਰੀਕਾ ਵੱਲੋਂ ਪ੍ਰਦਰਸ਼ਨ
2007 2007 ਅਮਰੀਕਾ ਯੂਥ ਆਊਟਡੋਰ ਟਰੈਕ ਅਤੇ ਫੀਲਡ ਚੈਂਪੀਅਨਸ਼ਿਪ ਬੈਂਦਿਕਤਿਨ ਯੂਨੀਵਰਸਿਟੀ ਦੂਸਰਾ 400 ਮੀਟਰ 55.84
2009 2009 ਅਮਰੀਕਾ ਯੂਥ ਆਊਟਡੋਰ ਜੂਨੀਅਰ ਟਰੈਕ ਅਤੇ ਫੀਲਡ ਚੈਂਪੀਅਨਸ਼ਿਪ ਯੂਗੇਨ, ਓਰੇਗਨ ਪਹਿਲਾ 400 ਮੀ ਅੜਿਕਾ ਦੌੜ 57.32[2]
2012 2012 ਓਲੰਪਿਕ ਟਰਾਇਲ ਯੂਗੇਨ, ਓਰੇਗਨ 20ਵਾਂ 400 ਮੀ ਅੜਿਕਾ ਦੌੜ 58.46[3]
2013 2013 ਅਮਰੀਕਾ ਯੂਥ ਆਊਟਡੋਰ ਜੂਨੀਅਰ ਟਰੈਕ ਅਤੇ ਫੀਲਡ ਚੈਂਪੀਅਨਸ਼ਿਪ ਦੇਸ ਮੌਨੀਜ਼, ਓਵਾ 1st 400 ਮੀ ਅੜਿਕਾ ਦੌੜ 53.83[4]
2015 2015 ਅਮਰੀਕਾ ਯੂਥ ਆਊਟਡੋਰ ਜੂਨੀਅਰ ਟਰੈਕ ਅਤੇ ਫੀਲਡ ਚੈਂਪੀਅਨਸ਼ਿਪ ਦੇਸ ਮੌਨੀਜ਼, ਓਵਾ 11ਵਾਂ 400 ਮੀ ਅੜਿਕਾ ਦੌੜ 57.33[5]
2016 2016 ਸਮਰ ਓਲੰਪਿਕ ਦੇ ਐਥਲੈਟਿਕਸ ਮੁਕਾਬਲੇ ਰਿਓ ਡੀ ਜਨੇਰੋ, ਬ੍ਰਾਜ਼ੀਲ 1st 400 ਮੀ ਅੜਿਕਾ ਦੌੜ 53.13

ਨਿੱਜੀ ਸਰਵੋਤਮ ਪ੍ਰਦਰਸ਼ਨ[ਸੋਧੋ]

  • 60-ਮੀਟਰ ਅੜਿਕਾ ਦੌੜ – 8.23 ਸੈਕਿੰਡ (2012)
  • 100-ਮੀਟਰ ਅੜਿਕਾ ਦੌੜ – 13.33 ਸੈਕਿੰਡ (2012)
  • 400-ਮੀਟਰ ਅੜਿਕਾ ਦੌੜ – 52.88 sec (2016)
  • 100-ਮੀਟਰ ਡੈਸ਼ – 11.42 ਸੈਕਿੰਡ (2013)
  • 200-ਮੀਟਰ ਡੈਸ਼ – 23.62 ਸੈਕਿੰਡ (2009)
  • 400-ਮੀਟਰ ਡੈਸ਼ – 52.75 ਸੈਕਿੰਡ (2013)

ਹਵਾਲੇ[ਸੋਧੋ]