ਦੀਆ ਮਿਰਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੀਆ ਮਿਰਜ਼ਾ
Dia Mirza still8e.jpg
ਜਨਮਦੀਆ ਹੈਂਡਰਿਚ
(1981-12-09) 9 ਦਸੰਬਰ 1981 (ਉਮਰ 38)
ਹੈਦਰਾਬਾਦ, ਭਾਰਤ, ਭਾਰਤ
ਰਿਹਾਇਸ਼ਮੁੰਬਈ, ਭਾਰਤ
ਪੇਸ਼ਾਮਾਡਲ, ਅਦਾਕਾਰਾ, ਫ਼ਿਲਮ ਨਿਰਮਾਤਾ
ਸਰਗਰਮੀ ਦੇ ਸਾਲ2000–ਵਰਤਮਾਨ
ਸਿਰਲੇਖਮਿਸ ਏਸ਼ੀਆ ਪੈਸਿਫਿਕ 2000
ਫ਼ੇਮਿਨਾ ਮਿਸ ਇੰਡੀਆ ਏਸ਼ੀਆ ਪੈਸਿਫਿਕ 2000
ਵੈੱਬਸਾਈਟhttp://www.diamirzaofficial.com/
ਦੀਆ ਮਿਰਜ਼ਾ

ਦੀਆ ਮਿਰਜ਼ਾ ਹੇਂਡਰਿਕ ਜਾਂ ਦੀਆ ਮਿਰਜ਼ਾ ਦਾ ਜਨਮ 9 ਦਸੰਬਰ 1981 ਨੂੰ ਹੈਦਰਾਬਾਦ, ਆਂਧਰਾ ਪਰਦੇਸ਼, ਭਾਰਤ ਵਿੱਚ ਹੋਇਆ। ਉਹ ਇੱਕ ਮਸ਼ਹੂਰ ਭਾਰਤੀ ਮਾਡਲ ਅਤੇ ਅਦਾਕਾਰਾ ਹੈ। ਉਸ ਨੇ 2 ਦਸੰਬਰ 2000 ਨੂੰ ਮਨੀਲਾ, ਫਿਲੀਪੀਨਸ ਵਿੱਚ “ਮਿਸ ਇੰਡੀਆ ਏਸ਼ੀਆ ਪੈਸਿਫਿਕ” ਅਵਾਰਡ ਜਿੱਤਿਆ। ਇਸ ਅਵਾਰਡ ਸਮਾਗਮ ਵਿੱਚ ਉਨ੍ਹਾਂ ਨੇਂ ਦੋ ਹੋਰ ਅਵਾਰਡ ਵੀ ਜਿੱਤੇ, “ਮਿਸ ਬਿਊਟੀਫੁਲ ਸਮਾਈਲ” ਅਤੇ “ਦਾ ਸੋਨੀ ਵਿਊਅਰਜ਼ ਚਵਾਇਸ ਅਵਾਰਡ”। ਇਸੇ ਸਾਲ ਹੋਏ ਮਿਸ ਇੰਡੀਆ 2000 ਕਾਨਟੇਸਟ ਵਿੱਚ ਵੀ ਉਹ ਤੀਜੇ ਸਥਾਨ ਤੇ ਸਨ।

ਬਾਇਓਗਰਾਫ਼ੀ[ਸੋਧੋ]

ਉਨ੍ਹਾਂ ਦੇ ਪਿਤਾ ਫਰੇਂਕ ਹੇਂਡਰਿਕ ਇੱਕ ਜਰਮਨ ਇੰਟੀਰੀਅਰ ਡਿਜ਼ਾਇਨਰ ਸਨ। ਉਨ੍ਹਾਂ ਦੀ ਮਾਂ ਦੀਪਾ ਮਿਰਜ਼ਾ ਬੰਗਾਲੀ ਹਨ। ਜਦੋਂ ਦੀਆ ਮਿਰਜ਼ਾ ਦੀ ਉਮਰ ਸਿਰਫ਼ 6 ਸਾਲਾਂ ਦੀ ਸੀ ਤਦ ਹੀ ਉਨ੍ਹਾਂ ਦੇ ਮਾਤਾ ਪਿਤਾ ਅਲੱਗ ਹੋ ਗਏ ਸਨ। 9 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਪਿਤਾ ਫਰੇਂਕ ਹੇਂਡਰਿਕ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮਾਂ ਨੇ ਦੁਬਾਰਾ ਅਹਮਦ ਮਿਰਜ਼ਾ ਨਾਲ ਵਿਆਹ ਕਰਵਾ ਲਿਆ। ਅਹਮਦ ਮਿਰਜ਼ਾ ਦਾ ਨਾਂ ਦੀਆ ਮਿਰਜ਼ਾ ਨੇ ਆਪਣੇ ਨਾਂ ਨਾਲ ਜੋੜਿਆ। ਅਹਮਦ ਮਿਰਜ਼ਾ ਵੀ 2004 ਵਿੱਚ ਚਲਾਣਾ ਕਰ ਗਏ। ਹਾਲਾਂਕਿ ਦੀਆ ਦਾ ਰਹਿਣ ਸਹਿਣ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਪਰ ਉਹ ਆਪਣੇ ਆਪ ਨੂੰ ਮੁਸਲਿਮ ਨਹੀਂ ਮੰਨਦੀਂ ਅਤੇ ਉਹ ਭਗਵਾਨ ਗਨੇਸ਼ ਵਿੱਚ ਵਿਸ਼ਵਾਸ ਕਰਦੀਂ ਹਨ। ਬਚਪਨ ਵਿੱਚ ਉਹ ਖੈਰਤਾਬਾਦ, ਹੈਦਰਾਬਾਦ ਵਿੱਚ ਸਥਿਤ ਕਰਿਸ਼ਨਾ ਮੂਰਤੀ ਦੀਆਂ ਸਿੱਖਿਆਵਾਂ ਤੇ ਆਧਾਰਿਤ ਸਕੂਲ “ਵਿੱਦਿਆਰਾਨਿਆ ਹਾਈ ਸਕੂਲ ਫਾਰ ਬੋਇਜ਼ ਐਂਡ ਗਰਲਜ਼” ਜਾਂਦੀ ਸਨ। ਬਾਦ ਵਿੱਚ ਉਹ “ਨਸਰ ਸਕੂਲ”, ਕੁਸ਼ਨੁਮਾ ਜਾਣ ਲੱਗੀਂ।

ਫ਼ਿਲਮੀ ਜੀਵਨ[ਸੋਧੋ]

ਉਨ੍ਹਾਂ ਨੇ ਆਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ 'ਰਹਿਣਾ ਹੈ ਤੇਰੇ ਦਿਲ ਮੇਂ' ਨਾਂ ਦੀ ਫ਼ਿਲਮ ਨਾਲ ਕੀਤੀ। ਇਸ ਵਿੱਚ ਉਨ੍ਹਾਂ ਨੇ ਆਰ. ਮਾਧਵਨ ਦੇ ਨਾਲ ਕੰਮ ਕੀਤਾ। ਹਾਲਾਂਕਿ ਇਹ ਫ਼ਿਲਮ ਬਾੱਕਸ ਆਫ਼ਿਸ ਤੇ ਸਫਲ ਨਹੀਂ ਹੋਈ ਪਰ ਇਸ ਫ਼ਿਲਮ ਦਾ ਸੰਗੀਤ ਬਹੁਤ ਹੀ ਵਧੀਆ ਸੀ। ਇਸ ਤੋਂ ਬਾਦ ਉਨ੍ਹਾਂ ਨੇ 'ਦੀਵਾਨਾਪਣ' ਅਤੇ 'ਤੁਮਕੋ ਨਾਂ ਭੂਲ ਪਾਏਂਗੇ' ਵਿੱਚ ਕੰਮ ਕੀਤਾ।

2005 ਵਿੱਚ ਦੀਆ ਮਿਰਜ਼ਾ ਨੇਂ ਵਿਧੂ ਵਿਨੋਦ ਚੋਪੜਾ ਦੀ ਫ਼ਿਲਮ 'ਪਰੀਨੀਤਾ' ਵਿੱਚ ਕੰਮ ਕੀਤਾ। 2006 ਵਿੱਚ ਉਨ੍ਹਾਂ ਨੇ ਇੱਕ ਵਾਰ ਫਿਰ ਵਿਧੂ ਵਿਨੋਦ ਚੋਪੜਾ ਅਤੇ ਸੰਜੇ ਦੱਤ ਨਾਲ ਮਿਲ ਕੇ 'ਲਗੇ ਰਹੋ ਮੁੰਨਾ ਭਾਈ' ਫਿਲਮ ਵਿੱਚ ਕੰਮ ਕੀਤਾ। ਉਨ੍ਹਾਂ ਨੇ ਸੋਨੂ ਨਿਗਮ ਦੀ ਮਿਊਜ਼ਿਕ ਵੀਡੀਓ 'ਕਜਰਾ ਮੁਹੱਬਤ ਵਾਲਾ' ਵਿੱਚ ਵੀ ਕੰਮ ਕੀਤਾ। ਇਸ ਤੋਂ ਬਿਨਾਂ ਉਨ੍ਹਾਂ ਨੇ 'ਦੱਸ', 'ਫਾਇਟ ਕਲਬ', 'ਅਲੱਗ' ਅਤੇ ਕਈ ਹੋਰ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਸਾਲ ਉਨ੍ਹਾਂ ਦੀਆਂ ਫ਼ਿਲਮਾਂ 'ਫੈਮਲੀਵਾਲਾ' ਅਤੇ 'ਨਾਂ ਨਾਂ ਕਰਤੇ' ਆ ਰਹੀਆਂ ਹਨ।

ਫ਼ਿਲਮੋਗਰਾਫ਼ੀ[ਸੋਧੋ]

ਸਾਲ ਫ਼ਿਲਮ ਰੋਲ ਹੋਰ ਜਾਣਕਾਰੀ
2000 ਤੋਂ ਬਾਦ
2001 ਦੀਵਾਨਾਪਣ ਕਿਰਨ ਚੋਧਰੀ
2001 ਰਹਿਣਾ ਹੈ ਤੇਰੇ ਦਿਲ ਮੇਂ ਰੀਨਾ ਮਲਹੋਤਰਾ
2002 ਤੁਮਕੋ ਨਾ ਭੂਲ ਪਾਏਂਗੇ ਮੁਸਕਾਨ
2003 ਤਹਜ਼ੀਬ ਨਾਜ਼ਨੀਨ ਜ਼ਮਾਲ
2003 ਪ੍ਰਾਨ ਜਾਏ ਪਰ ਸ਼ਾਨ ਨਾ ਜਾਏ ਸੋਂਦਰਿਆ
2003 ਦਮ ਕਾਵੇਰੀ
2004 ਸਟਾੱਪ! ਸ਼ਮਾ
2004 ਤੁਮਸਾ ਨਹੀਂ ਦੇਖਾ ਜ਼ੀਆ ਖ਼ਾਨ
2004 ਕਿਓਂ...! ਹੋ ਗਿਆ ਨਾ ਪ੍ਰੀਤੀ ਖਾਸ ਭੂਮੀਕਾ
2005 ਨਾਮ ਗੁਮ ਜਾਏਗਾ ਨਤਾਸ਼ਾ/ਗੀਤਾਂਜਲੀ
2005 ਬਲੈਕ ਮੇਲ ਅੰਜਲੀ ਮੋਹਨ
2005 ਪਰੀਨੀਤਾ ਗਾਏਤਰੀ
2005 ਦੱਸ ਅਨੂ ਧੀਰ
2005 ਕੋਈ ਮੇਰੇ ਦਿਲ ਮੇਂ ਹੈ ਸਿਮਰਨ
2006 ਫ਼ਾਈਟ ਕਲੱਬ - ਮੈਂਬਰਜ਼ ਓਨਲੀ ਅਨੂ ਚੋਪੜਾ
2006 ਫਿਰ ਹੇਰਾ ਫੇਰੀ ਆਈਟਮ ਗਾਣਾ
2006 ਅਲੱਗ ਪੂਰਵਾ ਰਾਣਾ
2006 ਲਗੇ ਰਹੋ ਮੁੰਨਾ ਭਾਈ ਸਿਮਰਨ
2006 ਪਰਤੀਕਸ਼ਾ ਰੀਨਾ ਬਰਾਊਣ ਟੀ. ਵੀ.
2007 ਹਨੀਮੂਨ ਟਰੈਵਲਜ਼ ਸ਼ਿਲਪਾ
2007 ਸ਼ੂਟਆਊਟ ਐਟ ਲੋਖੰਡਵਾਲਾ ਮੀਤਾ ਮੱਟੂ
2007 ਕੈਸ਼ ਅਦਿਤੀ
2007 ਹੇ ਬੇਬੀ ਖਾਸ ਭੂਮੀਕਾ ਗਾਣੇ ਵਿੱਚ
2007 ਓਮ ਸ਼ਾਂਤੀ ਓਮ ਖਾਸ ਭੂਮੀਕਾ
2007 ਦੱਸ ਕਹਾਣੀਆਂ ਬਾਰ ਡਾਂਸਰ
2008 ਕਭੀ ਭੀ ਕਹੀਂ ਭੀ ਬਣ ਰਹੀ ਹੈ
2008 ਅਲੀਬਾਗ ਘੋਸ਼ਿਤ
2008 ਨਾਂ ਨਾਂ ਕਰਤੇ ਘੋਸ਼ਿਤ
2008 ਫੈਮਲੀਵਾਲਾ (ਪਹਿਲਾ ਨਾਂ 'ਦਿਲ ਸੱਚਾ ਔਰ ਚੇਹਰਾ ਝੂਠਾ') ਹਲੇ ਕੋਈ ਰਿਲੀਜ਼ ਦੀ ਮਿਤੀ ਨਹੀਂ
2008 ਬਿਧਾਤਰ ਲੇਖਾ ਰੀਆ ਘੋਸ਼ਿਤ
2008 ਕਾਇਨਾਤ ਘੋਸ਼ਿਤ
2008 ਬਿਟਜ਼ ਐਂਡ ਪੀਸਿਜ਼ ਘੋਸ਼ਿਤ
2008 ਆਂਖ ਮਿਚੋਲੀ ਘੋਸ਼ਿਤ
2008 ਕਰੇਜ਼ੀ 4 ਘੋਸ਼ਿਤ
2008 ਫਰੂਟ ਐਂਡ ਨਟਜ਼ ਘੋਸ਼ਿਤ

References[ਸੋਧੋ]


ਹਵਾਲੇ[ਸੋਧੋ]