ਸਮੱਗਰੀ 'ਤੇ ਜਾਓ

ਦੁੱਰ-ਏ-ਸ਼ਹਵਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੁੱਰ-ਏ-ਸ਼ਹਵਾਰ ਨੂੰ ਭਾਰਤ ਵਿੱਚ ਵੀ ਜ਼ਿੰਦਗੀ ਚੈਨਲ ਉੱਪਰ ਧੂਪ ਛਾਂਵ ਸਿਰਲੇਖ ਅਧੀਨ ਪਰਸਾਰਿਤ ਕੀਤਾ ਗਿਆ। ਇਹ ਚੈਨਲ ਦੁਆਰਾ ਬਣਾਇਆ ਡਰਾਮੇ ਦਾ ਲੋਗੋ ਹੈ।

ਦੁੱਰ-ਏ-ਸ਼ਹਵਾਰ (ਉਰਦੂ: دُرّ شہوار‎) ਇੱਕ ਪਾਕਿਸਤਾਨੀ ਉਰਦੂ ਨਾਵਲ ਉੱਪਰ ਬਣਿਆ ਟੀਵੀ ਡਰਾਮਾ ਹੈ। ਇਸਨੂੰ ਅਮੀਰਾ ਅਹਿਮਦ ਨੇ ਲਿਖਿਆ ਅਤੇ ਹੈਸਮ ਹੁਸੈਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ। ਇਹ ਡਰਾਮਾ ਪਹਿਲਾਂ ਪਾਕਿਸਤਾਨ ਵਿੱਚ ਦੁੱਰ-ਏ-ਸ਼ਹਵਾਰ ਸਿਰਲੇਖ ਨਾਲ 3 ਸਤੰਬਰ 2012 ਨੂੰ ਪ੍ਰਸਾਰਿਤ ਹੋਇਆ ਸੀ ਅਤੇ ਇਸਨੂੰ ਮੋਮਿਨਾ ਦੁਰੈਦ ਅਤੇ ਸਿਕਸ ਸਿਗਮਾ ਇੰਟਰਟੇਨਮੈਂਟ ਦੁਆਰਾ ਬਣਾਇਆ ਗਿਆ ਸੀ। ਇਸ ਵਿੱਚ ਮੁੱਖ ਕਿਰਦਾਰ ਵਜੋਂ ਸਨਮ ਬਲੋਚ, ਕਾਵੀ ਖਾਨ, ਸਮੀਨਾ ਪੀਰਜ਼ਾਦਾ, ਨੋਮਨ ਏਜਾਜ਼ ਅਤੇ ਨਾਦਿਆ ਜਮੀਲ ਸ਼ਾਮਿਲ ਸਨ। 15 ਕਿਸ਼ਤਾਂ ਦੇ ਪ੍ਰਸਾਰਣ ਮਗਰੋਂ 10 ਦਿਸੰਬਰ 2012 ਨੂੰ ਇਹ ਖਤਮ ਹੋਇਆ।[1][2]

ਦੁੱਰ-ਏ-ਸ਼ਹਵਾਰ ਡਰਾਮੇ ਨੂੰ ਭਾਰਤ ਵਿੱਚ ਵੀ ਧੂਪ ਛਾਂਵ ਸਿਰਲੇਖ ਅਧੀਨ ਪ੍ਰਸਾਰਿਤ ਕੀਤਾ ਗਿਆ। ਇਹ ਪ੍ਰਸਾਰਣ 21 ਅਕਤੂਬਰ 2014 ਤੋਂ 6 ਨਵੰਬਰ 2014 ਤੱਕ ਸੀ।[3]

ਪਲਾਟ

[ਸੋਧੋ]

ਦੁੱਰ-ਏ-ਸ਼ਹਵਾਰ (ਸਮੀਨਾ ਪੀਰਜ਼ਾਦਾ) ਇਸ ਦੀ ਮੁੱਖ ਨਾਇਕਾ ਹੈ। ਉਸਦੀ ਬੇਟੀ ਸ਼ਨਦਾਨਾ (ਨਾਦਿਆ ਜਮੀਲ) ਦਾ ਵਿਆਹ ਹੈਦਰ (ਨੋਮਨ ਏਜਾਜ਼) ਨਾਲ ਹੋਇਆ ਹੈ। ਹੈਦਰ ਦੁੱਰ-ਏ-ਸ਼ਹਵਾਰ ਦੇ ਪਤੀ ਮੰਸੂਰ (ਕਾਵੀ ਖਾਨ) ਦਾ ਭਤੀਜਾ ਹੈ। ਵਿਆਹ ਨੂੰ ਅੱਠ ਸਾਲ ਹੋ ਗਏ ਹਨ ਪਰ ਉਹਨਾਂ ਵਿੱਚ ਹਾਲੇ ਤੱਕ ਕੋਈ ਰਿਸ਼ਤਾ ਨਹੀਂ ਸੀ ਬਣ ਸਕਿਆ ਜਿਸ ਕਾਰਨ ਸ਼ਨਦਾਨਾ ਮਰੀ ਵਿੱਚ ਆਪਣੇ ਮਾਮੇ ਘਰ ਰਹਿੰਦੀ ਹੈ। ਮਾਮੇ ਦੀ ਬੇਟੀ ਸੋਫੀਆ (ਸੋਫੀਆ ਸੱਯਦ) ਨਾਲ ਉਸਦਾ ਚੰਗਾ ਸਹੇਲਪੁਣਾ ਹੈ। ਦੁੱਰ-ਏ-ਸ਼ਹਵਾਰ ਅਤੇ ਮੰਸੂਰ ਦੋਵੇਂ ਸ਼ਨਦਾਨਾ ਅਤੇ ਸੋਫੀਆ ਨੂੰ ਬਹੁਤ ਚਾਹੁੰਦੇ ਹਨ ਪਰ ਸ਼ਨਦਾਨਾ ਨੂੰ ਤਾਂ ਵੀ ਇਹ ਲੱਗਦਾ ਹੈ ਕਿ ਉਸਦੀ ਮਾਂ ਨੇ ਇੱਕ ਬਹੁਤ ਸਕੂਨ ਭਰੀ ਵਿਆਹੁਤਾ ਜ਼ਿੰਦਗੀ ਬਿਤਾਈ ਹੈ। ਉਹ ਅਕਸਰ ਹੈਦਰ ਦੀ ਤੁਲਨਾ ਆਪਣੇ ਪਿਤਾ ਮੰਸੂਰ ਨਾਲ ਕਰਦੀ ਹੈ। ਉਹ ਏਨੇ ਜਿਆਦਾ ਤਣਾਅ ਦੀ ਸ਼ਿਕਾਰ ਹੋ ਜਾਂਦੀ ਹੈ ਕਿ ਉਹ ਹੈਦਰ ਤੋਂ ਤਲਾਕ ਲੈਣ ਦੀ ਹੱਦ ਤੱਕ ਪਹੁੰਚ ਜਾਂਦੀ ਹੈ। ਜਦੋਂ ਇਸ ਮਸਲੇ ਦਾ ਮੰਸੂਰ ਨੂੰ ਪਤਾ ਲੱਗਦਾ ਹੈ ਤਾਂ ਉਹ ਇਸਦੀ ਸ਼ਿਕਾਇਤ ਹੈਦਰ ਦੀ ਮਾਂ ਕੋਲ ਕਰਦਾ ਹੈ। ਇਸ ਨਾਲ ਮਾਮਲਾ ਹੋਰ ਉਲਝ ਜਾਂਦਾ ਹੈ। ਮਾਮਲਾ ਉਲਝਦਾ ਦੇਖ ਕੇ ਦੁੱਰ-ਏ-ਸ਼ਹਵਾਰ ਸ਼ਨਦਾਨਾ ਨੂੰ ਸਮਝਾਉਂਦੀ ਹੈ ਕਿ ਉਸਦੀ ਜ਼ਿੰਦਗੀ ਵੀ ਏਨੀ ਅਸਾਨ ਨਹੀਂ ਸੀ ਜਿੰਨੀ ਸ਼ਨਦਾਨਾ ਸਮਝ ਰਹੀ ਸੀ। ਉਹ ਉਸਨੂੰ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕਰਦੀ ਹੈ। ਉਹ ਉਸਨੂੰ ਦੱਸਦੀ ਹੈ ਜਦ ਉਹ ਜਵਾਨ ਸੀ (ਜਵਾਨ ਦੁੱਰ-ਏ-ਸ਼ਹਵਾਰ ਦੇ ਕਿਰਦਾਰ ਵਿੱਚ ਸਨਮ ਬਲੋਚ) ਤਾਂ ਉਸਦਾ ਵਿਆਹ ਮੰਸੂਰ (ਜਵਾਨ ਮੰਸੂਰ ਦੇ ਕਿਰਦਾਰ ਵਿੱਚ ਮਿਕਾਲ ਜੁਲਫਿਕਾਰ) ਨਾਲ ਹੋਇਆ ਸੀ। ਮੰਸੂਰ ਦੀ ਮਾਂ ਨੇ ਕਦੇ ਉਸ ਨਾਲ ਚੰਗਾ ਸਲੂਕ ਨਹੀਂ ਕੀਤਾ। ਦੁੱਰ-ਏ-ਸ਼ਹਵਾਰ ਨੂੰ ਇੱਕ ਲੰਮਾ ਸੰਘਰਸ਼ ਕਰਨਾ ਪਿਆ ਅਤੇ ਅੰਤ ਵਿੱਚ ਮੰਸੂਰ ਦੀ ਮਾਂ ਨੇ ਉਸਨੂੰ ਅਪਣਾ ਲਿਆ। ਮਾਂ ਦੀ ਕਹਾਣੀ ਸੁਣ ਕੇ ਸ਼ਨਦਾਨਾ ਨੂੰ ਲੱਗਦਾ ਹੈ ਕਿ ਉਸਦੀ ਮਾਂ ਦੀ ਜ਼ਿੰਦਗੀ ਕੋਈ ਫੁੱਲਾਂ ਦੀ ਸੇਜ ਨਹੀਂ ਸੀ। ਇਸ ਨਾਲ ਉਸਦੇ ਮਨ ਵਿੱਚ ਇੱਜ਼ਤ ਹੋਰ ਵੱਧ ਜਾਂਦੀ ਹੈ ਅਤੇ ਫਿਰ ਉਹ ਹੈਦਰ ਨਾਲ ਨਵੇਂ ਸਿਰੀਓਂ ਜਿਜ਼ਦਗੀ ਸ਼ੁਰੂ ਕਰਨ ਬਾਰੇ ਸੋਚਦੀ ਹੈ।

ਕਲਾਕਾਰ

[ਸੋਧੋ]
  1. ਸਨਮ ਬਲੋਚ (ਜਵਾਨ ਦੁੱਰ-ਏ-ਸ਼ਹਵਾਰ)
  2. ਸਮੀਨਾ ਪੀਰਜ਼ਾਦਾ (ਬੁਢਾਪੇ ਵਿੱਚ ਦੁੱਰ-ਏ-ਸ਼ਹਵਾਰ)
  3. ਨਾਦਿਆ ਜਮੀਲ (ਸ਼ਨਦਾਨਾ - ਦੁੱਰ-ਏ-ਸ਼ਹਵਾਰ ਦੀ ਬੇਟੀ)
  4. ਨੋਮਨ ਇਜਾਜ਼ (ਹੈਦਰ - ਦੁੱਰ-ਏ-ਸ਼ਹਵਾਰ ਦਾ ਜਵਾਈ ਅਤੇ ਸ਼ਨਦਾਨਾ ਦਾ ਪਤੀ)
  5. ਮਿਕਾਲ ਜੁਲਫਿਕਾਰ (ਜਵਾਨ ਮੰਸੂਰ - ਦੁੱਰ-ਏ-ਸ਼ਹਵਾਰ ਦਾ ਪਤੀ)
  6. ਕਾਵੀ ਖਾਨ (ਬੁਢਾਪੇ ਵਿੱਚ ਮੰਸੂਰ)
  7. ਸੋਫੀਆ ਸੱਯਦ (ਸ਼ਨਦਾਨਾ ਦੇ ਮਾਮਾ ਦੀ ਬੇਟੀ)
  8. ਮਾਇਆ ਅਲੀ (ਮਾਹਨੂਰ ਸਾਮੀ - ਦੁੱਰ-ਏ-ਸ਼ਹਵਾਰ ਦੀ ਭੈਣ)

ਹਵਾਲੇ

[ਸੋਧੋ]
  1. "Review: The promising 'Durre-Shehwar'". Dawn. Dawn.com. 22 March 2012. Retrieved 9 November 2014.
  2. Ahmed, Hareem (16 June 2012). "Saying goodbye to "Durr-e-Shahwar"". Tribune. Archived from the original on 23 ਅਕਤੂਬਰ 2014. Retrieved 9 November 2014. {{cite web}}: Unknown parameter |dead-url= ignored (|url-status= suggested) (help)
  3. Sharma, Nandini (13 October 2014). "Fawad Khan Is Back With Humsafar. And Then There Are Other Upcoming Shows On Zindagi". businessinsider.in. Business Insider India. Retrieved 9 November 2014.