ਸਮੱਗਰੀ 'ਤੇ ਜਾਓ

ਨਵਾਂ ਪੰਜਾਬ ਪਾਰਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਨਵਾਂ ਪੰਜਾਬ ਪਾਰਟੀ
ਛੋਟਾ ਨਾਮਨਵਾਂ ਪੰਜਾਬ ਪਾਰਟੀ
ਆਗੂਧਰਮਵੀਰ ਗਾਂਧੀ
ਸੰਸਥਾਪਕਧਰਮਵੀਰ ਗਾਂਧੀ
ਸਥਾਪਨਾ11 ਮਾਰਚ 2019 (2019-03-11)
ਇਸਤੋਂ ਪਹਿਲਾਂਪੰਜਾਬ ਫਰੰਟ
ਗਠਜੋੜਪੰਜਾਬ ਜਮਹੂਰੀ ਗੱਠਜੋੜ

ਨਵਾਂ ਪੰਜਾਬ ਪਾਰਟੀ, ਪੰਜਾਬ,ਭਾਰਤ ਵਿੱਚ ਇਕ ਸਿਆਸੀ ਪਾਰਟੀ ਹੈ, ਜੋ ਧਰਮਵੀਰ ਗਾਂਧੀ ਨੇ ਸਥਾਪਿਤ ਕੀਤੀ ਜੋ ਪਟਿਆਲਾ ਲੋਕ ਸਭਾ ਚੋਣ ਹਲਕੇ ਤੋਂ 11 ਮਾਰਚ 2019 ਤਕ ਸੰਸਦ ਮੈਂਬਰ ਰਿਹਾ। [1]

ਪਿਛੋਕੜ

[ਸੋਧੋ]

ਧਰਮਵੀਰ ਗਾਂਧੀ ਨੇ ਸਾਲ 2017 ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਲੜਨ ਲਈ ਇੱਕ ਪੰਜਾਬ ਫਰੰਟ ਬਣਾਇਆ ਸੀ । ਹਾਲਾਂਕਿ ਉਸ ਦਾ ਫਰੰਟ ਚੋਣਾਂ ਵਿਚ ਕੋਈ ਅਸਰ ਵਿਖਾਉਣ ਵਿਚ ਅਸਫਲ ਰਿਹਾ।[2] ਇਸ ਤੋਂ ਬਾਅਦ 2019 ਵਿਚ ਆਮ ਚੋਣਾਂ ਤੋਂ ਪਹਿਲਾਂ ਉਸਨੇ ਨਵਾਂ ਪੰਜਾਬ ਪਾਰਟੀ ਬਣਾਈ ਅਤੇ ਪੰਜਾਬ ਜਮਹੂਰੀ ਗਠਜੋੜ ਵਿਚ ਸ਼ਾਮਲ ਹੋ ਗਿਆ।

2019 ਆਮ ਚੋਣਾਂ

[ਸੋਧੋ]

ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਨੇ ਸਿਰਫ ਪਟਿਆਲਾ ਹਲਕੇ ਤੋਂ ਚੋਣ ਲੜੀ ਸੀ। [3]

ਹਾਲਾਂਕਿ ਇਸ ਹਲਕੇ ਤੋਂ ਪਾਰਟੀ ਹਾਰ ਗਈ ਅਤੇ ਧਰਮਵੀਰ ਗਾਂਧੀ ਤੀਜੇ ਸਥਾਨ 'ਤੇ ਰਹੇ ਅਤੇ ਇਸ ਹਲਕੇ ਤੋਂ 1,61,645 ਵੋਟਾਂ ਅਤੇ 13.72% ਵੋਟ ਹਿੱਸੇਦਾਰੀ ਪ੍ਰਾਪਤ ਕੀਤੀ। [4]

ਹਵਾਲੇ

[ਸੋਧੋ]
  1. Dharamvir Gandhi flots Nawan Punjab Party
  2. Gandhi failed to make impact www.hindustanitimes.com
  3. It's royalty versus commoner in Patiala www.dailypioneer.com
  4. Election result of Patiala Lok Sabha constituency Archived 2020-10-17 at the Wayback Machine. www.elections.in