ਨਾਨਾਜੀ ਦੇਸ਼ਮੁਖ
ਚੰਡਿਕਾਦਾਸ ਅੰਮ੍ਰਿਤਰਾਓ ਦੇਸ਼ਮੁਖ ਭਾਰਤ ਰਤਨ ( pronunciation (ਮਦਦ·ਫ਼ਾਈਲ)), ਨਾਨਾਜੀ ਦੇਸ਼ਮੁਖ (11 ਅਕਤੂਬਰ 1916 - 27 ਫਰਵਰੀ 2010) ਦੇ ਨਾਂ ਨਾਲ ਜਾਣੇ ਜਾਂਦੇ ਹਨ। ਉਹ ਭਾਰਤ ਦੇ ਇੱਕ ਸਮਾਜ ਸੁਧਾਰਕ ਅਤੇ ਸਿਆਸਤਦਾਨ ਸਨ। ਨਾਨਾਜੀ ਦੇਸ਼ਮੁਖ ਨੇ ਸਿੱਖਿਆ, ਸਿਹਤ ਅਤੇ ਪੇਂਡੂ ਸਵੈ-ਨਿਰਭਰਤਾ ਦੇ ਖੇਤਰਾਂ ਵਿੱਚ ਕੰਮ ਕੀਤਾ। ਉਸਨੂੰ ਮਰਨ ਉਪਰੰਤ ਭਾਰਤ ਸਰਕਾਰ ਦੁਆਰਾ 2019 ਵਿੱਚ ਭਾਰਤ ਦਾ ਸਰਵਉੱਚ ਨਾਗਰਿਕ ਪੁਰਸਕਾਰ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਭਾਰਤੀ ਜਨ ਸੰਘ ਦਾ ਨੇਤਾ ਸੀ ਅਤੇ ਰਾਜ ਸਭਾ ਦਾ ਮੈਂਬਰ ਵੀ ਸੀ।[1][2]
ਮੁਢਲਾ ਜੀਵਨ
[ਸੋਧੋ]ਨਾਨਾਜੀ ਦਾ ਜਨਮ 11 ਅਕਤੂਬਰ 1916 ਨੂੰ ਇੱਕ ਮਰਾਠੀ ਬੋਲਣ ਵਾਲੇ ਦੇਸ਼ਸਥ ਰਿਗਵੇਦੀ ਬ੍ਰਾਹਮਣ ਪਰਿਵਾਰ [3][4] ਵਿੱਚ ਕਡੋਲੀ ਵਿਖੇ ਹੋਇਆ ਸੀ, ਜੋ ਕਿ ਹਿੰਗੋਲੀ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ। ਉਹ ਆਪਣੀ ਪੜ੍ਹਾਈ ਲਈ ਪੈਸੇ ਇਕੱਠੇ ਕਰਨ ਲਈ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ।[5]
ਉਹ ਪੜ੍ਹਾਈ ਲਈ ਸੀਕਰ ਦੇ ਹਾਈ ਸਕੂਲ ਗਿਆ, ਜਿੱਥੇ ਸੀਕਰ ਦੇ ਰਾਓਰਾਜਾ ਨੇ ਉਸ ਨੂੰ ਸਕਾਲਰਸ਼ਿਪ ਦਿੱਤੀ। ਉਸਨੇ ਬਿਰਲਾ ਕਾਲਜ (ਹੁਣ ਬਿਰਲਾ ਸਕੂਲ, ਪਿਲਾਨੀ) ਵਿੱਚ ਪੜ੍ਹਾਈ ਕੀਤੀ। ਉਸੇ ਸਾਲ ਉਹ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਵਿਚ ਵੀ ਸ਼ਾਮਲ ਹੋ ਗਿਆ।[6]
ਇਹ ਵੀ ਵੇਖੋ
[ਸੋਧੋ]- ਵਿਦਿਆ ਭਾਰਤੀ
- ਭਾਰਤੀ ਰਾਸ਼ਟਰਵਾਦ
- ਦੀਨ ਦਿਆਲ ਉਪਾਧਿਆਏ
- ਵਿਨਾਇਕ ਦਾਮੋਦਰ ਸਾਵਰਕਰ
- ਲਾਲ ਕ੍ਰਿਸ਼ਨ ਅਡਵਾਨੀ
- ਬਲਰਾਜ ਮਧੋਕ
- ਰਾਸ਼ਟਰੀ ਸਵੈਮ ਸੇਵਕ ਸੰਘ
ਹਵਾਲੇ
[ਸੋਧੋ]- ↑ "Bharat Ratna for Pranab Mukherjee, Nanaji Deshmukh and Bhupen Hazarika". Times Now. 25 January 2019. Archived from the original on 31 August 2020. Retrieved 25 January 2019.
- ↑ "Who was Nanaji Deshmukh?". The Indian Express. Retrieved 11 October 2017.
- ↑ New Quest, Issues 25–30. The Indian Association for Cultural Freedom. 1981. p. 8.
- ↑ Christophe Jaffrelot (2010). Religion, Caste, and Politics in India. Primus Books. p. 194. ISBN 978-1849041386.
- ↑ "BJP Today, Volume 14". Bhartiya Janata Party. 2005: 459.
{{cite journal}}
: Cite journal requires|journal=
(help) - ↑ Preeti Trivedi (December 2017). Architect of A Philosophy. Bhartiya Sahitya Inc. p. 37. ISBN 9781613016381. Retrieved 1 December 2017.
ਬਾਹਰੀ ਲਿੰਕ
[ਸੋਧੋ]- Official biographical sketch in Parliament of India website
- Bharatiya Janata Party Archived 28 September 2007 at the Wayback Machine.
- Government of India award citation
- Deendayal Research Institute Archived 30 August 2009 at the Wayback Machine.