ਨੋਕਸੋਲੋ ਨੋਗਵਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੋਕਸੋਲੋ ਨੋਗਵਜ਼ਾ (1987 - 24 ਅਪ੍ਰੈਲ 2011) ਦੱਖਣੀ ਅਫ਼ਰੀਕਾ ਦੀ ਲੈਸਬੀਅਨ ਐਲ.ਜੀ.ਬੀ.ਟੀ. ਅਧਿਕਾਰ ਕਾਰਕੁੰਨ ਅਤੇ ਏਕੁਰੁਲੇਨੀ ਪ੍ਰਾਈਡ ਆਰਗੇਨਾਈਜਿੰਗ ਕਮੇਟੀ ਦੀ ਮੈਂਬਰ ਸੀ। ਕਵਾਥੇਮਾ, ਗੌਟੇਂਗ ਵਿੱਚ ਹਮਲਾਵਰਾਂ ਨੇ ਉਸਦਾ ਬਲਾਤਕਾਰ ਕਰ ਕੇ ਉਸ 'ਤੇ ਪੱਥਰਬਾਜ਼ੀ ਕੀਤੀ ਅਤੇ ਫਿਰ ਚਾਕੂ ਮਾਰ ਕੇ ਮਾਰ ਦਿੱਤਾ।[1] ਨੋਗਵਜ਼ਾ ਇਸ ਘਟਨਾ ਦੀ ਪਿਛਲੀ ਸ਼ਾਮ ਬਾਰ ਵਿੱਚ ਆਪਣੀ ਇੱਕ ਦੋਸਤ ਨਾਲ ਸੀ ਅਤੇ ਉਸਦੀ ਇੱਕ ਆਦਮੀ ਨਾਲ, ਜਿਸਨੇ ਉਸਦੀ ਦੋਸਤ ਨੂੰ ਪ੍ਰਸਤਾਵ ਰੱਖਿਆ ਸੀ, ਨਾਲ ਗਰਮ ਬਹਿਸ ਹੋ ਗਈ ਸੀ।

ਪੁਲਿਸ ਨੂੰ ਵਰਤਿਆ ਹੋਇਆ ਕੰਡੋਮ, ਇੱਕ ਬੀਅਰ ਦੀ ਬੋਤਲ ਅਤੇ ਨੋਗਵਜ਼ਾ ਦੇ ਸਰੀਰ ਦੁਆਲੇ ਇੱਕ ਵੱਡਾ ਪੱਥਰ ਮਿਲਿਆ,[2] ਜੋ ਇੱਕ ਡਰੇਨੇਜ ਟੋਏ ਵਿੱਚ ਛੱਡ ਦਿੱਤਾ ਗਿਆ ਸੀ।[3]

ਨੋਗਵਜ਼ਾ 'ਤੇ ਹੋਇਆ ਹਮਲਾ ਇੱਕ ਸੁਧਾਰਾਤਮਕ ਬਲਾਤਕਾਰ (ਕੋਰੈਕਟਿਵ ਰੇਪ) ਜਾਪਦਾ ਸੀ, ਜੋ ਇੱਕ ਅਜਿਹਾ ਅਭਿਆਸ ਸੀ, ਜਿਸ ਵਿੱਚ ਨਫ਼ਰਤ ਦੀ ਆੜ 'ਚ ਮਰਦ ਜਬਰਦਸਤੀ ਲੈਸਬੀਅਨ ਔਰਤਾਂ ਦੀ ਲਿੰਗ ਪਹਿਚਾਣ 'ਸਹੀ' ਕਰਨ ਦੇ ਮੱਦੇਨਜ਼ਰ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਦੇ ਸਨ। ਪਿਛਲੇ ਦਹਾਕੇ ਦੌਰਾਨ ਦੱਖਣੀ ਅਫ਼ਰੀਕਾ ਵਿੱਚ ਸੁਧਾਰਾਤਮਕ ਬਲਾਤਕਾਰ ਤਹਿਤ 31 ਔਰਤਾਂ ਦਾ ਕਤਲ ਕੀਤਾ ਗਿਆ ਅਤੇ ਬਲਾਤਕਾਰ ਤੋਂ ਪੀੜਤ ਚੈਰਿਟੀ ਲੁਲੇਕੀ ਸਿਜ਼ਵੇ ਅਨੁਸਾਰ, ਕੇਪਟਾਊਨ ਖੇਤਰ ਵਿੱਚ ਪ੍ਰਤੀ ਹਫ਼ਤੇ 'ਚ ਘੱਟੋ ਘੱਟ 10 ਲੈਸਬੀਅਨ ਔਰਤਾਂ ਦਾ ਬਲਾਤਕਾਰ ਹੁੰਦਾ ਸੀ।[4] ਹਿਊਮਨ ਰਾਈਟਸ ਵਾਚ ਨੇ ਇਸ ਹਮਲੇ ਨੂੰ ਦੱਖਣੀ ਅਫ਼ਰੀਕਾ ਦੇ ਸਮਲਿੰਗੀ ਲੋਕਾਂ ਖਿਲਾਫ ਨਫ਼ਰਤ ਭਰੀ ਅਪਰਾਧਕ "ਮਹਾਮਾਰੀ" ਦਾ ਹਿੱਸਾ ਦੱਸਿਆ ਹੈ, ਜਿਸ ਦੀ ਤੁਲਨਾ ਤਿੰਨ ਸਾਲ ਪਹਿਲਾਂ ਇਸੇ ਟਾਊਨਸ਼ਿਪ ਵਿੱਚ ਫੁੱਟਬਾਲਰ ਅਤੇ ਲੈਸਬੀਅਨ ਕਾਰਕੁੰਨ ਯੂਡੀ ਸਿਮਲੇਨ ਦੇ ਬਲਾਤਕਾਰ ਅਤੇ ਕਤਲ ਨਾਲ ਕੀਤੀ ਸੀ।[1]

ਉਸ ਦੇ ਅੰਤਿਮ ਸੰਸਕਾਰ ਵਿੱਚ 2,000 ਤੋਂ ਵੱਧ ਲੋਕ ਸ਼ਾਮਿਲ ਹੋਏ ਸਨ। ਇੱਕ ਬਿੰਦੂ 'ਤੇ, ਕੁਝ ਸੋਗ ਕਰਨ ਵਾਲਿਆਂ ਨੇ ਗਾਇਆ ਕਿ ਜੇਕਰ ਪੁਲਿਸ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫ਼ਲ ਰਹਿੰਦੀ ਹੈ ਤਾਂ ਉਹ ਸ਼ੱਕੀ ਵਿਅਕਤੀਆਂ ਨੂੰ ਰੇਜ਼ਰ ਬਲੇਡ ਨਾਲ ਮਾਰ ਦੇਣਗੇ।[2] ਦੁਨੀਆ ਭਰ ਵਿੱਚ 170,000 ਲੋਕਾਂ ਨੇ ਅਧਿਕਾਰੀਆਂ ਨਾਲ ਦਰੁਸਤ ਬਲਾਤਕਾਰ ਨੂੰ ਠੱਲ ਪਾਉਣ ਲਈ ਪਟੀਸ਼ਨ ਉੱਤੇ ਦਸਤਖ਼ਤ ਕੀਤੇ।[4]

ਨੋਕਸੋਲੋ ਆਪਣੇ ਪਿੱਛੇ 2 ਛੋਟੇ ਬੱਚਿਆਂ ਨੂੰ ਛੱਡ ਗਈ ਹੈ। ਉਸਦੀ ਮੌਤ ਤੋਂ ਬਾਅਦ, ਯੂ.ਐਸ.-ਅਧਾਰਿਤ ਗੈਰ-ਲਾਭਕਾਰੀ ਜੀਓ ਮੁਹਿੰਮ ਨੇ ਬੱਚਿਆਂ ਦੀ ਸਿੱਖਿਆ ਲਈ ਫੰਡ ਇਕੱਠਾ ਕਰਨ ਅਤੇ ਟਾਊਨਸ਼ਿਪ ਵਿੱਚ ਨੌਜਵਾਨਾਂ ਲਈ ਸਹਿਣਸ਼ੀਲਤਾ ਮੁਹਿੰਮ ਨੂੰ ਉਤਸ਼ਾਹਤ ਕਰਨ ਲਈ ਕਦਮ ਚੁੱਕਿਆ ਹੈ।[5]

ਹਿਊਮਨ ਰਾਈਟਸ ਵਾਚ ਅਤੇ ਐਮਨੇਸਟੀ ਇੰਟਰਨੈਸ਼ਨਲ ਨੇ ਇਸ ਕਤਲੇਆਮ ਨੂੰ ਨਫ਼ਰਤ ਭਰਿਆ ਅਪਰਾਧ ਦੱਸਿਆ ਹੈ।[3][6] ਇੱਕ ਪੁਲਿਸ ਬੁਲਾਰੇ ਨੇ ਇਸ ਨੂੰ ਨਫ਼ਰਤ ਕਰਨ ਵਾਲੇ ਅਪਰਾਧ ਵਜੋਂ ਸ਼੍ਰੇਣੀਬੱਧ ਕਰਨ ਤੋਂ ਇਨਕਾਰ ਕਰਦਿਆਂ ਕਿਹਾ, "ਕਤਲ ਕਤਲ ਹੈ" ਅਤੇ ਪੁਲਿਸ ਪੀੜਤ ਲੜਕੀ ਦੇ ਜਿਨਸੀ ਰੁਝਾਨ ਨੂੰ ਨਹੀਂ ਮੰਨਦੀ। ਨਵੰਬਰ 2012 ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ।[7]

ਨਵੰਬਰ 2012 ਵਿੱਚ ਐਮਨੇਸਟੀ ਇੰਟਰਨੈਸ਼ਨਲ ਨੇ ਆਪਣੀ "ਲਿਖਤ ਫਾਰ ਰਾਈਟਸ" ਮੁਹਿੰਮ ਵਿੱਚ ਇਸ ਕੇਸ ਨੂੰ ਦਰਸਾਉਂਦਿਆਂ ਕਤਲ ਦੀ ਨਵੀਂ ਜਾਂਚ ਦੀ ਮੰਗ ਕੀਤੀ ਸੀ।[7]

ਹਵਾਲੇ[ਸੋਧੋ]

  1. 1.0 1.1 "Murder of S.African lesbian activist condemned". Agence France-Presse. 4 May 2011. Archived from the original on 29 November 2012. Retrieved 29 November 2012.
  2. 2.0 2.1 David Smith (3 May 2011). "South Africa gay rights activists warn of homophobic attacks after murder". The Guardian. Archived from the original on 29 November 2012. Retrieved 28 November 2012.
  3. 3.0 3.1 "Africa: End discrimination against LGBTI on international day against homophobia". Amnesty International. 16 May 2012. Archived from the original on 29 November 2012. Retrieved 28 November 2012.
  4. 4.0 4.1 Pumza Fihlani (29 June 2011). "South Africa's lesbians fear 'corrective rape'". BBC News. Archived from the original on 29 November 2012. Retrieved 28 November 2012.
  5. "Embracing Diversity – www.gocampaign.org" (in ਅੰਗਰੇਜ਼ੀ (ਅਮਰੀਕੀ)). Archived from the original on 2016-03-04. Retrieved 2019-04-08. {{cite web}}: Unknown parameter |dead-url= ignored (help)
  6. "South Africa killing of lesbian Nogwaza 'a hate crime'". BBC News. 3 May 2011. Archived from the original on 29 November 2012. Retrieved 28 November 2012.
  7. 7.0 7.1 "Jeremy Irons leads the call for Amnesty's Write for Rights Campaign". Amnesty International. 1 November 2012. Archived from the original on 29 November 2012. Retrieved 29 November 2012.