ਨੌ-ਸ਼ਕਤੀ ਸੰਧੀ
ਦਸਤਖ਼ਤ ਹੋਏ | 6 ਫਰਵਰੀ 1922 |
---|---|
ਟਿਕਾਣਾ | ਵਾਸ਼ਿੰਗਟਨ, ਅਮਰੀਕਾ |
ਲਾਗੂ | 6 ਫਰਵਰੀ 1922 |
ਦਸਤਖ਼ਤੀਏ | ਅਮਰੀਕਾ ਇੰਗਲੈਂਡ ਫ਼ਰਾਂਸ ਇਟਲੀ ਪੁਰਤਗਾਲ ਜਾਪਾਨ ਚੀਨ ਫਰਮਾ:Country data ਬੈਲਜੀਅਮ ਬੈਲਜੀਅਮ ਫਰਮਾ:Country data ਨੀਦਰਲੈਂਡ ਨੀਦਰਲੈਂਡ |
ਬੋਲੀਆਂ | ਅੰਗਰੇਜ਼ੀ ਭਾਸ਼ਾ |
ਨੌ-ਸ਼ਕਤੀ ਸੰਧੀ ਜੋ ਵਾਸ਼ਿੰਗਟਨ ਸੰਮੇਲਨ ਦੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਸੰਧੀ ਸੀ ਜਿਸ ਦਾ ਸੰਬੰਧ ਚੀਨ ਨਾਲ ਸੀ। ਇਸ ਦੀਆਂ 31 ਮੀਟਿੰਗਾਂ 'ਚੋ 30 ਵਿੱਚ ਚੀਨ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਅਤੇ ਮੰਗਾਂ 'ਤੇ ਵਿਚਾਰ ਕੀਤਾ ਗਿਆ। ਚੀਨ ਦੀਆਂ ਮੰਗਾਂ ਦੀ ਸੂਚੀ ਦਾ ਸਾਰ ਸੀ ਕਿ ਚੀਨ ਖੁੱਲ੍ਹਾ ਦਰਵਾਜਾ ਅਤੇ ਸਮਾਨ ਮੌਕੇ ਦੀ ਨੀਤੀ ਨੂੰ ਸਵੀਕਾਰ ਕਰਦਾ ਹੈ, ਵਾਸ਼ਿੰਗਟਨ ਸੰਮੇਲਨ ਚੀਨ ਦੀ ਅਖੰਡਤਾ ਦਾ ਸਮਰਥਨ ਕਰੇ, ਦੂਰ-ਪੂਰਬ ਅਤੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਸ਼ਾਂਤੀ ਸਥਾਪਨਾ ਲਈ ਜਰੂਰੀ ਹੈ ਕਿ ਸਾਰੇ ਦੇਸ਼ ਇੱਕ ਦੂਸਰੇ 'ਤੇ ਵਿਸ਼ਵਾਸ ਕਰਨ, ਚੀਨ ਸੰਬੰਧੀ ਕੋਈ ਵੀ ਸਮਝੋਤਾ ਉਸ ਦੀ ਇੱਛਾ ਅਤੇ ਆਗਿਆ ਬਿਨਾ ਨ ਕੀਤਾ ਜਾਵੇ, ਚੀਨ ਸਾਸਨ ਦੀ ਸਵਾਧੀਨਤਾ, ਨਿਆਂ ਪ੍ਰਣਾਲੀ ਅਤੇ ਰਾਜਨੀਤਿਕ ਸੁਤੰਤਰਤਾ 'ਤੇ ਜੋ ਨਿਯੰਤਰਣ ਲੱਗੇ ਹੋਏ ਹਨ, ਉਹਨਾਂ ਨੂੰ ਤੁਰੰਤ ਖ਼ਤਮ ਕਰ ਦਿਤਾ ਜਾਵੇ।
ਨੌ ਦੇਸ਼ਾਂ[1] ਦੇ ਸੰਮੇਲਨ ਵਿੱਚ ਅਮਰੀਕਾ, ਇੰਗਲੈਂਡ, ਫ਼ਰਾਂਸ, ਇਟਲੀ, ਜਾਪਾਨ, ਚੀਨ, ਨੀਦਰਲੈਂਡ, ਪੁਰਤਗਾਲ ਅਤੇ ਬੈਲਜੀਅਮ ਸ਼ਾਮਿਲ ਸਨ। ਇਸ ਸੰਮੇਲਨ ਵਿੱਚ ਇਹ ਨਿਰਣਾ ਲਿਆ ਗਿਆ ਕਿ ਚੀਨ ਦੀ ਸਰਵ-ਵਿਆਪੀ ਸੱਤਾ,ਅਖੰਡਤਾ, ਸਵਾਧੀਨਤਾ ਅਤੇ ਸ਼ਾਸਨ ਸੰਬੰਧੀ ਪੂਰਨਤਾ ਦਾ ਸਨਮਾਨ ਕੀਤਾ ਜਾਵੇਗਾ। ਸਾਰੇ ਦੇਸ਼ਾਂ ਵਿੱਚ ਚੀਨ ਨੂੰ ਸਮਾਨ ਵਪਾਰਕ ਸਹੂਲਤਾਂ ਪ੍ਰਾਪਤ ਹੋਣਗੀਆਂ।