ਪਤਨੀ ਵੇਚਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਤਨੀ ਵੇਚਣਾ ਤੋਂ ਭਾਵ ਹੈ ਕਿ ਜਦੋਂ ਇੱਕ ਪਤੀ ਆਪਣੀ ਪਤਨੀ ਨੂੰ ਪੈਸਿਆਂ ਲਈ ਕਿਸੇ ਹੋਰ ਵਿਅਕਤੀ ਕੋਲ ਵੇਚ ਦਿੰਦਾ ਹੈ। ਪਤਨੀ ਵੇਚਣ ਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਕਈ ਵਾਰ ਕੋਈ ਪਤੀ ਤਲਾਕ ਦੇਣ ਵਜੋਂ ਆਪਣੀ ਪਤਨੀ ਨੂੰ ਵੇਚ ਦਿੰਦਾ ਹੈ। ਕਈ ਵਾਰ ਪਤਨੀ ਨੂੰ ਉਸਦੀ ਆਪਣੀ ਇੱਛਾ ਅਨੁਸਾਰ ਨਵਾਂ ਪਤੀ ਚੁਣਨ ਦੀ ਆਗਿਆ ਦਿੱਤੀ ਜਾਂਦੀ ਹੈ ਖਾਸਕਰ ਜਦੋਂ ਪਤਨੀ ਜਵਾਨ ਹੋਵੇ।

ਕਈ ਸਮਾਜਾ ਵਿੱਚ ਪਤੀ ਦੀ ਪਰਿਵਾਰ ਪ੍ਰਤੀ ਜਿੰਮੇਵਾਰੀ ਅਤੇ ਵਿਆਹ ਤੋਂ ਪਹਿਲਾਂ ਦੀ ਕਰਜ ਉੱਤਾਰਨ ਲਈ ਆਪਣੀ ਪਤਨੀ ਨੂੰ ਵੇਚਿਆ ਹੈ। ਪਤਨੀ ਅਤੇ ਬੱਚਿਆਂ ਨੂੰ ਵੇਚ ਕੇ ਟੈਕਸ ਉਤਾਰੇ ਜਾਂਦੇ ਹਨ। ਭੁੱਖਮਰੀ ਅਤੇ ਜੂਏ ਦਾ ਕਰਜਾ ਵੀ ਪਤਨੀ ਵੇਚਣ ਦਾ ਇੱਕ ਮੁੱਖ ਕਾਰਣ ਹੈ।

ਪਤਨੀ ਵੇਚਣ ਦੀ ਪ੍ਰਥਾ ਕਈ ਸਮਾਜਾ ਅਤੇ ਦੇਸ਼ਾਂ ਵਿੱਚ ਪਾਈ ਜਾਂਦੀ ਹੈ ਜਿਵੇਂ- ਅਮਰੀਕਾ (ਅਮਰੀਕਾ ਦੇ ਹਵਾਈ ਦੀਪਸਮੂਹ ਵਿੱਚ), ਕੋਲੰਬੀਆ, ਇੰਗਲੈਂਡ, ਆਸਟਰੇਲੀਆ, ਡੈਨਮਾਰਕ, ਹੰਗਰੀ, ਫਰਾਂਸ, ਭਾਰਤ, ਜਪਾਨ, ਥਾਈਲੈਂਡ, ਇੰਡੋਨੇਸ਼ੀਆ ਅਤੇ ਅਫਰੀਕਾ ਦੇ ਕਈ ਦੇਸ਼ਾਂ ਜਿਵੇਂ ਜਾਮਬੀਆ, ਇਥੋਪੀਆ, ਨਾਈਜੀਰੀਆ ਅਤੇ ਮਿਸਰ

ਹਵਾਲੇ[ਸੋਧੋ]