ਪਿਏਰ ਜੋਸਿਫ਼ ਪਰੂਧੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਿਏਰ ਜੋਸਿਫ਼ ਪਰੂਧੋਂ
ਪੋਰਟਰੇਟਕਾਰ ਗਿਸਤਾਵ ਕੂਰਬੇ, 1865
ਜਨਮ(1809-01-15)15 ਜਨਵਰੀ 1809
ਮੌਤ19 ਜਨਵਰੀ 1865(1865-01-19) (ਉਮਰ 56)
ਕਾਲ19ਵੀਂ ਸਦੀ ਦਾ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲਸਮਾਜਵਾਦ, ਅਰਾਜਕਤਾਵਾਦ, ਆਪਸਵਾਦ
ਮੁੱਖ ਰੁਚੀਆਂ
ਲਿਬਰਟੀ, ਸੰਪਤੀ, ਅਧਿਕਾਰ, ਨਾਸਤਿਕਤਾ
ਮੁੱਖ ਵਿਚਾਰ
ਸੰਪੱਤੀ ਚੋਰੀ ਹੁੰਦੀ ਹੈ, ਅਰਾਜਕਤਾ ਵਿਵਸਥਾ ਹੈ, ਆਰਥਿਕ ਸੰਘ, ਅਰਾਜਕਤਾਵਾਦੀ ਸਹਿਜਵਾਦ, ਦੋਹਰੀ ਸ਼ਕਤੀ[note 1]
ਪ੍ਰਭਾਵਿਤ ਕਰਨ ਵਾਲੇ

ਪਿਏਰ ਜੋਸਿਫ਼ ਪਰੂਧੋਂ (ਫ਼ਰਾਂਸੀਸੀ: [pjɛʁ ʒɔzɛf pʁudɔ̃]; 15 ਜਨਵਰੀ 1809 – 19 ਜਨਵਰੀ 1865) ਇੱਕ ਫਰਾਂਸੀਸੀ ਸਿਆਸਤਦਾਨ ਸੀ ਅਤੇ ਆਪਸਵਾਦੀ ਫ਼ਲਸਫ਼ੇ ਦਾ ਬਾਨੀ. ਉਹ ਖੁਦ ਨੂੰ ਅਰਾਜਕਤਾਵਾਦੀ ਐਲਾਨ ਕਰਨ ਵਾਲਾ ਪਹਿਲਾ ਵਿਅਕਤੀ ਸੀ [1][2] ਅਤੇ ਇਸ ਵਿਚਾਰਧਾਰਾ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਧਾਂਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪਰੂਧੋਂ ਨੂੰ "ਅਰਾਜਕਤਾਵਾਦ ਦਾ ਪਿਤਾ" ਮੰਨਿਆ ਜਾਂਦਾ ਹੈ।[3] 1848 ਦੀ ਕ੍ਰਾਂਤੀ ਦੇ ਬਾਅਦ ਉਹ ਫਰਾਂਸੀਸੀ ਸੰਸਦ ਦਾ ਮੈਂਬਰ ਬਣ ਗਿਆ, ਉਸ ਦੇ ਬਾਅਦ ਆਪਣੇ ਆਪ ਨੂੰ ਸੰਘਵਾਦੀ ਕਹਿਣ ਲੱਗ ਪਿਆ ਸੀ।[4]

ਪਰੂਧੋਂ, ਜੋ ਬੇਸਾਨਸੋਨ ਵਿੱਚ ਪੈਦਾ ਹੋਇਆ ਸੀ, ਇੱਕ ਪ੍ਰਿੰਟਰ ਸੀ ਜਿਸ ਨੇ ਲਾਤੀਨੀ ਭਾਸ਼ਾ ਵਿੱਚ ਕਿਤਾਬਾਂ ਨੂੰ ਬਿਹਤਰ ਢੰਗ ਨਾਲ ਪ੍ਰਿੰਟ ਕਰਨ ਲਈ ਖ਼ੁਦ  ਲਾਤੀਨੀ ਸਿੱਖ ਲਈ ਸੀ। ਉਸਦਾ ਸਭ ਤੋਂ ਮਸ਼ਹੂਰ ਦਾਅਵਾ ਇਹ ਹੈ ਕਿ ਸੰਪਤੀ ਚੋਰੀ ਹੁੰਦੀ ਹੈ। ਇਹ ਗੱਲ ਉਸਦੇ 1840 ਵਿੱਚ ਪ੍ਰਕਾਸ਼ਿਤ ਹੋਏ ਪਹਿਲੇ ਮੁੱਖ ਕੰਮ ਸੰਪਤੀ ਕੀ ਹੈ? , (Qu'est-ce que la propriété? Recherche sur le principe du droit et du gouvernement) ਵਿੱਚ ਸ਼ਾਮਲ ਹੈ।ਕਿਤਾਬ ਦੇ ਪ੍ਰਕਾਸ਼ਨ ਨੇ ਫਰਾਂਸੀਸੀ ਅਧਿਕਾਰੀਆਂ ਦੇ ਧਿਆਨ ਖਿੱਚਿਆ। ਇਸ ਨੇ ਕਾਰਲ ਮਾਰਕਸ ਨੂੰ ਵੀ ਇਸ ਦੀ ਜਾਂਚ ਦੀ ਕਰਨ ਲਈ ਧੂਹ ਪਾਈ, ਤੇ ਉਸ ਨੇ ਇਸਦੇ ਲੇਖਕ ਨਾਲ ਪੱਤਰ ਵਿਹਾਰ ਸ਼ੁਰੂ ਕੀਤਾ। ਦੋਵਾਂ ਨੇ ਇਕ-ਦੂਜੇ ਨੂੰ ਪ੍ਰਭਾਵਿਤ ਕੀਤਾ। ਉਹ ਪੈਰਿਸ ਵਿੱਚ ਮਿਲੇ ਜਦੋਂ ਮਾਰਕਸ ਨੂੰ ਉੱਥੇ ਮੁਲਕ ਬਦਰ ਕੀਤਾ ਗਿਆ ਸੀ। ਉਹਨਾਂ ਦੀ ਦੋਸਤੀ ਉਦੋਂ ਖ਼ਤਮ ਹੋ ਗਈ, ਜਦੋਂ ਮਾਰਕਸ ਨੇ ਪਰੂਧੋਂ ਦੀ ਕਿਤਾਬ ਆਰਥਿਕ ਵਿਰੋਧਾਭਾਸਾਂ ਦੀ ਪ੍ਰਣਾਲੀ, ਜਾਂ ਕੰਗਾਲੀ ਦਾ ਫ਼ਲਸਫ਼ਾ ਦਾ ਜਵਾਬ ਆਪਣੀ ਚੋਭਵੇਂ ਨਾਮ ਵਾਲੀ ਕਿਤਾਬ ਫ਼ਲਸਫ਼ੇ ਦੀ ਕੰਗਾਲੀ  ਨਾਲ ਦਿੱਤਾ। ਵਿਵਾਦ ਇੰਟਰਨੈਸ਼ਨਲ ਵਰਕਿੰਗ ਮੈਂਨ'ਜ਼ ਐਸੋਸੀਏਸ਼ਨ ਦੇ ਅਰਾਜਕਤਾਵਾਦੀ ਅਤੇ ਮਾਰਕਸਵਾਦੀ ਧੜਿਆਂ ਵਿਚਕਾਰ ਵੰਡ ਦੇ ਸਰੋਤਾਂ ਵਿਚੋਂ ਇੱਕ ਬਣ ਗਿਆ। ਵਿਵਾਦ ਇੰਟਰਨੈਸ਼ਨਲ ਵਰਕਿੰਗ ਮੈਂਨ'ਜ਼ ਐਸੋਸੀਏਸ਼ਨ ਦੇ ਅਰਾਜਕਤਾਵਾਦੀ ਅਤੇ ਮਾਰਕਸਵਾਦੀ ਧੜਿਆਂ ਵਿਚਕਾਰ ਵੰਡ ਦੇ ਸਰੋਤਾਂ ਵਿਚੋਂ ਇੱਕ ਬਣ ਗਿਆ। ਕੁਝ, ਜਿਵੇਂ ਕਿ ਐਡਮੰਡ ਵਿਲਸਨ, ਨੇ ਦਲੀਲ ਦਿੱਤੀ ਹੈ ਕਿ ਪਰੂਧੋਂ ਪੁਰ ਮਾਰਕਸ ਦੇ ਹਮਲੇ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਪਰੂਧੋਂ ਨੇ ਕਾਰਲ ਗਰੁਨ ਦਾ ਪੱਖ ਪੂਰਿਆ, ਜਿਸ ਨੂੰ ਮਾਰਕਸ ਨੇ ਬੁਰੀ ਤਰ੍ਹਾਂ ਨਾਪਸੰਦ ਕਰਦਾ ਸੀ, ਪਰ ਉਹ ਪਰੂਧੋਂ ਦੇ ਕੰਮ ਦੇ ਅਨੁਵਾਦ ਤਿਆਰ ਕਰ ਰਿਹਾ ਸੀ। 

ਪਰੂਧੋਂ ਨਿੱਜੀ ਮਲਕੀਅਤ ਜਾਂ ਜ਼ਮੀਨ ਅਤੇ ਕੰਮ ਦੇ ਸਥਾਨਾਂ ਦੇ ਰਾਸ਼ਟਰੀਕਰਨ ਦੀ ਬਜਾਏ ਵਰਕਰਾਂ ਦੀਆਂ ਐਸੋਸੀਏਸ਼ਨਾਂ ਜਾਂ ਸਹਿਕਾਰੀ ਸਭਾਵਾਂ ਦੇ ਅਤੇ ਨਾਲ ਹੀ ਵਿਅਕਤੀਗਤ ਮਜ਼ਦੂਰ/ਕਿਸਾਨ ਮਾਲਕੀ ਦੇ ਪੱਖ ਵਿੱਚ ਸੀ। ਉਹ ਸਮਾਜਿਕ ਕ੍ਰਾਂਤੀ ਨੂੰ ਸ਼ਾਂਤੀਪੂਰਨ ਢੰਗ ਨਾਲ ਪ੍ਰਾਪਤ ਕਰਨ ਦੇ ਯੋਗ ਸਮਝਦਾ ਸੀ। ਇੱਕ ਇਨਕਲਾਬੀ ਦੇ ਇਕਬਾਲ ਵਿੱਚ ਪਰੂਧੋਂ ਇਹ ਸਪਸ਼ਟ ਕਹਿੰਦਾ ਹੈ ਕਿ ਅਰਾਜਕਤਾ ਬਿਨਾਂ ਤਾਕਤ ਦੇ ਵਿਵਸਥਾ ਹੈ। ਇਹ ਵਾਕੰਸ਼ ਬਾਅਦ ਵਿੱਚ ਅਰਾਜਕਤਾਵਾਦੀਆਂ ਦੇ 'ਚੱਕਰ ਵਿੱਚ ਏ' ਪ੍ਰਤੀਕ ਦੀ ਪਰੇਰਨਾ ਬਣਿਆ, ਜੋ ਅੱਜ "ਸ਼ਹਿਰੀ ਲੈਂਡਸਕੇਪ ਤੇ ਸਭ ਤੋਂ ਆਮ ਕੰਧ ਚਿਤਰਾਂ ਵਿਚੋਂ ਇੱਕ ਹੈ।"[5] ਉਸ ਨੇ ਇੱਕ ਕੌਮੀ ਬੈਂਕ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੈ, ਜੋ ਪੂੰਜੀਪਤੀਆਂ ਅਤੇ ਸ਼ੇਅਰ ਧਾਰਕਾਂ ਉੱਤੇ ਇਨਕਮ ਟੈਕਸ ਦੀ ਇੱਕ ਨਾਕਾਮ ਕੋਸ਼ਿਸ਼ ਬਣ ਕੇ ਰਹਿ ਗਈ ਹੈ। ਕੁਝ ਪੱਖਾਂ ਤੋਂ ਇੱਕ ਕਰੈਡਿਟ ਯੂਨੀਅਨ ਦੇ ਵਾਂਗ ਇਸ ਨੇ ਵਿਆਜ ਮੁਕਤ ਕਰਜ਼ੇ ਦੇਣੇ ਸੀ।[6]

ਜੀਵਨੀ [ਸੋਧੋ]

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਪਰੂਧੋਂ ਦਾ ਜਨਮ 15 ਜਨਵਰੀ 1809 ਨੂੰ ਬੈਸਾਨਾਨ ਦੇ ਉਪਨਗਰ ਇਲਾਕੇ ਵਿੱਚ 23 ਰਿਊ ਡੂ ਪੇਟਿਟ ਬਟੈਂਟ ਵਿਖੇ ਹੋਇਆ ਸੀ।[7] ਉਸਦੇ ਪਿਤਾ, ਕਲਾਉਡ-ਫਰਾਂਸੋਇਸ ਪਰੂਧੋਂ, ਜੋ ਸ਼ਰਾਬ ਕਸ਼ੀਦਣ ਅਤੇ ਇੱਕ ਕੂਪਰ ਦੇ ਤੌਰ 'ਤੇ ਕੰਮ ਕਰਦਾ ਸੀ,[8] ਮੂਲ ਤੌਰ 'ਤੇ ਉਹ ਸਵਿਟਜ਼ਰਲੈਂਡ ਦੀ ਸਰਹੱਦ ਦੇ ਨਜ਼ਦੀਕ ਚਜ਼ਾਨਸ ਦੇ ਪਿੰਡ ਤੋਂ ਸੀ। ਉਸ ਦੀ ਮਾਤਾ, ਕੈਥਰੀਨ ਸਿਮੋਨਿਨ ਕੋਰਡੀਰੋਨ ਤੋਂ ਸੀ। ਕਲੌਡ-ਫਰਾਂਸੋਇਸ ਅਤੇ ਕੈਥਰੀਨ ਦੇ ਪੰਜ ਮੁੰਡੇ ਹੋਏ, ਜਿਹਨਾਂ ਵਿੱਚੋਂ ਦੋ ਦੀ ਬਹੁਤ ਹੀ ਛੋਟੀ ਉਮਰ ਵਿੱਚ ਮੌਤ ਹੋ ਗਈ। ਪਰੂਧੋਂ ਦੇ ਭਰਾ ਜੀਨ-ਏਟੀਇਨ ਅਤੇ ਕਲਾਉਡ ਕ੍ਰਮਵਾਰ 1811 ਅਤੇ 1816 ਵਿੱਚ ਪੈਦਾ ਹੋਏ ਸਨ, ਅਤੇ ਦੋਵਾਂ ਨੇ ਪਰੂਧੋਂ ਨਾਲ ਇੱਕ ਬਹੁਤ ਹੀ ਕਰੀਬੀ ਸੰਬੰਧ ਬਣਾਈ ਰੱਖੇ।

ਨੋਟ[ਸੋਧੋ]

  1. The "dual power" was first used by Vladimir Lenin, but it was conceptually first outlined by Proudhon –Murray Bookchin, The Third Revolution: Popular Movements in the Revolutionary Era, Volume 2, A&C Black, 1996, p. 115: "Proudhon made the bright suggestion, in his periodical Le Représentant du peuple (April 28, 1848), that the mass democracy of the clubs could become a popular forum where the social agenda of the revolution could be prepared for use by the Constituent Assembly –a proposal that would essentially have defused the potency of the clubs as a potentially rebellious dual power."

ਹਵਾਲੇ[ਸੋਧੋ]

  1. John M. Merriman, The Dynamite Club (2009), p. 42
  2. Leier, Mark (2006). Bakunin: The Creative Passion. Seven Stories Press. p. 211. ISBN 978-1-58322-894-4. {{cite book}}: Invalid |ref=harv (help)
  3. Daniel Guerin, Anarchism: From Theory to Practice (New York: Monthly Review Press, 1970).
  4. Binkley, Robert C. Realism and Nationalism 1852–1871. Read Books. p. 118
  5. Marshall, Peter. Demanding the Impossible. Fontana, London. 1993. p. 558
  6. Martin, Henri, & Alger, Abby Langdon. A Popular History of France from the First Revolution to the Present Time. D. Estes and C.E. Lauria. p. 189
  7. Woodcock, George (1972). Pierre-Joseph Proudhon: His Life and Work. Schocken Books. p. 1. ISBN 0-8052-0372-9.
  8. Woodcock, George (1972). Pierre-Joseph Proudhon: His Life and Work. Schocken Books. p. 3. ISBN 0-8052-0372-9.