ਸਮੱਗਰੀ 'ਤੇ ਜਾਓ

ਪਿੰਜਰ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਿੰਜਰ
ਲੇਖਕਅੰਮ੍ਰਿਤਾ ਪ੍ਰੀਤਮ
ਮੂਲ ਸਿਰਲੇਖਪਿੰਜਰ
ਅਨੁਵਾਦਕਖੁਸ਼ਵੰਤ ਸਿੰਘ (ਅੰਗਰੇਜ਼ੀ)
ਡੇਨੀ ਮਾਤਰਿੰਗ (ਫ਼ਰਾਂਸੀਸੀ)
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਕਤਾਰਾ ਪ੍ਰੈੱਸ (ਨਵੀਂ ਛਾਪ)
ਪ੍ਰਕਾਸ਼ਨ ਦੀ ਮਿਤੀ
2009 (ਨਵੀਂ ਛਾਪ)
ਆਈ.ਐਸ.ਬੀ.ਐਨ.978-81-83860-97-0

ਪਿੰਜਰ ਨਾਵਲ ਅੰਮ੍ਰਿਤਾ ਪ੍ਰੀਤਮ ਦਾ ਲਿਖਿਆ ਇੱਕ ਪੰਜਾਬੀ ਬੋਲੀ ਦਾ ਨਾਵਲ ਹੈ ਜੋ ਪਹਿਲੀ ਵਾਰ 1950 ਵਿੱਚ ਛਪਿਆ। ਇਹ ਨਾਵਲ ਦੇਸ਼-ਵੰਡ ਨਾਲ ਸੰਬੰਧਿਤ ਹੈ। ਇਸ ਨਾਵਲ ਵਿੱਚ ਵੰਡ ਵੇਲੇ ਔਰਤ ਦੀ ਤ੍ਰਾਸਦਿਕ ਹਾਲਤ ਦਾ ਪੁਰੋ ਪਾਤਰ ਦੇ ਹਵਾਲੇ ਨਾਲ ਚਿਤਰਣ ਹੈ। ਪਿੰਜਰ ਨਾਵਲ ਹਿੰਦੀ ਭਾਸ਼ਾ ਸਮੇਤ ਕਈ ਭਾਸ਼ਾਵਾਂ 'ਚ ਅਨੁਵਾਦ ਹੋਇਆ ਹੈ।[1][2]

ਇਹ ਨਾਵਲ ਇੱਕ ਹਿੰਦੂ ਕੁੜੀ, ਪੂਰੋ ਦੀ ਕਹਾਣੀ ਹੈ ਜੋ ਕਿ ਇੱਕ ਮੁਸਲਮਾਨ ਆਦਮੀ ਰਸ਼ੀਦ ਦੁਆਰਾ ਜ਼ਬਰਦਸਤੀ ਅਗ਼ਵਾ ਕਰ ਲਈ ਜਾਂਦੀ ਹੈ[3] ਅਤੇ ਜਦੋਂ ਉਹ ਕੁਝ ਵਕਤ ਬਾਅਦ ਉਸ ਤੋਂ ਬਚ ਕੇ ਵਾਪਸ ਆਉਂਦੀ ਹੈ ਤਾਂ ਉਸ ਦੇ ਮਾਪੇ ਉਸ ਨੂੰ ਨਾਪਾਕ ਕੁੜੀ ਮੰਨਦੇ ਹੋਏ ਅਪਣਾਉਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਫਿਰ ਉਹ ਰਸ਼ੀਦੇ ਦੇ ਘਰ ਹੀ ਰਹਿੰਦੀ ਹੈ ਅਤੇ 1947 ਦੀ ਵੰਡ ਪਿੱਛੋਂ ਆਪਣੇ ਦਰਦ ਸਮੇਤ ਪਰਿਵਾਰ ਨੂੰ ਸਾਂਭਦੀ ਹੈ। ਤੇ ਕੋਲ ਰੋਕ ਬਚਾ ਵੀ ਹੋ ਜਾਂਦਾ ਹੈ। ਆਪਣੀ ਜ਼ਬਰਦਸਤੀ ਚੁੱਕੀ ਗਈ ਭਰਜਾਈ ਨੂੰ ਲੱਭਣ 'ਚ ਮਦਦ ਕਰਦੀ ਹੋਈ ਆਪਣੇ ਭਰਾ ਨੂੰ ਵੀ ਮਿਲਦੀ ਹੈ। ਉਹ ਪੁਰੋ ਨੂੰ ਨਾਲ ਆਉਣ ਨੂੰ ਕਹਿੰਦਾ ਹੈ ਪਰ ਪੁਰੋ ਹੁਣ ਤਾਂ ਰਸ਼ੀਦੇ ਦੇ ਹੀ ਲੜ ਲੱਗ ਚੁੱਕੀ ਹੁੰਦੀ ਹੈ।ਅੰਤ 'ਤੇ ਬਾਕੀ ਔਰਤਾਂ ਨੂੰ ਲਿਜਾਂਦਾ ਟਰੱਕ ਧੂੜ ਉਡਾਉਂਦਾ ਜਾਂਦਾ ਹੈ।

ਇਸ ਦਾ ਅੰਗਰੇਜ਼ੀ ਤਰਜਮਾ ਖ਼ੁਸ਼ਵੰਤ ਸਿੰਘ[4] ਅਤੇ ਫ਼੍ਰੈਂਚ ਤਰਜਮਾ ਡੈਨਿਸ ਮਾਰਟ੍ਰਿੰਗ ਨੇ ਕੀਤਾ।

ਮੁੱਖ ਪਾਤਰ[ਸੋਧੋ]

ਨਾਵਲ ਦੇ ਮੁੱਖ ਪਾਤਰ ਸਮੇਤ ਸਾਰੇ ਪਾਤਰ ਇਸ ਪ੍ਰਕਾਰ ਹਨ:

 • ਪੂਰੋ (ਬਾਅਦ ਵਿੱਚ, ਹਮੀਦਾ)
 • ਰਸ਼ੀਦ
 • ਰਾਮ ਚੰਦ
 • ਲਾਜੋ
 • ਤ੍ਰਿਲੋਕ
 • ਰੱਜੋ
 • ਤਾਰਾ (ਪੂਰੋ ਦੀ ਮਾਤਾ)
 • ਮੋਹਨ ਲਾਲ (ਪੂਰੋ ਦਾ ਪਿਤਾ)
 • ਸ਼ਿਆਮ ਲਾਲ (ਰਾਮ ਚੰਦ ਦਾ ਪਿਤਾ)
 • ਪਗਲੀ
 • ਜਾਵੇਦ

ਕਹਾਣੀ ਅਪਣਾਈ[ਸੋਧੋ]

ਬਾਲੀਵੁੱਡ ਫ਼ਿਲਮ ਪਿੰਜਰ
ਬਾਲੀਵੁੱਡ ਫ਼ਿਲਮ ਪਿੰਜਰ

ਇਸ ਨਾਵਲ ਦੀ ਕਹਾਣੀ ਨੂੰ 2003 ਦੀ ਇੱਕ ਇਸੇ ਨਾਮ ਦੀ ਬਾਲੀਵੁੱਡ ਫ਼ਿਲਮ ਵਿੱਚ ਅਪਣਾਇਆ ਗਿਆ ਜਿਸ ਵਿੱਚ ਮੁੱਖ ਕਿਰਦਾਰ ਉਰਮਿਲਾ ਮਾਤੌਂਡਕਰ, ਮਨੋਜ ਬਾਜਪਾਈ ਅਤੇ ਸੰਜੇ ਸੂਰੀ ਨੇ ਨਿਭਾਏ ਹਨ।[5] ਇਸ ਫ਼ਿਲਮ ਨੂੰ ਕੌਮੀ ਏਕਤਾ ਬਾਰੇ ਸਭ ਤੋਂ ਵਧੀਆ ਫ਼ੀਚਰ ਫ਼ਿਲਮ ਦਾ ਇਨਾਮ ਮਿਲਿਆ।[5]

ਹਵਾਲੇ[ਸੋਧੋ]

 1. "Pinjar: a novel ahead of its times". ਚੰਡੀਗੜ੍ਹ. ਦ ਟ੍ਰਿਬਿਊਨ. ਫ਼ਰਵਰੀ 20, 2005. Retrieved ਅਕਤੂਬਰ 25, 2012.
 2. "Pinjar (PaperBack, Punjabi)". ਆੱਨਲਾਈਨ ਕਿਤਾਬ ਖ਼ਰੀਦੋ. FilpKart.com. Archived from the original on 2021-10-21. Retrieved ਅਕਤੂਬਰ 25, 2012. {{cite web}}: External link in |publisher= (help)
 3. "Always Amrita, Always Pritam". ਚੰਡੀਗੜ੍ਹ. ਦ ਟ੍ਰਿਬਿਊਨ. ਨਵੰਬਰ 5, 2005. Retrieved ਅਕਤੂਬਰ 25, 2012.
 4. "ਇਕ ਖ਼ਤ ਇਮਰੋਜ਼ ਦਾ". ਪੰਜਾਬੀ ਟ੍ਰਿਬਿਊਨ. ਅਗਸਤ 28, 2010. Retrieved ਅਕਤੂਬਰ 25, 2012.
 5. 5.0 5.1 Please use a more specific IMDb template. See the documentation for available templates.