ਪੀ.ਕੇ.(ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪੀਕੇ (ਫਿਲਮ) ਤੋਂ ਰੀਡਿਰੈਕਟ)
Jump to navigation Jump to search
ਪੀਕੇ
ਤਸਵੀਰ:PK Theatrical Poster.jpg
Theatrical release poster
ਨਿਰਦੇਸ਼ਕ ਰਾਜਕੁਮਾਰ ਹਿਰਾਨੀ
ਨਿਰਮਾਤਾ ਰਾਜਕੁਮਾਰ ਹਿਰਾਨੀ
ਵਿਧੂ ਵਿਨੋਦ ਚੋਪੜਾ
ਸਿੱਧਾਰਥ ਰਾਏ ਕਪੂਰ
ਸਕਰੀਨਪਲੇਅ ਦਾਤਾ ਅਭਿਜਾਤ ਜੋਸ਼ੀ
ਰਾਜਕੁਮਾਰ ਹਿਰਾਨੀ
ਵਾਚਕ ਅਨੁਸ਼ਕਾ ਸ਼ਰਮਾ
ਸਿਤਾਰੇ ਆਮਿਰ ਖ਼ਾਨ
ਅਨੁਸ਼ਕਾ ਸ਼ਰਮਾ
ਸੰਜੇ ਦੱਤ
ਬੋਮਨ ਈਰਾਨੀ
ਸੁਸ਼ਾਂਤ ਸਿੰਘ ਰਾਜਪੂਤ
ਸੌਰਭ ਸ਼ੁਕਲਾ
ਸੰਗੀਤਕਾਰ ਅਜੇ ਅਤੁਲ
ਸ਼ਾਂਤਨੂ ਮੋਈਤਰਾ
ਅੰਕਿਤ ਤਿਵਾੜੀ
ਸਿਨੇਮਾਕਾਰ ਸੀ. ਕੇ. ਮੁਰਲੀਧਰਨ
ਸੰਪਾਦਕ ਰਾਜਕੁਮਾਰ ਹਿਰਾਨੀ
ਸਟੂਡੀਓ ਵਿਨੋਦ ਚੋਪੜਾ ਫ਼ਿਲਮਜ਼
ਰਾਜਕੁਮਾਰ ਹਿਰਾਨੀ ਫ਼ਿਲਮਜ਼
ਯੂਟੀਵੀ ਮੋਸ਼ਨ ਪਿਕਚਰਜ਼
ਵਰਤਾਵਾ ਯੂਟੀਵੀ ਮੋਸ਼ਨ ਪਿਕਚਰਜ਼
ਰਿਲੀਜ਼ ਮਿਤੀ(ਆਂ)
  • 19 ਦਸੰਬਰ 2014 (2014-12-19)
ਮਿਆਦ 153 ਮਿੰਟ[1]
ਦੇਸ਼ ਭਾਰਤ
ਭਾਸ਼ਾ ਹਿੰਦੀ
ਬਾਕਸ ਆਫ਼ਿਸ INR124 ਕਰੋੜ (US)[2][3]

ਪੀ.ਕੇ. (ਅੰਗਰੇਜ਼ੀ: P.K.)[3] ਇੱਕ ਭਾਰਤੀ ਬਾਲੀਵੁਡ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫ਼ਿਲਮ ਦੇ ਨਿਰਮਾਤਾ ਰਾਜਕੁਮਾਰ ਹਿਰਾਨੀ ਦੇ ਨਾਲ-ਨਾਲ ਵਿਧੂ ਵਿਨੋਦ ਚੋਪੜਾ ਅਤੇ ਸਿੱਧਾਰਥ ਰਾਏ ਕਪੂਰ ਹਨ। ਇਹ ਫਿਲਮ 19 ਦਸੰਬਰ 2014 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਗਈ। ਇਸ ਵਿੱਚ ਮੁੱਖ ਕਿਰਦਾਰ ਆਮਿਰ ਖ਼ਾਨ, ਅਨੁਸ਼ਕਾ ਸ਼ਰਮਾ, ਸੰਜੇ ਦੱਤ, ਬੋਮਨ ਈਰਾਨੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਹਨ।

ਪਲਾਟ[ਸੋਧੋ]

ਕਿਸੇ ਨਵੇਂ ਗ੍ਰਹਿ ਬਾਰੇ ਜਾਨਣ ਦੇ ਮਕਸਦ ਨਾਲ ਇੱਕ ਉੱਡਨ ਤਸ਼ਤਰੀ ਭਾਰਤ ਦੇ ਰਾਜਸਥਾਨ ਵਿਚ ਉੱਤਰਦੀ ਹੈ। ਇਸ ਵਿਚ ਆਮਿਰ ਖਾਨ ਜੋ ਕਿ ਇੱਕ ਪ੍ਰਵਾਸੀ ਵਜੋਂ ਇਸ ਗ੍ਰਹਿ ਉੱਪਰ ਉੱਤਰਦਾ ਹੈ। ਉੱਤਰਦੇ ਸਾਰ ਹੀ ਉਸਦੇ ਗਲ ਵਿਚੋ ਇੱਕ ਲਾਕਟ-ਨੁਮਾ ਵਸਤ ਕੋਈ ਚੁਰਾ ਲੈਂਦਾ ਹੈ। ਇਹੀ ਵਸਤ ਪ੍ਰਵਾਸੀਆਂ ਦੇ ਉੱਡਨ ਤਸ਼ਤਰੀ ਨਾਲ ਮੇਲ-ਸਥਾਪਤੀ ਦਾ ਮਾਧਿਅਮ ਹੁੰਦੀ ਹੈ ਅਤੇ ਹੁਣ ਉਹ ਰਸਤਾ ਲੱਭਣਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਉਹ ਇਸ ਵਸਤ ਨੂੰ ਦੁਬਾਰਾ ਪ੍ਰਾਪਤ ਕਰ ਸਕੇ। ਇਸ ਦੌਰਾਨ ਉਹ ਹਰ ਧਰਮ ਦੇ ਭਗਵਾਨ ਨੂੰ ਅਰਜ ਕਰਦਾ ਹੈ ਅਤੇ ਹਰ ਲੋੜੀਂਦੇ ਸੰਭਵ-ਅਸੰਭਵ ਧਾਰਮਿਕ ਕਾਰਜ ਕਰਦਾ ਹੈ। ਬਾਅਦ ਵਿਚ ਉਸਨੂੰ ਪਤਾ ਚੱਲਦਾ ਹੈ ਕਿ ਉਸਦਾ ਲਾਕਟ ਤੱਪਸਵੀ ਨਾਂ ਦੇ ਇੱਕ ਢੋਂਗੀ ਬਾਬੇ ਕੋਲ ਹੈ ਅਤੇ ਫਿਰ ਉਹ ਆਪਨੇ ਹਾਜ਼ਿਰ-ਜਵਾਬੀ ਅਤੇ ਤਰਕ-ਸ਼ਕਤੀ ਨਾਲ ਉਸਦਾ ਪਰਦਾਫ਼ਾਸ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਕੰਮ ਵਿਚ ਜੱਗੂ ਉਸਦੀ ਮਦਦ ਕਰਦੀ ਹੈ| ਅੰਤ ਵਿਚ ਉਸਨੂੰ ਉਸਦਾ ਲਾਕਟ ਵਾਪਸ ਮਿਲ ਜਾਂਦਾ ਹੈ ਅਤੇ ਉਹ ਆਪਨੇ ਗ੍ਰਹਿ ਵਾਪਸ ਮੁੜ ਜਾਂਦਾ ਹੈ|

ਕਲਾਕਾਰ[ਸੋਧੋ]

ਹਵਾਲੇ[ਸੋਧੋ]

  1. "Aamir Khan's PK cleared with UA certificate; makers won't host any special screenings". Bollywood Hungama. Retrieved 8 December 2014. 
  2. Prakash Upadhyaya (December 24, 2014). "'PK' Box Office Collection: Aamir Khan Starrer Loses to Rajinikanth's 'Lingaa' in Malaysia". International Business Times. Retrieved December 24, 2014. 
  3. 3.0 3.1 Ankita Mehta (December 22, 2014). "'PK' Overseas Box Office Collection: Aamir's Film Beats Shah Rukh's 'Happy New Year' Opening Weekend Total". Intermational Business Times. Retrieved December 24, 2014.