ਸਮੱਗਰੀ 'ਤੇ ਜਾਓ

26 ਦਸੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
12345
6789101112
13141516171819
20212223242526
2728293031  
2026

'26 ਦਸੰਬਰ' ਦਾ ਦਿਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 360ਵਾਂ (ਲੀਪ ਸਾਲ ਵਿੱਚ 361ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 5 ਦਿਨ ਬਾਕੀ ਹਨ। ਅੱਜ 'ਬੁੱਧਵਾਰ' ਹੈ ਅਤੇ 'ਨਾਨਕਸ਼ਾਹੀ ਕੈਲੰਡਰ' ਮੁਤਾਬਕ ਅੱਜ '11 ਪੋਹ' ਬਣਦਾ ਹੈ।

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

[ਸੋਧੋ]
  • ਬਾਕਸਿੰਗ ਦਿਵਸ(26 ਦਸੰਬਰ ਨੂੰ ਐਤਵਾਰ ਨੂੰ ਛੱਡ ਕੇ, ਜੇ ਇਹ ਐਤਵਾਰ ਹੈ, ਤਾਂ ਬਾਕਸਿੰਗ ਵਾਲ਼ੇ ਦਿਨ ਨੂੰ 'ਸ਼ਾਹੀ ਪ੍ਰਕਿਰਿਆ'(Royal Process) ਨਾਲ਼ 27 ਦਸੰਬਰ ਨੂੰ ਤਬਦੀਲ ਕੀਤਾ ਜਾਂਦਾ ਹੈ) - ਰਾਸ਼ਟਰਮੰਡਲ(ਕਾਮਨਵੈਲਥ) ਦੇਸ਼।
  • ਚੰਗੇ ਵਸੀਅਤ ਦਾ ਦਿਨ - ਦੱਖਣੀ ਅਫ਼ਰੀਕਾ ਅਤੇ ਨਾਮੀਬੀਆ।
  • ਪਰਿਵਾਰ ਦਿਵਸ - ਵਾਨੂਟੂ।
  • ਥੈਂਕਸਗਿਵਿੰਗ ਡੇਅ - ਸੋਲਮਨ ਆਈਲੈਂਡਸ।
  • ਆਜ਼ਾਦੀ ਅਤੇ ਏਕਤਾ ਦਿਵਸ - ਸਲੋਵੇਨੀਆ।
  • ਮੌਰੋ ਹਮਜ਼ਾ ਦਿਵਸ -ਹਿਊਸਟਨ(ਟੈਕਸਸ)।
  • ਮਮਰ ਦਾ ਦਿਨ - ਪਦਸਟੋ, ਕੌਰਨਵਾਲ।
  • ਸੰਤ ਸਟੀਫ਼ਨ ਦਿਵਸ(ਅਲਸੈਸੇ, ਆਸਟਰੀਆ, ਕੈਟਲੂਨੀਆ, ਕਰੋਸ਼ੀਆ, ਚੈੱਕ ਗਣਰਾਜ, ਜਰਮਨੀ, ਹਾਂਗਕਾਂਗ, ਇਟਲੀ, ਆਇਰਲੈਂਡ, ਲਕਸਮਬਰਗ, ਪੋਲੈਂਡ, ਸਲੋਵਾਕੀਆ ਅਤੇ ਸਵਿਟਜ਼ਰਲੈਂਡ ਵਿੱਚ ਇਸ ਦਿਨ ਜਨਤਕ ਛੁੱਟੀਆਂ ਹੁੰਦੀਆਂ ਹਨ।
  • ਪਿਤਾ ਦਿਵਸ - ਬੁਲਗਾਰੀਆ।
  • ਕੁਵਾਨਜ਼ਾ ਦਾ ਪਹਿਲਾ ਦਿਨ(1 ਜਨਵਰੀ ਤੱਕ ਮਨਾਇਆ ਜਾਂਦਾ ਹੈ) - ਅਮਰੀਕਾ।
  • ਜੰਕਨੂ ਗਲੀ ਪਰੇਡ ਦਾ ਪਹਿਲਾ ਦਿਨ ਤੇ ਦੂਜਾ ਦਿਨ ਨਵੇਂ ਸਾਲ ਦੇ ਦਿਨ ਦੇ ਤੌਰ 'ਤੇ ਮਨਾਇਆ ਜਾਂਦਾ ਹੈ - ਬਹਾਮਾ।
  • ਕ੍ਰਿਸਮਸ ਦੇ ਦੂਜੇ ਦਿਨ - ਨੀਦਰਲੈਂਡਜ਼ ਅਤੇ ਪੋਲੈਂਡ ਵਿੱਚ ਜਨਤਕ ਛੁੱਟੀਆਂ ਹੁੰਦੀਆਂ ਹਨ।
  • ਵਰੇਨ ਦਿਵਸ- ਆਇਰਲੈਂਡ ਅਤੇ ਆਈਲ ਆਫ਼ ਮੈਨ।

ਵਾਕਿਆ

[ਸੋਧੋ]
  • 1705 ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ 'ਬਾਬਾ ਜ਼ੋਰਾਵਰ ਸਿੰਘ'(ਉਮਰ-9 ਸਾਲ) ਅਤੇ 'ਬਾਬਾ ਫ਼ਤਹਿ ਸਿੰਘ'(ਉਮਰ-7 ਸਾਲ) ਸੂਬੇ ਦੀ ਕਚਿਹਰੀ ਵਿੱਚ ਪੇਸ਼ ਹੋਏ।
  • 1925 ਭਾਰਤੀ ਕਮਿਊਨਿਸਟ ਪਾਰਟੀ ਦੀ ਦਿੱਲੀ ਵਿੱਚ ਸਥਾਪਨਾ ਹੋਈ।
  • 1932 ਚੀਨ ਵਿੱਚ ਆਏ ਭੂਚਾਲ ਨਾਲ 70 ਹਜ਼ਾਰ ਲੋਕਾਂ ਦੀ ਮੌਤ ਹੋ ਗਈ।
  • 1947 ਅਮਰੀਕਾ ਵਿੱਚ 16 ਘੰਟੇ ਦੀ ਜ਼ਬਰਦਸਤ ਬਰਫ਼ਬਾਰੀ ਨਾਲ ਨਿਊਯਾਰਕ 25.8 ਇੰਚ (2 ਫ਼ੁਟ ਤੋਂ ਵੀ ਵੱਧ) ਬਰਫ਼ ਹੇਠ ਦਬਿਆ ਗਿਆ। ਇਸ ਨਾਲ 80 ਮੌਤਾਂ ਵੀ ਹੋਈਆਂ।
  • 1982 ਟਾਈਮ ਮੈਗ਼ਜ਼ੀਨ ਨੇ ਕੰਪਿਊਟਰ ਨੂੰ 'ਮੈਨ ਆਫ਼ ਦਿ ਯੀਅਰ' ਕਰਾਰ ਦਿੱਤਾ।
  • 1982 ਸਾਬਕਾ ਸਿੱਖ ਫ਼ੌਜੀਆਂ ਦੀ ਕਨਵੈਨਸ਼ਨ ਅੰਮ੍ਰਿਤਸਰ ਵਿੱਚ ਹੋਈ।
  • 2002 ਪਹਿਲਾ 'ਕਲੋਨ' ਕੀਤਾ ਹੋਇਆ ਬੱਚਾ ਪੈਦਾ ਹੋਇਆ। ਇਸ ਦਾ ਐਲਾਨ ਕਲੋਨ ਕਰਨ ਵਾਲੇ ਡਾਕਟਰ ਨੇ 2 ਦਿਨ ਮਗਰੋਂ ਕੀਤਾ।
  • 2004 ਦੁਨੀਆ ਦੀ ਸਭ ਤੋਂ ਵੱਡੀ ਸੁਨਾਮੀ ਜਾਂ ਸਮੁੰਦਰੀ ਛੱਲਾਂ 26 ਦਸੰਬਰ, 2004 ਦੇ ਦਿਨ ਆਈ ਸੀ। 9.3 ਰਿਕਟਰ ਸਕੇਲ ਤੇ ਜਿਸ ਨਾਲ 230,000 ਮੌਤਾ ਹੋਈਆ।

ਜਨਮ

[ਸੋਧੋ]
ਊਧਮ ਸਿੰਘ
ਬਾਬਾ ਆਮਟੇ
  • 1791 ਅੰਗਰੇਜ਼ ਹਿਸਾਬਦਾਨ, ਦਾਰਸ਼ਨਿਕ, ਖੋਜੀ, ਮਸ਼ੀਨੀ ਇੰਜੀਨੀਅਰ ਅਤੇ ਆਧੁਨਿਕ ਕੰਪਿਊਟਰ ਦੇ ਪਿਤਾਮਾ ਚਾਰਲਸ ਬੈਬੇਜ ਦਾ ਜਨਮ।
  • 1872 ਅੰਗਰੇਜ਼ ਲੈਕਚਰਰ,ਪੱਤਰਕਾਰ, ਲੇਖਕ, ਸਿਆਸਤਦਾਨ ਨਾਰਮਨ ਏਂਜਲ ਦਾ ਜਨਮ।
  • 1893 ਚੀਨੀ ਕ੍ਰਾਂਤੀਕਾਰੀ, ਰਾਜਨੀਤਿਕ ਚਿੰਤਕ ਮਾਓ ਤਸੇ-ਤੁੰਗ ਦਾ ਜਨਮ।
  • 1899 ਭਾਰਤੀ-ਅਜ਼ਾਦੀ ਘੁਲਾਟੀਏ ਸ਼ਹੀਦ ਊਧਮ ਸਿੰਘ ਦਾ ਜਨਮ।
  • 1914 ਭਾਰਤੀ ਸਮਾਜਸੇਵੀ ਬਾਬਾ ਆਮਟੇ ਦਾ ਜਨਮ।
  • 1926 ਭਾਰਤੀ ਅਰਥਸ਼ਾਸਤਰੀ ਆਬਿਦ ਹੁਸੈਨ ਦਾ ਜਨਮ।
  • 1928 ਵਾਇਰਲੈੱਸ ਸੰਚਾਰ ਪ੍ਰਣਾਲੀ ਦੇ ਖੋਜੀ 'ਮਾਰਟਿਨ ਕੂਪਰ' ਦਾ ਅਮਰੀਕਾ ਵਿਚਲੇ ਇਲਿਓਨਿਓਸ ਦੇ ਸ਼ਹਿਰ ਸ਼ਿਕਾਗੋ ਵਿੱਚ ਜਨਮ।
  • 1938 ਇਰਾਨੀ ਫ਼ਿਲਮ ਨਿਰਦੇਸ਼ਕ, ਪਟਕਥਾ ਲੇਖਕ, ਨਾਟਕਕਾਰ ਬਹਿਰਾਮ ਬੇਜ਼ਾਈ ਦਾ ਜਨਮ।
  • 1955 ਮੁੰਬਈ ਦੇ ਡਾੱਨ, ਨਸ਼ੇ ਦੇ ਵਪਾਰੀ ਅਤੇ ਆਤੰਕੀ 'ਦਾਊਦ ਇਬਰਾਹਿਮ(ਪੂਰਾ ਨਾਂ-ਦਾਊਦ ਇਬਰਾਹਿਮ ਕਾਸਕਰ)' ਦਾ ਖੇਡ, ਰਤਨਾਗਿਰੀ(ਮਹਾਂਰਾਸ਼ਟਰ) 'ਚ ਜਨਮ।
  • 1971 ਸੁਸਾਈਡ ਸੁਕ਼ਐਡ(2016) ਅਤੇ ਬਲੇਡ ਰੱਨਰ-2049(2017) ਜਿਹੀਆਂ ਫ਼ਿਲਮਾਂ 'ਚ ਬਿਹਤਰੀਨ ਅਦਾਕਾਰੀ ਕਰਨ ਵਾਲ਼ੇ ਅਦਾਕਾਰ ਦਾ 'ਜੇਰੇਡ ਲਿਟੋ' ਦਾ ਲੁਈਸਸਿਆਨਾ(ਅਮਰੀਕਾ) 'ਚ ਜਨਮ।
  • 1975 ਸਪੇਨਿਸ਼ ਅਦਾਕਾਰ, ਗਾਇਕ ਅਤੇ ਨਚੇਰੇ(ਡਾਂਸਰ) 'ਪਾਬਲੋ ਪਿਊਲ' ਦਾ ਸਪੇਨ ਦੇ ਵਿੱਚ 'ਮਅਲਾਗਾ'(Málaga) 'ਚ ਜਨਮ।
  • 1986 ਗੇਮ ਆਫ਼ ਥਰੋਨਜ਼(2011 ਤੋਂ ਜਾਰੀ ਟੀ.ਵੀ. ਸੀਰੀਜ਼) 'ਚ ਅਦਾਕਾਰੀ ਕਰਨ ਵਾਲ਼ੇ ਅਤੇ ਹਾਓ ਟੂ ਟਰੇਨ ਯੂਅਰ ਡਰੈਗਨ(2014,2017) ਜਿਹੀਆਂ ਫ਼ਿਲਮਾਂ 'ਚ ਆਪਣੀ ਅਵਾਜ਼ ਦੇਣ ਵਾਲ਼ੇ ਬ੍ਰਿਟਿਸ਼ ਅਦਾਕਾਰ ਅਤੇ ਨਿਰਮਾਤਾ 'ਕਿਟ ਹੈਰੰਗਟੰਨ' ਦਾ ਲੰਡਨ(ਇੰਗਲੈਂਡ) 'ਚ ਜਨਮ।

ਦਿਹਾਂਤ

[ਸੋਧੋ]
ਯਸ਼ਪਾਲ
ਸ਼ੰਕਰ ਦਯਾਲ ਸ਼ਰਮਾ