ਪੰਜਕੰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਜਕੰਤ
ਪੰਜਕੰਤ ਬਾਜ਼ਾਰ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਤਾਜਿਕਸਤਾਨ" does not exist.ਤਾਜਿਕਸਤਾਨ ਵਿੱਚ ਪੰਜਕੰਤ ਜ਼ਿਲ੍ਹੇ ਦੀ ਸਥਿਤੀ

39°30′N 67°37′E / 39.500°N 67.617°E / 39.500; 67.617
ਦੇਸ਼Flag of Tajikistan.svg ਤਾਜਿਕਸਤਾਨ
ਸੂਬਾਸੋਗੁਦ
ਉਚਾਈ[1]996 m (3,268 ft)
ਅਬਾਦੀ (2000)
 • ਕੁੱਲ33,000
ਟਾਈਮ ਜ਼ੋਨUTC+5

ਪੰਜਕੰਤ (ਤਾਜਿਕੀ: Панҷакент, ਫ਼ਾਰਸੀ: پنجکنت, ਰੂਸੀ: Пенджикент, ਅੰਗਰੇਜ਼ੀ: Panjakent) ਉੱਤਰ-ਪੱਛਮੀ ਤਾਜਿਕਸਤਾਨ ਦੇ ਸੁਗਦ ਪ੍ਰਾਂਤ ਵਿੱਚ ਜਰਫਸ਼ਾਨ ਨਦੀ ਦੇ ਕੰਢੇ ਬਸਿਆ ਹੋਇਆ ਇੱਕ ਸ਼ਹਿਰ ਹੈ। ਸੰਨ 2000 ਦੀ ਜਨਗਣਨਾ ਵਿੱਚ ਇੱਥੇ ਦੀ ਆਬਾਦੀ 33,000 ਸੀ। ਇਹ ਪ੍ਰਾਚੀਨ ਕਾਲ ਵਿੱਚ ਸੋਗਦਾ ਦਾ ਇੱਕ ਪ੍ਰਸਿੱਧ ਸ਼ਹਿਰ ਹੋਇਆ ਕਰਦਾ ਸੀ ਅਤੇ ਉਸ ਪੁਰਾਣੀ ਨਗਰੀ ਦੇ ਖੰਡਰ ਆਧੁਨਿਕ ਪੰਜਕੰਤ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਵੇਖੇ ਜਾ ਸਕਦੇ ਹਨ।

ਇਤਿਹਾਸ[ਸੋਧੋ]

ਪ੍ਰਾਚੀਨ ਪੰਜਕੰਤ 5ਵੀਂ ਸਦੀ ਈਸਵੀ ਵਿੱਚ ਸ਼ੁਰੂ ਹੋਇਆ ਅਤੇ ਸੋਗਦਾਈਆਂ ਦੇ ਪੰਜ ਨਾਮਕ ਰਾਜ ਦੀ ਰਾਜਧਾਨੀ ਹੋਇਆ ਕਰਦਾ ਸੀ ਅਤੇ ਇਸਦਾ ਨਾਮ ਪੰਚੇਕੰਥ ਸੀ। ਇੱਥੇ ਦੇ ਲੋਕ ਜਿਆਦਾਤਰ ਜਰਥੁਸ਼ਤੀ (ਪਾਰਸੀ) ਧਰਮ ਦੇ ਅਨੁਆਈ ਸੀ। ਲੇਕਿਨ ਮੰਨਿਆ ਜਾਂਦਾ ਹੈ ਕਿ ਸੋਗਦਾ ਉੱਤੇ ਭਾਰਤੀ ਸੰਸਕ੍ਰਿਤੀ ਦੀ ਡੂੰਘਾ ਛਾਪ ਵੀ ਸੀ, ਜਿਥੇ ਕੁੱਝ ਵੈਦਿਕ ਰੀਤੀ ਰਿਵਾਜ ਵੀ ਮੰਨੇ ਜਾਂਦੇ ਸਨ। ਇੱਥੇ ਵਪਾਰ ਅਤੇ ਖੇਤੀਬਾੜੀ ਦੋਨੋਂ ਪਨਪੇ, ਕਿਉਂਕਿ ਇਹ ਰੇਸ਼ਮ ਰਸਤੇ ਉੱਤੇ ਪੈਂਦਾ ਸੀ (ਜਿੱਥੋਂ ਮਾਲ ਚੀਨ ਅਤੇ ਯੂਰਪ ਅਤੇ ਮੱਧ ਪੂਰਬ ਦੇ ਦਰਮਿਆਨ ਆਉਂਦਾ ਜਾਂਦਾ ਸੀ)।

722 ਈਸਵੀ ਵਿੱਚ ਅਰਬੀ ਫੌਜਾਂ ਨੇ ਹੱਲਾ ਬੋਲਕੇ ਪੰਜਕੰਤ ਉੱਤੇ ਕਬਜ਼ਾ ਕਰ ਲਿਆ। ਸ਼ਹਿਰ ਦਾ ਆਖਰੀ ਸ਼ਾਸਕ ਜਰਫਸ਼ਾਨ ਨਦੀ ਦੇ ਉੱਪਰ ਵਾਲੇ ਹਿੱਸਿਆਂ ਦੀ ਤਰਫ ਭੱਜ ਗਿਆ ਲੇਕਿਨ ਫੜ ਕੇ ਮਾਰ ਦਿੱਤਾ ਗਿਆ। ਆਉਣ ਵਾਲੇ 50 ਸਾਲਾਂ ਤੱਕ ਹਮਲਾਵਰਾਂ ਨੇ ਨਗਰ ਉੱਤੇ ਸ਼ਾਸਨ ਕੀਤਾ ਜਿਸ ਦੌਰਾਨ ਸ਼ਹਿਰ ਦਾ ਉਪਰੀ ਹਿੱਸਾ ਲੋਕਾਂ ਕੋਲੋਂ ਖ਼ਾਲੀ ਕਰਵਾ ਲਿਆ ਗਿਆ ਅਤੇ ਉਜਾੜ ਹੋ ਗਿਆ। ਨਗਰ ਦੇ ਇਸ ਭਾਗ ਵਿੱਚ ਪਾਏ ਗਏ ਖੰਡਰਾਂ ਤੋਂ ਪਤਾ ਚੱਲਦਾ ਹੈ ਕਿ ਇੱਥੇ ਦੇ ਲੋਕਾਂ ਦਾ ਰਹਿਣ-ਸਹਿਣ, ਰੀਤੀ-ਰਿਵਾਜ ਅਤੇ ਕਲਾ ਸੰਸਕ੍ਰਿਤੀ ਕੀ ਸੀ।[2]

The Rudaki Tomb of Panjakent

ਅਰਬ ਭੂਗੋਲ ਵਿਗਿਆਨੀਆਂ ਦੇ ਅਨੁਸਾਰ,ਪੰਜਕੰਤ ਵਿੱਚ 10ਵੀਂ ਸਦੀ ਵਿੱਚ ਇੱਕ ਰਸਮੀ ਜੁੰਮਾ ਮਸਜਿਦ ਸੀ, ਜੋ ਇਸਨੂੰ ਇੱਕ ਨਗਰ ਦੇ ਤੌਰ 'ਤੇ ਪਿੰਡ ਨਾਲੋਂ ਵੱਖ ਕਰਦਾ ਸੀ। ਇਹ ਸੋਗਦ ਦੇ ਸਿਰੇ ਦੇ ਪੂਰਬੀ ਹਿੱਸੇ ਦਾ ਸ਼ਹਿਰ ਹੈ ਅਤੇ ਆਪਣੇ ਅਖਰੋਟ ਦੇ ਰੁੱਖਾਂ ਲਈ ਜਾਣਿਆ ਜਾਂਦਾ ਹੈ। [3]

ਹਵਾਲੇ[ਸੋਧੋ]

  1. "Climate of Panjakent". Weatherbase.com. Retrieved 7 August 2014. 
  2. Marian Armstrong (editor). "Peoples of Western Asia". Marshall Cavendish, 2007. ISBN 9780761476771. 
  3. Marshak, B.I. "Panjikant". Encyclopædia Iranica.