ਪੰਜਾਬ ਵਿਧਾਨ ਸਭਾ ਚੋਣਾਂ 1952

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬ ਵਿਧਾਨ ਸਭਾ ਚੋਣਾਂ 1952
ਫਰਮਾ:ਦੇਸ਼ ਸਮੱਗਰੀ ਪੰਜਾਬ
30 ਜਨਵਰੀ, 1952 1957 →
← ਵਿਧਾਨ ਸਭਾ ਮੈਂਬਰਾਂ ਦੀ ਸੂਚੀ
ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਸੂਚੀ →

ਵਿਧਾਨ ਸਭਾ ਦੀਆਂ ਸੀਟਾਂ
59 ਬਹੁਮਤ ਲਈ ਚਾਹੀਦੀਆਂ ਸੀਟਾਂ
Opinion polls
  ਬਹੁਗਿਣਤੀ ਪਾਰਟੀ ਘੱਟ ਗਿਣਤੀ ਪਾਰਟੀ
 
Party ਸ਼੍ਰੋਮਣੀ ਅਕਾਲੀ ਦਲ ਕਾਂਗਰਸ
Seats won ਸ਼੍ਰੋਅਦ: 13 ਕਾਂਗਰਸ: 96
Seat change ਵਾਧਾ

13

ਵਾਧਾ

96


Punjab in India.png
ਪੰਜਾਬ

ਚੋਣਾਂ ਤੋਂ ਪਹਿਲਾਂ

ਭੀਮ ਸੈਨ ਸੱਚਰ
ਕਾਂਗਰਸ

ਮੁੱਖ ਮੰਤਰੀ

ਪ੍ਰਤਾਪ ਸਿੰਘ ਕੈਰੋਂ
ਕਾਂਗਰਸ

ਪੰਜਾਬ ਵਿਧਾਨ ਸਭਾ ਚੋਣਾਂ 1952 ਦੇਸ਼ ਦੀ ਵੰਡ ਤੋਂ ਬਾਅਦ ਕਾਂਗਰਸ ਦੇ ਗੋਪੀ ਚੰਦ ਭਾਰਗਵ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ। ਉਹ 15 ਅਗਸਤ 1947 ਤੋਂ 13 ਅਪਰੈਲ 1949 ਤਕ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। 20 ਅਗਸਤ 1948 ਨੂੰ ਅੱਠ ਰਿਆਸਤਾਂ ਪਟਿਆਲਾ, ਕਪੂਰਥਲਾ, ਫ਼ਰੀਦਕੋਟ, ਮਾਲੇਰਕੋਟਲਾ, ਨਾਭਾ, ਸੰਗਰੂਰ, ਨਾਲਾਗੜ੍ਹ ਅਤੇ ਕਲਸੀਆਂ ਮਿਲਾ ਕੇ ਪੈਪਸੂ ਸਟੇਟ ਬਣਾਈ ਗਈ। 13 ਅਪਰੈਲ 1949 ਤੋਂ 18 ਅਕਤੂਬਰ 1949 ਤਕ ਭੀਮ ਸੈਨ ਸੱਚਰ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। ਦੁਬਾਰਾ 18 ਅਕਤੂਬਰ 1949 ਤੋਂ 20 ਅਗਸਤ 1951 ਤਕ ਡਾ. ਗੋਪੀ ਚੰਦ ਭਾਰਗਵ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। 20 ਜੂਨ 1951 ਤੋਂ 17 ਅਪਰੈਲ 1952 ਤਕ ਰਾਸ਼ਟਰਪਤੀ ਰਾਜ ਰਿਹਾ।ਇਸ ਸਮੇਂ 1951-52 ਵਿੱਚਅਕਾਲੀਆਂ ਨੇ ਪੰਜਾਬੀ ਸੂਬੇ ਦੀ ਮੰਗ ਰੱਖੀ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ 1952 ਵਿੱਚ ਹੋਈਆਂ ਚੋਣਾਂ ਸਮੇਂ ਕੁਲ 126 ਸੀਟਾਂ ਵਿੱਚੋਂ 98 ਸੀਟਾਂ ’ਤੇ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਅਤੇ ਅਕਾਲੀ ਦਲ ਨੇ 13 ਸੀਟਾਂ ’ਤੇ ਜਿੱਤ ਹਾਸਲ ਕੀਤੀ ਤੇ ਬਾਕੀ 15 ਸੀਟਾਂ ’ਤੇ ਹੋਰਾਂ ਨੂੰ ਮਿਲੀਆਂ। 17 ਅਪਰੈਲ 1952 ਨੂੰ ਭੀਮ ਸੈਨ ਸੱਚਰ ਮੁੱਖ ਮੰਤਰੀ ਬਣੇ।ਪੰਜਾਬ ਤੋਂ ਵੱਖਰੇ ਪੈਪਸੂ ਸਟੇਟ ਵਿੱਚ ਅਕਾਲੀ ਦਲ ਦੇ ਸਹਿਯੋਗ ਨਾਲ ਗਿਆਨ ਸਿੰਘ ਰਾੜੇਵਾਲਾ ਨੇ ਸਰਕਾਰ ਬਣਾਈ ਜੋ ਹਿੰਦ ਵਿੱਚ ਗੈਰ-ਕਾਂਗਰਸੀ ਸਰਕਾਰ ਸੀ। 4 ਮਾਰਚ 1953 ਨੂੰ ਅਕਾਲੀ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦੀ ਚੋਣ ਰੱਦ ਹੋ ਗਈ ਅਤੇ 5 ਮਾਰਚ ਨੂੰ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ।

ਨਤੀਜੇ[ਸੋਧੋ]

ਨੰ ਪਾਰਟੀ ਸੀਟਾਂ ਜਿੱਤੀਆਂ
1 ਭਾਰਤੀ ਰਾਸ਼ਟਰੀ ਕਾਂਗਰਸ 96
3 ਸ਼੍ਰੋਮਣੀ ਅਕਾਲੀ ਦਲ 13
2 ਭਾਰਤੀ ਕਮਿਊਨਿਸਟ ਪਾਰਟੀ 4
4 ਲਾਲ ਕਮਿਉਨਿਸਟ ਪਾਰਟੀ 1
2 ਫਾਰਵਰਡ ਬਲਾਕ 1
2 ਜਿਮੀਦਾਰਾ ਪਾਰਟੀ 2
2 ਅਜ਼ਾਦ 9
ਕੁੱਲ 126

ਇਹ ਵੀ ਦੇਖੋ[ਸੋਧੋ]

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

ਹਵਾਲੇ[ਸੋਧੋ]