ਪੰਡਿਤ ਮੋਤੀਰਾਮ
Pandit Motiram | |
---|---|
ਜਨਮ | 1889 |
ਮੂਲ | Pili Mandori, Fatehabad District, Haryana, India |
ਮੌਤ | 24 ਅਪ੍ਰੈਲ 1934 | (ਉਮਰ 44)
ਵੰਨਗੀ(ਆਂ) | Khayal, Dhrupad, Dhamar, Haveli Sangeet, Bhajan, Thumri, Tappa |
ਕਿੱਤਾ | Vocalist |
ਸਾਲ ਸਰਗਰਮ | 1900s–1934 |
ਸ਼੍ਰੀ ਪੰਡਿਤ ਮੋਤੀਰਾਮ (1889 – 24 ਅਪ੍ਰੈਲ 1934), ਜਿਸਨੂੰ ਕਈ ਵਾਰ ਮੋਤੀਰਾਮ ਪੰਡਿਤ ਅਤੇ ਮੋਤੀ ਪ੍ਰਸਾਦ ਵੀ ਕਿਹਾ ਜਾਂਦਾ ਹੈ, ਮੇਵਾਤੀ ਘਰਾਣੇ ਦਾ ਇੱਕ ਭਾਰਤੀ ਸ਼ਾਸਤਰੀ ਗਾਇਕ ਸੀ। ਪੰਡਿਤ ਜੀ ਨੂੰ ਪ੍ਰਸਿੱਧ ਸੰਗੀਤਕਾਰ ਪੰਡਿਤ ਜਸਰਾਜ, ਪੰਡਿਤ ਮਨੀਰਾਮ, ਅਤੇ ਪੰਡਿਤ ਪ੍ਰਤਾਪ ਨਰਾਇਣ ਦੇ ਪਿਤਾ ਅਤੇ ਗੁਰੂ ਵਜੋਂ ਜਾਣਿਆ ਜਾਂਦਾ ਹੈ। [1] ਉਨ੍ਹਾਂ ਦੀ ਯਾਦ ਵਿੱਚ ਪੰਡਿਤ ਮੋਤੀਰਾਮ ਪੰਡਿਤ ਮਨੀਰਾਮ ਸੰਗੀਤ ਸਮਾਗਮ 1972 ਤੋਂ ਲੈ ਕੇ ਹਰ ਸਾਲ ਹੈਦਰਾਬਾਦ ਮਨਾਇਆ ਜਾਂਦਾ ਹੈ, ਜਿੱਥੇ ਉਹਨਾਂ ਨੂੰ ਦਰਬਾਰੀ ਸੰਗੀਤਕਾਰ ਨਿਯੁਕਤ ਕੀਤਾ ਗਿਆ ਸੀ।
ਮੇਵਾਤੀ ਪਰੰਪਰਾ ਦੇ ਇੱਕ ਚੇਲੇ, ਪੰਡਿਤ ਮੋਤੀਰਾਮ ਦੀ ਪ੍ਰਸਿੱਧੀ ਉਹਨਾਂ ਜੁਗਲਬੰਦੀ ਪ੍ਰਦਰਸ਼ਨਾਂ ਦੁਆਰਾ ਵਧੀ ਜਿਹੜੀ ਉਹ ਆਪਣੇ ਛੋਟੇ ਭਰਾ ਅਤੇ ਚੇਲੇ ਪੰਡਿਤ ਜੋਤੀਰਾਮ ਦੇ ਨਾਲ ਕਰਦੇ ਹੁੰਦੇ ਸਨ ਅਤੇ ਇਹ ਜੋੜੀ ਮੋਤੀ-ਜਯੋਤੀ ਦੇ ਨਾਮ ਨਾਲ ਜਾਣੇ ਜਾਂਦੇ ਸਨ। [2]
ਪਿਛੋਕੜ
[ਸੋਧੋ]ਪੰਡਿਤ ਨੇ ਛੋਟੀ ਉਮਰ ਵਿੱਚ ਹੀ ਆਪਣੇ ਪਿਤਾ ਨੂੰ ਗੁਆ ਦਿੱਤਾ। ਉਹਨਾਂ ਦੀ ਅਤੇ ਉਹਨਾਂ ਦੇ ਛੋਟੇ ਭਰਾ, ਜੋਤੀਰਾਮ, ਨੂੰ ਉਹਨਾਂ ਦੇ ਮਾਮਾ, ਪੰਡਿਤ ਨੱਥੂਲਾਲ, ਉਸਤਾਦ ਘੱਗੇ ਨਜ਼ੀਰ ਖਾਨ ਦੇ ਚੇਲੇ ਨੇ ਗੋਦ ਲੈ ਲਿਆ ਸੀ। ਪੰਡਿਤ ਮੋਤੀਰਾਮ ਅਤੇ ਉਹਨਾਂ ਦੇ ਭਰਾ ਜੋਤੀਰਾਮ ਨੇ ਤੋਂ ਸੰਗੀਤ ਦੀ ਤਾਲੀਮ ਆਪਣੇ ਮਾਮਾ, ਪੰਡਿਤ ਨੱਥੂਲਾਲ ਲਈ ਸੀ।
ਕੈਰੀਅਰ
[ਸੋਧੋ]ਪੰਡਿਤ ਜੀ ਨੇ ਕਸ਼ਮੀਰ ਦਰਬਾਰ ਵਿੱਚ ਮਹਾਰਾਜਾ ਪ੍ਰਤਾਪ ਸਿੰਘ ਦੇ ਦਰਬਾਰੀ ਸੰਗੀਤਕਾਰ ਵਜੋਂ ਸੇਵਾ ਕੀਤੀ। ਉਥੋਂ ਦੇ ਦੀਵਾਨ ਨਾਲ ਕੁਝ ਝਗੜੇ ਤੋਂ ਬਾਅਦ ਉਹ ਕਸ਼ਮੀਰ ਦਰਬਾਰ ਛੱਡ ਗਏ ਅਤੇ ਬਾਦ ਵਿੱਚ ਹੈਦਰਾਬਾਦ ਦੇ ਨਿਜ਼ਾਮ ਉਸਮਾਨ ਅਲੀ ਖਾਨ ਨੇ ਉਹਨਾਂ ਨੂੰ ਆਪਣਾ ਦਰਬਾਰੀ ਸੰਗੀਤਕਾਰ ਬਣਨ ਲਈ ਬੁਲਾ ਲਿਆ।
ਮੌਤ
[ਸੋਧੋ]24 ਅਪ੍ਰੈਲ 1934 ਨੂੰ ਸਿਰਫ 44 ਸਾਲ ਦੀ ਉਮਰ ਵਿੱਚ ਪੰਡਿਤ ਜੀ ਦੀ ਅਣਜਾਣ ਕਾਰਨਾਂ ਕਰਕੇ ਅਚਾਨਕ ਮੌਤ ਹੋ ਗਈ, ਅਫਸੋਸ ਕਿ ਉਸੇ ਦਿਨ ਉਹਨਾ ਨੇ ਹੈਦਰਾਬਾਦ ਦੇ ਨਿਜ਼ਾਮ ਉਸਮਾਨ ਅਲੀ ਖਾਨ ਦਾ ਦਰਬਾਰੀ ਸੰਗੀਤਕਾਰ ਬਣਨਾ ਸੀ। [3]
ਵਿਰਾਸਤ
[ਸੋਧੋ]ਸੰਗੀਤ ਯੋਗਦਾਨ
[ਸੋਧੋ]ਪੰਡਿਤ ਜੀ ਨੇ ਕੋਈ ਰਾਗ ਰਚਿਆ ਹੋਣ ਬਾਰੇ ਨਹੀਂ ਜਾਣਿਆ ਜਾਂਦਾ। ਉਹਨਾਂ ਦੀਆਂ ਖਿਆਲਾਂ ਅਤੇ ਭਜਨ ਰਚਨਾਵਾਂ ਅੱਜ ਵੀ ਪ੍ਰਸਿੱਧ ਹਨ। ਉਹ ਅਪ੍ਰਚਲਿਤ ਰਾਗਾਂ ਵਿੱਚ ਰਚਨਾ ਕਰਨ ਲਈ ਜਾਣਿਆ ਜਾਂਦਾ ਸੀ। ਇਹਨਾਂ ਵਿੱਚ ਸ਼ਾਮਲ ਹਨ:
- "ਬ੍ਰਿਜਾ ਬਨਵਾਰੀ, ਚਲੈ ਮੋਹੇ ਨਿਸਾਦਿਨਾ ਕੁੰਜ ਮੇਂ ਰੋਕੇ;" ਰਾਗ ਅਬਿਰੀ ਟੋਡੀ ਵਿੱਚ ਖਿਆਲ।
- "ਲਾਇ ਜਾ ਰੇ ਬਦਰਾ ਸੰਦੇਸਾ;" ਰਾਗ ਹੰਸਧਵਾਨੀ ਵਿੱਚ ਖਿਆਲ।
- "ਪਵਣ ਪੂਤਾ ਹਨੁਮਾਨ ਲਾਲਾ ਤੁਮਾ;" ਰਾਗ ਹੰਸਧਵਾਨੀ ਵਿੱਚ ਖਿਆਲ।
- "ਗਲੇ ਭੁਜੰਗ ਭਸਮ ਅੰਗ," ਰਾਗ ਦੇਸ਼ ਵਿੱਚ ਭਜਨ।
- "ਤੁਮਾ ਬਿਨੁ ਮਿਲੈ ਮੋਹਿ ਚੇਨ ਪਰਤਾ ਨਹਿ;" ਖਯਾਲ ਰਾਗ ਬਾਗੇਸ਼ਰੀ ਕਾਨ੍ਹੜਾ ਵਿੱਚ।
- "ਹਮਕੋ ਬਿਸਾਰਾ ਕਹਾਂ ਕਾਲੇ ਸਲੋਣ ਸਾਈਆਂ;" ਰਾਗ ਨਾਗਧਵਾਨੀ ਕਾਨ੍ਹੜਾ ਵਿੱਚ ਖਿਆਲ।
- "ਅਰਿ ਮਾ ਸਕਲਾ ਬਨਾ ਗਗਨਾ ਪਵਣਾ ਕਾਲਤਾ ਪੂਰਵੈ ਰੇ;" ਖਯਾਲ ਰਾਗ ਖਮਾਜ ਬਹਾਰ ਵਿੱਚ।
- "ਜਯਾ ਜਯਾ ਜਯਾ ਸੁਤਾ ਮਹੇਸ਼ਾ ;" ਰਾਗ ਕੇਦਾਰ ਵਿੱਚ ਖਿਆਲ।
- "ਸੁਣੋ ਬੰਸੀਵਾਲੇ ਬਿਨਤੀ ਹਮਾਰੀ;" ਬੰਦਿਸ਼ ਕੀ ਠੁਮਰੀ ਰਾਗ ਬਾਗੇਸ਼ਰੀ ' ਤੇ ਆਧਾਰਿਤ ਹੈ।
- "ਕਾਹੇ ਸੋਰਾ ਮਚਾਵੇ;" ਰਾਗ ਅਹੀਰ ਭੈਰਵ ਵਿੱਚ ਖਿਆਲ।
ਚੇਲੇ
[ਸੋਧੋ]ਪੰਡਿਤ ਦੇ ਪ੍ਰਮੁੱਖ ਚੇਲੇ ਉਹਨਾਂ ਦੇ ਤਿੰਨ ਪੁੱਤਰ, ਮਨੀਰਾਮ, ਪ੍ਰਤਾਪ ਨਰਾਇਣ ਅਤੇ ਜਸਰਾਜ ਸਨ।
ਨਿੱਜੀ ਜੀਵਨ
[ਸੋਧੋ]ਪੰਡਿਤ ਜੀ ਦਾ ਵਿਆਹ ਕ੍ਰਿਸ਼ਨਾ ਮੇਘੇ ਨਾਲ ਹੋਇਆ ਸੀ । ਉਨ੍ਹਾਂ ਦੇ ਨੌਂ ਬੱਚੇ ਸਨ, ਜਿਨ੍ਹਾਂ ਵਿੱਚੋਂ ਦੋ ਦੀ ਸਮੇਂ ਤੋਂ ਪਹਿਲਾਂ ਮੌਤ ਹੋ ਗਈ ਸੀ। ਬਾਕੀ ਬੱਚੇ ਨੇ ਮਨੀਰਾਮ (ਪੁੱਤਰ), ਪਦਮਾ (ਧੀ), ਪ੍ਰਤਾਪ ਨਰਾਇਣ (ਪੁੱਤਰ), ਰਾਮਾ (ਧੀ), ਰਾਜਾਰਾਮ (ਪੁੱਤਰ), ਪੁਸ਼ਪਾ (ਧੀ), ਅਤੇ ਜਸਰਾਜ (ਪੁੱਤਰ) ਸ਼ਾਮਲ ਸਨ।
- ↑ "AKASHVANI: Vol. XXVIII. No. 30 ( 28 JULY, 1963 )". Akashvani. XXVIII (30). Publications Division (India): 6. 1963.
- ↑ Misra, Susheela (1986). "Vasantrao Deshpande: A Tribute". Sangeet Natak. 81–82: 42–48.
- ↑ Paul, Papri (11 December 2016). "Pandit Jasraj takes a trip down the memory lane to relive his idyllic childhood spent in Hyderabad". Times of India.