ਪੱਤਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੱਤਲ ਦੇਣਾ ਵਿਆਹ ਨਾਲ ਸਬੰਧਤ ਇਕ ਅਹਿਮ ਰਿਵਾਜ ਹੈ । ਖ਼ਾਸ ਕਰਕੇ ਇਹ ਰਿਵਾਜ ਪੰਜਾਬ ਦੇ ਮਾਲਵਾ ਖਿੱਤੇ ਦੇ ਵਿਆਹਾਂ ਵਿਚ ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਤਕ ਪ੍ਰਚੱਲਿਤ ਰਿਹਾ ਹੈ। ਪਹਿਲਾਂ ਪੱਤਲ ਦੇਣ ਦਾ ਰਿਵਾਜ ਵਿਆਹ ਦਾ ਜ਼ਰੂਰੀ ਹਿੱਸਾ ਹੁੰਦਾ ਸੀ। ਕੁੜੀ ਦੇ ਵਿਆਹ ਲਈ ਪੁੱਜੀ ਬਰਾਤ ਵਿਚਲੇ ਬਰਾਤੀ ਉਸ ਪਿੰਡ ਵਿਚਲੀਆਂ ਆਪਣੀਆਂ ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ, ਆਪਣੇ ਪਿੰਡ ਦੀਆਂ ਉਸ ਪਿੰਡ ਵਿਚ ਵਿਆਹੀਆਂ ਕੁੜੀਆਂ ਅਤੇ ਹੋਰ ਜਾਣ ਪਛਾਣ ਵਾਲੇ ਘਰਾਂ ਵਿਚ ਪੱਤਲ ਦੇਣ ਜਾਂਦੇ ਸਨ। ਇਨ੍ਹਾਂ ਪੱਤਲਾਂ ਵਿਚ ਆਮ ਕਰਕੇ ਚਾਰ ਲੱਡੂ ਤੇ ਦੋ ਜਲੇਬੀਆਂ ਹੁੰਦੀਆਂ ਸਨ। ਪੱਤਲ ਦੇਣ ਜਾਂਦੇ ਸਮੇਂ ਜਾਨੀ ਪੂਰੀ ਸ਼ਾਨੋ ਸ਼ੌਕਤ ਨਾਲ ਪੱਤਲਾਂ ਵਾਲੇ ਲਿਫ਼ਾਫ਼ੇ ਲੈ ਕੇ ਪੱਤਲਾਂ ਦੇਣ ਵਾਲਿਆਂ ਦੇ ਘਰ ਪਹੁੰਚਦੇ ਸਨ।[1]

ਹਵਾਲੇ[ਸੋਧੋ]

  1. ਜੱਗਾ ਸਿੰਘ ਆਦਮਕੇ (2019-05-11). "ਹੁਣ ਨਹੀਂ ਆਉਂਦੀ 'ਪੱਤਲ'". Punjabi Tribune Online. Retrieved 2019-05-11.