ਪੱਲਵੀ ਸ਼ਾਰਦਾ
ਪੱਲਵੀ ਸ਼ਾਰਦਾ | |
---|---|
![]() ਚੰਦੋਂ ਲਾਂਚ ਦੌਰਾਨ ਪੱਲਵੀ | |
ਜਨਮ | 5 ਮਾਰਚ 1988 (age 30) |
ਰਾਸ਼ਟਰੀਅਤਾ | ਆਸਟਰੇਲੀਅਨ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2010–ਵਰਤਮਾਨ |
Parent(s) | ਡਾ. ਹੇਮਾ ਸ਼ਾਰਦਾ ਡਾ. ਨਾਲਿਨ ਸ਼ਾਰਦਾ |
ਵੈੱਬਸਾਈਟ | www |
ਪੱਲਵੀ ਸ਼ਾਰਦਾ (ਜਨਮ 5 ਮਾਰਚ 1988)[1][2][3] ਇੱਕ ਆਸਟਰੇਲੀਅਨ ਅਦਾਕਾਰ ਅਤੇ ਮਾਹਿਰ ਭਰਤਨਾਟਿਅਮ ਨ੍ਰਿਤਕੀ ਹੈ।[4]
ਮੁੱਢਲਾ ਜੀਵਨ
[ਸੋਧੋ]ਪੱਲਵੀ ਦਾ ਜਨਮ ਪੇਰਥ, ਆਸਟਰੇਲੀਆ ਵਿੱਚ ਡਾ. ਹੇਮਾ ਸ਼ਾਰਦਾ (ਪੱਛਮੀ ਆਸਟਰੇਲੀਆ ਦੀ ਯੂਨੀਵਰਸਿਟੀ ਵਿੱਖੇ ਦੱਖਣੀ ਏਸ਼ੀਆਈ ਰਿਲੇਸ਼ਨਸ ਦੀ ਨਿਰਦੇਸ਼ਕ), ਅਤੇ ਡਾ. ਨਲਿਨ ਕੰਤ ਸ਼ਾਰਦਾ (ਵਿਕਟੋਰਿਆ ਯੂਨੀਵਰਸਿਟੀ ਵਿੱਖੇ ਕੰਪਿਊਟਰ ਸਾਇੰਸ ਦੇ ਪ੍ਰੋਫ਼ੈਸਰ) ਕੋਲ ਹੋਇਆ।[5][6][7] ਉਸਦੇ ਮਾਤਾ ਪਿਤਾ ਦਿੱਲੀ ਤੋਂ ਹਨ ਅਤੇ ਉਸਦੇ ਪਿਤਾ ਇੱਕ ਪੰਜਾਬੀ ਹਨ।[8] ਦੋਵੇਂ ਉਸਦੇ ਮਾਤਾ-ਪਿਤਾ ਆਈਆਈਟੀ ਅਲੂਮਨੀ ਹਨ ਅਤੇ ਉਨ੍ਹਾਂ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਪੀਐਚਡੀ ਹਨ।[9] ਉਸਦੇ ਮਾਤਾ ਪਿਤਾ ਉਸਦੇ ਜਨਮ ਲੈਣ ਤੋਂ ਪਹਿਲਾਂ 1980 ਵਿੱਚ ਆਸਟ੍ਰੇਲੀਆ ਆ ਚਲੇ ਗਏ ਸਨ।[10] ਸ਼ਾਰਦਾ ਮੇਲਬੋਰਨ ਵਿੱਚ ਇੱਕ ਬੱਚੇ ਦੇ ਤੌਰ ਤੇ ਆਈ ਸੀ ਜਿੱਥੇ ਉਹ ਉੱਤਰੀ-ਪੱਛਮੀ ਉਪਨਗਰਾਂ ਵਿੱਚ ਵੱਡੀ ਹੋਈ ਸੀ।[11]
ਕੈਰੀਅਰ
[ਸੋਧੋ]ਸ਼ਾਰਦਾ ਮਾਲਬਰਨ ਤੋਂ ਮੁੰਬਈ ਸ਼ਿਫਟ ਹੋ ਗਈ ਜਿਸਦਾ ਕਾਰਨ ਸਿਰਫ਼ ਉਸਦਾ ਕਲਾ ਦੇ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣਾ ਸੀ।[12] ਸ਼ਾਰਦਾ ਨੇ ਆਪਣਾ ਬਾਲੀਵੁੱਡ ਕੈਰੀਅਰ ਕਰਨ ਜੋਹਰ ਦੀ ਫ਼ਿਲਮ "ਮਾਈ ਨੇਮ ਇਜ਼ ਖਾਨ" (2010) ਤੋਂ ਸ਼ੁਰੂ ਕੀਤਾ। ਮਾਰਚ 2010 ਵਿੱਚ, ਸ਼ਾਰਦਾ ਨੂੰ ਸਿਡਨੀ ਵਿੱਚ "ਮਿਸ ਇੰਡੀਆ ਆਸਟ੍ਰੇਲੀਆ" ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ।[13][14][15]
2011 ਅਤੇ 2012 ਵਿੱਚ, ਸ਼ਾਰਦਾ ਰਚਨਾਤਮਕ ਸੰਗੀਤ ਦੀ ਮੁੱਖ ਅਦਾਕਾਰਾ ਸੀ, ਤਾਜ ਐਕਸਪ੍ਰੈਸ ਦੀ ਨਿਰਦੇਸ਼ਕ ਸ਼ਰੂਤੀ ਮਰਚੈਂਟ ਦੁਆਰਾ ਅਤੇ ਵੈਭਵੀ ਮਰਚੈਂਟ ਦੁਆਰਾ ਕੋਰੀਓਗ੍ਰਾਫ ਕੀਤਾ ਗਿਆ ਸੀ।[16]
ਸ਼ਾਰਦਾ ਨੇ ਕਾਮੇਡੀ ਫਿਲਮ 'ਸੇਵ ਯੂਅਰ ਲੈਗਜ਼' ਨਾਲ ਆਪਣੀ ਆਸਟਰੇਲਿਆਈ ਫਿਲਮ ਦੀ ਸ਼ੁਰੂਆਤ ਕੀਤੀ, ਜੋ 28 ਫਰਵਰੀ 2013 ਨੂੰ ਰਿਲੀਜ਼ ਹੋਈ।[17] ਉਹ ਫਿਰ ਅਭਿਨਵ ਕਸ਼ਯਪ ਦੀ ਬਾਲੀਵੁੱਡ ਫਿਲਮ "ਬੇਸ਼ਰਮ" ਵਿੱਚ ਦਿਖੀ[18] ਜਿਸ ਵਿੱਚ ਉਸ ਨੇ ਇੱਕ ਔਰਤ ਨੂੰ ਦਰਸਾਇਆ ਜਿਸਦੀ ਕਾਰ ਛੋਟੇ ਚੋਰ ਦੁਆਰਾ ਚੋਰੀ ਕੀਤੀ ਜਾਂਦੀ ਹੈ। ਪੱਲਵੀ ਦੀ ਅਗਲੀ ਬਾਲੀਵੁੱਡ ਫਿਲਮ "ਹਵਾਈਜ਼ਾਦਾ" ਨੂੰ 30 ਜਨਵਰੀ 2015 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਗਿਆ ਸੀ। ਵਿਭੂ ਪੁਰੀ ਦੁਆਰਾ ਨਿਰਦੇਸ਼ਿਤ ਫ਼ਿਲਮ, ਆਯੂਸ਼ਮਾਨ ਖੁਰਾਨਾ ਅਤੇ ਮਿਥੁਨ ਚੱਕਰਬਰਤੀ ਦੁਆਰਾ ਅਦਾਕਾਰੀ ਕੀਤੀ ਗਈ ਅਤੇ ਇਜ ਫਿਲਮ ਸ਼ਿਵਕਰ ਬਾਪੂਜੀ ਤਲਪੇਦੇ ਦੀਆਂ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਸੀ, ਮੰਨਿਆ ਜਾਂਦਾ ਹੈ ਕਿ 1895 ਬੰਬਈ ਵਿੱਚ ਮਾਨਵੀ ਹਵਾਈ ਜਹਾਜ਼ ਉਡਾ ਦਿੱਤਾ ਸੀ। ਸ਼ਾਰਦਾ ਨੂੰ ਮੁੰਬਈ ਵਿੱਚ ਬਰਤਾਨਵੀ ਰਾਜ ਸਮੇਂ ਦੌਰਾਨ ਦਰਬਾਰ ਨ੍ਰਿਤਕੀ ਦੇ ਚਰਿੱਤਰ ਲਈ ਬਹੁਤ ਪ੍ਰਸ਼ੰਸਾ ਮਿਲੀ।[19]
ਪੱਲਵੀ ਆਈਪੀਐਲ 2016 ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਲਈ ਸੋਨੀ ਈਐਸਪੀਐਨ ਦੀ ਟੀਮ ਦੇ ਨਵੇਂ ਚਿਹਰੇ ਵਜੋਂ ਜੁੜ ਗਈ।[20]
ਪੱਲਵੀ ਦੀ 2017 ਵਿੱਚ ਨਵੀਂ ਫ਼ਿਲਮ "ਬੇਗਮ ਜਾਨ" ਰਿਲੀਜ਼ ਹੋਈ ਹੈ।[21] ਪੱਲਵੀ ਨੂੰ ਪਾਕਿਸਤਾਨ ਤੋਂ ਭਾਰਤ ਦੇ ਵਿਭਾਜਨ ਦੇ ਸਮੇਂ, ਪੇਂਡੂ ਪੰਜਾਬ ਵਿੱਚ ਇੱਕ ਸੈਕਸ ਵਰਕਰ ਗੁਲਾਬੋ ਦੀ ਭੂਮਿਕਾ ਲਈ ਬਹੁਤ ਪ੍ਰਸ਼ੰਸਾ ਮਿਲੀ।[22]
ਫ਼ਿਲਮੋਗ੍ਰਾਫੀ
[ਸੋਧੋ]ਸਾਲ | ਫ਼ਿਲਮ | ਭੂਮਿਕਾ | ਸਰੋਤ | |
---|---|---|---|---|
2010 | ਮਾਈ ਨੇਮ ਇਜ਼ ਖਾਨ | ਸਾਜਿਦਾ ਖਾਨ | ||
ਦਸ ਤੋਲਾ | ਗੀਤਾ | |||
2011 | ਲਵ ਬ੍ਰੇਕਅਪਸ ਜ਼ਿੰਦਗੀ | ਰਾਧਿਕਾ | ||
2012 | ਹੀਰੋਇਨ | ਗਾਇਤ੍ਰੀ | ||
2013 | ਸੇਵ ਯੂਅਰ ਲੈਗਸ | ਅੰਜਲੀ | ਆਸਟਰੇਲੀਅਨ ਫ਼ਿਲਮ | |
ਬੇਸ਼ਰਮ | ਤਾਰਾ ਸ਼ਰਮਾ | |||
2015 | ਹਵਾਈਜ਼ਾਦਾ | ਸਿਤਾਰਾ | ||
2015 | ਅਨਇੰਡੀਅਨ | ਸ਼ਾਂਤੀ | ਖ਼ਾਸ ਰੋਲ | |
2016 | ਲੋਈਨ | ਪਰਮਾ | ||
2017 | ਬੇਗਮ ਜਾਨ | ਗੁਲਾਬੋ | 2018 | Karan Arjun |
ਇਹ ਵੀ ਦੇਖੋ
[ਸੋਧੋ]- ਜ਼ੁੰਬਾ ਡਾਂਸ ਫਿਟਨੈਸ ਪਾਰਟੀ
ਹਵਾਲੇ
[ਸੋਧੋ]- ↑
{{cite AV media}}
: Empty citation (help) - ↑
- ↑
- ↑ "Building on Bollywood". IndianExpress.com. Retrieved 2015-02-27.
- ↑ "UWA Staff Profile: The University of Western Australia: The University of Western Australia". Uwa.edu.au. Archived from the original on 2013-09-29. Retrieved 2015-02-27.
- ↑ Dr. Nalin Kant Sharda. "Home Page of Dr.Nalin Kant Sharda". Nalinsharda.com. Retrieved 2015-02-27.
- ↑ Dr. Nalin Kant Sharda. "Home Page of Dr.Nalin Kant Sharda". Nalinsharda.com. Retrieved 2015-02-27.
- ↑ "Ranbir's and my stories are interlinked - Pallavi Sharda | Latest Movie Features". Bollywood Hungama. 2013-09-25. Retrieved 2015-02-27.
- ↑
- ↑
- ↑ [1] Archived 17 May 2013 at the Wayback Machine.
- ↑
- ↑ "Pallavi Sharda, Miss India Australia 2010, Photo Gallery - Official Miss India Australia Site - Est. 2001". 18 November 2013. Retrieved 19 August 2017.
- ↑ "I always wanted to dance in Bollywood". Hindustantimes.com. 2010-10-22. Archived from the original on 2013-01-25. Retrieved 2015-02-27.
{{cite web}}
: Unknown parameter|dead-url=
ignored (|url-status=
suggested) (help) - ↑ "Who is Pallavi Sharda?". Indian Express. 2013-10-01. Retrieved 2015-02-27.
- ↑ "Aboard the Taj Express". The Indian Express. Retrieved 2015-02-27.
- ↑ "Pallavi Sharda spreads her wings back home". Heraldsun.com.au. Retrieved 2015-02-27.
- ↑
- ↑
- ↑ "IPL 2016: Rochelle Rao and Pallavi Sharda to anchor 'Extraaa Innings T20". Sportskeeda.com. Retrieved 2017-08-19.
- ↑ "Srijit shares picture of his Begum Jaan brigade". Timesofindia.indiatimes.com. Retrieved 2017-08-19.
- ↑ "Begum Jaan movie review LIVE: All bow down to Vidya Balan, the begum who means business". Firstpost.com. 13 April 2017. Retrieved 2017-08-19.