ਸਮੱਗਰੀ 'ਤੇ ਜਾਓ

ਫਰਨਾਂਡੋ ਪੇਸੋਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫਰਨਾਂਡੋ ਐਨਟੋਨੀਓ ਨੋਗੁਏਰਾ ਪੇਸੋਆ ( 13 ਜੂਨ 1888 – 30 ਨਵੰਬਰ 1935) ਇੱਕ ਪੁਰਤਗਾਲੀ ਕਵੀ, ਲੇਖਕ, ਸਾਹਿਤ ਆਲੋਚਕ, ਅਨੁਵਾਦਕ, ਪ੍ਰਕਾਸ਼ਕ, ਅਤੇ ਫ਼ਿਲਾਸਫ਼ਰ ਸੀ, ਜਿਸਨੂੰ 20ਵੀਂ ਸਦੀ ਦੀਆਂ ਸਭ ਤੋਂ ਮਹੱਤਵਪੂਰਨ ਸਾਹਿਤਕ ਹਸਤੀਆਂ ਵਿੱਚੋਂ ਇੱਕ ਅਤੇ ਪੁਰਤਗਾਲੀ ਭਾਸ਼ਾ ਵਿੱਚ ਸਭ ਤੋਂ ਮਹਾਨ ਕਵੀਆਂ ਵਿੱਚੋਂ ਇੱਕ ਕਿਹਾ ਜਾਂਦਾ ਹੈ। ਉਸਨੇ ਅੰਗਰੇਜ਼ੀ ਅਤੇ ਫਰਾਂਸੀਸੀ ਵਿੱਚ ਵੀ ਸਾਹਿਤ ਰਚਨਾ ਕੀਤੀ ਅਤੇ ਅਨੁਵਾਦ ਕੀਤਾ।

ਪੇਸੋਆ ਭਰਪੂਰ ਮਾਤਰਾ ਵਿੱਚ ਲਿਖਣ ਵਾਲ਼ਾ ਲੇਖਕ ਸੀ, ਅਤੇ ਉਸਨੇ ਆਪਣੇ ਨਾਮ ਹੇਠ ਹੀ ਨਹੀਂ ਸਗੋਂ ਲਗਭਗ ਪੰਝੱਤਰ ਹੋਰਾਂ ਨਾਵਾਂ ਹੇਠ ਦੀ ਰਚਨਾ ਕੀਤੀ, ਜਿਨ੍ਹਾਂ ਵਿੱਚੋਂ ਤਿੰਨ ਖ਼ੂਬ ਮਸ਼ਹੂਰ ਹਨ: ਅਲਬਰਟੋ ਕੈਰੋ, ਅਲਵਾਰੋ ਡੀ ਕੈਮਪੋਸ, ਅਤੇ ਰਿਕਾਰਡੋ ਰੀਸ। ਉਹ ਇਨ੍ਹਾਂ ਨੂੰ ਤਖ਼ੱਲਸ ਨਹੀਂ ਕਹਿੰਦਾ ਕਿਉਂਕਿ ਉਸਨੂੰ ਲੱਗਦਾ ਸੀ ਕਿ ਤਖ਼ੱਲਸ ਕਹਿਣ ਨਾਲ਼ ਉਨ੍ਹਾਂ ਦਾ ਅਸਲ ਸੁਤੰਤਰ ਬੌਧਿਕ ਜੀਵਨ ਓਹਲੇ ਰਹਿ ਜਾਂਦਾ ਹੈ ਅਤੇ ਇਸ ਦੀ ਬਜਾਏ ਉਹ ਇਨ੍ਹਾਂ ਨੂੰ <i id="mwHw">ਹੇਟਰੋਨੀਮ</i> ਕਹਿੰਦਾ ਸੀ। ਇਹ ਕਾਲਪਨਿਕ ਹਸਤੀਆਂ ਕਈ ਵਾਰ ਅਪ੍ਰਿਆ ਜਾਂ ਅਤਿ ਵਿਚਾਰ ਰੱਖਦੀਆਂ ਹਨ।

ਆਰੰਭਕ ਜੀਵਨ

[ਸੋਧੋ]
ਪੇਸੋਆ ਦਾ ਜਨਮ ਸਥਾਨ: ਲਿਸਬਨ ਦੇ ਓਪੇਰਾ ਦੇ ਬਿਲਕੁਲ ਸਾਹਮਣੇ ਸਾਓ ਕਾਰਲੋਸ ਸਕੁਏਅਰ ਵਿਖੇ ਇੱਕ ਵੱਡਾ ਫਲੈਟ।

ਪੇਸੋਆ ਦਾ ਜਨਮ 13 ਜੂਨ 1888 ਨੂੰ ਲਿਸਬਨ ਵਿੱਚ ਹੋਇਆ ਸੀ। ਪੇਸੋਆ ਪੰਜ ਸਾਲ ਦਾ ਸੀ ਕਿ ਉਸਦੇ ਪਿਤਾ, ਜੋਆਕਿਮ ਡੀ ਸੀਬਰਾ ਪੇਸੋਆ ਦੀ ਤਪਦਿਕ ਨਾਲ਼ ਮੌਤ ਹੋ ਗਈ, ਅਤੇ ਸੱਤ ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਉਸਦੇ ਛੋਟੇ ਭਰਾ ਜੋਰਜ ਦੀ ਇੱਕ ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ (2 ਜਨਵਰੀ 1889)। [1] ਆਪਣੀ ਮਾਂ, ਮਾਰੀਆ ਮੈਗਡਾਲੇਨਾ ਪਿਨਹੀਰੋ ਨੋਗੁਏਰਾ ਦੇ ਦੂਜੇ ਵਿਆਹ ਤੋਂ ਬਾਅਦ ਫਰਨਾਂਡੋ 1896 ਦੇ ਸ਼ੁਰੂ ਵਿੱਚ ਆਪਣੇ ਮਤਰੇਏ ਪਿਤਾ ਨਾਲ਼ ਰਹਿਣ ਲਈ ਆਪਣੀ ਮਾਂ ਨਾਲ਼ ਦੱਖਣੀ ਅਫਰੀਕਾ ਲਈ ਰਵਾਨਾ ਹੋਇਆ। ਮਤਰੇਆ ਪਿਤਾ ਡਰਬਨ ਵਿੱਚ ਪੁਰਤਗਾਲੀ ਕੌਂਸਲਖ਼ਾਨੇ ਵਿੱਚ ਇੱਕ ਫੌਜੀ ਅਧਿਕਾਰੀ ਨਿਯੁਕਤ ਸੀ। 8 ਫਰਵਰੀ 1918 ਦੀ ਇੱਕ ਚਿੱਠੀ ਵਿੱਚ, ਪੇਸੋਆ ਨੇ ਲਿਖਿਆ:

ਡਰਬਨ ਜਾਣ ਤੋਂ ਪਹਿਲਾਂ, 6 ਸਾਲ ਦੀ ਉਮਰ ਵਿੱਚ ਲਿਸਬਨ ਵਿੱਚ ਆਖ਼ਰੀ ਸਾਲ (1894) ।

ਅਤੀਤ ਵਿੱਚ ਸਿਰਫ ਇੱਕ ਘਟਨਾ ਹੈ ਜਿਸ ਵਿੱਚ ਦਿਸ਼ਾ ਰਾਹੀਂ ਦਰੁਸਤੀ ਵਾਸਤੇ ਲੋੜੀਂਦੀ ਨਿਸ਼ਚਿਤਤਾ ਅਤੇ ਮਹੱਤਵ ਦੋਵੇਂ ਹਨ। ਇਹ 13 ਜੁਲਾਈ 1893 ਨੂੰ ਹੋਈ ਮੇਰੇ ਪਿਤਾ ਦੀ ਮੌਤ ਹੈ। ਮੇਰੀ ਮਾਂ ਦਾ ਦੂਜਾ ਵਿਆਹ (30 ਦਸੰਬਰ 1895 ਨੂੰ ਹੋਇਆ) ਇਕ ਹੋਰ ਤਾਰੀਖ ਹੈ ਜੋ ਮੈਂ ਸਟੀਕਤਾ ਨਾਲ ਦੇ ਸਕਦਾ ਹਾਂ ਅਤੇ ਇਹ ਮੇਰੇ ਲਈ ਮਹੱਤਵਪੂਰਨ ਹੈ, ਆਪਣੇ ਆਪ ਵਿਚ ਨਹੀਂ, ਸਗੋਂ ਇਸ ਦੇ ਨਤੀਜਿਆਂ ਵਿੱਚੋਂ ਇੱਕ ਦੇ ਕਾਰਨ - ਉਹ ਇਹ ਕਿ ਮੇਰੇ ਮਤਰੇਏ ਪਿਤਾ ਡਰਬਨ (ਨੈਟਲ) ਵਿੱਚ ਪੁਰਤਗਾਲੀ ਕੌਂਸਲਖ਼ਾਨੇ ਵਿੱਚ ਸਨ ਇਸਲਈ ਮੈਂ ਉੱਥੇ ਪੜ੍ਹਾਈ ਕੀਤੀ ਤੇ ਇਹ ਅੰਗਰੇਜ਼ੀ ਪੜ੍ਹਾਈ ਮੇਰੇ ਜੀਵਨ ਵਿੱਚ ਸਭ ਤੋਂ ਵੱਧ ਮਹੱਤਵ ਵਾਲਾ ਕਾਰਕ ਹੈ, ਅਤੇ, ਮੇਰੀ ਕਿਸਮਤ ਜੋ ਵੀ ਹੋਵੇ, ਨਿਰਸੰਦੇਹ ਇਸ ਨੇ ਉਸ ਨੂੰ ਢਾਲ ਰਿਹਾ ਹੈ।

ਉਪਰੋਕਤ ਘਟਨਾ ਨਾਲ ਸਬੰਧਤ ਯਾਤਰਾਵਾਂ ਦੀਆਂ ਤਾਰੀਖਾਂ ਹਨ (ਸੰਭਵ ਹੱਦ ਤੱਕ ਕਰੀਬ ਕਰੀਬ):

ਅਫ਼ਰੀਕਾ ਦੀ ਪਹਿਲੀ ਯਾਤਰਾ - ਜਨਵਰੀ 1896 ਦੇ ਸ਼ੁਰੂ ਵਿੱਚ ਲਿਸਬਨ ਤੋਂ ਰਵਾਨਾ ਹੋਇਆ।

ਵਾਪਸੀ - ਪਹਿਲੀ ਅਗਸਤ 1901 ਦੀ ਦੁਪਹਿਰ ਨੂੰ ਡਰਬਨ ਤੋਂ ਰਵਾਨਾ ਹੋਇਆ।

ਅਫ਼ਰੀਕਾ ਦੀ ਦੂਜੀ ਯਾਤਰਾ - ਲਗਭਗ 20 ਸਤੰਬਰ 1902 ਲਿਸਬਨ ਤੋਂ ਰਵਾਨਾ ਹੋਇਆ।

ਵਾਪਸੀ - ਲਗਭਗ 20 ਅਗਸਤ 1905 ਨੂੰ ਡਰਬਨ ਤੋਂ ਰਵਾਨਾ ਹੋਇਆ।[2]

ਹਵਾਲੇ

[ਸੋਧੋ]
  1. Zenith, Richard (2008). Fotobiografias Século XX: Fernando Pessoa. Lisboa: Círculo de Leitores.
  2. Letter to British Journal of Astrology, W. Foulsham & Co., 61, Fleet Street, London, E.C., 8 February 1918. In Pessoa, Fernando (1999). Correspondência 1905–1922, ed. Manuela Parreira da Silva. Lisboa: Assírio & Alvim, p. 258, ISBN 978-85-7164-916-3.