ਫ਼ਤਿਹ ਕੁਸਤੁਨਤੁਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੁਲਤਾਨ ਮੁਹੰਮਦ ਫ਼ਾਤਿਹ ਆਪਣੀ ਫ਼ੌਜ ਨਾਲ਼ ਕੁਸਤੁਨਤੁਨੀਆ ਚ ਦਾਖ਼ਲ ਹੁੰਦੇ ਹੋਏ
ਸੁਲਤਾਨ ਮੁਹੰਮਦ ਫ਼ਾਤਿਹ ਤੇ ਉਸ ਦੀ ਫ਼ੌਜ ਹੰਗਰੀ ਚ ਢਾਲੀ ਵੱਡੀ ਤੋਪ ਨਾਲ਼ ਕੁਸਤੁਨਤੁਨੀਆ ਵੱਲ ਵਧਦੇ ਹੋਏ

ਫ਼ਤਿਹ ਕੁਸਤੁਨਤੁਨੀਆ ਜਾਂ ਸਕੂਤ ਕੁਸਤੁਨਤੁਨੀਆ, ਬਿਜ਼ਾਨਤਿਨ ਸਲਤਨਤ ਦੀ ਰਾਜਧਾਨੀ ਦੀ ਉਸਮਾਨੀ ਸਲਤਨਤ ਦੇ ਹੱਥੋਂ ਫ਼ਤਿਹ ਨੂੰ ਆਖਿਆ ਜਾਂਦਾ ਹੈ।

ਸੰਖੇਪ ਇਤਹਾਸ[ਸੋਧੋ]

ਬਿਜ਼ਾਨਤਿਨ ਸਲਤਨਤ ਦੀ ਰਾਜਧਾਨੀ 29 ਮਈ 1453 ਵਿੱਚ ਉਸਮਾਨੀ ਸਲਤਨਤ ਦੇ ਹੱਥੋਂ ਫ਼ਤਿਹ ਹੋਈ, ਸਦੀਆਂ ਤੱਕ ਮੁਸਲਿਮ ਹੁਕਮਰਾਨਾਂ ਦੀ ਕੋਸ਼ਿਸ਼ਾਂ ਦੇ ਬਾਵਜੂਦ ਦੁਨੀਆ ਦੇ ਇਸ ਅਜ਼ੀਮ ਅਲਸ਼ਾਨ ਸ਼ਹਿਰ ਦੀ ਫ਼ਤਿਹ ਅਸਮਾਨੀ ਸੁਲਤਾਨ ਮੁਹੰਮਦ ਸਾਨੀ ਦੇ ਹਿੱਸੇ ਚ ਆਈ ਜਿਹੜਾ ਫ਼ਤਿਹ ਦੇ ਮਗਰੋਂ ਸੁਲਤਾਨ ਮੁਹੰਮਦ ਫ਼ਾਤਿਹ ਕਹਲਾਈਆ। ਸੁਲਤਾਨ ਮੁਹੰਮਦ ਫ਼ਾਤਿਹ ਨੇ ਜੁਮਾ 6 ਅਪਰੈਲ 1453 ਚ ਕੁਸਤੁਨਤੁਨੀਆ ਦੀ ਮੁਹਾਸਿਰਾ ਸ਼ੁਰੂ ਕੀਤਾ ਜਿਹੜਾ, ਕੁਸਤੁਨਤੁਨੀਆ ਦੀ ਫ਼ਤਿਹ, ਜੁਮੇਰਾਤ 29 ਮਈ 1453 (ਬਾਮੁਤਾਬਿਕ ਜੋ ਲੇਨ ਕੈਲੰਡਰ) ਤੱਕ ਜਾਰੀ ਰਿਹਾ। ਕੁਸਤੁਨਤੁਨੀਆ ਦਾ ਦਿਫ਼ਾ ਸ਼ਹਿਨਸ਼ਾਹ ਕਸਤਨਤਨੀਨ XI ਦੀਆਂ ਫ਼ੌਜਾਂ ਕਰ ਰਹੀਆਂ ਸਨ। ਫ਼ਤਿਹ ਕੁਸਤੁਨਤੁਨੀਆ ਨਾਲ ਈ ਇਕ ਹਜ਼ਾਰ ਸਾਲ ਤੋਂ ਵੱਧ ਚਿਰ ਤੱਕ ਕਾਇਮ ਰਹਿਣ ਆਲੀ ਬਾਜ਼ ਨਤੀਨੀ ਸਲਤਨਤ ਦਾ ਵੀ ਖ਼ਾਤਮਾ ਹੋ ਗਿਆ, ਜਿਹੜੀ ਪਹਿਲੇ ਈ ਕਈ ਨਿੱਕੀਆਂ ਨਿੱਕੀਆਂ ਯੂਨਾਨੀ ਰਿਆਸਤਾਂ ਚੁਣਦੀ ਹੋਈ ਸੀ। ਸਲਤਨਤ ਉਸਮਾਨੀਆ ਦੇ ਤਖ਼ਤ ਤੇ ਬੈਠਣ ਮਗਰੋਂ ਸੁਲਤਾਨ ਮੁਹੰਮਦ ਫ਼ਾਤਿਹ ਨੇ ਦਰਾ ਦਾਨਿਆਲ ਦੇ ਸਾਹਿਲ ਦੇ ਨਾਲ ਨਾਲ ਕਿਲੇ ਉਸਾਰ ਕੇ ਕੁਸਤੁਨਤੁਨੀਆ ਤੇ ਬਾਜ਼ ਨਤੀਨੀ ਸਲਤਨਤ ਤੇ ਦਬਾ-ਏ-ਵਧਾਣਾ ਸ਼ੁਰੂ ਕਰ ਦਿੱਤਾ। 5 ਅਪਰੈਲ 1453 ਚ ਉਸਨੇ 80,000 ਤੋਂ 2 ਲੱਖ ਦੀ ਫ਼ੌਜ ਨਾਲ ਕੁਸਤੁਨਤੁਨੀਆ ਦਾ ਮੁਹਾਸਿਰਾ ਕਰ ਲਿਆ। ਸ਼ਹਿਰ ਦੀ ਹਿਫ਼ਾਜ਼ਤ 7,000 ਸਿਪਾਹੀਆਂ ਦੀ ਇਕ ਫ਼ੌਜ ਕਰ ਰਹੀ ਸੀ ਜਿਸ ਚ 2,000 ਬਾਹਰਲੇ ਫ਼ੌਜੀ ਸਨ। ਕੁਸਤੁਨਤੁਨੀਆ ਦਾ ਮੁਹਾਸਿਰਾ ਸ਼ਹਿਰ ਦੀ ਫ਼ਸੀਲ ਤੇ ਅਸਮਾਨੀ ਤੋਪਖ਼ਾਨੇ ਦੀ ਭਾਰੀ ਗੋਲਾ ਬਾਰੀ ਨਾਲ਼ ਸ਼ੁਰੂ ਹੋਇਆ, ਤੇ ਬਾਕੀ ਅਸਮਾਨੀ ਫ਼ੌਜ ਨੇ ਸ਼ਹਿਰ ਦੇ ਦੁਆਲੇ ਬਾਜ਼ ਨਤੀਨੀ ਇਲਾਕਿਆਂ ਤੇ ਮਿਲ ਮਾਰ ਲਿਆ। ਸ਼ੁਰੂ ਚ ਅਸਮਾਨੀਆਂ ਸ਼ਹਿਰ ਦੀ ਮੁਕੰਮਲ ਨਾਕਾ ਬੰਦੀ ਦੀਆਂ ਕੋਸ਼ਿਸ਼ਾਂ, ਬਾਜ਼ ਨਤੀਨੀਆਂ ਵੱਲੋਂ ਸ਼ਾਖ਼ ਜ਼ਰੀਨ ਚ ਦਾਖ਼ਲੇ ਤੋਂ ਰੋਕਣ ਲਈ ਕੀਤੇ ਗਏ ਪ੍ਰਬੰਧਾਂ ਪਾਰੋਂ ਨਾਕਾਮ ਹੋ ਗਈਆਂ, ਤੇ 4 ਸਾਈ ਬਹਿਰੀ ਜ਼ਹਾਜ਼ ਖਾਣ ਪੀਣ ਤੇ ਦੂਜਿਆਂ ਜ਼ਰੂਰੀ ਸ਼ੈਵਾਂ ਲੈ ਕੇ ਸ਼ਹਿਰ ਚ ਜਾਣ ਚ ਕਾਮਯਾਬ ਹੋ ਗਏ।

ਬਾਜ਼ ਨਤੀਨੀਆਂ ਨੇ ਸ਼ਾਖ਼ ਜ਼ਰੀਨ ਦੇ ਦਾਖ਼ਲੇ ਦੇ ਥਾਂ ਤੇ ਕੁਸਤੁਨਤੁਨੀਆ ਤੋਂ ਸ਼ਮਾਲ ਚ ਬੁਰਜ ਗ਼ਲਤਾ (ਗਲਾਟਾ ਟਾਵਰ) ਤੱਕ ਲਬਮੇ ਸੰਗਲ (ਜ਼ੰਜ਼ੀਰ) ਸਮੁੰਦਰ ਚ ਬੰਨ੍ਹੇ ਹੋਏ ਸਨ, ਜਿਹਨਾਂ ਦਾ ਮਕਸਦ ਦੁਸ਼ਮਣ ਦੇ ਬਹਿਰੀ ਜ਼ਹਾਜ਼ਾਂ ਨੂੰ ਸ਼ਾਖ਼ ਜ਼ਰੀਨ ਚ ਦਾਖ਼ਲੇ ਤੋਂ ਰੋਕਣਾ ਸੀ। ਇਨ੍ਹਾਂ ਜ਼ੰਜ਼ੀਰਾਂ ਦੀ ਵਜ੍ਹਾ ਤੋਂ ਸੁਲਤਾਨ ਮੁਹੰਮਦ ਫ਼ਾਤਿਹ ਆਪਣੇ ਬਹਿਰੀ ਜ਼ਹਾਜ਼ ਸ਼ਹਿਰ ਤੱਕ ਲੈ ਜਾਣ ਤੋਂ ਕਾਸਿਰ ਸੀ, ਇਸੇ ਲਈ ਉਸਨੇ ਆਪਣੇ ਬਹਿਰੀ ਜ਼ਹਾਜ਼ ਖ਼ੁਸ਼ਕੀ ਥਾਣੀਂ ਲੱਕੜੀ ਦੇ ਚਰਬੀ ਲੱਗੇ ਤਖ਼ਤੀਆਂ ਤੇ ਧੱਕ ਕੇ ਸ਼ਾਖ਼ ਜ਼ਰੀਨ ਚ ਲੈ ਕੇ ਗਿਆ। ਬਾਜ਼ ਨਤੀਨੀਆਂ ਦਿਆਂ ਸੁਲਤਾਨ ਦੇ ਬਹਿਰੀ ਜ਼ਹਾਜ਼ਾਂ ਨੂੰ ਆਪਣੇ ਤੋਪਾਂ ਲੱਦੇ ਬਹਿਰੀ ਜ਼ਹਾਜ਼ਾਂ ਨਾਲ਼ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਿਆਂ ਤੇ ਸੁਲਤਾਨ ਦੇ ਜ਼ਹਾਜ਼ ਸ਼ਹਿਰ ਤੱਕ ਪਹੁੰਚ ਗਏ।

ਬਾਜ਼ ਨਤੀਨੀ ਸਲਤਨਤ[ਸੋਧੋ]

ਬਿਜ਼ਾਨਤਿਨ ਸਲਤਨਤ ਦੇ 1,100 ਸਾਲਾ ਦੌਰ ਚ ਕੁਸਤੁਨਤੁਨੀਆ ਦਾ ਕਈ ਵਾਰ ਮੁਹਾਸਿਰਾ ਹੋਇਆ ਪਰ ਸਿਰਫ਼ ਇਕ ਵਾਰ 1204 ਚ ਚੌਥੀ ਸਲੀਬੀ ਜੰਗ ਚ ਇਸ ਤੇ ਮਿਲ ਮਾਰਿਆ ਜਾ ਸਕਿਆ। ਸਲੀਬੀਆਂ ਦਾ ਸ਼ੁਰੂ ਤੋਂ ਈ ਬਿਜ਼ਾਨਤਿਨ (ਕੁਸਤੁਨਤੁਨੀਆ) ਤੇ ਮਿਲ ਮਾਰਨ ਦਾ ਇਰਾਦਾ ਨਈਂ ਸੀ ਤੇ ਕੁਸਤੁਨਤੁਨੀਆਇਕ ਕਮਜ਼ੋਰ ਲਾਤੀਨੀ ਰਿਆਸਤ ਕਾਇਮ ਹੋ ਗਈ। ਬਾਦ ਚ ਬਾਜ਼ ਨਤੀਨੀ ਸਲਤਨਤ ਕਈ ਯੂਨਾਨੀ ਰਿਆਸਤਾਂ ਚ ਵੰਡ ਹੋ ਗਈ ਜਿਹਨਾਂ ਚ ਨੀਕਾਈਆ, ਐਪੀਰਸ ਤੇ ਟਰੀਬੀਜ਼ੋਨਡ ਕਾਬਿਲ-ਏ-ਜ਼ਿਕਰ ਨੇਂ। ਇਹ ਬਾਜ਼ ਨਤੀਨੀ ਰਿਆਸਤਾਂ ਲਾਤੀਨੀਆਂ ਦੇ ਖ਼ਿਲਾਫ਼ ਹਲੀਫ਼ ਬਣ ਕੇ ਲੜੀਆਂ ਸਨ ਤੇ ਬਾਜ਼ ਨਤੀਨੀ ਤਖ਼ਤ ਲਈ ਇਕ ਦੂਜੇ ਦੀਆਂ ਮੁਖ਼ਾਲਿਫ਼ ਬਣ ਜਾਂਦੀਆਂ ਸਨ।

ਤਿਆਰੀਆਂ[ਸੋਧੋ]

ਮੁਹਾਸਿਰਾ ਕੁਸਤੁਨਤੁਨੀਆ ਚ ਵਰਤੀ ਜਾਣ ਆਲੀ ਔਰ ਬਾਣ ਬੰਬਾਰ ਤੋਪ ਦੇ ਨਸ਼ਕੇ ਤੇ 1464 ਜ ਬਣਾਈ ਜਾਣ ਆਲੀ ਤੋਪ

ਸੁਲਤਾਨ ਮੇਹਮਦ 2 ਦੇ ਮਗਰੋਂ ਉਸ ਦਾ ਪੁੱਤਰ ਸੁਲਤਾਨ ਮੁਹੰਮਦ ਫ਼ਾਤਿਹ 1451 ਚ ਤਖ਼ਤ ਤੇ ਬੈਠਾ, ਤੇ ਇਹ ਸਮਝਿਆ ਜਾਣ ਲੱਗਾ ਕਿ ਨਵਾਂ ਸੁਲਤਾਨ ਕੋਈ ਕਾਬਲ ਸੁਲਤਾਨ ਸਾਬਤ ਨਈਂ ਹੋਏਗਾ ਜਿਹੜਾ ਬਲਕਾਨ ਤੇ ਬਹਿਰਾ ਐਜੀਅਨ ਦੇ ਇਲਾਕਿਆਂ ਚ ਸਾਈ ਰਿਆਸਤਾਂ ਲਈ ਕੋਈ ਵੱਡਾ ਖ਼ਤਰਾ ਬਣ ਸਕੇਗਾ। ਇਸ ਗੱਲ ਨੂੰ ਹੋਰ ਪੱਕਾ ਸੁਲਤਾਨ ਮਹਦ ਫ਼ਾਤਿਹ ਦੇ ਉਸ ਦੀ ਤਖ਼ਤ ਨਸ਼ੀਨੀ ਤੇ ਮੁਬਾਰਕਬਾਦ ਦੇਣ ਆਨ ਆਲੇ ਸਫ਼ੀਰਾਂ ਨਾਲ਼ ਦੋਸਤਾਨਾ ਰਵੀਏ ਨੇ ਕਰ ਦਿੱਤਾ।

1452 ਦੀ ਬਿਹਾਰ ਤੇ ਗਰਮੀਆਂ ਚ ਸੁਲਤਾਨ ਮੁਹੰਮਦ ਫ਼ਾਤਿਹ ਨੇ ਆਪਣੇ ਪੜਦਾਦਾ ਸੁਲਤਾਨ ਬਾਯਜ਼ੀਦ 1 ਅਨਾਦਿ ਵਲੀ ਹਸਾਰੀ ਕਹਿਲਾਣ ਅੱਲੇ ਆਬਨਾਏ ਬਾਸਫ਼ੋਰਸ ਦੇ ਏਸ਼ਿਆਈ ਪਾਸੇ ਉਸਾਰੇ ਗਏ ਕਿਲੇ ਦੇ ਸਾਮ੍ਹਣੇ ਬਾਸਫ਼ੋਰਸ ਦੇ ਯੂਰਪੀ ਪਾਸੇ ਕੁਸਤੁਨਤੁਨੀਆ ਤੋਂ ਕਈ ਮੀਲ ਸ਼ਮਾਲ ਚ ਇੱਕ ਨਵਾਂ ਕਾਲਾ ਤਾਮੀਰ ਕਰਵਾਇਆ, ਜਿਸ ਨਾਲ਼ ਇਸ ਆਬਨਾਏ ਚ ਤੁਰਕ ਇਸਰੋ ਰਸੂਖ਼ ਵੱਧ ਗਿਆ। ਇਸ ਕਿਲੇ ਦਾ ਇਕ ਖ਼ਾਸ ਪਹਿਲੂ ਬਹਿਰਾ ਅਸੋਦ ਦਿਆਂ ਜੀਨਵਾਈ ਕਾਲੋਨੀਆਂ ਤੋਂ ਜੰਗ ਚ ਕੁਸਤੁਨਤੁਨੀਆ ਲਈ ਆਨ ਆਲੀ ਇਮਦਾਦ ਨੂੰ ਰੋਕਣ ਦੀ ਸਲਾਹੀਅਤ ਸੀ। ਇਸ ਕਿਲੇ ਨੂੰ ਰੂਮੇਲੀ ਹਸਾਰੀ ਦਾ ਨਾਮ ਦਿੱਤਾ ਗਈਆ, ਰੂਮੇਲੀ ਤੇ ਅਨਾਦਿ ਵੱਲੋ ਸਲਤਨਤ ਉਸਮਾਨੀਆ ਦੇ ਯੂਰਪੀ ਤੇ ਏਸ਼ੀਆਈ ਹਿੱਸਿਆਂ ਦੇ ਨਾਂ ਸੁਣ।

ਔਕੜਾਂ[ਸੋਧੋ]

ਕੁਸਤੁਨਤੁਨੀਆ ਦੀ ਹਿਫ਼ਾਜ਼ਤ ਕਰਨ ਆਲੀ ਫ਼ੌਜ ਨਿੱਕੀ ਸੀ ਤੇ ਉਸ ਦੀ ਕੱਲ੍ਹ ਗਿਣਤੀ 7,000 ਸੀ ਜਿਹਨਾਂ ਚੋਂ 2,000 ਬਾਹਰੇ ਸਿਪਾਹੀ ਸਨ। ਜਦੋਂ ਮੁਹਾਸਿਰਾ ਸ਼ੁਰੂ ਹੋਇਆ, ਸ਼ਹਿਰ ਦੀ ਆਬਾਦੀ 50,000 ਤੱਕ ਵੱਧ ਗਈ, ਜਿਹਨਾਂ ਸ਼ਹਿਰ ਦੇ ਦੁਆਲੇ ਊਂ ਆਨ ਆਲੇ ਮਹਾਜਰ ਵੀ ਸਨ। ਕੁਸਤੁਨਤੁਨੀਆ ਦੀ ਫ਼ਸੀਲ ਦੀ ਲੰਬਾਈ 20 ਕਿਲੋਮੀਟਰ ਦੇ ਲਾਗੇ ਸੀ (ਥੀਵਡੋਰੀ ਕੰਧ: ਸਾਢੇ 5 ਕਿਲੋਮੀਟਰ, ਸ਼ਾਖ਼ ਜ਼ਰੀਨ ਦੇ ਸਾਹਿਲ ਨਾਲ਼ ਕੰਧ: 7 ਕਿਲੋਮੀਟਰ, ਬਹਿਰਾ ਮੁਰਮੁਰਾ ਦੇ ਸਾਹਿਲ ਨਾਲ਼ ਕੰਧ: ਸਾਢੇ 7 ਕਿਲੋਮੀਟਰ), ਜਿਹੜੀ ਉਸ ਵੇਲੇ ਦੀ ਸਭ ਤੋਂ ਮਜ਼ਬੂਤ ਕਿਲਾਬੰਦੀ ਸੀ।

ਹਥਿਆਰ ਤੇ ਜੰਗੀ ਹਕੁਮਤ ਅਮਲੀਆਂ[ਸੋਧੋ]

ਅਸਮਾਨੀ ਜੰਗੀ ਹਿਕਮਤ-ਏ-ਅਮਲੀ[ਸੋਧੋ]

ਕੁਸਤੁਨਤੁਨੀਆ ਦਾ ਮੁਹਾਸਿਰਾ ਕਰਨ ਤੋਂ ਪਹਿਲੇ ਉਸਮਾਨੀ ਤੁਰਕ ਦਰਮਿਆਨੇ ਸਾਈਜ਼ ਦੀਆਂ ਤੋਪਾਂ ਢਾਲਣ ਚ ਮਹਾਰਤ ਰੱਖਦੇ ਸਨ, ਪਰ ਇਨ੍ਹਾਂ ਦੀਆਂ ਕੁੱਝ ਤੋਪਾਂ ਸ਼ਹਿਰ ਦਾ ਦਿਫ਼ਾ ਕਰਨ ਆਲੀ ਫ਼ੌਜਾਂ ਦੀ ਤੋਕਾਤ ਤੋਂ ਵੱਧ ਦੂਰੀ ਤੱਕ ਮਾਰ ਕਰ ਸਕਦੀਆਂ ਸਨ ਤੇ ਇੰਜ ਉਸਮਾਨੀ ਫ਼ੌਜਾਂ ਆਪਣੇ ਨੁਕਸਾਨ ਕੀਤੇ ਬਗ਼ੈਰ ਦੂਰ ਤੋਂ ਈ ਸ਼ਹਿਰ ਤੇ ਗੋਲਾ ਬਾਰੀ ਕਰਨ ਦੇ ਕਾਬਲ ਹੋ ਗਈਆਂ ਸਨ। ਇੱਕ ਤੋਪ ਜਿਹੜੀ ਹੰਗਰੀ ਦੇ ਔਬਾਨ ਨਾਨ ਦੇ ਇੰਜੀਨੀਅਰ ਨੇ ਡੀਜ਼ਾਇਨ ਕੀਤੀ ਸੀ, 27 ਫੁੱਟ ਲੰਬੀ ਸੀ ਤੇ 1300 ਪਾਊਂਡ (590 ਕਿਲੋਗ੍ਰਾਮ) ਦਾ ਗੋਲਾ ਇਕ ਮੀਲ (1.6 ਕਿਲੋਮੀਟਰ) ਦੀ ਦੂਰੀ ਤੱਕ ਸੁੱਟ ਸਕਦੀ ਸੀ। ਉਸਮਾਨੀਆਂ ਦੀ ਅਸਲ੍ਹਾ ਦੇ ਮੈਦਾਨ ਚ ਬਰਤਰੀ ਔਬਾਨ ਨਾਮ ਦੇ ਇੱਕ ਪੁਰਾਸਰਾਰ ਹੰਗਰੀ ਦੇ ਬਾਸ਼ਿੰਦੇ ਦੇ ਪਾਰੋਂ ਸੀ (ਕੁੱਝ ਉਸਨੂੰ ਜਰਮਨ ਸਮਝਦੇ ਹਨ)।

ਇਸ ਢਲਾਈ ਦੇ ਉਸਤਾਦ ਨੇ ਪਹਿਲੇ ਆਪਣੀਆਂ ਖ਼ਿਦਮਾਤ ਬਿਜ਼ਾਨਤਿਨ ਸਲਤਨਤ ਨੂੰ ਪੇਸ਼ ਕੀਤੀਆਂ, ਪਰ ਉਸ ਦੀਆਂ ਖ਼ਿਦਮਤਾਂ ਦਾ ਮੁਆਵਜ਼ਾ ਦੇਣ ਦੇ ਸਲਤਨਤ ਕਾਬਲ ਨਹੀਂ ਸੀ। ਔਬਾਨ ਫ਼ਿਰ ਕਸਤਨਤੀਹ ਛੱਡ ਕੇ ਸੁਲਤਾਨ ਮੁਹੰਮਦ ਫ਼ਾਤਿਹ ਕੋਲ਼ ਆ ਗਿਆ, ਤੇ ਦਾਹਵਾ ਕੀਤਾ ਕਿ ਉਸ ਦੀ ਬਣਾਈ ਤੋਪ 'ਬਾਬਲ ਦੀ ਫ਼ਸੀਲ ਨੂੰ ਵੀ ਤੋੜ ਸਕਦੀ ਹੈ। ਉਸਨੂੰ ਰਕਮ ਤੇ ਸਾਮਾਨ ਦੇ ਦਿੱਤਾ ਗਿਆ, ਉਸਨੇ 3 ਮਹੀਨਿਆਂ ਵਿੱਚ ਉਦਰਨਾ (ਅਡਰਿਆਨੋਪਲ) ਚ ਇਹ ਤੋਪ ਤਿਆਰ ਕਰ ਦਿੱਤੀ। ਜਿਸ ਨੂੰ ਇਥੋਂ 60 ਢੱਗੇ (ਬੈਲ) ਖਿੱਚ ਕੇ ਕੁਸਤੁਨਤੁਨੀਆ ਲੈ ਕੇ ਗਏ। ਇਸ ਦੌਰਾਨ ਔਰ ਬਾਣ ਨੇ ਤਰਕ ਮੁਹਾਸਿਰਾ ਕਰਨ ਆਲੀ ਫ਼ੌਜ ਲਈ ਹੋਰ ਤੋਪਾਂ ਵੀ ਤਿਆਰ ਕੀਤੀਆਂ।

ਬਿਜ਼ਾਨਤਿਨ ਹਿਕਮਤ-ਏ-ਅਮਲੀ[ਸੋਧੋ]

5 ਅਪਰੈਲ ਨੂੰ ਸੁਲਤਾਨ ਖ਼ੁਦ ਆਪਣੇ ਆਖ਼ਰੀ ਦਸਤਿਆਂ ਨਾਲ਼ ਕੁਸਤੁਨਤੁਨੀਆ ਦੇ ਮਹਾਸਿਰੇ ਲਈ ਆਇਆ, ਦਫ਼ਾਈ ਫ਼ੌਜਾਂ ਨੇ ਪੁਜ਼ੀਸ਼ਨਾਂ ਸੰਭਾਲ ਲਈਆਂ। ਇਨ੍ਹਾਂ ਦੀ ਘੱਟ ਗਿਣਤੀ ਕਰ ਕੇ ਫ਼ਸੀਲ ਦੀਆਂ ਅੰਦਰੂਨੀ ਬੈਰੂਨੀ ਕੰਧਾਂ ਤੇ ਫ਼ੌਜਾਂ ਲਾਣਾ ਮੁਮਕਿਨ ਨਹੀਂ ਸੀ ਇਸ ਲਈ ਇਹ ਫ਼ੈਸਲਾ ਕੀਤਾ ਗਿਆ ਕਿ ਸਿਰਫ਼ ਬੈਰੂਨੀ ਫ਼ਸੀਲ ਤੇ ਸਿਪਾਹੀਆਂ ਨੂੰ ਲਾਇਆ ਜਾਏ। ਬਾਦਸ਼ਾਹ ਕਸਤਨਤਨੀਨ ਤੇ ਉਸ ਦੇ ਯੂਨਾਨੀ ਦਸਤੇ ਜ਼ਮੀਨੀ ਫ਼ਸੀਲ ਦੇ ਗਭਲੇ ਹਿੱਸੇ ਤੇ ਪਹਿਰਾ ਦਿੱਤਾ, ਜਿਥੇ ਦਰੀਆਏ ਲੇਕਸ ਲੰਘਦਾ ਸੀ। ਫ਼ਸੀਲ ਦਾ ਇਹ ਹਿੱਸਾ ਸਭ ਤੋਂ ਕਮਜ਼ੋਰ ਸੀ ਤੇ ਹਮਲੇ ਦਾ ਸਭ ਤੋਂ ਬਹੁਤਾ ਖ਼ਤਰਾ ਉਥੇ ਸੀ।

ਸ਼ਹਿਰ ਦਾ ਮੁਹਾਸਿਰਾ[ਸੋਧੋ]

ਫ਼ੈਸਲਾ ਕਣ ਹਮਲਾ[ਸੋਧੋ]

ਨਵਾਂ ਨਾਮ[ਸੋਧੋ]

ਅੱਜ ਦਾ ਕੁਸਤੁਨਤੁਨੀਆ[ਸੋਧੋ]

ਅੱਜ ਕੁਸਤੁਨਤੁਨੀਆ ਇਸਤੰਬੋਲ ਦੇ ਨਾਂ ਨਾਲ਼ ਤੁਰਕੀ ਦਾ ਸਬਤੋਂ ਵੱਡਾ ਸ਼ਹਿਰ ਤੇ ਇਕਤਸਾਦੀ ਮਰਕਜ਼ ਹੈ

ਹੋਰ ਵੇਖੋ[ਸੋਧੋ]

ਬਾਹਰੀ ਕੜਿਆਂ[ਸੋਧੋ]

ਹਵਾਲੇ[ਸੋਧੋ]

  • ਫਿਰਾਣਜ਼ ਬਾਬਨਚਰ:ਮੁਹੰਮਦ ਫ਼ਾਤਿਹ ਤੇ ਉਸ ਦਾ ਵੇਲਾ(1992ਈ.) ਪ੍ਰਿੰਸਟਨ ਯੂਨੀਵਰਸਿਟੀ ਪ੍ਰੈੱਸ
  • ਕੁਸਤੁਨਤੁਨੀਆ ਦਾ ਮੁਹਾਸਾ (1453ਈ.) ਉਸ ਵੇਲੇ ਦੇ ਇੱਕ ਚਸ਼ਮਦੀਦ ਨਿੱਕੂ ਲੌ ਬਾਰ ਬਾਰੂ ਦੇ ਮੁਤਾਬਿਕ।

{{{1}}}