17 ਫ਼ਰਵਰੀ
ਦਿੱਖ
(ਫ਼ਰਵਰੀ ੧੭ ਤੋਂ ਮੋੜਿਆ ਗਿਆ)
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
17 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 48ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 317 (ਲੀਪ ਸਾਲ ਵਿੱਚ 318) ਦਿਨ ਬਾਕੀ ਹਨ।
ਵਾਕਿਆ
[ਸੋਧੋ]- 1568 – ਰੋਮਨ ਸਮਰਾਜ ਦੇ ਰਾਜੇ ਨੇ ਮੁਸਲਮਾਨ ਓਟੋਮਨ ਸਾਮਰਾਜ ਦੇ ਸੁਲਤਾਨ ਨੂੰ ਮਾਮਲਾ ਦੇਣਾ ਮੰਨਿਆ।
- 1867 – ਸੁਏਸ ਨਹਿਰ ਵਿਚੋਂ ਪਹਿਲਾ ਜਹਾਜ਼ ਲੰਘਿਆ।
- 1906 – ਅਮਰੀਕਾ ਦੇ ਵਾਈਟ ਹਾਊਸ ਵਿੱਚ ਪਹਿਲਾ ਵਿਆਹ ਹੋਇਆ। ਇਸ ਦਿਨ ਰਾਸ਼ਟਰਪਤੀ ਫਰੈਂਕਲਿਨ ਡੀ ਰੂਜਵੈਲਟ ਦੀ ਧੀ ਐਲਿਸ ਦੀ ਸ਼ਾਦੀ ਹੋਈ।
- 1923 – ਮੁਕਤਸਰ ਦੇ ਗੁਰਦਵਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਹੇਠ ਆਏ
- 1933 – ਮਸ਼ਹੂਰ ਹਫ਼ਤਾਵਾਰ 'ਨਿਊਜ਼ਵੀਕ' ਦਾ ਪਹਿਲਾ ਪਰਚਾ ਛਪਿਆ।
- 1949 – ਇਜ਼ਰਾਈਲ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ। ਚਾਈਮ ਵੇਇਤਜ਼ਮੈਨ ਨੂੰ ਰਾਸ਼ਟਰਪਤੀ ਚੁਣਿਆ ਗਿਆ।
- 1959 – ਮੌਸਮ ਦਾ ਪਤਾ ਲਾਉਣ ਵਾਸਤੇ ਪਹਿਲਾ ਸੈਟੇਲਾਈਟ ਪੁਲਾੜ ਵਿੱਚ ਭੇਜਿਆ ਗਿਆ।
- 1962 – ਹਾਮਬੁਰਗ ਜਰਮਨ ਵਿੱਚ ਜ਼ਬਰਦਸਤ ਹਨੇਰੀ ਨਾਲ 265 ਬੰਦੇ ਮਾਰੇ ਗਏ।
- 1969 – ਗੋਲਡਾ ਮਾਇਰ ਇਜ਼ਰਾਈਲ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
- 1979 – ਚੀਨ ਨੇ ਵੀਅਤਨਾਮ 'ਤੇ ਹਮਲਾ ਕੀਤਾ।
- 1986 – ਯੂਰੋਪੀ ਸੰਘ ਦੇ ਮੈਬਰਾਂ ਨੇ ਸਿੰਗਲ ਯੂਰੋਪੀ ਏਕਟ ਉੱਤੇ ਹਸਤਾਖਰ ਕੀਤੇ ਅਤੇ ਸੰਘ ਦਾ ਝੰਡਾ ਵਜੂਦ ਵਿੱਚ ਆਇਆ।
- 2008 – ਕੋਸੋਵੋ ਗਣਰਾਜ ਨੇ ਸਰਬੀਆ ਦੇਸ਼ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
ਜਨਮ
[ਸੋਧੋ]- 1781 – ਰੈਨੇ ਲਿਆਨੇਕ, ਫਰਾਂਸੀਸੀ ਡਾਕਟਰ (ਮ. 1826)
- 1955 – ਮੋ ਯਾਨ, ਨੋਬਲ ਸਾਹਿਤ ਇਨਾਮ ਜੇਤੂ ਚੀਨੀ ਸਾਹਿਤਕਾਰ
ਮੌਤ
[ਸੋਧੋ]- 1600 – ਰੋਮ ਵਿੱਚ ਫ਼ਿਲਾਸਫ਼ਰ ਗਿਓਰਦਾਨੋ ਬਰੂਨੋ ਨੂੰ ਕਾਫ਼ਰ ਗਰਦਾਨ ਕੇ ਜਿਊਂਦਾ ਸਾੜ ਦਿਤਾ ਗਿਆ।
- 1673 – ਮੋਲੀਏਰ, ਫਰਾਂਸੀਸੀ ਸਾਹਿਤਕਾਰ (ਜ. 1622)
- 1970 – ਸ਼ਮੂਏਲ ਯੂਸਫ਼ ਆਗਨੋਨ, ਨੋਬਲ ਸਾਹਿਤ ਇਨਾਮ ਜੇਤੂ ਯੂਕਰੇਨੀ ਸਾਹਿਤਕਾਰ (ਜ. 1887)