ਫਾਟਕ:ਇਲੈਕਟ੍ਰੋਸਟੈਟਿਕਸ/ਇਲੈਕਟ੍ਰਿਕ ਚਾਰਜ ਦੀ ਉਤਪਤੀ
ਦਿੱਖ
ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
|
ਮੈਂਬਰ
|
ਵਿਸ਼ੇ
|
ਨੋਟਿਸਬੋਰਡ
|
ਚਰਚਾ
|
ਇਲੈਕਟ੍ਰੋਸਟੈਟਿਕਸ
ਇਲੈਕਟ੍ਰਿਕ ਚਾਰਜ
Menu Page 6 of 18
ਇਲੈਕਟ੍ਰਿਕ ਚਾਰਜ ਦੀ ਉਤਪਤੀ
- ਭਾਵੇਂ ਪਦਾਰਥ ਇਲੈਕਟ੍ਰੀਕਲ ਤੌਰ ਤੇ ਨਿਊਟ੍ਰਲ ਹੁੰਦੇ ਹਨ, ਫੇਰ ਵੀ ਉਹਨਾਂ ਵਿੱਚ ਚਾਰਜ ਹੁੰਦਾ ਹੈ, ਪਰ ਉਹਨਾਂ ਦਾ ਚਾਰਜ ਪੌਜ਼ਟਿਵ ਅਤੇ ਨੈਗਟਿਵ ਬਰਾਬਰ ਕਿਸਮਾਂ ਦਾ ਮੌਜੂਦ ਹੋਣ ਕਰਕੇ ਬੈਲੈਂਸ ਹੋਇਆ ਹੁੰਦਾ ਹੈ।
ਕਿਸੇ ਚੀਜ਼ ਵਿਚਲਾ ਵਿਸ਼ਾਲ ਮਾਤਰਾ ਦਾ ਚਾਰਜ ਆਮਤੌਰ ਤੇ ਛੁਪਿਆ ਰਹਿੰਦਾ ਹੈ ਕਿਉਂਕਿ ਓਸ ਚੀਜ਼ ਵਿੱਚ ਬਰਾਬਰ ਮਾਤਰਾ ਦਾ ਪੌਜ਼ਟਿਵ ਅਤੇ ਨੈਗਟਿਵ ਚਾਰਜ ਹੁੰਦਾ ਹੈ। ਚਾਰਜ ਦੀ ਅਜਿਹੀ ਸਮਾਨਤਾ ਜਾਂ ਸੰਤੁਲਨ ਨਾਲ, ਕਿਸੇ ਚੀਜ਼ ਨੂੰ ਇਲੈਕਟ੍ਰੀਕਲ ਤੌਰ ਤੇ ਨਿਊਟ੍ਰਲ ਕਿਹਾ ਜਾਂਦਾ ਹੈ, ਯਾਨਿ ਕਿ, ਓਹ ਕੋਈ ਸ਼ੁੱਧ ਚਾਰਜ ਨਹੀਂ ਰੱਖਦੀ । |
- ਜੇਕਰ ਦੋਵੇਂ ਕਿਸਮ ਦੇ (+ ਅਤੇ – ਕਿਸਮਾਂ ਦੇ) ਚਾਰਜ ਸੰਤੁਲਨ (ਬੈਲੈਂਸ) ਵਿੱਚ ਨਾ ਹੋਣ, ਤਾਂ ਕੋਈ ਸ਼ੁੱਧ ਚਾਰਜ ਹੁੰਦਾ ਹੈ। ਇਸਤਰਾਂ;
ਕਿਸੇ ਚੀਜ਼ ਨੂੰ ਚਾਰਜ ਹੋਈ ਵੀ ਓਦੋਂ ਕਿਹਾ ਜਾ ਸਕਦਾ ਹੈ ਜਦੋਂ ਚਾਰਜ ਅਸੁੰਤਲਨ ਹੋਵੇ ਜਾਂ ਕੁੱਝ ਸ਼ੁੱਧ ਚਾਰਜ ਮੌਜੂਦ ਰਹੇ । |
- ਇਸਤਰਾਂ, ਕਿਸੇ ਨਿਊਟ੍ਰਲ ਚੀਜ਼ ਨੂੰ ਚਾਰਜ ਜਾਂ ਇਲੈਕਟ੍ਰੀਫਾਈ ਕਰਨ ਵਾਸਤੇ, ਸਾਨੂੰ ਇੱਕ ਕਿਸਮ ਦੇ ਚਾਰਜ ਨੂੰ ਜੋੜਨਾ ਜਾਂ ਵਧਾਉਣਾ ਪੈਂਦਾ ਹੈ। ਜਦੋਂ ਵੀ ਅਸੀਂ ਕਹਿੰਦੇ ਹਾਂ ਕਿ ਕੋਈ ਚੀਜ਼ ਚਾਰਜ ਕੀਤੀ ਹੋਈ ਹੈ ਤਾਂ ਸਾਡਾ ਮਤਲਬ ਹੁੰਦਾ ਹੈ ਕਿ ਚਾਰਜ ਦਾ ਵਾਧੂਪੁਣਾ ਜਾਂ ਚਾਰਜ ਦਾ ਘਾਟਾ ।
- ਠੋਸ ਪਦਾਰਥਾਂ ਵਿੱਚ ਕੁੱਝ ਇਲੈਕਟ੍ਰੌਨ ਐਟਮ ਨਾਲ ਘੱਟ ਕਸ ਕੇ ਬੰਨੇ ਹੁੰਦੇ ਹਨ ਇਸਲਈ ਇਹ ਓਹ ਚਾਰਜ ਹੁੰਦੇ ਹਨ ਜੋ ਇੱਕ ਚੀਜ਼ ਤੋਂ ਦੂਜੀ ਤੱਕ ਟ੍ਰਾਂਸਫਰ ਹੁੰਦੇ ਹਨ।
- ਜਦੋਂ ਅਸੀਂ ਦੋ ਇੰਸੁਲੇਟਿੰਗ ਸਬਸਟਾਂਸਾਂ ਨੂੰ ਇੱਕ ਦੂਜੇ ਨਾਲ ਰਗੜਦੇ ਹਾਂ ਤਾਂ ਅਸੀਂ ਉਹਨਾਂ ਦਰਮਿਆਨ ਫ੍ਰਿਕਸ਼ਨ ਦੇ ਵਿਰੁੱਧ ਊਰਜਾ ਖਰਚਦੇ ਹਾਂ । ਇਹ ਊਰਜਾ ਇੱਕ ਪਦਾਰਥ ਤੋਂ ਦੂਜੇ ਪਦਾਰਥ ਤੱਕ ਇਲੈਕਟ੍ਰੌਨਾਂ ਨੂੰ ਹਟਾ ਕੇ ਲਿਜਾਣ ਦੇ ਕੰਮ ਆਉਂਦੀ ਹੈ। ਇਲੈਕਟ੍ਰੌਨਾਂ ਦਾ ਇਹ ਤਬਾਦਲਾ ਘੱਟ ਕਸ ਕੇ ਬੰਨੇ ਹੋਏ (ਘੱਟ ਵਰਕ ਫੰਕਸ਼ਨ ਵਾਲੇ) ਇਲੈਕਟ੍ਰੌਨ ਰੱਖਣ ਵਾਲੇ ਪਦਾਰਥ ਤੋਂ ਜਿਆਦਾ ਕਸ ਕੇ ਬੰਨੇ ਹੋਏ (ਵੱਧ ਵਰਕ ਫੰਕਸ਼ਨ) ਇਲੈਕਟ੍ਰੌਨ ਰੱਖਣ ਵਾਲੇ ਪਦਾਰਥ ਤੱਕ ਵਾਪਰਦਾ ਹੈ। ਇਸਦੇ ਨਤੀਜੇ ਵਜੋਂ ਲੂਜ਼ ਇਲੈਕਟ੍ਰੌਨਾਂ ਵਾਲਾ ਮਟੀਰੀਅਲ ਇੱਕ ਪੌਜ਼ਟਿਵ ਚਾਰਜ ਪ੍ਰਾਪਤ ਕਰ ਲੈਂਦਾ ਹੈ ਅਤੇ ਇਲੈਕਟ੍ਰੌਨ ਪ੍ਰਾਪਤ ਕਰਨ ਵਾਲਾ ਦੂਜਾ ਪਦਾਰਥ ਉੰਨੀ ਹੀ ਮਾਤਰਾ ਦਾ ਨੈਗਟਿਵ ਚਾਰਜ ਗ੍ਰਹਿਣ ਕਰਦਾ ਹੈ। ਇਸਤਰਾਂ ਰਗੜਨ ਨਾਲ ਪੈਦਾ ਹੋਇਆ ਚਾਰਜ ਇਲੈਕਟ੍ਰੌਨਾਂ ਦਾ ਸੱਚਮੁੱਚ ਦਾ ਤਬਾਦਲਾ ਹੁੰਦਾ ਹੈ।
- ਹੋਰ ਅੱਗੇ ਗੱਲ ਕਰੀਏ ਤਾਂ ਇਲੈਕਟ੍ਰੌਨ ਦਾ ਕੁੱਝ ਨਾ ਕੁੱਝ ਮਾਸ ਜਰੂਰ ਹੁੰਦਾ ਹੈ, ਭਾਵੇਂ ਸੂਖਮ ਜਿਹਾ ਹੀ ਹੁੰਦਾ ਹੈ, ਇਸਲਈ ਨੈਗਟਿਵ ਚਾਰਜ ਪ੍ਰਾਪਤ ਕਰਨ ਵਾਲੀ ਚੀਜ਼ ਵਿੱਚ ਇਲੈਕਟ੍ਰੌਨ ਸੰਖਿਆ ਵਧਣ ਨਾਲ ਮਾਸ ਥੋੜੀ ਸੂਖਮ ਮਾਤਰਾ ਵਿੱਚ ਵਧ ਜਾਂਦਾ ਹੈ ਤੇ ਪੌਜ਼ਟਿਵ ਚਾਰਜ ਵਾਲੀ ਵਸਤੂ ਦਾ ਮਾਸ ਇਲੈਕਟ੍ਰੌਨਾਂ ਦੀ ਘਾਟ ਕਾਰਨ ਥੋੜਾ ਜਿਹਾ ਘਟ ਜਾਂਦਾ ਹੈ।
- ਦੂਜੀ ਗੱਲ ਇਹ ਹੈ ਕਿ ਰਗੜਨ ਨਾਲ ਪੈਦਾ ਹੋਇਆ ਚਾਰਜ ਕੁੱਝ ਹੀ ਇਲੈਕਟ੍ਰੌਨਾਂ ਦੇ ਤਬਾਦਲੇ ਕਾਰਨ ਵਾਪਰਦਾ ਹੈ ਤੇ ਅਜੇ ਵੀ ਓਸ ਚੀਜ਼ ਵਿੱਚ ਬਹੁਤ ਸਾਰੇ ਇਲੈਕਟ੍ਰੌਨ ਹੋਰ ਪਏ ਹੁੰਦੇ ਹਨ ਜਿਸ ਕਾਰਣ ਚਾਰਜ ਸੰਚਾਰ ਵਾਲੇ ਇਲੈਕਟ੍ਰੌਨ ਕੁੱਲ ਮੌਜੂਦ ਚਾਰਜ ਸਮੱਗਰੀ ਸੰਖਿਆ ਵਾਲ਼ੇ ਇਲੈਕਟ੍ਰੌਨਾਂ ਜਾਂ ਪ੍ਰੋਟੌਨਾਂ ਦੇ ਨਾਲ਼ੋਂ ਬਹੁਤ ਘੱਟ ਮਾਤਰਾ ਵਿੱਚ ਹੀ ਹੁੰਦੇ ਹਨ।
ਹੇਠਾਂ ਕੁੱਝ ਚੀਜ਼ਾਂ ਦੇ ਜੋੜਿਆਂ ਦੀ ਸੂਚੀ ਦਿੱਤੀ ਗਈ ਹੈ ਜੋ ਇੱਕ ਦੂਜੇ ਨਾਲ ਰਗੜਨ ਤੇ ਚਾਰਜ ਹੋ ਜਾਂਦੀਆਂ ਹਨ।
ਪੌਜ਼ਟਿਵ ਚਾਰਜ | ਨੈਗਟਿਵ ਚਾਰਜ |
---|---|
ਗਲਾਸ ਰੌਡ | ਰੇਸ਼ਮੀ ਕੱਪੜਾ |
ਸੂਤੀ ਕੱਪੜਾ ਜਾਂ ਬਿੱਲੀ ਦੀ ਖੱਲ | ਐਬੋਨਾਈਟ, ਐਂਬਰ, ਰਬੜ |
ਸੂਤੀ ਕੋਟ | ਪਲਾਸਟਿਕ ਸੀਟ |
ਸੂਤੀ ਕਾਰਪੈਟ | ਰਬੜ ਜੁੱਤੀਆਂ |
ਨਾਈਲੋਨ ਜਾਂ ਐਸੀਟੇਟ | ਕੱਪੜਾ |
ਸੁੱਕੇ ਵਾਲ਼ | ਕੰਘਾ |
ਵਿਕੀਪੀਡੀਆ ਆਰਟੀਕਲ ਲਿੰਕ
- ਅੰਗਰੇਜ਼ੀ - Electrostatics
- ਪੰਜਾਬੀ - ਇਲੈਕਟ੍ਰੋਸਟੈਟਿਕਸ
ਸ਼ਬਦਾਵਲੀ
ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ