ਫਾਟਕ:ਇਲੈਕਟ੍ਰੋਸਟੈਟਿਕਸ/ਇੰਡਕਸ਼ਨ ਰਾਹੀਂ ਚਾਰਜਿੰਗ
ਦਿੱਖ
ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
|
ਮੈਂਬਰ
|
ਵਿਸ਼ੇ
|
ਨੋਟਿਸਬੋਰਡ
|
ਚਰਚਾ
|
ਇਲੈਕਟ੍ਰੋਸਟੈਟਿਕਸ
ਇਲੈਕਟ੍ਰਿਕ ਚਾਰਜ
Menu Page 7 of 18
ਇੰਡਕਸ਼ਨ ਰਾਹੀਂ ਚਾਰਜਿੰਗ
- ਅਸੀਂ ਜਾਣਦੇ ਹਾਂ ਕਿ ਜਦੋਂ ਕਿਸੇ ਚੀਜ਼ ਨੂੰ ਚਾਰਜ ਕੀਤੀ ਹੋਈ ਕਿਸੇ ਹੋਰ ਚੀਜ਼ ਨਾਲ ਛੋਹਿਆ ਜਾਂਦਾ ਹੈ ਤਾਂ ਸਿੱਧੇ ਤੌਰ ਤੇ ਜਾਂ ਕੰਡਕਸ਼ਨ ਰਾਹੀਂ ਓਹ ਚੀਜ਼ ਚਾਰਜ ਹਾਸਿਲ ਕਰ ਲੈਂਦੀ ਹੈ। ਉਦਾਹਰਨ ਦੇ ਤੌਰ ਤੇ, ਚਾਰਜ ਕੀਤੀ ਹੋਈ ਐਬੋਨਾਈਟ ਰੌਡ ਨਾਲ ਸਿੱਧੀ ਛੋਹੀ ਗਈ ਜਾਂ ਕਿਸੇ ਤਾੰਬੇ ਦੀ ਤਾਰ ਦੁਆਰਾ ਛੋਹੀ ਗਈ ਕੋਈ ਪਿੱਚ ਬਾਲ ਅਪਣਾ ਨੈਗਟਿਵ ਚਾਰਜ ਪਿੱਚ ਬਾਲ ਨੂੰ ਦੇ ਦਿੰਦੀ ਹੈ। ਅਜਿਹੀ ਚਾਰਜਿੰਗ ਨੂੰ ਕੰਡਕਸ਼ਨ ਦੁਆਰਾ ਚਾਰਜਿੰਗ ਕਿਹਾ ਜਾਂਦਾ ਹੈ।
ਇੰਡਕਸ਼ਨ ਰਾਹੀਂ ਚਾਰਜਿੰਗ ਅੰਦਰ, ਕੋਈ ਚਾਰਜ ਕੀਤੀ ਹੋਈ ਚੀਜ਼ A ਅਪਣੇ ਚਾਰਜ ਤੋਂ ਉਲਟ ਕਿਸਮ ਦਾ ਚਾਰਜ ਕਿਸੇ ਨੇੜੇ ਲਿਆਂਦੀ ਗਈ ਚੀਜ਼ B ਅੰਦਰ ਬਗੈਰ ਛੂਹੇ ਹੀ ਇੰਡਿਊਸ ਕਰ ਦਿੰਦੀ ਹੈ। ਸਪੱਸ਼ਟ ਤੌਰ ਤੇ ਅਜਿਹਾ ਕਰਨ ਨਾਲ A ਅਪਣਾ ਕੋਈ ਚਾਰਜ ਨਹੀਂ ਗੁਆਉਂਦੀ ਕਿਉਂਕਿ ਇਹ B ਨਾਲ ਛੂਹੰਦੀ ਨਹੀਂ ਹੈ। |
- ਇੰਡਕਸ਼ਨ ਰਾਹੀਂ ਕਿਸੇ ਸਫੀਅਰ ਨੂੰ ਚਾਰਜ ਕਰਨ ਲਈ ਇਹ ਕਦਮ ਉਠਾਏ ਜਾਂਦੇ ਹਨ;
- ਇੱਕ ਮੈਟਲ ਦਾ ਸਫੀਅਰ ਨੂੰ ਕਿਸੇ ਇੰਸੁਲੇਟਿੰਗ ਸਟੈਂਡ ਉੱਤੇ ਚਾਰਜ-ਰਹਿਤ ਕੀਤਾ ਜਾਂਦਾ ਹੈ।
- ਜਦੋਂ ਕੋਈ (+) ਚਾਰਜ ਕੀਤੀ ਹੋਈ ਰੌਡ ਮੈਟਲ ਸਫੀਅਰ ਦੇ ਨੇੜੇ ਲਿਆਂਦੀ ਜਾਂਦੀ ਹੈ ਤਾਂ ਸਫੀਅਰ ਦੇ ਇਲੈਕਟ੍ਰੌਨ ਨਜ਼ਦੀਕੀ ਸਿਰੇ ਕੋਲ ਖਿੱਚੇ ਜਾਣ ਨਾਲ ਢੇਰ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਇਹ ਸਿਰਾ, ਇਸ ਲਈ, ਨੈਗਟਿਵ ਚਾਰਜ-ਯੁਕਤ ਹੋ ਜਾਂਦਾ ਹੈ ਤੇ ਦੂਜਾ ਦੂਰ ਵਾਲ਼ਾ ਸਿਰਾ ਪੌਜ਼ਟਿਵ ਚਾਰਜ ਰੱਖਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉੱਥੇ ਇਲੈਕਟ੍ਰੌਨ ਘਟ ਜਾਂਦੇ ਹਨ ਤੇ ਰੌਡ ਦੇ ਨੇੜੇ ਵਾਲੇ ਪਾਸੇ ਵਧ ਜਾਂਦੇ ਹਨ। ਚਾਰਜ ਦੀ ਇਹ ਪੁਨਰ-ਵਿਸਥਾਰ-ਵੰਡ ਤੁਰੰਤ ਹੋ ਜਾਂਦੀ ਹੈ ਤੇ ਸੁਤੰਤਰ ਇਲੈਕਟ੍ਰੌਨਾਂ ਉੱਤੇ ਸ਼ੁੱਧ ਫੋਰਸ ਮੁੱਕ ਜਾਣ ਤੇ ਰੁਕ ਜਾਂਦੀ ਹੈ।
- ਜਦੋਂ ਸਫੀਅਰ ਨੂੰ ਧਰਤੀ ਨਾਲ ਜੋੜਿਆ ਜਾਂਦਾ ਹੈ ਤਾਂ ਸਫੀਅਰ ਵੱਲ ਇਲੈਕਟ੍ਰੌਨ ਧਰਤੀ ਤੋਂ ਵਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਫ਼ੀਅਰ ਦੇ ਪੌਜ਼ਟਿਵ ਚਾਰਜ ਵਾਲੇ ਹਿੱਸੇ ਨੂੰ ਚਾਰਜ-ਹੀਣ (ਨਿਊਟ੍ਰਲਾਇਜ਼) ਕਰ ਦਿੰਦੇ ਹਨ।
- ਨੈਗਟਿਵ ਚਾਰਜ ਰੌਡ ਦੇ ਖਿੱਚ ਫੋਰਸ ਕਾਰਣ ਨਜ਼ਦੀਕੀ ਸਿਰੇ ਉੱਤੇ ਸਫੀਅਰ ਉੱਤੇ ਟਿਕਿਆ ਰਹਿੰਦਾ ਹੈ।
- ਜਦੋਂ ਸਫੀਅਰ ਨੂੰ ਧਰਤੀ ਤੋਂ ਹਟਾਇਆ ਜਾਂਦਾ ਹੈ ਤਾਂ ਨੈਗਟਿਵ ਚਾਰਜ ਸਫੀਅਰ ਉੱਤੇ ਬਣਿਆ ਰਹਿਣਾ ਜਾਰੀ ਰਹਿੰਦਾ ਹੈ।
- ਜਦੋਂ ਗਲਾਸ ਰੌਡ ਵੀ ਹਟਾ ਲਈ ਜਾਂਦੀ ਹੈ ਤਾਂ ਨੈਗਟਿਵ ਚਾਰਜ ਸਫੀਅਰ ਉੱਤੇ ਇੱਕਸਾਰ ਫੈਲ ਜਾਂਦਾ ਹੈ।
- ਮਿਲਦੇ ਜੁਲਦੇ ਸਟੈੱਪਾਂ ਨਾਲ ਹੀ ਸਫੀਅਰ ਨੂੰ ਪੌਜ਼ਟਿਵ ਚਾਰਜ ਦੇਣ ਵਾਸਤੇ ਕਿਸੇ ਨੈਗਟਿਵ ਚਾਰਜ ਕੀਤੀ ਹੋਈ ਰੌਡ ਨੂੰ ਵਰਤਿਆ ਜਾ ਸਕਦਾ ਹੈ।
ਆਓ ਹੁਣ ਇੰਡਕਸ਼ਨ ਰਾਹੀਂ ਦੋ ਸਫੀਅਰਾਂ ਨੂੰ ਚਾਰਜ ਕਰਨ ਤੇ ਵਿਚਾਰ ਕਰੀਏ;
- ਇੰਸੁਲੇਟਿੰਗ ਸਟੈਂਡਾਂ ਤੇ ਦੋ ਸਫੀਅਰ ਖੜਾ ਦਿੱਤੇ ਜਾਂਦੇ ਹਨ ਜੋ ਆਪਸ ਵਿੱਚ ਛੂਹ ਰਹੇ ਹੋਣ ।
- ਪਹਿਲੇ ਸਫੀਅਰ A ਨੇੜੇ ਖੱਬੇ ਪਾਸੇ ਇੱਕ ਪੌਜ਼ਟਿਵ ਚਾਰਜ ਵਾਲੀ ਗਲਾਸ ਰੌਡ ਲਿਆਂਦੀ ਜਾਂਦੀ ਹੈ ਜਿਸ ਨਾਲ ਦੋਵੇਂ ਸਫੀਅਰਾਂ ਦੇ ਫਰੀ ਇਲੈਕਟ੍ਰੌਨ ਰੌਡ ਵੱਲ ਖਿੱਚੇ ਜਾਂਦੇ ਹਨ ਤੇ ਸਫੀਅਰ A ਦੇ ਖੱਬੇ ਪਾਸੇ ਨੈਗਟਿਵ ਚਾਰਜ ਅਤੇ B ਦੇ ਸੱਜੇ ਪਾਸੇ ਉੱਤੇ ਪੌਜ਼ਟਿਵ ਚਾਰਜ ਵਧ ਜਾਂਦਾ ਹੈ। ਧਿਆਨ ਦੇਓ ਕਿ ਸਫੀਅਰਾਂ ਵਿਚਲੇ ਸਾਰੇ ਇਲੈਕਟ੍ਰੌਨ ਸਫੀਅਰ A ਦੇ ਖੱਬੇ ਪਾਸੇ ਇਕੱਠੇ ਨਹੀਂ ਹੁੰਦੇ ਕਿਉਂਕਿ ਜਦੋਂ ਨੈਗਟਿਵ ਚਾਰਜ A ਦੇ ਖੱਬੇ ਪਾਸੇ ਬਣਨਾ ਸ਼ੁਰੂ ਹੁੰਦਾ ਹੈ, ਹੋਰ ਇਲੈਕਟ੍ਰੌਨ ਇਹਨਾਂ ਦੁਆਰਾ ਧੱਕੇ ਜਾਣੇ ਵੀ ਸ਼ੁਰੂ ਹੋ ਜਾਂਦੇ ਹਨ। ਰੌਡ ਦੇ ਖਿੱਚ ਫੋਰਸ ਅਤੇ ਜਮਾਂ ਹੋਏ ਨੈਗਟਿਵ ਚਾਰਜ ਕਾਰਣ ਬਣੇ ਧੱਕੇ ਵਾਲੇ ਫੋਰਸ ਦਰਮਿਆਨ ਬਹੁਤ ਜਲਦੀ ਹੀ ਇੱਕ ਸੰਤੁਲਨ ਕਾਇਮ ਹੋ ਜਾਂਦਾ ਹੈ।
- ਇਕੱਠਾ ਹੋਇਆ ਚਾਰਜ ਸਤਿਹਾਂ ਉੱਤੇ ਗਲਾਸ ਰੌਡ ਦੇ ਨਜ਼ਦੀਕ ਹੋਣ ਵੇਲੇ ਤੱਕ ਬਣਿਆ ਰਹਿੰਦਾ ਹੈ। ਜੇਕਰ ਰੌਡ ਨੂੰ ਹਟਾ ਲਿਆ ਜਾਵੇ ਤਾਂ ਬਗੈਰ ਕਿਸੇ ਬਾਹਰੀ ਫੋਰਸ ਦੀ ਹਾਜ਼ਰੀ ਤੋਂ ਹੀ ਚਾਰਜ ਮੁੜ ਅਪਣੀ ਮੂਲ ਅਵਸਥਾ ਤੱਕ ਵਾਪਿਸ ਜਾ ਸਕਦਾ ਹੈ।
- ਦੋਵੇਂ ਸਫੀਅਰਾਂ ਨੂੰ ਕੁੱਝ ਦੂਰੀ ਤੱਕ ਜੁਦਾ ਕਰ ਦਿੱਤਾ ਜਾਂਦਾ ਹੈ, ਜਦੋਂਕਿ ਗਲਾਸ ਰੌਡ ਅਜੇ ਵੀ ਸਫੀਅਰ A ਦੇ ਨਜ਼ਦੀਕ ਰੱਖੀ ਰਹਿੰਦੀ ਹੈ। ਦੋਵੇਂ ਸਫੀਅਰ ਉਲਟ ਕਿਸਮ ਦੇ ਚਾਰਜ ਰੱਖਣ ਲਗਦੇ ਹਨ ਤੇ ਇੱਕ ਦੂਜੇ ਨੂੰ ਖਿੱਚਦੇ ਹਨ।
- ਹੁਣ ਗਲਾਸ ਰੌਡ ਨੂੰ ਵੀ ਹਟਾ ਦਿੱਤਾ ਜਾਂਦਾ ਹੈ। ਇਸਤਰਾਂ ਦੋਵੇਂ ਸਫੀਅਰਾਂ ਦਾ ਚਾਰਜ ਆਹਮਣੇ ਸਾਹਮਣੇ ਉਲਟ ਚਿੰਨ ਸਮੇਤ ਜਮਾ ਰਹਿੰਦਾ ਹੈ।
- ਜੇਕਰ ਹੁਣ ਦੋਵੇਂ ਸਫੀਅਰਾਂ ਨੂੰ ਆਪਸ ਵਿੱਚ ਜਿਆਦਾ ਦੂਰ ਕੀਤਾ ਜਾਵੇ ਤਾਂ ਦੋਵੇਂ ਸਫੀਅਰਾਂ ਉੱਤੇ ਬਣਿਆ ਚਾਰਜ ਸਾਰੀ ਸਤਿਹ ਤੇ ਫੈਲ ਜਾਂਦਾ ਹੈ।
ਧਿਆਨ ਦੇਓ ਕਿ ਇਸ ਪ੍ਰਕ੍ਰਿਆ ਦੌਰਾਨ ਪੌਜ਼ਟਿਵ ਚਾਰਜ ਹੋਈ ਗਲਾਸ ਰੌਡ ਕੋਈ ਚਾਰਜ ਨਹੀਂ ਗੁਆਉਂਦੀ । ਇਹ ਕੰਡਕਸ਼ਨ ਰਾਹੀੰ ਚਾਰਜਿੰਗ ਦੀ ਤੁਲਨਾ ਵਿੱਚ ਉਲਟ ਚੀਜ਼ ਹੈ, ਯਾਨਿ ਕਿ, ਕੰਡਕਸ਼ਨ ਨਾਲ ਚਾਰਜਿੰਗ ਵਿੱਚ ਸੱਚਮੁੱਚ ਛੂਹਣ ਨਾਲ ਗਲਾਸ ਰੌਡ ਕੁੱਝ ਚਾਰਜ ਗੁਆ ਲੈਂਦੀ ਹੈ।
ਵਿਕੀਪੀਡੀਆ ਆਰਟੀਕਲ ਲਿੰਕ
- ਅੰਗਰੇਜ਼ੀ - Electrostatics
- ਪੰਜਾਬੀ - ਇਲੈਕਟ੍ਰੋਸਟੈਟਿਕਸ
ਸ਼ਬਦਾਵਲੀ
ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ