ਫਾਟਕ:ਇਲੈਕਟ੍ਰੋਸਟੈਟਿਕਸ/ਗੋਲਡ-ਲੀਫ ਇਲੈਕਟ੍ਰੋਸਕੋਪ
ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
|
ਮੈਂਬਰ
|
ਵਿਸ਼ੇ
|
ਨੋਟਿਸਬੋਰਡ
|
ਚਰਚਾ
|
ਗੋਲਡ-ਲੀਫ ਇਲੈਕਟ੍ਰੋਸਕੋਪ
ਇੱਕ ਗੋਲਡ ਲੀਫ ਇਲੈਕਟ੍ਰੋਸਕੋਪ ਇੱਕ ਅਜਿਹਾ ਯੰਤਰ ਹੈ ਜੋ ਇਲੈਕਟ੍ਰਿਕ ਚਾਰਜ ਦੀ ਹਾਜ਼ਰੀ ਅਤੇ ਇਸਦੀ ਪੋਲਰਟੀ (ਯਾਨਿ ਕਿ, ਚਾਰਜ ਦਾ + ਜਾਂ – ਚਿੰਨ) ਪਛਾਣਨ ਦੇ ਕੰਮ ਆਉਂਦਾ ਹੈ। ਇਸ ਯੰਤਰ ਨੂੰ ਪੁਟੈਂਸ਼ਲ ਡਿਫ੍ਰੈਂਸ ਨਾਪਣ ਲਈ ਵੀ ਵਰਤਿਆ ਜਾ ਸਕਦਾ ਹੈ। ਦੋ ਅਤਿ ਪਤਲੀਆਂ ਗੋਲਡ ਦੀਆਂ ਪੱਤੀਆਂ ਇੱਕ ਮੈਟਲ ਦੀ ਰੌਡ R ਉੱਤੇ ਗਲਾਸ ਜਾਰ G ਵਿੱਚ ਕੌਰਕ ਦੇ ਇੱਕ ਇੰਸੁਲੇਟਿੰਗ ਸਟੌਪਰ S ਰਾਹੀਂ ਜਾਂ ਰਬੜ ਰਾਹੀਂ ਫਿੱਟ ਕੀਤੀਆਂ ਹੁੰਦੀਆਂ ਹਨ। ਮੈਟਲ ਰੌਡ ਦੇ ਫਰੀ ਸਿਰੇ ਉੱਤੇ ਇੱਕ ਮੈਟਲ ਡਿਸਕ D ਹੁੰਦੀ ਹੈ। ਯੰਤਰ ਦੀ ਸਵੇਂਦਨਸ਼ੀਲਤਾ ਨੂੰ ਵਧਾਉਣ ਵਾਸਤੇ ਗੋਲਡ ਪੱਤੀਆਂ ਦੇ ਸਾਹਮਣੇ ਗਲਾਸ ਜਾਰ ਦੀ ਅੰਦਰਲੀਆਂ ਸਾਈਡਾਂ ਉੱਤੇ ਦੋ ਟਿਨ ਦੀਆਂ ਪੱਤੀਆਂ F F ਪੇਸਟ ਕਰ ਦਿੱਤੀਆਂ ਜਾਂਦੀਆਂ ਹਨ।
ਕਿਉਂਕਿ ਗੋਲਡ ਪੱਤੀਆਂ ਬਹੁਤ ਜਿਆਦਾ ਪਤਲੀਆਂ ਹੁੰਦੀਆਂ ਹਨ ਇਸਲਈ ਇਹਨਾਂ ਦਾ ਮਾਸ ਪ੍ਰਤਿ ਯੂਨਿਟ ਖੇਤਰਫਲ (ਏਰੀਆ) ਘੱਟ ਹੁੰਦਾ ਹੈ ਅਤੇ ਇਹ ਲਚਕੀਲੀਆਂ (ਫਲੈਕਸੀਬਲ) ਹੁੰਦੀਆਂ ਹਨ ਜਿਸ ਕਾਰਣ ਇਹ ਇਲੈਕਟ੍ਰੋਸਟੈਟਿਕਸ ਫੋਰਸ ਵੱਲ ਬਹੁਤ ਤੇਜ਼ੀ ਨਾਲ ਜਵਾਬ ਦਿੰਦੀਆਂ ਹਨ। ਪਤਲੀਆਂ ਅਲਮੀਨੀਅਮ ਦੀਆਂ ਪੱਤੀਆਂ ਵੀ ਇਹੀ ਸੇਵਾ ਨਿਭਾ ਸਕਦੀਆਂ ਹਨ।
ਜਦੋਂ ਕੋਈ ਚਾਰਜ ਕੀਤੀ ਰੌਡ ਡਿਸਕ D ਨਾਲ ਛੋਹੀ ਜਾਂਦੀ ਹੈ ਤਾਂ ਇਹ ਚਾਰਜ ਗੋਲਡ ਪੱਤੀਆਂ ਤੱਕ ਪਹੁੰਚ ਜਾਂਦਾ ਹੈ। ਪੱਤੀਆਂ ਇੱਕ ਦੂਜੀ ਨੂੰ ਪਰਾਂ ਧੱਕਦੀਆਂ ਹਨ ਅਤੇ ਖੁੱਲ (ਡਾਇਵਰਜ ਹੋ) ਜਾਂਦੀਆਂ ਹਨ। ਪੱਤੀਆਂ ਦੀ ਡਾਇਵਰਜੰਸ ਨੂੰ ਨਾਪ ਕੇ ਓਸ ਛੂਹੀ ਗਈ ਚੀਜ਼ ਉੱਤੇ ਦਾ ਚਾਰਜ ਅਨੁਮਾਨਿਆ ਜਾ ਸਕਦਾ ਹੈ।
ਵਿਕੀਪੀਡੀਆ ਆਰਟੀਕਲ ਲਿੰਕ
- ਅੰਗਰੇਜ਼ੀ - Electrostatics
- ਪੰਜਾਬੀ - ਇਲੈਕਟ੍ਰੋਸਟੈਟਿਕਸ
ਸ਼ਬਦਾਵਲੀ
ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ