ਫਾਟਕ:ਖੇਡਾਂ ਅਤੇ ਗੇਮਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


 ਕਲਾ ਅਤੇ ਸੱਭਿਆਚਾਰ ਵਿਗਿਆਨ ਅਤੇ ਗਣਿਤ  ਟੈਕਨੌਲੋਜੀ ਅਤੇ ਕਾਢ  ਭੂਗੋਲ ਅਤੇ ਸਥਾਨ
 ਇਤਿਹਾਸ ਅਤੇ ਘਟਨਾਵਾਂ  ਲੋਕ ਅਤੇ ਸਮਾਜ  ਫਿਲਾਸਫੀ, ਧਰਮ ਅਤੇ ਅਧਿਆਤਮਿਕਤਾ  ਖੇਡਾਂ ਅਤੇ ਗੇਮਾਂ

ਖੇਡਾਂ

ਫੀਫਾ ਲੋਗੋ

ਓਲੰਪਿਕ ਖੇਡਾਂ ਵਿੱਚ ਦੁਨੀਆਂ ਭਰ ਦੇ ਦੇਸ਼ ਭਾਗ ਲੇਂਦੇ ਹਨ। ਓਲੰਪਿਕ ਖੇਡਾਂ ਹਰ ਚਾਰ ਸਾਲਾਂ ਬਾਅਦ ਹੁੰਦੀਆਂ ਹਨ।1896 ਨੂੰ ਸ਼ੁਰੂ ਹੋਈਆਂ ਪਹਿਲੀਆਂ ਏਥਨਸ ਓਲੰਪਿਕ ਖੇਡਾਂ ਸਿਰਫ਼ ਅਥਲੈਟਿਕਸ ਈਵੈਂਟਸ ਨਾਲ ਹੀ ਸ਼ੁਰੂ ਹੋਈਆਂ ਸਨ ਜਿਸ ਵਿੱਚ 14 ਦੇਸ਼ਾਂ ਦੇ 241 ਅਥਲੀਟਾਂ ਨੇ ਹਿੱਸਾ ਲਿਆ ਸੀ। ਓਲੰਪਿਕ ਖੇਡਾਂ ਦੇ 116 ਸਾਲ ਦੇ ਇਤਿਹਾਸ ਵਿੱਚ ਅਥਲੈਟਿਕਸ ਮੁਕਾਬਲਿਆਂ ਦੀ ਵਧੇਰੇ ਮਹੱਤਤਾ ਰਹੀ ਹੈ ਕਿਉਂਕਿ ਅਥਲੈਟਿਕਸ ਵਿੱਚ ਨਵੇਂ ਓਲਪਿੰਕ ਤੇ ਵਿਸ਼ਵ ਰਿਕਾਰਡ, ਖਿਡਾਰੀਆਂ ਤੇ ਦਰਸ਼ਕਾਂ ਵਿੱਚ ਰੁਚੀ ਵਧਾਉਂਦੇ ਹਨ ਪਰ ਭਾਰਤੀ ਦੀ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਰਹੀ ਹੈ। ...

ਉੱਪ-ਫਾਟਕ

ਖ਼ਾਸ ਲੇਖ

Milkha Singh.jpg
ਮਿਲਖਾ ਸਿੰਘ (ਜਨਮ 17 ਅਕਤੂਬਰ 1935) ਇੱਕ ਭਾਰਤੀ ਦੌੜਾਕ ਹੈ ਜਿਸ ਨੇ 1960 ਸਮਰ ਓਲੰਪਿਕ ਵਿੱਚ ਰੋਮ ਵਿਖੇ ਅਤੇ 1964 ਸਮਰ ਓਲੰਪਿਕ ਵਿੱਚ ਟੋਕੀਓ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ। ਇਹ ਗੋਲਫ਼ ਖਿਡਾਰੀ ਜੀਵ ਮਿਲਖਾ ਸਿੰਘ ਦੇ ਪਿਤਾ ਹਨ। ਰਾਕੇਸ਼ ਮਹਿਰਾ ਨੇ ਸਿੰਘ ਦੀ ਜ਼ਿੰਦਗੀ ਦੀ ਕਹਾਣੀ ਬਿਆਨ ਕਰਦੀ ਇੱਕ ਬੌਲੀਵੁੱਡ ਫ਼ਿਲਮ, ਭਾਗ ਮਿਲਖਾ ਭਾਗ, ਬਣਾਈ ਹੈ ਜਿਸ ਵਿੱਚ ਮੁੱਖ ਕਿਰਦਾਰ ਫ਼ਰਹਾਨ ਅਖ਼ਤਰ ਅਤੇ ਸੋਨਮ ਕਪੂਰ ਨੇ ਨਿਭਾਏ ਹਨ।

ਸਨਮਾਨ

ਪਦਮ ਸ਼੍ਰੀ

ਖੇਡਾਂ

Dhyan Chand closeup.jpg
ਧਿਆਨ ਚੰਦ ਇੱਕ ਭਾਰਤੀ ਹਾਕੀ ਖਿਡਾਰੀ ਸੀ ਜਿਸਨੂੰ ਹਾਕੀ ਦੀ ਖੇਡ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਤਿੰਨ ਓਲਿੰਪਿਕ ਗੋਲਡ ਮੈਡਲਾਂ (1928, 1932, and 1936) ਲਈ ਮਸ਼ਹੂਰ ਹੈ। ਉਸ ਸਮੇਂ ਭਾਰਤੀ ਟੀਮ ਹਾਕੀ ਦੀ ਖੇਡ ਵਿੱਚ ਸਭ ਤੋਂ ਵਧੀਆ ਟੀਮਾਂ ਵਿੱਚੋਂ ਇੱਕ ਸੀ। ਮੇਜਰ ਧਿਆਨ ਚੰਦ ਨੇ ਆਪਣੇ ਕੌਮਾਂਤਰੀ ਕੈਰੀਅਰ ‘ਚ 400 ਤੋਂ ਵੱਧ ਗੋਲ ਕੀਤੇ। ਹਾਕੀ ਦੇ ਮਹਾਨ ਜਾਦੂਗਰ ਮਰਹੂਮ ਖਿਡਾਰੀ ਧਿਆਨ ਚੰਦ ਦਾ ਜਨਮਦਿਨ 29 ਅਗਸਤ ਨੂੰ ‘ਰਾਸ਼ਟਰੀ ਖੇਡ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਖੇਡ ਜਗਤ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਕੌਮੀ ਅਰਜੁਨ ਅਤੇ ਦਰੋਣਾਚਾਰੀਆ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਂਦਾ ਹੈ। ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਪ੍ਰਆਰਾ (ਇਲਾਹਾਬਾਦ) ਦੇ ਇੱਕ ਸਾਧਾਰਨ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਉਹ ਆਮ ਮੁੰਡਿਆਂ ਵਾਂਗ ਪੜ੍ਹਾਈ ਤੋਂ ਬਾਅਦ 1926 ਵਿੱਚ ਦਿੱਲੀ ਵਿਖੇ ਬ੍ਰਾਹਮਣ ਰੈਜੀਮੈਂਟ ਵਿੱਚ ਭਰਤੀ ਹੋ ਗਿਆ ਸੀ। ਉਦੋਂ ਉਸ ਦੀ ਹਾਕੀ ਪ੍ਰਤੀ ਕੋਈ ਦਿਲਚਸਪੀ ਨਹੀਂ ਸੀ ਪਰ ਰੈਜੀਮੈਂਟ ਦੇ ਇੱਕ ਸੂਬੇਦਾਰ ਮੇਜਰ ਤਿਵਾੜੀ ਨੇ ਉਸ ਅੰਦਰ ਖਿਡਾਰੀ ਵਾਲੀ ਇੱਕ ਚਿਣਗ ਦੇਖੀ ਤੇ ਉਸ ਨੂੰ ਖੇਡਣ ਲਈ ਪ੍ਰੇਰਿਆ, ਜਿਸਦੀ ਬਦੌਲਤ ਧਿਆਨ ਚੰਦ ਦਾ ਨਾਮ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ।

ਖੇਡਾਂ 'ਚ ਅੱਜ ਦਾ ਦਿਨ

ਨਵਾਂ ਲੇਖ

[[Image:|250px|]]
ਰਾਸ਼ਟਰਮੰਡਲ ਖੇਡਾਂ ਸਕਾਟਲੈਂਡ ਦੇ ਗਲਾਸਗੋ ਵਿੱਚ ਸ਼ੁਰੂ ਹੋ ਰਹੀਆਂ ਹਨ। ਇਹ 20ਵੀਆਂ ਰਾਸ਼ਟਰਮੰਡਲ ਖੇਡਾਂ 3 ਅਗਸਤ ਤੱਕ ਚੱਲਣਗੀਆਂ। ਇਸ ਖੇਡ ਸਮਾਰੋਹ ਵਿਚ 71 ਦੇਸ਼ਾਂ ਦੇ ਤਕਰੀਬਨ ਸਾਢੇ ਚਾਰ ਹਜਾਰ ਖਿਡਾਰੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਗਲਾਸਗੋ ਰਾਸ਼ਟਰਮੰਡਲ ਖੇਡਾਂ ਦਾ ਉਦਘਾਟਨ ਸਮਾਰੋਹ ਸੈਲਟਿਕ ਪਾਰਕ ਵਿੱਚ ਆਜੋਯਿਤ ਕੀਤਾ ਗਿਆ ਹੈ। ਇਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਹਜਾਰਾਂ ਖਿਡਾਰੀ ਅਤੇ ਖੇਡ ਪ੍ਰਸ਼ੰਸਕ ਗਲਾਸਗੋ ਪਹੁੰਚ ਚੁੱਕੇ ਹਨ। ਇੱਥੇ ਯੂਰਪ ਦੀ ਸਭ ਤੋਂ ਵੱਡੀ ਐਲਈਡੀ ਸਕਰੀਨ (100 ਮੀਟਰ ਲੰਬੀ, 11 ਮੀਟਰ ਉੱਚੀ, ਕਰੀਬ 38 ਟਨ ਵਜ਼ਨ ਵਾਲੀ) ਲਗਾਈ ਗਈ ਹੈ। ਇਨਾਂ ਖੇਡਾਂ ਨੂੰ ਦੁਨੀਆ ਭਰ ਵਿੱਚ ਕਰੀਬ ਡੇਢ ਅਰਬ ਲੋਕ ਟੀਵੀ ਉੱਤੇ ਵੇਖਣਗੇ।

ਚੁਣੀ ਤਸਵੀਰ

ICC CWC 2007 team captains.jpg

2007 ਕ੍ਰਿਕਟ ਵਿਸ਼ਵ ਕੱਪ ਸਮੇਂ 16 ਰਾਸ਼ਟਰੀ ਟੀਮਾਂ ਦੇ ਕਪਤਾਨ ਇੱਕੋ ਜਗ੍ਹਾ ਖੜੇ ਹੋਏ
ਤਸਵੀਰ: ਕੈਰੇਬੀਅਨਕ੍ਰਿਕਟ

ਸ਼੍ਰੇਣੀ

ਤੁਸੀਂ ਕੀ ਕਰ ਸਕਦੇ ਹੋ

  • ਜੇਕਰ ਤੁਸੀਂ ਖੇਡਾਂ ਦੇ ਰਸੀਏ, ਸਿੱਖਿਅਕ, ਘੋਖ-ਕਰਤਾ, ਖਿਡਾਰੀ ਜਾਂ ਅਧਿਆਪਕ ਹੋ ਤਾਂ ਤੁਹਾਡਾ ਇੱਥੇ ਸੁਆਗਤ ਹੈ। ਖੇਡਾਂ ਦੇ ਲੇਖਾਂ ਨੂੰ ਵੱਡਾ ਕਰਨ ਅਤੇ ਨਵੇਂ ਲੇਖ ਲਿਖਣ ਵਿੱਚ ਮੱਦਦ ਕਰੋ।
  • ਨਵੇਂ ਮੈਂਬਰਾਂ ਨੂੰ ਬੇਨਤੀ:ਮਿਹਰਬਾਨੀ ਕਰ ਕੇ ਵਿਕੀਪੀਡੀਆ ਉੱਤੇ ਆਪਣਾ ਖਾਤਾ ਬਣਾਓ ਅਤੇ ਇਸ ਪ੍ਰੋਜੈਕਟ ਦੀ ਸਫ਼ਲਤਾ ਵਿੱਚ ਆਪਣਾ ਯੋਗਦਾਨ ਦਿਓ।