ਧਿਆਨ ਚੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧਿਆਨ ਚੰਦ
Dhyan Chand closeup.jpg
ਨਿਜੀ ਜਾਣਕਾਰੀ
ਜਨਮ (1905-08-29)29 ਅਗਸਤ 1905[1]
ਅਲਾਹਾਬਾਦ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ[2]
ਮੌਤ 3 ਦਸੰਬਰ 1979(1979-12-03) (ਉਮਰ 74)
ਦਿੱਲੀ
ਲੰਬਾਈ 5 ft 7 in (170 cm)
ਖੇਡ ਪੁਜੀਸ਼ਨ ਫ਼ਾਰਵਰਡ
ਸੀਨੀਅਰ ਕੈਰੀਅਰ
ਸਾਲ ਟੀਮ Apps (Gls)
1921–1956 ਭਾਰਤੀ ਫੌਜ
ਨੈਸ਼ਨਲ ਟੀਮ
1926–1948 ਭਾਰਤੀ ਹਾਕੀ ਟੀਮ {{{nationalcaps(goals)1}}}
Medal record
ਪੁਰਸ਼ ਹਾਕੀ
 ਭਾਰਤ ਦਾ/ਦੀ ਖਿਡਾਰੀ
ਓਲੰਪਿਕ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 1928 ਅਮਸਤਰਦਮ ਟੀਮ
ਸੋਨੇ ਦਾ ਤਮਗਾ – ਪਹਿਲਾ ਸਥਾਨ 1932 ਲਾਸ ਏਂਗਲਸ ਟੀਮ
ਸੋਨੇ ਦਾ ਤਮਗਾ – ਪਹਿਲਾ ਸਥਾਨ 1936 ਬਰਲਿਨ ਟੀਮ

ਧਿਆਨ ਚੰਦ ਜਾਂ ਮੇਜਰ ਧਿਆਨ ਚੰਦ (29 ਅਗਸਤ 1905- 3 ਦਸੰਬਰ 1979) ਇੱਕ ਭਾਰਤੀ ਹਾਕੀ ਖਿਡਾਰੀ ਸੀ, ਜਿਸ ਨੂੰ ਹਾਕੀ ਦੀ ਖੇਡ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[3] ਧਿਆਨ ਚੰਦ ਦੀ ਰਹਿਨੁਮਾਈ ਹੇਠ ਭਾਰਤੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਤਿੰਨ ਸੋਨ ਤਗਮੇ (1928, 1932 ਅਤੇ 1936) ਜਿੱਤੇ ਸਨ। ਉਸ ਸਮੇਂ ਭਾਰਤੀ ਹਾਕੀ ਟੀਮ, ਹਾਕੀ ਦੀ ਖੇਡ ਵਿੱਚ ਸਭ ਤੋਂ ਵਧੀਆ ਟੀਮਾਂ ਵਿੱਚੋਂ ਇੱਕ ਸੀ।

ਜੀਵਨ[ਸੋਧੋ]

ਹਾਕੀ ਦੇ ਮਹਾਨ ਜਾਦੂਗਰ ਮਰਹੂਮ ਖਿਡਾਰੀ ਧਿਆਨ ਚੰਦ ਦਾ ਜਨਮ ਦਿਨ 29 ਅਗਸਤ ਨੂੰ ‘ਰਾਸ਼ਟਰੀ ਖੇਡ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਖੇਡ ਜਗਤ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਕੌਮੀ ਅਰਜੁਨ ਅਤੇ ਦਰੋਣਾਚਾਰੀਆ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਪ੍ਰਆਰਾ (ਇਲਾਹਾਬਾਦ) ਦੇ ਇੱਕ ਸਾਧਾਰਨ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਉਹ ਆਮ ਮੁੰਡਿਆਂ ਵਾਂਗ ਪੜ੍ਹਾਈ ਤੋਂ ਬਾਅਦ 1926 ਵਿੱਚ ਦਿੱਲੀ ਵਿਖੇ ਬ੍ਰਾਹਮਣ ਰੈਜੀਮੈਂਟ ਵਿੱਚ ਭਰਤੀ ਹੋ ਗਿਆ ਸੀ। ਉਦੋਂ ਉਸ ਦੀ ਹਾਕੀ ਪ੍ਰਤੀ ਕੋਈ ਦਿਲਚਸਪੀ ਨਹੀਂ ਸੀ, ਪਰ ਰੈਜੀਮੈਂਟ ਦੇ ਇੱਕ ਸੂਬੇਦਾਰ ਮੇਜਰ ਤਿਵਾੜੀ ਨੇ ਉਸ ਅੰਦਰ ਖਿਡਾਰੀ ਵਾਲੀ ਇੱਕ ਚਿਣਗ ਦੇਖੀ ਤੇ ਉਸ ਨੂੰ ਖੇਡਣ ਲਈ ਪ੍ਰੇਰਿਆ, ਜਿਸਦੀ ਬਦੌਲਤ ਧਿਆਨ ਚੰਦ ਦਾ ਨਾਮ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ।

ਹਾਕੀ ਖਿਡਾਰੀ ਵਜੋਂ[ਸੋਧੋ]

1926 ਵਿੱਚ ਧਿਆਨ ਚੰਦ ਫ਼ੌਜ ਦੀ ਹਾਕੀ ਟੀਮ ਦਾ ਮੈਂਬਰ ਬਣਿਆ ਅਤੇ ਟੀਮ ਨਾਲ ਪਹਿਲੀ ਵਾਰ ਨਿਊਜ਼ੀਲੈਂਡ ਦੇ ਵਿਦੇਸ਼ੀ ਦੌਰੇ 'ਤੇ ਗਿਆ। ਇਸ ਟੀਮ ਨੇ ਸਾਰੇ ਮੈਚ ਜਿੱਤੇ। 1928 ਦੀਆਂ ਹਾਲੈਂਡ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਆਸਟਰੀਆ ਨੂੰ 6-0, ਬੈਲਜੀਅਮ ਨੂੰ 9-0, ਡੈਨਮਾਰਕ ਨੂੰ 5-0 ਅਤੇ ਸਵਿੱਟਜ਼ਰਲੈਂਡ ਨੂੰ 6-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲਾ ਮੇਜ਼ਬਾਨ ਹਾਲੈਂਡ ਨਾਲ ਹੋਇਆ ਅਤੇ ਭਾਰਤ ਨੇ ਪਹਿਲਾ ਗੋਲਡ ਮੈਡਲ ਪ੍ਰਾਪਤ ਕੀਤਾ। ਆਪਣੀ ਚਮਤਕਾਰੀ ਅਤੇ ਕਲਾਤਮਕ ਖੇਡ ਸਦਕਾ ਭਾਰਤ ਹਾਕੀ ਦਾ ਬਾਦਸ਼ਾਹ ਬਣਿਆ।

1932 ਦੀਆਂ ਓਲੰਪਿਕ ਖੇਡਾਂ ਲਾਸ ਏਂਜਲਸ ਵਿੱਚ ਹੋਈਆਂ ਸਨ। ਸ਼ੁਰੂਆਤ ਵਿੱਚ ਭਾਰਤ ਨੇ ਜਪਾਨ ਨੂੰ 11-1 ਨਾਲ ਹਰਾਇਆ। ਦੂਜਾ ਮੁਕਾਬਲਾ ਭਾਰਤ ਨੇ ਅਮਰੀਕਾ ਨੂੰ ਹਰਾ ਕੇ 24-1 ਨਾਲ ਜਿੱਤਿਆ। ਇਸ ਮੈਚ ਵਿੱਚ ਧਿਆਨ ਚੰਦ ਅਤੇ ਉਸ ਦੇ ਭਰਾ ਰੂਪ ਸਿੰਘ ਨੇ 8-8 ਗੋਲ ਕੀਤੇ ਸਨ। ਇਸ ਤਰ੍ਹਾਂ ਦੂਜੀ ਵਾਰ ਭਾਰਤ ਓਲੰਪਿਕ ਚੈਂਪੀਅਨ ਬਣਿਆ। 1936 ਵਿੱਚ ਤੀਜੀ ਵਾਰ ਹੋ ਰਹੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਜਰਮਨੀ ਨੇ ਕੀਤੀ ਸੀ।

1936 ਵਿੱਚ ਫ਼ਰਾਂਸ ਵਿਰੁੱਧ ਸੈਮੀਫ਼ਾਈਨਲ ਮੁਕਾਬਲੇ ਵਿੱਚ ਧਿਆਨ ਚੰਦ

ਇੱਥੇ ਫਾਈਨਲ ਮੁਕਾਬਲਾ ਭਾਰਤ ਅਤੇ ਜਰਮਨੀ ਵਿਚਕਾਰ ਹੋਇਆ ਸੀ, ਜਿਸ ਨੂੰ ਵੇਖਣ ਲਈ ਜਰਮਨ ਦਾ ਤਾਨਾਸ਼ਾਹ ਅਡੋਲਫ਼ ਹਿਟਲਰ ਵੀ ਪਹੁੰਚਿਆ ਸੀ। ਧਿਆਨ ਚੰਦ, ਰੂਪ ਸਿੰਘ ਅਤੇ ਕਰਨਲ ਦਾਰਾ ਸਿੰਘ ਵਰਗੇ ਫਾਰਵਰਡ ਜਰਮਨੀ ਉੱਤੇ ਹਾਵੀ ਹੋ ਗਏ। ਹਾਰ ਹੁੰਦੀ ਵੇਖ ਜਰਮਨੀ ਖਿਡਾਰੀਆਂ ਨੇ ਘਬਰਾ ਕੇ ਧਿਆਨ ਚੰਦ ਉੱਤੇ ਵਾਰ ਕਰ ਦਿੱਤਾ, ਜਿਸ ਦੌਰਾਨ ਉਸ ਦਾ ਦੰਦ ਟੁੱਟ ਗਿਆ ਪਰ ਇਲਾਜ ਉੱਪਰੰਤ ਉਹ ਫਿਰ ਮੈਦਾਨ ਵਿੱਚ ਆ ਗਿਆ। ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ 14 ਗੋਲ ਕੀਤੇ ਸਨ ਜਿਹਨਾਂ ਵਿੱਚੋਂ 6 ਧਿਆਨ ਚੰਦ ਨੇ ਕੀਤੇ ਸਨ। ਮੈਚ ਤੋਂ ਬਾਅਦ ਹਿਟਲਰ ਧਿਆਨ ਚੰਦ ਨੂੰ ਵਿਸ਼ੇਸ਼ ਤੌਰ ਉੱਤੇ ਮਿਲਣ ਆਇਆ ਅਤੇ ਉਸ ਨੂੰ ਭਾਰਤ ਛੱਡ ਕੇ ਜਰਮਨੀ ਵਿੱਚ ਫੀਲਡ ਮਾਰਸ਼ਲ ਦਾ ਅਹੁਦਾ ਲੈਣ ਦੀ ਪੇਸ਼ਕਸ਼ ਕੀਤੀ ਜੋ ਧਿਆਨ ਚੰਦ ਨੇ ਠੁਕਰਾ ਦਿੱਤੀ ਸੀ।

1949 ਵਿੱਚ ਧਿਆਨ ਚੰਦ ਨੇ ਹਾਕੀ ਤੋਂ ਸੰਨਿਆਸ ਲੈ ਲਿਆ ਸੀ। ਧਿਆਨ ਚੰਦ ਫ਼ੌਜ ਵਿੱਚ ਮੇਜਰ ਦੇ ਅਹੁਦੇ ਤਕ ਪਹੁੰਚੇ ਸਨ। 1956 ਵਿੱਚ ਧਿਆਨ ਚੰਦ ਨੂੰ ਪਦਮ ਭੂਸ਼ਨ ਦੀ ਉਪਾਧੀ ਦਿੱਤੀ ਗਈ ਸੀ। 3 ਦਸੰਬਰ 1979 ਨੂੰ ਹਾਕੀ ਦਾ ਇਹ ਮਹਾਨ ਖਿਡਾਰੀ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਿਆ ਸੀ। ਮੇਜਰ ਧਿਆਨ ਚੰਦ ਨੂੰ ‘ਭਾਰਤ ਰਤਨ ਪੁਰਸਕਾਰ’ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਗਈ ਹੈ। ਖੇਡ ਮੰਤਰਾਲੇ ਨੇ ਖੇਡਾਂ ਦੇ ਖੇਤਰ ‘ਚ ਮੇਜਰ ਧਿਆਨ ਚੰਦ ਦੀਆਂ ਯਾਦਗਾਰ ਉਪਲੱਬਧੀਆਂ ਦੇ ਲਈ ਉਹਨਾਂ ਨੂੰ ਭਾਰਤ ਰਤਨ ਪੁਰਸਕਾਰ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਹੈ।

ਸਵੈ-ਜੀਵਨੀ[ਸੋਧੋ]

"ਗੋਲ!", ਧਿਆਨ ਚੰਦ ਦੀ ਸਵੈ-ਜੀਵਨੀ ਹੈ ਜੋ ਕਿ 1952 ਵਿੱਚ ਮਦਰਾਸ (ਹੁਣ ਚੇਨੱਈ) ਵਿੱਚ ਛਪੀ ਸੀ।[4]

ਹਵਾਲੇ[ਸੋਧੋ]

  1. "Indian hockey's famous legend Dhyan Chand's resume". Mid Day. 3 December 2015. Archived from the original on 1 April 2016. Retrieved 1 April 2016.
  2. Dharma Raja, M.K. "HOCKEY WIZARD DHYAN CHAND REMEMBERED". Press Information Bureau. Government of India. Archived from the original on 1 April 2016. Retrieved 1 April 2016.
  3. "Dhyan Chand (Indian athlete)". Encyclopædia Britannica.
  4. "DHYAN CHAND — Player, legend and the man". The Tribune. Chandigarh, India. 29 August 2009. Archived from the original on 20 ਅਕਤੂਬਰ 2015. {{cite news}}: Unknown parameter |dead-url= ignored (help)