ਸਮੱਗਰੀ 'ਤੇ ਜਾਓ

ਬਨੀ ਆਦਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਨੀ ਆਦਮ (ਫ਼ਾਰਸੀ: بنی آدم; ਭਾਵ "ਆਦਮ ਦੇ ਬੱਚੇ") ਈਰਾਨੀ ਕਵੀ ਸਾਦੀ ਸ਼ੀਰਾਜ਼ੀ ਦੀ ਇੱਕ ਪ੍ਰਸਿੱਧ ਕਵਿਤਾ ਹੈ। ਕਵਿਤਾ ਦੀ ਪਹਿਲੀ ਲਾਈਨ ਦਾ ਅਨੁਵਾਦ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਈਰਾਨੀਆਂ ਨੂੰ 20 ਮਾਰਚ 2009 ਨੂੰ, ਫ਼ਾਰਸੀ ਦੇ ਨਵੇਂ ਸਾਲ, ਨੂਰੂਜ਼ ਨੂੰ ਮਨਾਉਣ ਲਈ ਇੱਕ ਵੀਡੀਓ-ਸੰਦੇਸ਼ ਵਿੱਚ ਟੂਕ ਵਜੋਂ ਸ਼ਾਮਲ ਕੀਤਾ ਸੀ।[1] ਹੱਥ ਨਾਲ ਬੁਣੀ ਇੱਕ ਦਰੀ ਵਿੱਚ ਉਣੀ ਇਹ ਕਵਿਤਾ 2005 ਵਿੱਚ[2] ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ ਇਮਾਰਤ ਦੇ ਇੱਕ ਮੀਟਿੰਗ ਰੂਮ ਦੀ ਕੰਧ ਉੱਤੇ ਲਾਈ ਗਈ ਸੀ।[3]

ਟੈਕਸਟ

[ਸੋਧੋ]

ਇਹ ਕਵਿਤਾ ਸਾਦੀ ਦੀ 1258 ਈ. ਵਿੱਚ ਮੁਕੰਮਲ ਕੀਤੀ ਕਿਤਾਬ ਗੁਲਿਸਤਾਨ (ਅਧਿਆਇ 1, ਕਹਾਣੀ 10) ਵਿੱਚ ਆਉਂਦੀ ਹੈ।

Lua error in package.lua at line 80: module 'Module:Lang/data/iana scripts' not found.
Lua error in package.lua at line 80: module 'Module:Lang/data/iana scripts' not found.
Lua error in package.lua at line 80: module 'Module:Lang/data/iana scripts' not found.
Lua error in package.lua at line 80: module 'Module:Lang/data/iana scripts' not found.
Lua error in package.lua at line 80: module 'Module:Lang/data/iana scripts' not found.
Lua error in package.lua at line 80: module 'Module:Lang/data/iana scripts' not found.
ਬਨੀ ਆਦਮ ਅਜ਼ਾ-ਯੇ ਯਕਦੀਗਰ-ਅੰਦ
ਕਿ ਦਰ ਆਫਰੀਨ-ਅਸ਼ ਜ਼ੇ ਯਕ ਗੌਹਰ-ਅੰਦ
ਚੌ ਅਜ਼ੂਈ ਬੇ ਦਰਦ ਆਵੁਰਦ ਰੋਜ਼ਗਾਰ
ਦੀਗਰ ਅਜ਼ੂਹਾ-ਰਾ ਨ-ਮਾਨਦ ਕਰਾਰ
ਤੋ ਕਿ ਅਜ਼ ਮੇਹਨਤ-ਏ ਦੀਗਰਾਨ ਬੇਗ਼ਮੀ
ਨ-ਸ਼ਾਯਦ ਕਿ ਨਾਮਤ ਨਹੰਦ ਆਦਮੀ

ਅਨੁਵਾਦ:

ਆਦਮਜਾਤ ਦੇ ਸਭ ਰੁਕਨ ਇੱਕ ਦੂਜੇ ਦੇ ਅੰਗ ਹਨ ਕਿਉਂਜੋ ਇਹ ਸਭ ਇੱਕ ਹੀ ਅੰਸ਼ ਦੇ ਬਣੇ ਪੁਤਲੇ ਹਨ। ਜੇਕਰ ਦੁਨੀਆ ਦੇ ਇਸ ਝਮੇਲੇ ਵਿੱਚ ਇੱਕ ਅੰਗ ਨੂੰ ਦਰਦ ਪਹੁੰਚੇ ਤਾਂ ਦੂਜੇ ਅੰਗ ਵੀ ਬੇਕਰਾਰ ਨਹੀਂ ਰਹਿ ਸਕਦੇ। ਤੈਨੂੰ ਜੇ ਦੂਜਿਆਂ ਦੇ ਦਰਦਾਂ ਦੀ ਪਰਵਾਹ ਨਹੀਂ ਸ਼ਾਇਦ ਤੂੰ ਆਦਮੀ ਕਹਾਉਣ ਦਾ ਹੱਕਦਾਰ ਨਹੀਂ ਹੈਂ।

ਕਵਿਤਾ ਦਾ ਪ੍ਰਸੰਗ

[ਸੋਧੋ]
ਉਮਯਦ ਮਸਜਿਦ ਵਿੱਚ ਜੌਨ ਬਪਤਿਸਮਾ ਦੇਣ ਵਾਲੇ ਦਾ ਅਸਥਾਨ.

ਕਵਿਤਾ ਗੁਲਿਸਤਾਨ ਵਿੱਚ ਪਹਿਲੇ ਅਧਿਆਇ ਦੀ ਕਹਾਣੀ 10 ਦੇ ਅਖੀਰ ਵਿੱਚ ਆਉਂਦੀ ਹੈ, ਜਿਸਦਾ ਸਿਰਲੇਖ ਹੈ “ਰਾਜਿਆਂ ਦੇ ਆਚਾਰ”। ਇਸ ਕਹਾਣੀ ਵਿੱਚ ਸਾਦੀ ਦਾ ਦਾਅਵਾ ਹੈ ਕਿ ਦਮਿਸਕ ਦੀ ਮਹਾਨ ਮਸਜਿਦ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਕਬਰ 'ਤੇ ਪ੍ਰਾਰਥਨਾ ਕੀਤੀ ਗਈ ਸੀ, ਜਦੋਂ ਉਸਨੇ ਇੱਕ ਅਣਜਾਣ ਅਰਬ ਰਾਜੇ ਨੂੰ ਸਲਾਹ ਦਿੱਤੀ ਜਿਸ ਨੇ ਸਾਦੀ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਪ੍ਰਾਰਥਨਾਵਾਂ ਆਪਣੇ ਵਿੱਚ ਉਸ ਨੂੰ ਸ਼ਾਮਲ ਕਰੇ ਕਿਉਂਕਿ ਉਹ ਇੱਕ ਸ਼ਕਤੀਸ਼ਾਲੀ ਦੁਸ਼ਮਣ ਤੋਂ ਡਰਦਾ ਸੀ। ਸਾਦੀ ਨੇ ਰਾਜੇ ਨੂੰ ਸਲਾਹ ਦਿੱਤੀ ਸੀ ਕਿ ਜੇ ਉਹ ਬਦਲੇ ਦੇ ਡਰੋਂ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਤਾਂ ਉਸਨੂੰ ਆਪਣੇ ਲੋਕਾਂ ਨਾਲ ਨਿਆਂ ਨਾਲ ਰਾਜ ਕਰਨਾ ਚਾਹੀਦਾ ਹੈ। ਉਹ ਆਪਣੀ ਸਲਾਹ ਨੂੰ ਦੋ ਛੋਟੀਆਂ ਕਵਿਤਾਵਾਂ ਨਾਲ ਹੋਰ ਮਜ਼ਬੂਤ ਕਰਦਾ ਹੈ, ਜਿਨ੍ਹਾਂ ਵਿਚੋਂ ਦੂਜੀ ਬਨੀ ਆਦਮ ਹੈ

ਇਸ ਵਿੱਚ ਕੋਈ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਜਾਪਦਾ ਕਿ ਸਾਦੀ ਨੇ ਦਮਿਸ਼ਕ ਦਾ ਦੌਰਾ ਕੀਤਾ ਹੋ ਸਕਦਾ ਹੈ, ਹਾਲਾਂਕਿ ਇਹ ਖ਼ਾਸ ਘਟਨਾ, ਸਾਦੀ ਦੀਆਂ ਕਈ ਕਹਾਣੀਆਂ ਵਾਂਗ ਬੇਸ਼ਕ ਗਲਪੀ ਵੀ ਹੋ ਸਕਦੀ ਹੈ।[4]

ਕਹਾਣੀ ਦਾ ਸੰਖੇਪ ਰੂਪ, ਜੋ 1888 ਵਿੱਚ ਪੂਰਾ ਹੋਇਆ ਸੀ ਅਤੇ 1928 ਵਿੱਚ ਰਿਚਰਡ ਫ੍ਰਾਂਸਿਸ ਬਰਟਨ ਦੇ ਨਾਂ ਹੇਠ ਪ੍ਰਕਾਸ਼ਤ ਹੋਇਆ ਸੀ, ਪਰ ਸ਼ਾਇਦ ਅਸਲ ਵਿੱਚ ਇਹ ਕੰਮ ਹੰਗਰੀ ਦੇ ਭਾਸ਼ਾ ਵਿਗਿਆਨੀ ਐਡਵਰਡ ਰੀਹਟਸੇਕ ਨੇ ਕੀਤਾ ਸੀ, ਹੇਠਾਂ ਦਿੱਤਾ ਹੈ:[5]

ਕਹਾਣੀ 10
ਮੈਂ ਦਮਿਸ਼ਕ ਦੀ ਗਿਰਜਾਘਰ ਮਸਜਿਦ ਵਿੱਚ ਨਬੀ ਯਾਹੀਆ ਦੀ ਕਬਰ ਦੇ ਸਿਰਹਾਣੇ ਪ੍ਰਾਰਥਨਾ ਵਿੱਚ ਲੀਨ ਸੀ, ਜਦੋਂ ਅਨਿਆਂ ਲਈ ਬਦਨਾਮ ਇੱਕ ਅਰਬ ਰਾਜਾ ਉਥੇ ਪਹੁੰਚਿਆ, ਉਸਨੇ ਆਪਣੀਆਂ ਦੁਆਵਾਂ ਕੀਤੀਆਂ ਅਤੇ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੀ ਮੰਗ ਕੀਤੀ।
ਦਰਵੇਸ਼ ਅਤੇ ਮਾਲਦਾਰ ਇਸ ਦੇਹਲੀ ਦੇ ਗੁਲਾਮ ਹਨ
ਅਤੇ ਉਹ ਜਿਹੜੇ ਸਭ ਤੋਂ ਅਮੀਰ ਹੁੰਦੇ ਹਨ ਉਹ ਸਭ ਤੋਂ ਵੱਧ ਲੋੜਵੰਦ ਹੁੰਦੇ ਹਨ।
ਫਿਰ ਉਸ ਨੇ ਮੈਨੂੰ ਕਿਹਾ: 'ਦਰਵੇਸ਼ੋ ਆਪਣੇ ਵਰਤੋਂ ਵਿਹਾਰ ਵਿੱਚ ਜੋਸ਼ੀਲੇ ਅਤੇ ਸੱਚੇ ਹੋਣ ਹੋਣ ਸਦਕਾ, ਆਪਣੇ ਮਨ ਨੂੰ ਮੇਰੇ ਨਾਲ ਮਿਲਾਓ, ਕਿਉਂਕਿ ਮੈਂ ਇੱਕ ਤਾਕਤਵਰ ਦੁਸ਼ਮਣ ਤੋਂ ਡਰਦਾ ਹਾਂ।' ਮੈਂ ਜਵਾਬ ਦਿੱਤਾ: 'ਆਪਣੀ ਕਮਜ਼ੋਰ ਪਰਜਾ ਤੇ ਮਿਹਰ ਕਰ ਕਿ ਤੈਨੂੰ ਮਜ਼ਬੂਤ ਦੁਸ਼ਮਣ ਦੀ ਮਾਰ ਨਾ ਪਵੇ।'

ਹਵਾਲੇ

[ਸੋਧੋ]
  1. Robert Mackey, "Obama, Peres and Colbert on the Persian New Year". New York Times March 20, 2009.
  2. United Nations press release on the carpet.
  3. "Zarif Narrates Story of Iranian Carpet Hung up on UN’s Wall". Iran Front Page online, April 19, 2017.
  4. Paul Losensky: Sa'di (Encyclopaedia Iranica). "Although Saʿdi’s own writings, especially the Bustān and Golestān, contain many purportedly autobiographical reminiscences, a good number of these are historically implausible and are probably fictionalized or cast in the first-person for rhetorical effect."
  5. J. D. Yohannan (1950). "Did Sir Richard Burton Translate Sadi's Gulistan?". The Journal of the Royal Asiatic Society of Great Britain and Ireland, No. 3/4 (Oct., 1950), pp. 185-188.