ਬਹੁ-ਪਾਰਟੀ ਪ੍ਰਣਾਲੀ
ਬਹੁ-ਪਾਰਟੀ ਸਿਸਟਮ ਇੱਕ ਸਿਸਟਮ ਹੈ, ਜਿਸ 'ਚ ਕਿ ਕਈ ਸਿਆਸੀ ਪਾਰਟੀਆਂ, ਵੱਖ ਵੱਖ ਤੌਰ' ਤੇ ਜਾਂ ਗੱਠਜੋੜ ਬਣਾ ਕੇ ਸਰਕਾਰੀ ਦਫਤਰ ਦਾ ਕੰਟਰੋਲ ਹਾਸਲ ਕਰਨ ਦੀ ਸਮਰੱਥਾ ਹੁੰਦੀ ਹੈ। ਸੰਸਾਰ ਦੇ ਬਹੁਤੇ ਲੋਕਤੰਤਰੀ ਦੇਸ਼ਾਂ ਵਿੱਚ ਬਹੁਦਲੀ ਪ੍ਰਣਾਲੀ ਦੀ ਵਿਵਸਥਾ ਹੈ। ਵੱਖ-ਵੱਖ ਦਲਾਂ ਦੇ ਲੋਕ ਚੋਣ ਮੈਦਾਨ ਵਿੱਚ ਹੁੰਦੇ ਹਨ ਅਤੇ ਉਹਨਾਂ ਵਿਚੋਂ ਜਨਤਾ ਨੇ ਇੱਕ ਨੂੰ ਚੁਣਨਾ ਹੁੰਦਾ ਹੈ। ਚੁਣੇ ਵਿਧਾਇਕਾਂ ਦੀ ਬਹੁਗਿਣਤੀ ਨੇ ਸਰਕਾਰ ਬਣਾਉਣੀ ਹੁੰਦੀ। ਇਹ ਇੱਕ ਇਕੱਲੀ ਪਾਰਟੀ ਦੀ ਵੀ ਹੋ ਸਕਦੀ ਹੈ ਅਤੇ ਕਈ ਪਾਰਟੀਆਂ ਦੇ ਸਾਂਝੇ ਗਠਜੋੜ ਦੀ ਵੀ। ਬ੍ਰਾਜ਼ੀਲ, ਡੈਨਮਾਰਕ, ਰੂਸ, ਜਰਮਨੀ, ਭਾਰਤ, ਇੰਡੋਨੇਸ਼ੀਆ ਆਇਰਲੈਂਡ, ਇਸਰਾਈਲ, ਇਟਲੀ, ਜਪਾਨ, ਮੈਕਸੀਕੋ, ਜਰਮਨੀ, ਨਿਊਜ਼ੀਲੈਂਡ, ਨਾਰਵੇ, ਪਾਕਿਸਤਾਨ, ਪੁਰਤਗਾਲ, ਸਰਬੀਆ, ਦੱਖਣੀ ਅਫਰੀਕਾ, ਸਪੇਨ, ਸਵੀਡਨ, ਤਾਇਵਾਨ ਅਤੇ ਫਿਲਪੀਨਜ਼ ਉਹਨਾਂ ਰਾਸ਼ਟਰਾਂ ਦੀ ਮਿਸਾਲ ਹਨ ਜਿਹਨਾਂ ਨੇ ਆਪਣੇ ਲੋਕਰਾਜ ਵਿੱਚ ਬਹੁ-ਪਾਰਟੀ ਸਿਸਟਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਣਾਇਆ ਹੈ। ਭਾਰਤ ਜਿਹੇ ਵਿਸ਼ਾਲ ਦੇਸ਼ ਵਿੱਚ ਗੱਠਜੋੜ ਵਾਲੀਆਂ ਸਰਕਾਰਾਂ ਦਾ ਮਹੱਤਵ ਇਹ ਹੈ ਕਿ ਇਸ ਨਾਲ ਵੱਖ ਵੱਖ ਵਰਗਾਂ, ਖੇਤਰਾਂ ਤੇ ਧਾਰਮਿਕ ਫ਼ਿਰਕਿਆਂ ਨੂੰ ਉੱਚਿਤ ਪ੍ਰਤੀਨਿਧਤਾ ਮਿਲ ਸਕਦੀ ਹੈ।[1]
ਹਵਾਲੇ
[ਸੋਧੋ]- ↑ "ਗੱਠਜੋੜ ਸਰਕਾਰਾਂ". Punjabi Tribune Online (in ਹਿੰਦੀ). 2019-05-11. Retrieved 2019-05-11.[permanent dead link]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |