ਬਾਸਲ ਖ਼ਰਤਾਬੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਸਲ ਖ਼ਰਤਾਬੀਲ
Bassel Khartabil (Safadi).jpg
ਮੂਲ ਨਾਮ باسل خرطبيل
ਜਨਮ ਬਾਸਲ ਖ਼ਰਤਾਬੀਲ
(1981-05-22) ਮਈ 22, 1981 (ਉਮਰ 38)
ਦਮਸ਼ਕ, ਸੀਰੀਆ
ਰਿਹਾਇਸ਼ ਦਮਸ਼ਕ, ਸੀਰੀਆ
ਰਾਸ਼ਟਰੀਅਤਾ ਸੀਰੀਆਈ
ਪੇਸ਼ਾ ਸਾਫ਼ਟਵੇਅਰ ਇੰਜੀਨੀਅਰ
ਪ੍ਰਸਿੱਧੀ  ਮੋਜ਼ੀਲਾ ਫ਼ਾਇਰਫ਼ੌਕਸ, ਵਿਕੀਪੀਡੀਆ, ਓਪਨਕਲਿਪਆਰਟ, ਫੈਬਰੀਕੇਟਰਜ਼, ਸ਼ਾਰੀਜ਼ਮ, ਕਰੀਏਟਿਵ ਕਾਮਨਜ਼
ਪੁਰਸਕਾਰ ਇੰਡੈਕਸ ਆਨ ਸੈਂਸਰਸ਼ਿਪ 2013 ਡਿਜੀਟਲ ਫ਼ਰੀਡਮ ਅਵਾਰਡ

ਬਾਸਲ ਖ਼ਰਤਾਬੀਲ (ਅਰਬੀ: باسل خرطبيل) ਜਾਂ ਬਾਸਲ ਸਫ਼ਦੀ (ਅਰਬੀ : باسل صفدي) (ਜਨਮ 22 ਮਈ 1981 ਨੂੰ ਦਮਸ਼ਕ ਵਿਖੇ) ਇੱਕ ਪਲਸਤੀਨੀ ਸੀਰੀਆਈ ਓਪਨ-ਸਰੋਤ ਸਾਫ਼ਟਵੇਅਰ ਡੈਵਲਪਰ ਹੈ। 15 ਮਾਰਚ 2012 ਨੂੰ ਸੀਰੀਆਈ ਖ਼ਾਨਾਜੰਗੀ ਦੀ ਪਹਿਲੀ ਵਰ੍ਹੇ-ਗੰਢ ਤੋਂ ਲੈਕੇ ਇਸ ਨੂੰ ਸੀਰੀਆਈ ਸਰਕਾਰ ਦੁਆਰਾ ਆਦਰਾ ਜੇਲ, ਦਮਸ਼ਕ ਵਿਖੇ ਕੈਦ ਕਰ ਲਿਆ ਗਿਆ ਸੀ।[1] 3 ਅਕਤੂਬਰ 2015 ਨੂੰ ਇਸ ਨੂੰ ਫ਼ੌਜੀ ਅਦਾਲਤ ਦੁਆਰਾ ਸਜ਼ਾ ਦੇਣ ਲਈ ਕਿਸੇ ਗੁਪਤ ਜਗ੍ਹਾ ਵਿਖੇ ਭੇਜਿਆ ਗਿਆ।[2][3] 7 ਅਕਤੂਬਰ 2015 ਨੂੰ ਮਨੁੱਖੀ ਅਧਿਕਾਰ ਨਿਗਰਾਨ ਅਤੇ 30 ਹੋਰ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਚਿੱਠੀ ਜਾਰੀ ਕੀਤੀ ਕਿ ਖ਼ਰਤਾਬੀਲ ਦੀ ਮੌਜੂਦਾ ਸਥਿਤੀ ਦੱਸੀ ਜਾਵੇ।[4] 11 ਨਵੰਬਰ 2015 ਨੂੰ ਇਹ ਅਫ਼ਵਾਹਾਂ ਫੈਲੀਆਂ ਕਿ ਖ਼ਰਤਾਬੀਲ ਨੂੰ ਕਿਸੇ ਗੁਪਤ ਜਗ੍ਹਾ ਵਿਖੇ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ।[5][6]

ਖ਼ਰਤਾਬੀਲ ਦਾ ਜਨਮ ਸੀਰੀਆ ਵਿਖੇ ਹੋਇਆ ਅਤੇ ਇਹ ਇੱਥੇ ਹੀ ਵੱਡਾ ਹੋਇਆ। ਇਹ ਓਪਨ-ਸਰੋਤ ਸਾਫ਼ਟਵੇਅਰ ਬਣਾਉਣ ਨਾਲ ਜੁੜਿਆ ਹੋਇਆ ਹੈ। ਇਹ ਖੋਜ ਕੰਪਨੀ ਐਕੀ ਲੈਬ ਦਾ ਮੁੱਖ ਤਕਨੀਕੀ ਅਫ਼ਸਰ ਅਤੇ ਸਵੈ-ਸੰਸਥਾਪਕ ਰਿਹਾ ਹੈ।[7] ਇਸ ਦੇ ਨਾਲ ਹੀ ਇਹ ਅਲ-ਅਲੂਸ ਨਾਂ ਦੀ ਸੰਸਥਾ ਦਾ ਵੀ ਮੁੱਖ ਤਕਨੀਕੀ ਅਫ਼ਸਰ ਸੀ।[8] ਇਹ ਕਰੀਏਟਿਵ ਕਾਮਨਜ਼ ਸੀਰੀਆ ਦਾ ਪਰੋਜੈਕਟ ਲੀਡ ਰਿਹਾ ਹੈ[9] ਇਸ ਨੇ ਮੋਜ਼ੀਲਾ ਫ਼ਾਇਰਫ਼ੌਕਸ, ਵਿਕੀਪੀਡੀਆ, ਓਪਨਕਲਿਪਆਰਟ, ਫੈਬਰੀਕੇਟਰਜ਼ ਅਤੇ ਸ਼ਾਰੀਜ਼ਮ ਵਰਗੇ ਪਰੋਜੈਕਟਾਂ ਵਿੱਚ ਯੋਗਦਾਨ ਪਾਇਆ ਹੈ।[10]

ਇਸਦੀ ਸਭ ਤੋਂ ਨਵੀਂ ਰਚਨਾ ਸੀਰੀਆ ਵਿੱਚ ਪਾਲਮੀਰਾ ਸ਼ਹਿਰ[11] ਦੀ 3ਡੀ ਵਰਚੂਅਲ ਪੁਨਰਸਿਰਜਣਾ ਹੈ।[12]

ਹਵਾਲੇ[ਸੋਧੋ]