ਬੀਜਿੰਗ ਕੁਈਰ ਕੋਰਸ
ਫਰਮਾ:ਵਿਕੀਪੀਡੀਆ ਏਸ਼ੀਆਈ ਮਹੀਨਾ 2020
ਬੀਜਿੰਗ ਕੁਈਰ ਕੋਰਸ | |
---|---|
ਵੈਂਬਸਾਈਟ | BQC Facebook |
ਬੀਜਿੰਗ ਕੁਈਰ ਕੋਰਸ (北京 酷儿 合唱 团) ਬੀਜਿੰਗ ਵਿਖੇ ਸਾਲ 2008 ਵਿੱਚ ਸਥਾਪਿਤ ਕੀਤਾ ਗਿਆ ਸੀ, ਜੋ ਹੁਣ ਲਗਭਗ 60 ਨਿਯਮਤ ਪ੍ਰਦਰਸ਼ਨ ਕਰਨ ਵਾਲੇ ਮੈਂਬਰਾਂ ਦਾ ਸਮੂਹ ਹੈ। ਇਹ ਚੀਨ ਵਿਖੇ ਸਭ ਤੋਂ ਪਹਿਲਾਂ ਜਨਤਕ ਐਲ.ਜੀ.ਬੀ.ਟੀ. ਕੋਰਸ ਹੈ ਅਤੇ ਇਹ ਜੀ.ਏ.ਐਲ.ਏ. (ਗਾਲਾ) ਕੋਰਸ ਦਾ ਮੈਂਬਰ ਵੀ ਹੈ।[3] [4]
ਕੋਰਸ ਸ਼ਾਈਨਿੰਗ ਜੈਜ਼ੀ ਕੋਰਸ ਵਜੋਂ ਵੀ ਜਾਣਿਆ ਜਾਂਦਾ ਸੀ।
ਜਾਣ ਪਛਾਣ
[ਸੋਧੋ]ਬੀਜਿੰਗ ਕੁਈਰ ਕੋਰਸ (ਬੀ.ਕਿਯੂ.ਸੀ.) ਇੱਕ ਸੈਮੀਪ੍ਰੋਫੈਸ਼ਨਲ ਮਿਕਸਡ ਸੰਗੀਤਕ ਸਮੂਹ ਹੈ ਜਿਸਦੀ ਸਥਾਪਨਾ 2008 ਵਿੱਚ ਕੀਤੀ ਗਈ ਸੀ। ਇਹ ਮੇਨਲੈਂਡ ਚੀਨ ਵਿਚ ਸਭ ਤੋਂ ਪਹਿਲਾਂ ਜਨਤਕ ਤੌਰ 'ਤੇ ਐਲ.ਜੀ.ਬੀ.ਟੀ + ਕੋਇਰ ਹੈ ਅਤੇ ਅੰਤਰਰਾਸ਼ਟਰੀ ਐਲ.ਜੀ.ਬੀ.ਟੀ. ਕੋਰਲ ਤਿਉਹਾਰਾਂ ਵਿਚ ਸ਼ਾਮਿਲ ਹੋਣ ਵਾਲੇ ਪਹਿਲੇ ਦੋ ਏਸ਼ੀਅਨ ਕੋਇਰਾਂ ਵਿਚੋਂ ਇਕ ਹੈ। ਇਸ ਸਮੇਂ ਬੀ.ਕਿਯੂ.ਸੀ. ਵਿਚ 100 ਤੋਂ ਵੱਧ ਮੈਂਬਰ ਰਜਿਸਟਰਡ ਹਨ।
"ਇੱਕ ਵਧੀਆ ਵਿਸ਼ਵ ਲਈ ਗਾਓ" ਦੇ ਵਿਚਾਰ ਦਾ ਅਭਿਆਸ ਕਰਨ ਲਈ, ਬੀ. ਕਿਉ.ਸੀ. ਵੱਖਰੇ ਜਨਤਕ ਸੰਗੀਤ ਸਮਾਗਮਾਂ ਨੂੰ ਨਿਯਮਤ ਅਧਾਰ 'ਤੇ ਕਰਵਾਉਂਦਾ ਹੈ ਅਤੇ ਸੰਗੀਤ ਸੰਚਾਰਾਂ ਵਿੱਚ ਸਰਗਰਮੀ ਨਾਲ ਘਰੇਲੂ ਅਤੇ ਅੰਤਰ ਰਾਸ਼ਟਰੀ ਪੱਧਰ' ਤੇ ਹਿੱਸਾ ਲੈਂਦਾ ਹੈ। ਕਈ ਵਾਰ ਵਿਸ਼ਵ ਭਰ ਵਿਚ ਐਲ.ਜੀ.ਬੀ.ਟੀ. ਕੋਰਸ ਮੇਲੇ ਵਿਚ ਸ਼ਾਮਿਲ ਹੋਣ ਤੋਂ ਬਾਅਦ ਇਸਨੇ ਮੇਨਲੈਂਡ ਚੀਨ ਵਿਚ ਪਹਿਲੇ ਕੁਈਰ ਕੋਰਸ ਤਿਉਹਾਰਾਂ ਦੀ ਸਾਂਝੇ ਤੌਰ 'ਤੇ ਛੇ ਐਲ.ਜੀ.ਬੀ.ਟੀ + ਕੋਇਰਾਂ ਨਾਲ ਮੇਜ਼ਬਾਨੀ ਕੀਤੀ ਹੈ। ਤੀਆਨਜੀਨ, ਹਾਂਗ ਕਾਂਗ, ਤਾਈਪੇ, ਟੋਕੀਓ, ਲੰਡਨ, ਸੀਐਟਲ, ਪੋਰਟਲੈਂਡ ਆਦਿ ਵਿਚ ਕੋਰਸ ਸ਼ੋਅ ਅਤੇ ਸਭਿਆਚਾਰਕ ਸੰਚਾਰ ਦੇ ਜ਼ਰੀਏ, ਕੋਰਸ ਦੇ ਮੈਂਬਰ, ਵਿਅਕਤੀਆਂ ਅਤੇ ਸਮੂਹਾਂ ਵਿਚ ਆਈਆਂ ਰੁਕਾਵਟਾਂ ਨੂੰ ਤੋੜਨ ਦੀ ਉਮੀਦ ਕਰਦੇ ਹਨ।
ਬੀ.ਕਿਯੂ.ਸੀ. ਨੇ ਭਾਈਵਾਲਾਂ ਨਾਲ ਮਿਲ ਕੇ ਕੰਮ ਕੀਤਾ ਹੈ, ਜਿਸ ਵਿੱਚ ਬੀਜਿੰਗ, ਚੀਨ, ਟੇੱਡਐਕਸ, ਵਾਈਸ ਚਾਈਨਾ ਅਤੇ ਬ੍ਰਾਡਵੇ ਸੰਗੀਤਕ ਰੇਂਟ ਸਮੇਤ ਬ੍ਰਿਟਿਸ਼, ਡੱਚ ਅਤੇ ਜਰਮਨ ਦੂਤਾਵਾਸ ਹਨ। ਇਹ ਏਡਜ਼ ਰੋਕਥਾਮ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਵਾਤਾਵਰਣ ਸੁਰੱਖਿਆ ਪ੍ਰੋਗਰਾਮਾਂ ਵਿਚ ਸ਼ਾਮਿਲ ਹੁੰਦਾ ਹੈ।
ਇਤਿਹਾਸ
[ਸੋਧੋ]ਕੋਰਸ ਦੀ ਸਥਾਪਨਾ ਅਕਤੂਬਰ 2008 ਵਿੱਚ ਸ਼ਾਈਨਿੰਗ ਜੈਜ਼ੀ ਕੋਰਸ ਵਜੋਂ ਕੀਤੀ ਗਈ ਸੀ।[5] ਵਰਤਮਾਨ ਵਿੱਚ ਉਹ ਹਰ ਸਾਲ 2 ਸਮਾਰੋਹ ਕਰਦੇ ਹਨ।[6] [7] [8] [9] ਜੂਨ 2013 ਵਿੱਚ ਉਨ੍ਹਾਂ ਨੇ ਸੀਏਟਲ ਮੈਨਜ਼ ਕੋਰਸ ਦੇ ਸਹਾਇਕ ਨਿਰਦੇਸ਼ਕ, ਏਰਿਕ ਲੇਨ ਬਾਰਨਜ਼ ਨਾਲ ਪ੍ਰਦਰਸ਼ਨ ਕੀਤਾ ਸੀ।[10] ਉਸ ਸਾਲ ਦੇ ਅਗਲੇ ਮਹੀਨੇ ਉਨ੍ਹਾਂ ਨੇ ਗੈਰੀ ਲਾਕੇ ਨਾਲ ਮੁਲਾਕਾਤ ਕੀਤੀ।[11] ਅਪ੍ਰੈਲ 2014 ਵਿਚ ਉਨ੍ਹਾਂ ਨੇ ਆਪਣਾ ਨਾਮ ਬਦਲ ਕੇ ਬੀਜਿੰਗ ਕੁਈਰ ਕੋਰਸ ਰੱਖਿਆ। ਉਸੇ ਸਾਲ, 2 ਬੀ.ਕਿਉ.ਸੀ. ਗਾਇਕਾਂ ਨੇ ਵੱਖ ਵੱਖ ਵੌਇਸ ਡਬਲਿਨ 2014 ਵਿੱਚ ਭਾਗ ਲਿਆ। ਜੁਲਾਈ 2016 ਵਿੱਚ 14 ਬੀ.ਕਿਯੂ.ਸੀ. ਗਾਇਕਾਂ ਨੇ ਯੂ.ਐਸ. ਦੇ ਡੈੱਨਵਰ ਵਿੱਚ ਗਾਲਾ ਕੋਰਸ ਮੇਲੇ ਵਿੱਚ ਸ਼ਿਰਕਤ ਕੀਤੀ। [12] [13] ਦਸੰਬਰ 2016 ਵਿੱਚ ਉਨ੍ਹਾਂ ਨੇ 8ਵੀਂ ਵਰੇਗੰਢ ਮਨਾਈ। ਮਾਰਚ 2018 ਵਿੱਚ ਉਨ੍ਹਾਂ ਨੇ ਉੱਤਰ ਪੱਛਮੀ ਯੂ.ਐਸ. ਦਾ ਦੌਰਾ ਕੀਤਾ। [14] [15] [16]
ਹਵਾਲੇ
[ਸੋਧੋ]- ↑ "以我之名,中国同性恋群体实录". Phoenix Television Panoramic Eyeshot of Phoenix. July 2015. Retrieved 12 July 2015.
- ↑ "三棱减一合唱团:用音乐吁平权". Radio Netherlands Worldwide. June 2013. Retrieved 12 June 2013.
- ↑ "Shining Jazzy Chorus". GALA. Archived from the original on 2020-11-13. Retrieved 2020-11-02.
- ↑ "Chinese LGBT chorus finds inspiration in Seattle's gay scene". the Seattle Globalist.
- ↑ "renaming announcement on facebook". Retrieved 29 April 2014.
- ↑ "The 3rd anniversary concert of the Shining Jazzy Chorus". City Weekend. Archived from the original on 22 February 2014. Retrieved 29 February 2012.
This LGBT chorus has been in operation for three years. It returns to Beijing for a performance at Si Ju Fang Theatre, outside the city.
- ↑ "jazz hands". City Weekend. 12 (27): 31. September 2012.
- ↑ Fitch, Laura; Song, Simon (January 2013). "Pride&Joy". South China Morning Post - Post Magazine. South China Morning Post: 22. Retrieved 13 January 2013.
- ↑ "三棱减一合唱团4周年音乐会". Archived from the original on 14 ਜੁਲਾਈ 2014. Retrieved 15 April 2013.
{{cite web}}
: Unknown parameter|dead-url=
ignored (|url-status=
suggested) (help) - ↑ "a concert in beijing". GALA.
- ↑ "Chinese LGBTQ Chorus wins acclaim of the U.S. ambassador Gary Faye Locke".
- ↑ "LGBT choruses perform along Denver's 16th Street Mall". The Denver Post.
- ↑ "World's Largest LGBT Performing Arts Event". Colorado Convention Center. Archived from the original on 2017-08-19. Retrieved 2020-11-02.
{{cite web}}
: Unknown parameter|dead-url=
ignored (|url-status=
suggested) (help) - ↑ Gordon, Miryam (23 March 2018). "Beijing Queer Chorus concert a memorable and bittersweet evening". Seattle Gay News. Archived from the original on 25 ਮਾਰਚ 2018. Retrieved 25 March 2018.
{{cite journal}}
: Unknown parameter|dead-url=
ignored (|url-status=
suggested) (help) - ↑ Anderson, Jennifer (4 March 2018). "Gay Men's Chorus taking trip to China". Portland Tribune. Archived from the original on 28 ਮਾਰਚ 2018. Retrieved 25 March 2018.
{{cite journal}}
: Unknown parameter|dead-url=
ignored (|url-status=
suggested) (help) - ↑ Shastri, Kamna (14 March 2018). "Beijing Queer Chorus sings for a better world". The Seattle Globalist. Retrieved 25 March 2018.
ਬਾਹਰੀ ਲਿੰਕ
[ਸੋਧੋ]- ਅਧਿਕਾਰਤ ਵੈਬਸਾਈਟ
- ਦੁਬਾਨ ਵਿਖੇ ਸੰਗੀਤ ਸੰਗ੍ਰਹਿ