ਬੀਬੀ ਜਗੀਰ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬੀਬੀ ਜਗੀਰ ਕੌਰ ਪੰਜਾਬ ਦੀ ਪਹਿਲੀ ਔਰਤ ਹੈ ਜੋ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵਜੋਂ ਦੋ ਵਾਰ ਚੋਂਣਾ ਲੜ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਹੈ ਜੋ ਸਿੱਖ ਦੇ ਧਾਰਮਿਕ ਅਸਥਾਨਾਂ ਦੀ ਸੇਵਾ ਸੰਭਾਲ ਕਰਨ ਦੇ ਨਾਲ ਸਿੱਖ ਧਰਮ ਦੇ ਪ੍ਰਚਾਰ ਲਈ,ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਵਿੱਚ ਕੁਝ ਸਿੱਖਿਅਕ ਸੰਸਥਾਵਾਂ ਚਲਾਉਂਦੀ ਹੈ।

ਸਿਆਸਤ[ਸੋਧੋ]

ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਹੈ, ਜੋ ਪੰਜਾਬ ਦੀ ਸੱਤਾ ਧਿਰ ਹੈ। ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਪਾਰਟੀ 1995 ਵਿੱਚ ਸ਼ਾਮਿਲ ਹੋਈ, ਅਤੇ ਥੋੜੇ ਸਮੇਂ ਬਾਅਦ ਹੀ ਇਹਨਾਂ ਨੂੰ ਪਾਰਟੀ ਦੀ ਕਾਰਜਕਾਰੀ ਮੈਂਬਰ ਦੇ ਤੌਰ 'ਤੇ ਚੁਣ ਲਿਆ ਗਿਆ। 1997 ਵਿੱਚ ਇਹਨਾਂ ਨੇ ਆਪਣੀ ਪਹਿਲੀ ਚੋਂਣ ਕਪੂਰਥਲਾ ਜ਼ਿਲੇ ਤੋਂ ਲੜੀ। ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਿਟ ਵਿੱਚ ਆਵਾਜਾਈ ਅਤੇ ਸੱਭਿਆਚਾਰ ਮਸਲਿਆਂ ਦੀ ਮੰਤਰੀ ਬਣਾਇਆ ਗਿਆ। ਇਹਨਾ ਆਪਣੇ ਇਸ ਮੰਤਰੀ ਅਹੁਦੇ ਤੋ ਅਸਤੀਫਾ ਦੇ ਦਿੱਤਾ ਗਿਆ ਜਦੋਂ ਇਹਨਾ ਨੂੰ ਐੱਸ ਜੀ ਪੀ ਸੀ ਦੀ ਪ੍ਰਧਾਨ ਚੁਣਿਆ ਗਿਆ।[1]

ਧੀ ਦੀ ਮੌਤ[ਸੋਧੋ]

20 ਅਪ੍ਰੈਲ 2000 ਵਿੱਚ ਜਗੀਰ ਕੌਰ ਦੀ ਪੁੱਤਰੀ ਦੀ ਮੌਤ ਰਹੱਸਮਈ ਤਰੀਕੇ ਨਾਲ ਹੋਈ।[2] ਕੇਂਦਰੀ ਬਿਊਰੋ ਜਾਂਚ ਕਮੇਟੀ ਨੇ ਇਸ ਕੇਸ ਨੂੰ ਸੁਲਝਾਇਆ ਅਤੇ ਦੱਸਿਆ ਕਿ ਇਹ ਕਤਲ ਕੇਸ ਹੈ ਜੋ ਜਗੀਰ ਕੌਰ ਦੇ ਹੁਕਮ ਨਾਲ ਹੋਇਆ। ਆਪਣੀ ਧੀ ਦੇ ਕਤਲ ਕੇਸ ਵਿੱਚ ਜਗੀਰ ਕੌਰ ਨੂੰ 5 ਸਾਲ ਦੀ ਕੈਦ ਹੋਈ।[3]

ਹਵਾਲੇ[ਸੋਧੋ]

  1. From a maths teacher to SGPC chief Singh, Bajinder Pal, March 17, 1999, The Indian Express
  2. Bibi’s teenaged daughter dead Mystery shrouds circumstances Singh, Varinder, April 21, 1999, The Tribune
  3. Bibi Jagir Kaur jailed for role in daughter's kidnapping; murder charges dropped Angre, Keti, March 31, 2002, NDTV