ਬੀਰ ਦਵਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੀਰ ਦਵਿੰਦਰ ਸਿੰਘ
ਪੰਜਾਬ ਵਿਧਾਨ ਸਭਾ ਦੇ ਉਪ ਸਪੀਕਰ
ਦਫ਼ਤਰ ਵਿੱਚ
2003–2004
ਨਿੱਜੀ ਜਾਣਕਾਰੀ
ਜਨਮ1949/1950
ਮੌਤ (ਉਮਰ 73)
ਚੰਡੀਗੜ੍ਹ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਆਲ ਇੰਡੀਆ ਸਿੱਖ ਸਟੁਡੈਂਟਸ ਫ਼ੈਡਰੇਸ਼ਨ[1971-77]

ਭਾਰਤੀ ਰਾਸ਼ਟਰੀ ਕਾਂਗਰਸ[1978-86][1999-2008][2014-2016]
ਸ਼੍ਰੋਮਣੀ ਅਕਾਲੀ ਦਲ[2008-2010]
ਪੀਪਲਜ਼ ਪਾਰਟੀ ਪੰਜਾਬ[2010-2012]
ਸ਼੍ਰੋਮਣੀ ਅਕਾਲੀ ਦਲ[05.02.2019-July 2020]

ਸ਼੍ਰੋਮਣੀ ਅਕਾਲੀ ਦਲ (ਸੰਯੁਕਤ)[July 2020-Dec 2021]
ਕਿੱਤਾਸਿਆਸਤਦਾਨ

ਬੀਰ ਦਵਿੰਦਰ ਸਿੰਘ (1949/1950 – 30 ਜੂਨ 2023) ਪੰਜਾਬ ਰਾਜ ਦਾ ਇੱਕ ਭਾਰਤੀ ਸਿਆਸਤਦਾਨ ਸੀ। ਉਹ 2003 ਤੋਂ 2004 ਦਰਮਿਆਨ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਰਿਹਾ।[1][2]ਬੀਰ ਦਵਿੰਦਰ ਸਿੰਘ ਨੂੰ ਪੰਜਾਬ ਦੇ ਇਤਿਹਾਸ, ਸਾਹਿਤ, ਵਿਰਾਸਤ ਅਤੇ ਸਾਰੇ ਧਰਮਾਂ ਦੀ ਡੂੰਘੀ ਜਾਣਕਾਰੀ ਸੀ। ਉਸ ਦਾ ਪਿੰਡ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਦੇ ਨੇੜੇ ਸੀ। ਉਹ ਅੰਗਰੇਜ਼ੀ ਭਾਸ਼ਾ ਦਾ ਵੀ ਚੰਗਾ ਗਿਆਤਾ ਸੀ। ਉਹ ਆਪਣੀ ਭਾਸ਼ਣ ਕਲਾ ਨਾਲ ਸਰੋਤਿਆਂ ਨੂੰ ਕੀਲ ਲੈਂਦਾ ਸੀ। ਵੱਡਾ ਨੇਤਾ ਬਣਨ ਦੀ ਸਮਰੱਥਾ ਕਾਰਨ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਸਥਾਪਤ ਨੇਤਾ ਉਸ ਨੂੰ ਸੱਤਾ ਤੋਂ ਦੂਰ ਰੱਖਣ ਦਾ ਯਤਨ ਕਰਦੇ ਸਨ।[3]

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਵਜੋਂ ਗ੍ਰੈਜੂਏਟ ਹੋਣ ਤੋਂ ਬਾਅਦ, ਬੀਰ ਦਵਿੰਦਰ ਸਿੰਘ ਨੂੰ ਕਾਂਗਰਸ ਨੇ 1980 ਵਿਚ ਸਰਹਿੰਦ ਤੋਂ ਚੋਣ ਲੜਨ ਲਈ ਚੁਣਿਆ ਸੀ, ਜਿਸ ਵਿਚ ਉਹ ਵੱਡੇ ਫਰਕ ਨਾਲ ਜਿੱਤੇ ਸਨ ਅਤੇ ਉਹ ਹਲਕੇ ਦੇ ਰਾਜਨੀਤਿਕ ਮਾਮਲਿਆਂ ਵਿਚ ਸਰਗਰਮ ਹੋ ਕੇ ਸੁਧਾਰ ਲਈ ਕੰਮ ਕਰਦੇ ਸਨ। ਰਾਜ ਦੀ ਸਾਖਰਤਾ, ਸਿਹਤ ਅਤੇ ਸਵੱਛਤਾ ਵਿੱਚ ਸੁਧਾਰ, ਅਤੇ ਸਰਹਿੰਦ ਜ਼ਿਲ੍ਹੇ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ।

ਫਿਰ ਉਹ 2002 ਵਿਚ ਕਾਂਗਰਸ ਦੀ ਟਿਕਟ 'ਤੇ ਦੁਬਾਰਾ ਸੱਤਾ ਵਿਚ ਆਇਆ ਅਤੇ ਸੂਬੇ ਦੇ ਮਾਮਲਿਆਂ ਵਿਚ ਆਪਣੀ ਆਵਾਜ਼ ਦੀ ਤਾਕਤ ਅਤੇ ਸੂਝ-ਬੂਝ ਨਾਲ ਸਵਾਲ ਕਰਨ ਲਈ ਤੁਰੰਤ ਡਿਪਟੀ ਸਪੀਕਰ ਬਣਾਇਆ ਗਿਆ। ਡਿਪਟੀ ਸਪੀਕਰ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਮੋਹਾਲੀ ਲਈ ਤਨਦੇਹੀ ਨਾਲ ਕੰਮ ਕੀਤਾ, ਮੋਹਾਲੀ ਨੂੰ ਜ਼ਿਲੇ ਦਾ ਦਰਜਾ ਦਿਵਾਇਆ ਅਤੇ ਨੋਇਡਾ ਦੀ ਤਰਜ਼ 'ਤੇ ਗ੍ਰੇਟਰ ਮੋਹਾਲੀ ਖੇਤਰ ਦੀ ਸਥਾਪਨਾ ਕੀਤੀ।

ਰਾਜਨੀਤਿਕ ਦਲ[ਸੋਧੋ]

1977 ਤੱਕ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ ਕੰਮ ਕਰਦਾ ਰਿਹਾ। ਅਕਾਲੀ ਦਲ ਦੀ ਲੀਡਰਸ਼ਿਪ ਨੂੰ ਉਹ ਰਾਸ ਨਾਲ਼ ਆਇਆ। ਇਸ ਲਈ ਉਹ 1978 ਵਿੱਚ ਕਾਂਗਰਸ ਪਾਰਟੀ ਦਾ ਮੈਂਬਰ ਬਣ ਗਿਆ। 1980 ਵਿੱਚ ਉਹ ਸਰਹੰਦ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣਿਆ ਗਿਆ। ਉਹ ਉਸ ਸਮੇਂ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਨਜ਼ਦੀਕੀਆਂ ਵਿੱਚੋਂ ਇਕ ਸੀ ਪ੍ਰੰਤੂ ਦਰਬਾਰਾ ਸਿੰਘ ਨੇ ਉਸ ਨੂੰ ਕੋਈ ਅਹੁਦਾ ਨਹੀਂ ਦਿੱਤਾ, ਬੱਸ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਚੀਫ਼ ਵਿਪ ਬਣਾ ਦਿੱਤਾ। 2002 ਵਿੱਚ ਉਹ ਖਰੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣਿਆ ਗਿਆ।[4] ਉਸਨੂੰ 2002 ਤੋਂ 2007 ਤੱਕ ਵਿਧਾਨ ਸਭਾ ਦੇ ਕਾਰਜਕਾਲ ਲਈ ਸਰਵੋਤਮ ਸੰਸਦ ਮੈਂਬਰ ਐਲਾਨਿਆ ਗਿਆ। ਭਰਿਸ਼ਟਾਚਾਰ ਦਾ ਮੁੱਦਾ ਚੁੱਕਣ ‘ਤੇ ਕਾਂਗਰਸ ਪਾਰਟੀ ਨੇ ਬੀਰ ਦਵਿੰਦਰ ਸਿੰਘ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ।[5][6][7] ਫਿਰ ਉਹ 2010 ਵਿੱਚ ਉਹ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਵਿੱਚ ਸ਼ਾਮਲ ਹੋ ਗਿਆ ਅਤੇ 2012 ਤੱਕ ਇਸ ਪਾਰਟੀ ਨਾਲ ਜੁੜਿਆ ਰਿਹਾ। 2019 ਵਿੱਚ ਸ਼ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਤੇ ਫਿਰ ਜੁਲਾਈ 2020 ਵਿੱਚ ਸੁਖਦੇਵ ਸਿੰਘ ਢੀਂਡਸਾ ਵਾਲੇ ਸੰਯੁਕਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ। ਉਨ੍ਹਾਂ ਨੂੰ ਸੰਯੁਕਤ ਅਕਾਲੀ ਦਲ ਦਾ ਉਪ ਪ੍ਰਧਾਨ ਬਣਾਇਆ ਗਿਆ। ਉਥੇ ਵੀ ਬਹੁਤੀ ਦੇਰ ਨਾ ਚੱਲ ਸਕਿਆ ਅਤੇ ਉਹ ਅਸਤੀਫਾ ਦੇ ਕੇ ਸਿਆਸਤ ਤੋਂ ਕਿਨਾਰਾ ਕਰ ਗਿਆ।[8]

ਹਵਾਲੇ[ਸੋਧੋ]

  1. "Bir Devinder Singh elected deputy speaker of Punjab Assembly". zeenews.india.com. Retrieved 8 July 2016.
  2. "Congress leader Bir Devinder Singh says he won't be a part of Brar's 'half-baked initiative'". timesofindia.indiatimes.com. 21 May 2016. Retrieved 8 July 2016.
  3. "ਹਮੇਸ਼ਾ ਦਿਲਾਂ 'ਚ ਵਸੇ ਰਹਿਣਗੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ". Punjabi Jagran News. Retrieved 2023-07-01.
  4. "Sitting and previous MLAs from Kharar Assembly Constituency". elections.in. Retrieved 8 July 2016.
  5. "Bir Devinder Singh: Capt should either expel Randhawa or revoke my expulsion". indianexpress.com.
  6. "Bir Devinder expelled from Congress for 6 years". indianexpress.com.
  7. "Turncoat Bir Devinder does it again". hindustantimes.com.
  8. "ਹਮੇਸ਼ਾ ਦਿਲਾਂ 'ਚ ਵਸੇ ਰਹਿਣਗੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ". Punjabi Jagran News. Retrieved 2023-07-01.