ਬੈਟੀ ਫ੍ਰਾਈਡਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੈਟੀ ਫ੍ਰਾਈਡਨ
Betty Friedan 1960.jpg
ਜਨਮਬੈਟੀ ਨਾਓਮੀ ਗੋਲਡਸਟੇਨ
(1921-02-04)ਫਰਵਰੀ 4, 1921
ਪੇਓਰੀਆ, ਇਲੀਨੋਇਸ, ਯੂ.ਐਸ.
ਮੌਤਫਰਵਰੀ 4, 2006(2006-02-04) (ਉਮਰ 85)
ਵਾਸ਼ਿੰਗਟਨ, ਡੀ.ਸੀ., ਯੂ.ਐਸ.
ਸਿੱਖਿਆਸਮਿਥ ਕਾਲਜ (ਬੀਏ)
ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਬੇਰਕਲੀ
ਸਾਥੀਕਾਰਲ ਫ੍ਰਾਈਡਨ (1947–1969)
ਬੱਚੇ3

ਬੈਟੀ ਫ੍ਰਾਈਡਨ (4 ਫਰਵਰੀ, 1921 – 4 ਫਰਵਰੀ, 2006) ਇੱਕ ਅਮਰੀਕੀ ਲੇਖਕ, ਕਾਰਕੁਨ, ਅਤੇ ਨਾਰੀਵਾਦੀ ਸੀ। ਸੰਯੁਕਤ ਰਾਜ ਅਮਰੀਕਾ ਵਿੱਖੇ ਔਰਤਾਂ ਦੇ ਅੰਦੋਲਨ ਵਿੱਚ ਇੱਕ ਪ੍ਰਮੁੱਖ ਹਸਤੀ ਸੀ। ਉਸ ਦੀ 1963 ਦੀ ਕਿਤਾਬ ਦ ਫੈਮਿਨਿਨ ਮੈਸਟੀਕ ਨੂੰ ਅਕਸਰ 20ਵੀਂ ਸਦੀ ਵਿੱਚ ਅਮਰੀਕੀ ਨਾਰੀਵਾਦ ਦੀ ਦੂਜੀ ਲਹਿਰ ਨੂੰ ਸ਼ੁਰੂ ਕਰਨ ਦਾ ਸਿਹਰਾ ਜਾਂਦਾ ਹੈ। 1966 ਵਿੱਚ, ਫ੍ਰਾਈਡਨ ਨੇ ਨੈਸ਼ਨਲ ਆਰਗੇਨਾਈਜ਼ੇਸ਼ਨ ਫ਼ਾਰ ਵੁਮੈਨ (ਐਨ.ਓ.ਡਬਲਿਊ.) ਦੀ ਪਹਿਲੀ ਪ੍ਰਧਾਨ ਚੁਣਿਆ ਗਿਆ, ਜਿਸ ਦਾ ਉਦੇਸ਼ ਔਰਤਾਂ ਨੂੰ "ਅਮਰੀਕੀ ਸਮਾਜ ਦੀ ਮੁੱਖ ਧਾਰਾ ਵਿਚ ਪੁਰਸ਼ਾਂ ਨਾਲ ਪੂਰੀ ਬਰਾਬਰ ਦੀ ਹਿੱਸੇਦਾਰੀ ਵਿਚ ਲਿਆਉਣਾ ਹੈ।"

1970 ਵਿੱਚ, ਐਨ.ਓ.ਡਬਲਿਊ ਦੀ ਪ੍ਰਧਾਨ ਬਣਨ ਤੋਂ ਬਾਅਦ, ਫ੍ਰਾਈਡਨ ਨੇ 26 ਅਗਸਤ ਨੂੰ "ਬਰਾਬਰੀ ਲਈ ਮਹਿਲਾਵਾਂ ਦੀ ਹੜਤਾਲ" ਨੂੰ ਆਯੋਜਿਤ ਕੀਤਾ, ਸੰਯੁਕਤ ਰਾਜ ਸੰਵਿਧਾਨ ਦੀ 19ਵੀਂ ਸੋਧ ਦੀ 50ਵੀਂ ਵਰ੍ਹੇਗੰਢ ਦੇ ਮੌਕੇ 'ਤੇ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ। ਰਾਸ਼ਟਰੀ ਹੜਤਾਲ ਨੇ ਨਾਰੀਵਾਦੀ ਅੰਦੋਲਨ ਨੂੰ ਵਧਾਉਣ ਲਈ ਸਫ਼ਲ ਹੋਈ; ਨਿਊਯਾਰਕ ਸਿਟੀ ਵਿਚ ਫ੍ਰਾਈਡਨ ਦੀ ਅਗਵਾਈ ਵਿੱਚ ਮਾਰਚ ਵਿੱਚ ਇਕੱਲੇ 50,000 ਤੋਂ ਵੱਧ ਲੋਕਾਂ ਨੂੰ ਜੋੜਿਆ ਸੀ। 1971 ਵਿੱਚ, ਫ੍ਰਾਈਡਨ ਨੇ ਹੋਰ ਮੋਹਰੀ ਨਾਰੀਵਾਦੀਆਂ ਨੂੰ ਸ਼ਾਮਿਲ ਕਰਕੇ ਕੌਮੀ ਮਹਿਲਾ ਦੇ ਸਿਆਸੀ ਕਾਕਸ ਨੂੰ ਸਥਾਪਿਤ ਕੀਤਾ। 

ਉਸ ਨੂੰ ਸਯੁੰਕਤ ਰਾਜ ਵਿੱਚ ਇੱਕ ਪ੍ਰਭਾਵਸ਼ਾਲੀ ਲੇਖਕ ਅਤੇ ਬੌਧਿਕ ਚਿੰਤਕ ਵਜੋਂ ਸਮਝਿਆ ਜਾਂਦਾ ਸੀ, ਫ੍ਰਾਈਡਨ ਰਾਜਨੀਤੀ ਵਿੱਚ ਸਰਗਰਮ ਰਹੀ ਅਤੇ 1990 ਦੇ ਦਹਾਕੇ ਦੇ ਅੰਤ ਤੱਕ, ਛੇ ਕਿਤਾਬਾਂ ਦੀ ਰਚਨਾ ਕੀਤੀ। 1960 ਦੇ ਦਹਾਕੇ ਦੇ ਸ਼ੁਰੂ ਵਿੱਚ, ਫ੍ਰਾਈਡਨ ਨਾਰੀਵਾਦ ਦੀ ਪੋਲਰਾਈਜ਼ਡ ਅਤੇ ਅਤਿਅੰਤ ਧੜਿਆਂ ਦੀ ਨੁਕਤਾਚੀਨੀ ਕਰਨ ਲੱਗੀ ਜਿਸ ਵਿਚ ਪੁਰਸ਼ਾਂ ਅਤੇ ਘਰ ਬਨਾਉਣ ਵਾਲੇ ਸਮੂਹਾਂ 'ਤੇ ਹਮਲਾ ਕੀਤਾ ਗਿਆ। ਉਸ ਦੀ ਬਾਅਦ ਵਾਲੀਆਂ ਕਿਤਾਬਾਂ ਵਿਚੋਂ "ਦ ਸੈਕੰਡ ਸਟੇਜ" ਸੀ ਜਿਸ ਵਿੱਚ ਕੁਝ ਨਾਰੀਵਾਦੀ ਦੇ ਕੱਟੜਪੰਥੀ ਵਧੀਕੀਆਂ ਦੀ ਆਲੋਚਨਾ ਕੀਤੀ।[1]

ਹੋਰ ਕੰਮ [ਸੋਧੋ]

ਫ੍ਰਾਈਡਨ ਨੇ  ਛੇ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। ਉਸ ਦੀ ਹੋਰ ਕਿਤਾਬਾਂ "ਦ ਸੈਕੰਡ ਸਟੇਜ, ਇੱਟ ਚੇਂਜਡ ਮਾਈ ਲਾਇਫ਼: ਰਾਇਟਿੰਗਸ ਆਨ ਵੁਮੈਨ'ਸ ਮੂਵਮੈਂਟਬਿਯੋਂਡ ਜੈੰਡਰ" ਅਤੇ ਦ ਫ਼ਾਉਂਟੇਨ ਆਫ਼ ਏਜ ਸਨ। ਉਸ ਦੀ ਸਵੈ-ਜੀਵਨੀ, ਲਾਇਫ਼ ਸੋ ਫਾਰ 2000 ਵਿਚ ਪ੍ਰਕਾਸ਼ਿਤ ਕੀਤਾ ਸੀ।

ਇਹ ਵੀ ਦੇਖੋ[ਸੋਧੋ]

ਸੂਚਨਾ[ਸੋਧੋ]

ਹਵਾਲੇ[ਸੋਧੋ]

  1. "'The Second Stage'". nytimes.com. NY Times. Retrieved 9 March 2018. 

ਹੋਰ ਪੜ੍ਹੋ[ਸੋਧੋ]

ਬਾਹਰੀ ਲਿੰਕ[ਸੋਧੋ]