ਬੜੂ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਬਾਬਾ ਇਕਬਾਲ ਸਿੰਘ ਜੀ ਭਾਰਤੀ ਫ਼ੌਜ ਨਾਲ

ਗੁਰਬਾਣੀ ਦਾ ਫੁਰਮਾਨ ਹੈ, "ਵਿਦਿਆ ਵੀਚਾਰੀ ਤਾਂ ਪਰਉਪਕਾਰੀ।" ਅੰਗਰੇਜ਼ੀ ਰਾਜ ਵੇਲੇ ਪੜ੍ਹਾਈ ਵਲ ਕੋਈ ਧਿਆਨ ਹੀ ਨਹੀਂ ਦਿਤਾ ਜਾਂਦਾ ਸੀ। ਸਕੂਲ ਤਾਂ ਕਿਸੇ ਕਿਸੇ ਪਿੰਡ ਵਿੱਚ ਹੀ ਹੁੰਦੇ ਸਨ। ਗੁਰਦੁਆਰਿਆਂ ਵਿੱਚ ਗ੍ਰੰਥੀ, ਮੰਦਰਾਂ ਵਿੱਚ ਪੁਜਾਰੀ ਅਤੇ ਮਸਜਿਦਾਂ ਵਿੱਚ ਮੌਲਵੀ ਬੱਚਿਆਂ ਨੂੰ ਆਪਣੇ ਧਰਮ ਅਨੁਸਾਰ ਚਾਰ ਅੱਖਰ ਪੜ੍ਹਣ ਲਿਖਣ ਜੋਗੀ ਥੋੜੀ ਜਿਹੀ ਵਿਦਿਆ ਦੇ ਦਿਆ ਕਰਦੇ ਸਨ। ਵੀਹਵੀਂ ਸਦੀ ਦੇ ਮਹਾਨ ਸੰਤ ਮਹਾਂ-ਪੁਰਖ ਬਾਬਾ ਅੱਤਰ ਸਿੰਘ ਜੀ ਮਸਤੂਆਣਾ ਨੇ ਜਿਥੇ ਆਪਣਾ ਸਾਰਾ ਜੀਵਨ ਸ਼ਬਦ-ਗੁਰੂ ਦਾ ਉਪਦੇਸ਼ ਦੇ ਕੇ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਗੁਰੂ-ਘਰ ਨਾਲ ਜੋੜਿਆ, ਸੱਚ ਦੇ ਮਾਰਗ ਤੇ ਚਲਣ ਲਈ ਪ੍ਰੇਰਿਆ, ਉਥੇ ਦੁਨਿਆਵੀ ਵਿਗਿਆਨਕ ਵਿਦਿਆ ਤੇ ਅਧਿਆਤਮਿਕ ਵਿਦਿਆ ਦੇ ਸੁਮੇਲ ਦੇ ਨਿਵੇਕਲੇ ਢੰਗ ਦੀ ਸ਼ੁਰੂਆਤ ਕੀਤੀ।।

ਉਹਨਾਂ ਦੇ ਨਿਰਮਾਣ ਸੇਵਕ ਸੰਤ ਤੇਜਾ ਸਿੰਘ ਜੀ ਨੇ ਇਸ ਮਿਸ਼ਨ ਨੂੰ ਜਾਰੀ ਰਖਿਆ। ਉਹਨਾਂ 1956 ਵਿੱਚ ਹਿਮਾਲੀਆ ਦੇ ਪਹਾੜੀ ਖੇਤਰ ਵਿੱਚ ਗੁਪਤ ਤਪੋ ਭੁਮੀ ਨੂੰ ਪ੍ਰਗਟ ਕੀਤਾ ਤੇ 400 ਏਕੜ ਜ਼ਮੀਨ ਖਰੀਦ ਕੇ ਇਥੇ 1965 ਵਿੱਚ ਕਲਗੀਧਰ ਟਰੱਸਟ ਦੀ ਸਥਾਪਨਾ ਕੀਤੀ। ਇਹ ਸਥਾਨ ਹੁਣ ਦੇਸ਼ ਵਿਦੇਸ਼ ਵਿੱਚ ਬੜੂ ਸਾਹਿਬ ਵਜੋਂ ਜਾਣਿਆ ਜਾਂਦਾ ਹੈ।ਇਥੇ ਉਹਨਾਂ ਨੇ ਚਾਰ ਵਿਦਿਆਰਥੀਆਂ ਨਾਲ ਇੱਕ ਸਕੂਲ ਸ਼ੁਰੂ ਕੀਤਾ ਸੀ ਤੇ 1986 ਵਿੱਚ 10+2 ਅੰਗਰੇਜ਼ੀ ਮਾਧਿਅਮ ਵਾਲਾ ਪਬਲਿਕ ਸਕੂਲ ਸਥਾਪਤ ਕੀਤਾ ਜੋ ਹੁਣ ਵਿਦਿਆ ਦੇ ਨਾਲ ਨੈਤਿਕ ਕਦਰਾਂ ਕੀਮਤਾਂ ਤੇ ਅਧਿਆਤਮਿਕ ਸਿੱਖਿਆ ਦਾ ਮਹਾਨ ਕੇਂਦਰ ਬਣ ਚੁਕਾ ਹੈ, ਜਿਸ ਦੀ ਸੋਭਾ ਦੇਸ਼ ਵਿਦੇਸ਼ਾ ਵਿੱਚ ਜਿਥੇ ਵੀ ਪੰਜਾਬੀ ਰਹਿੰਦੇ ਹਨ, ਪਹੁੰਚ ਰਹੀ ਹੈ। ਇਸ ਪੱਤਰਕਾਰ ਨੇ ਬੜੂ ਸਾਹਿਬ ਦੋ ਦਿਨ ਰਹਿ ਕੇ ਦੇਖਿਆ ਕਿ ਅਕਾਲ ਅਕੈਡਮੀ ਵਜੋਂ ਜਾਣੀ ਜਾਂਦੀ ਇਸ ਸੰਸਥਾ ਵਿਖੇ ਇਸ ਸਮੇਂ 1538 ਵਿਦਿਆਰਥੀ ਹਨ, ਜਿਹਨਾਂ ਵਿੱਚੋਂ ਲਗਭਗ 200 ਵਿਦਿਆਰਥੀ ਵਿਦੇਸ਼ੀ ਹਨ। ਹਰ ਵਿਦਿਆਰਥੀ ਲਈ ਅੰਮ੍ਰਿਤ ਵੇਲੇ ਉਠ ਕੇ ਗੁਰਦੁਆਰਾ ਸਾਹਿਬ ਆ ਕੇ ਨਿਤਨੇਮ ਦਾ ਪਾਠ ਕਰਨਾ ਅਤੇ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਨਾ ਜ਼ਰੂਰੀ ਹੈ (ਗੈਰ- ਸਿੱਖ ਵਿਦਿਆਰਥੀਆਂ ਲਈ ਲਾਜ਼ਮੀ ਨਹੀਂ)।

ਤਸਵੀਰ:Akal Academy Kirtan Jatha .jpg
ਅਕਾਲ ਸੰਗੀਤ ਅਕੈਡਮੀ ਬੜੂ ਸਾਹਿਬ ਦੇ ਵਿਦਿਆਰਥੀ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਹੋਏ

ਸਾਰੇ ਸਿੱਖ ਵਿਦਿਆਰਥੀ ਅੰਮ੍ਰਿਤਧਾਰੀ ਹਨ ਅਤੇ ਬਹੁਤ ਸਾਦਾ ਲਿਬਾਸ (ਵਰਦੀ) ਪਹਿਣਦੇ ਹਨ, ਕੁੜੀਆਂ ਸਮੇਤ ਸਾਰੇ ਵਿਦਿਆਰਥੀ ਸਿਰ ਉਤੇ ਸਫੈਦ ਗੋਲ ਦਸਤਾਰ ਸਜਾਉਂਦੇ ਹਨ। ਕਲਗੀਧਰ ਦਸਮੇਸ਼ ਪਿਤਾ ਦੇ ਇਹ ਗੁਰਸਿੱਖ ਬੱਚੇ ਇੱਕ ਬਹੁਤ ਹੀ ਅਲੌਕਿਕ ਦ੍ਰਿਸ਼ ਪੇਸ਼ ਕਰਦੇ ਹਨ। ਪੰਜਵੀਂ ਜਮਾਤ ਤਕ ਕੋ-ਐਜੂਕੇਸ਼ਨ ਹੈ, ਅਗੋਂ ਕੁੜੀਆਂ ਤੇ ਮੁੰਡਿਆਂ ਲਈ ਵੱਖ ਵੱਖ ਵਿਦਿਆ ਦਾ ਪ੍ਰਬੰਧ ਹੈ। ਜੇ ਕਰ ਸੱਕੇ ਭੈਣ ਭਰਾ ਵੀ ਇਥੇ ਪੜ੍ਹਦੇ ਹਨ,ਤਾ ਉਹ ਵੀ ਕੇਵਲ ਐਤਵਾਰ ਵਾਲੇ ਦਿਨ ਇੱਕ ਦੂਜੇ ਨੂੰ ਮਿਲ ਸਕਦੇ ਹਨ।

ਸੰਤ ਤੇਜਾ ਸਿੰਘ ਤੋਂ ਬਾਅਦ ਹੁਣ ਬਾਬਾ ਇਕਬਾਲ ਸਿੰਘ ਜੀ ਉਹਨਾਂ ਤੇ ਸੰਤ ਅੱਤਰ ਸਿੰਘ ਜੀ ਦੇ ਮਿਸ਼ਨ ਨੂੰ ਸਫਲਤਾ-ਪੂਰਬਕ ਅਗੇ ਤੋਰ ਰਹੇ ਹਨ।ਇਸ ਸਮੇਂ ਕਲਗੀਧਰ ਟਰੱਸਟ ਉਤਰੀ ਭਾਰਤ ਦੇ ਦੂਰ ਦਰਾਡੇ ਇਲਾਕਿਆ ਦੇ ਗਰੀਬ, ਪਿੱਛੜੇ ਵਰਗਾਂ ਅਤੇ ਪੇਂਡੂ ਲੋਕਾਂ ਦੀ ਸੇਵਾ ਵਿੱਚ ਨੈਤਿਕ ਕਦਰਾਂ-ਕੀਮਤਾਂ ?ਤੇ ਅਧਾਰਿਤ ਵਿਦਿਆ, ਚਰਿੱਤਰ ਨਿਰਮਾਣ,ਸਕਾਰਤਮਿਕ ਜੀਵਨ-ਸ਼ੈਲੀ, ਸਿਹਤ,ਸਮਾਜ-ਸੁਧਾਰ, ਨਸ਼ਾ-ਮੁਕਤੀ ਅਤੇ ਪੇਂਡੂ ਵਿਕਾਸ ਵਰਗੇ ਵਿਸ਼ਿਆਂ ਉਤੇ ਸਰਗਰਮ ਇੱਕ ਬਹੁਮੁਖੀ ਸਮਾਜਿਕ, ਅਧਿਆਤਮਿਕ ਅਤੇ ਵਿਦਿਅਕ ਸੰਸਥਾ ਹੈ, ਜੋ ਅਕਾਲ ਅਕੈਡਮੀਆਂ ਦੀ ਇੱਕ ਲੜੀ ਸ਼ੁਰੂ ਕਰ ਰਹੀ ਹੈ।ਹਿਮਾਚਲ,ਹਰਿਆਣਾ ਤੇ ਰਾਜਸਥਾਨ ਤੋਂ ਬਿਨਾ ਪੰਜਾਬ ਵਿੱਚ ਵੀ ਇਸ ਸਮੇਂ ਲਗਭਗ ਦੋ ਦਰਜਨ ਅਕੈਡਮੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਅਕਾਲ ਅਕੈਡਮੀ ਦੀ ਵਿਸ਼ੇਸ਼ਤਾ ਇਹ ਹੈ ਕਿ ਅੰਗਰੇਜ਼ੀ ਮਾਧਿਅਮ ਰਾਹੀਂ ਆਧੁਨਿਕ ਵਿਗਿਆਨਕ ਵਿਦਿਆ ਦੇਣ ਤੋਂ ਇਲਾਵਾ ਇਹ ਵਿਦਿਆਰਥੀਆਂ ਨੂੰ ਉਤਮ ਵਿਸ਼ਵ-ਨਾਗਰਿਕ ਬਣਨ ਵਿੱਚ ਸਹਾਇਕ ਹੁੰਦੀਆਂ ਹਨ। ਜਿਥੇ ਜਿੱਥੇ ਵੀ ਅਕਾਲ ਅਕੈਡਮੀਆਂ ਸਥਾਪਤ ਹੋਈਆਂ ਹਨ, ਉਸ ਇਲਾਕੇ ਵਿੱਚ ਪੱਤਿਤਪਣ ਅਤੇ ਨਸ਼ਿਆਂ ਦੀ ਲਾਹਨਤ ਨੂੰ ਵੀ ਠੱਲ੍ਹ ਪਈ ਹੈ।ਇਸ ਸਮੇਂ ਬੜੂ ਸਾਹਿਬ ਵਿਖੇ ਅਕਾਲ ਅਕੈਡਮੀ ਤੋਂ ਬਿਨਾ ਗਰਮਤਿ ਤੁ ਸੰਗੀਤ ਵਿਦਿਆਲਾ,ਇਕ ਇੰਜਨੀਅਰਿੰਗ ਐਂਡ ਟੈਕਨਾਲੋਜੀ ਕਾਲਜ, 65 ਬਿਸਤਰਿਆਂ ਵਾਲਾ ਅਕਾਲ ਚੈਰੀਟੇਬਲ ਹਸਪਤਾਲ ਹੈ ਅਤੇ ਪਿਛਲੇ ਵਰ੍ਹੇ ਨਰਸਿੰਗ ਸਕੂਲ ਸ਼ੁਰੂ ਕੀਤਾ ਗਿਆ ਅਤੇ ਅਕਾਲ ਯੁਨੀਵਰਸਿਟੀ ਦੀ ਸਥਾਪਨਾ ਲਈ ਕੰਮ ਚਲ ਰਿਹਾ ਹੈ,ਜੋ 2010-11 ਤਕ ਹੋਂਦ ਵਿੱਚ ਆ ਜਾਣ ਦੀ ਆਸ ਹੈ।ਇਥੇ ਸਾਲ ਵਿੱਚ ਤਿੰਨ ਵਾਰੀ ਫਰੀ ਮੈਡੀਕਲ ਚੈਕ-ਅੱਪ ਕੈਂਪ ਲਗਾਏ ਜਾਂਦੇ ਹਨ,ਜਿਹਨਾਂ ਵਿੱਚ ਚੰਡੀਗੜ੍ਹ,ਪਟਿਆਲਾ,ਦਿਲੀ ਤੇ ਜਾਲੰਧਰ ਤੋਂ ਵੱਖ ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਤੇ ਸਰਜਨ ਸਵੈ-ਇੱਛਕ ਨਿਸ਼ਕਾਮ ਸੇਵਾਵਾਂ ਦਿਦੇ ਹਨ।ਬਾਬਾ ਇਕਬਾਲ ਸਿੰਘ ਜੀ ਦਾ ਕਹਿਣਾ ਹੈ ਕਿ ਕਲਗੀਧਰ ਟਰੱਸਟ ਵਲੋਂ ਪੰਜਾਬ ਦੇ ਸਾਰੇ ਪਿੰਡ ਹੀ ਨਹੀਂ, ਸਗੋਂ ਸਾਰੇ ਉਤਰੀ ਭਾਰਤ ਨੂੰ ਕਵਰ ਕਰਨ ਦੀ ਯੋਜਨਾ ਹੈ।

ਬੜੂ ਸਾਹਿਬ ਚ ਬਣੀ ਪਹਿਲੀ ਸਿੱਖ ਯੂਨੀਵਰਸਿਟੀ[ਸੋਧੋ]

ਕਲਗੀਧਰ ਟਰੱਸਟ ਬੜੂ ਸਾਹਿਬ (ਹਿਮਾਚਲ ਪਰ੍ਦੇਸ਼) ਦੇ ਚੇਅਰਮੈਨ ਬਾਬਾ ਇਕਬਾਲ ਸਿੰਘ ਨੇ ਜਲੰਦਰ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਗਸਤ 2008 ਵਿੱਚ ਦੱਸਿਆ ਕਿ ਦੁਨੀਆ ਦੀ ਪਹਿਲੀ ਸਿੱਖ ਯੂਨੀਵਰਸਿਟੀ ਅਤੇ ਹਿਮਾਚਲ ਪਰ੍ਦੇਸ਼ ਦੀ ਪਹਿਲੀ ਪਰਾਈਵੇਟ ਯੂਨੀਵਰਸਿਟੀ ਬੜੂ ਸਾਹਿਬ ਵਿਖੇ ਸਥਾਪਤ ਕੀਤੀ ਗਈ ਹੈ। ਉਸ ਵਿੱਚ 16 ਕਾਲਜ ਹੋਣਗੇ ਜਿਸ ਦੇ ਸੈਂਟਰ ਦੇਸ਼ ਭਰ ਵਿੱਚ ਬਣਾਏ ਜਾਣਗੇ. ਇਥੇ ਇੱਕ ਇੰਜੀਨੀਅਰਿੰਗ ਕਾਲਜ ਵੀ ਖੋਲ੍ਹਿਆ ਗਿਆ ਹੈ। ਇਹ ਕਾਲਜ ਪਿਛਲੇ ਸਾਲ ਚਾਲੂ ਹੋਇਆ ਸੀ. ਹੁਣ ਛੇਤੀ ਹੀ ਇੱਕ ਅਕਾਲ ਨਰਸਿੰਗ ਕਾਲਜ ਵੀ ਸਥਾਪਤ ਕੀਤਾ ਜਾਵੇਗਾ ਜਿਸ ਵਿੱਚ 60 ਸੀਟਾਂ ਹੋਣਗੀਆਂ. ਉਹਨਾਂ ਹੋਰ ਦੱਸਿਆ ਕਿ ਬੜੂ ਸਾਹਿਬ ਵਿਖੇ ਚੱਲ ਰਹੀ ਅਕਾਲ ਅਕੈਡਮੀ ਵਿੱਚ 1400 ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਇਨ੍ਹਾਂ ਵਿੱਚ 16 ਮੁਲਕਾਂ ਦੇ ਵਿਦਿਆਰਥੀ ਸ਼ਾਮਿਲ ਹਨ ਜਿਹਨਾਂ ਵਿੱਚ 100 ਅਮਰੀਕਾ ਦੇ ਹਨ। ਉਹਨਾਂ ਕਿਹਾ ਕਿ ਉੱਤਰੀ ਭਾਰਤ ਵਿੱਚ ਉਹਨਾਂ ਦੇ ਸੀ. ਬੀ. ਐਸ. ਈ. ਨਾਲ ਸੰਬੰਧਿਤ 40 (ਅੰਗਰੇਜ਼ੀ ਮਾਧਿਅਮ) ਦੇ ਪਿੰਡਾਂ ਵਿੱਚ ਸਕੂਲ ਚੱਲ ਰਹੇ ਹਨ। ਕੁਲ ਮਿਲਾ ਕੇ ਤੀਹ ਹਜ਼ਾਰ ਵਿਦਿਆਰਥੀ ਇਨ੍ਹਾਂ ਸਕੂਲਾਂ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਹਨ। ਬਾਬਾ ਇਕਬਾਲ ਸਿੰਘ ਜੋ ਖੁਦ ਹਿਮਾਚਲ ਪਰ੍ਦੇਸ਼ ਦੇ ਸੇਵਾ ਮੁਕਤ ਡਾਇਰੈਕਟਰ ਖੇਤੀਬਾੜੀ ਹਨ, ਨੇ ਕਿਹਾ ਕਿ ਉਹਨਾਂ ਦਾ ਮਿਸ਼ਨ ਬੱਚਿਆਂ, ਖਾਸ ਕਰਕੇ ਬੱਚੀਆਂ ਨੂੰ ਵਧੀਆ ਮਿਆਰੀ ਸਿੱਖਿਆ ਦੇਣਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਨਾਲ ਜੋੜ ਕੇ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਬੈਠਣ ਵਾਲੇ ਵਿਦਿਆਰਥੀ ਤੇ ਚੰਗੇ ਇਨਸਾਨ ਬਣਾਉਣਾ ਹੈ। ਉਨਹ੍ਾਂ ਹੋਰ ਕਿਹਾ ਕਿ ਸਾਡਾ ਨਿਸ਼ਾਨਾ ਉੱਤਰੀ ਭਾਰਤ ਦੇ 150 ਪਿੰਡਾਂ ਵਿੱਚ ਸਕੂਲ ਖੋਲਹ੍ਣਾ ਹੈ ਜਿਹਨਾਂ ਵਿਚੋਂ 41 ਖੁੱਲ੍ਹ ਚੁੱਕੇ ਹਨ। ਇੱਕ ਕਾਨਪੁਰ ਵੀ ਖੁੱਲ੍ਹੇਗਾ. ਇਨ੍ਹਾਂ ਲਈ ਜ਼ਮੀਨ ਦਾਨੀਆਂ ਨੇ ਦਾਨ ਕੀਤੀ ਹੈ। ਬਾਬਾ ਜੀ ਨੇ ਦੱਸਿਆ ਕਿ ਸਾਡੇ ਵਿਦਿਅਕ ਕੇਂਦਰਾਂ ਵਿੱਚ ਸਾਰੇ ਬੱਚੇ ਚੂੜੀਦਾਰ ਪਜ਼ਾਮਾ ਕੁਰਤਾ ਤੇ ਉੱਪਰ ਗੋਲ ਦਸਤਾਰ ਸਜਾਉਂਦੇ ਹਨ। ਲੜਕੀਆਂ ਦੀ ਵੀ ਇਹੋ ਵਰਦੀ ਹੈ। ਇਹ ਵਰਦੀ ਭਾਰਤੀ ਸੱਭਿਆਚਾਰ ਦੀ ਨਿਸ਼ਾਨੀ ਹੈ। ਉਹਨਾਂ ਸਪਸ਼ਟ ਕੀਤਾ ਕਿ ਸਾਡੇ ਸਕੂਲ ਮਦਰੱਸੇ' ਨਹੀਂ ਹਨ। ਇਹ ਸਾਰੇ ਸੀ. ਬੀ. ਐਸ. ਈ. ਨਾਲ ਜੁੜੇ ਹੋਏ ਹਨ। ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਈ ਕਰਵਾਈ ਜਾਂਦੀ ਹੈ। ਖੇਡਾਂ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ। ਵੱਡੇ ਅਫਸਰਾਂ ਤੇ ਜੱਜ ਸਾਹਿਬਾਨ ਦੇ ਬੱਚੇ ਵੀ ਪੜ੍ਹਦੇ ਹਨ। ਜਲੰਧਰ ਵਿੱਚ ਧਨਾਲ ਕਲਾਂ (ਨੇੜੇ ਵਡਾਲਾ ਚੌਕ) ਜੋ ਸਕੂਲ ਬਣਾਇਆ ਗਿਆ ਹੈ, ਉਸ ਵਿੱਚ ਇਸ ਸਾਲ ਪੜ੍ਹਾਈ ਸ਼ੁਰੂ ਹੋ ਗਈ ਹੈ। ਸਾਡੇ ਸਕੂਲਾਂ ਵਿੱਚ ਹਰ ਧਰਮ ਦੇ ਬੱਚੇ ਪੜ੍ਹਦੇ ਹਨ। ਵਿਸ਼ੇਸ਼ ਧਿਆਨ ਅੰਗਰੇਜ਼ੀ ਦੀ ਪੜ੍ਹਾਈ ਵੱਲ ਦਿੱਤਾ ਜਾਂਦਾ ਹੈ। ਨਸ਼ਾ ਛਡਾਊ ਕੇਂਦਰ 'ਤੇ 200 ਬਿਸਤਰਿਆਂ ਦਾ ਇੱਕ ਹਸਪਤਾਲ ਵੀ ਹੈ ਜਿਥੇ ਹਰ ਸਾਲ ਅੱਖਾਂ ਤੇ ਜਨਰਲ ਬਿਮਾਰੀਆਂ ਦੇ ਇਲਾਜ ਲਈ ਕੈਂਪ ਲਗਦੇ ਹਨ। ਉਹਨਾਂ ਦੱਸਿਆ ਕਿ ਸਿੱਖ ਯੂਨੀਵਰਸਿਟੀ ਦਾ ਨਾਂਅ ਇਟਰਨਲ (ਅਕਾਲ) ਯੂਨੀਵਰਸਿਟੀ ਰੱਖਿਆ ਗਿਆ ਹੈ ਤੇ ਹਿਮਾਚਲ ਅਸੰਬਲੀ ਇਸ ਲਈ ਪਰਵਾਨਗੀ ਦੇ ਚੁੱਕੀ ਹੈ। ਕ੍ਨ੍;ਭ੍ਹ੍;ਲ੍ਕ੍ਭ੍ਹ੍ਦ੍;ਲ੍ਕ੍ਘ੍ਸ੍ਲ੍ਕ੍ਭ੍ਹ੍;ਲ੍ਕ੍ਭ੍ਹ੍ਦ੍ਕ੍਷੍;ਲ੍ਜ੍ਭ੍ਨ੍ਬ੍ਕ੍਷੍ਕ੍; ਭ੍ਲ੍ਕ੍ਜ੍ਕ੍਷੍ਭ੍ਲ੍ਕ੍ਧ੍ਭ੍ਲ੍ਕ੍ਜ੍ਧ੍ ਭ੍ਲ੍ਕ੍ਜ੍ਦ੍ਬ੍ ;ਭ੍ਲ੍ਜ੍ਦ੍ਫ੍;ਕ੍ਜ੍ਭ੍ ਬ੍ਦ੍;ਕ੍ਜ੍ਭ੍ ;ਕ੍ਸ੍ਦ੍ਫ੍ਜ੍ਭ੍ਭ੍;ਦ੍ਝ੍ਭ੍ ;ਲ੍ਕ੍ਸ੍ਧ੍ ਭ੍;ਧ੍;ਦ੍ਫ੍ਖ੍ਗ੍ਭ੍;ਦੋਸ੍ਫ੍ਹ੍ਭਿ;ਉਦ੍ਫ੍ਹ੍ਭ੍ ;ਅਹ੍;ਭ੍ ਹ;ਦੋ ਫ੍ਹਿਉ;ਵੇਤ੍ ਰ੍ਵ੍ੑਯ੍ [ਰ੍

ਬੜੂ ਸਾਹਿਬ ਦਾ ਨਸ਼ਾ ਛੁੜਾਉਣ ਵਿੱਚ ਯੋਗਦਾਨ[ਸੋਧੋ]

ਮਾਰਚ 2011 ਛੁੱਟੀਆਂ ਦੌਰਾਨ ਅਕਾਲ ਅਕੈਡਮੀ ਚੀਮਾ ਸਾਹਿਬ ਦੇ 408 ਵਿਦਿਆਰਥੀ, 150 ਦੇ ਕਰੀਬ ਅਧਿਆਪਕ ਅਤੇ ਸੇਵਾਦਾਰਾਂ ਦੇ ਜਥੇ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲਨਗਰ ਸਾਹਿਬ ਨੰਦੇੜ (ਮਹਾਰਾਸ਼ਟਰ) ਲਈ ਡਾ: ਹਰਕੇਸ਼ ਸਿੰਘ ਸਿੱਧੂ, ਡੀ. ਸੀ. ਸੰਗਰੂਰ ਨੇ ਸੰਗਰੂਰ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰਸਤੇ ਵਿੱਚ ਵਿਦਿਆਰਥੀਆਂ ਲਈ ਖਾਣ-ਪੀਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਨੰਦੇੜ ਪਹੁੰਚਣ ’ਤੇ ਸਾਰਿਆਂ ਨੇ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ’ਤੇ ਮਹਾਰਾਸ਼ਟਰ ਦੇ ਸਾਬਕਾ ਡੀ. ਜੀ. ਪੀ., ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਚੇਅਰਮੈਨ ਪਰਵਿੰਦਰ ਸਿੰਘ ਪਸਰੀਚਾ ਅਤੇ ਸ: ਦਵਿੰਦਰਪਾਲ ਸਿੰਘ ਸੁਪਰਡੈਂਟ ਤਖ਼ਤ ਸ੍ਰੀ ਹਜ਼ੂਰ ਸਾਹਿਬ, ਗਿਆਨੀ ਬਖਸ਼ੀਸ਼ ਸਿੰਘ ਜਥੇਦਾਰ ਅਖੰਡ ਪਾਠ, ਬਾਬਾ ਅਵਤਾਰ ਸਿੰਘ ਸੰਪਰਦਾਏ ਬਾਬਾ ਬਿਧੀਚੰਦੀਏ ਮਹਾਂਪੁਰਸ਼, ਬਾਬਾ ਪ੍ਰੇਮ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਮਾਤਾ ਸਾਹਿਬ ਕੌਰ ਦੇਵਾਂ ਬੁੱਢਾ ਦਲ ਅਤੇ ਹੋਰ ਵੀ ਸੰਤਾਂ-ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ, ਜਿਹਨਾਂ ਨੂੰ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸਿਰੋਪਾਓ ਅਤੇ ਸਨਮਾਨ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪਿੰ੍ਰਸੀਪਲ ਮੈਡਮ ਕੁਸ਼ਪਿੰਦਰ ਕੌਰ, ਪਿੰ੍ਰਸੀਪਲ ਸ਼ਿੰਦਰ ਕੌਰ ਅਤੇ ਮਨਜੀਤ ਕੌਰ ਨੂੰ ਹਜ਼ੂਰ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਬਾਬਾ ਇਕਬਾਲ ਸਿੰਘ ਲਈ ਵੀ ਸਨਮਾਨ ਭੇਜਿਆ। ਵਿਦਿਆਰਥੀਆਂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਬਾਰ ਸਾਹਿਬ ਵਿਖੇ ਰੋਜ਼ਾਨਾ ਸਵੇਰੇ ਸ਼ਬਦ ਕੀਰਤਨ ਅਤੇ ਸ਼ਾਮ ਸਿੱਖ ਇਤਿਹਾਸ ਨਾਲ ਸੰਬੰਧਿਤ ਢਾਡੀ ਵਾਰਾਂ ਸੁਣਾ ਕੇ ਸਮੂਹ ਸਾਧ-ਸੰਗਤ ਨੂੰ ਨਿਹਾਲ ਕੀਤਾ। ਵਿਦਿਆਰਥੀਆਂ ਨੇ ਗੱਤਕੇ ਦੇ ਜੌਹਰ ਦਿਖਾ ਕੇ ਬੜੂ ਸਾਹਿਬ ਦਾ ਨਾਂਅ ਚਮਕਾਇਆ। ਅਗਲੇ ਦਿਨ ਵਿਦਿਆਰਥੀਆਂ ਨੇ ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜ ਸੁਧਾਰ ਕ੍ਰਾਂਤੀ ਅਧੀਨ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ, ਜਿਸ ਨੂੰ ਸ: ਡੀ. ਪੀ. ਸਿੰਘ ਸੁਪਰਡੈਂਟ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੇ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਲੋਕਾਂ ਤੋਂ ਬੁਰੀਆਂ ਆਦਤਾਂ ਛੁਡਾਉਣ ਲਈ ਪ੍ਰਤਿਗਿਆ ਕੂਪਨ ਵੀ ਭਰਵਾਏ। ਇਸ ਤੋਂ ਬਾਅਦ ਬੱਚਿਆਂ ਨੂੰ ਆਸੇ-ਪਾਸੇ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ। ਖਾਲਸਾ ਹਾਈ ਸਕੂਲ ਵਿਖੇ ਬੱਚਿਆਂ ਦੇ ਹਾਕੀ ਮੁਕਾਬਲੇ ਕਰਵਾਏ, ਸੰਤ ਗਾਡਕੇ ਬਾਬਾ ਰੈਜ਼ੀਡੈਂਸ਼ੀਅਲ ਆਦੀਵਾਸੀ ਸਕੂਲ ਵਿਖੇ ਸਕੂਲ ਦੇ ਪਿੰ੍ਰਸੀਪਲ ਵਾਈ. ਐਫ. ਪ੍ਰਦੇਸੀ ਨੇ ਬੱਚਿਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਬੱਚੇ ਅਧਿਆਪਕਾਂ ਸਮੇਤ ਕਰਨਾਟਕ ਦੇ ਬਿਦਰ ਸ਼ਹਿਰ ਵਿੱਚ ਪੈਂਦੇ ਗੁਰੂ ਨਾਨਕ ਸਕੂਲ ਵਿਖੇ ਗਏ, ਜਿਥੇ ਸਕੂਲ ਦੇ ਵਾਈਸ ਚੇਅਰਪਰਸਨ ਮੈਡਮ ਰੇਸ਼ਮਾ ਕੌਰ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਅਕੈਡਮੀ ਦੇ ਵਿਦਿਆਰਥੀਆਂ ਦੇ ਵੱਖ-ਵੱਖ ਖੇਤਰਾਂ ਵਿੱਚ ਕਲਾ ਦੇ ਜੌਹਰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਅਗਲੇ ਦਿਨ ਵਿਦਿਆਰਥੀਆਂ ਨੇ ਆਲੇ-ਦੁਆਲੇ ਦੇ ਇਲਾਕੇ ਦੇ ਪਿੰਡ ਸ਼ੀਕਾਰਘਾਟ, ਵਜ਼ੀਰਾਬਾਦ, ਕਾਮਟਾ, ਪਾਪੜਗਾਂਵ, ਕਾਪਟਾ, ਕਾਸਰ ਖੇੜਾ, ਜੇਰੀ ਅਤੇ ਨੰਦੀਗ੍ਰਾਮ ਦੇ ਲੋਕਾਂ ਨੂੰ ਮਿਲ ਕੇ ਉਥੋਂ ਦੇ ਸੱਭਿਆਚਾਰ, ਕਿੱਤਾ, ਸਿੱਖਿਅਕ ਪੱਧਰ, ਰਹਿਣ-ਸਹਿਣ, ਜਲਵਾਯੂ ਸਥਿਤੀ, ਮਿੱਟੀ ਅਤੇ ਚਟਾਨਾਂ, ਜੀਵ-ਜੰਤੂ, ਲੋਕਾਂ ਦੇ ਸਿੱਖ ਧਰਮ ਬਾਰੇ ਵਿਚਾਰ, ਦਰੱਖਤਾਂ ਅਤੇ ਅਲੋਪ ਹੋ ਰਹੀਆਂ ਪ੍ਰਜਾਤੀਆਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਅਗਲੀ ਸਵੇਰ ਬੱਚੇ ਸ੍ਰੀ ਵੀ. ਜੇ. ਵਾਰਵਾਟਕਰ (ਆਈ. ਐਫ. ਐਸ.) ਡਿਪਟੀ ਕੰਜ਼ਰਵੇਟਰ ਵਿਭਾਗ ਦੀ ਅਗਵਾਈ ’ਚ ਮਿਲੇ, ਜਿਹਨਾਂ ਨੇ ਵੱਖ-ਵੱਖ ਦਰੱਖਤਾਂ, ਜੜੀ ਬੂਟੀਆਂ ਦੇ ਮੈਡੀਕਲ ਉਪਯੋਗ ਬਾਰੇ ਬੱਚਿਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਵਾਤਾਵਰਨ ਨੂੰ ਸਾਫ-ਸੁਥਰਾ ਬਣਾਈ ਰੱਖਣ ਲਈ ਪੌਦੇ ਵੀ ਲਗਾਏ। ਸ੍ਰੀ ਐਸ. ਪੀ. ਪਾਟਿਲ (ਸਿਵਲ ਸਰਜਨ ਨੰਦੇੜ) ਦੀ ਅਗਵਾਈ ਵਿੱਚ ਪਿੰਡ ਤ੍ਰਿਕੁਟੀ ਵਿਖੇ ਮੈਡੀਕਲ ਕੈਂਪ ਲਗਾਇਆ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਿਤ ਲੋਕਾਂ ਦਾ ਸਰਵੇਖਣ ਕੀਤਾ। ਅਗਲੇ ਦਿਨ ਵਿਦਿਆਰਥੀਆਂ ਦੀ ਟੀਮ ਅਧਿਆਪਕਾਂ ਸਮੇਤ ਮਹਾਨ ਸ਼ਖ਼ਸੀਅਤਾਂ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ, ਮੀਤ ਜਥੇਦਾਰ ਭਾਈ ਜੋਤਇੰਦਰ ਸਿੰਘ, ਭਾਈ ਹਰਦਿਆਲ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਅਮਰ ਸਿੰਘ ਨਾਲ ਮੁਲਾਕਾਤ ਕੀਤੀ, ਜਿਹਨਾਂ ਨੇ ਤਖ਼ਤ ਦੀ ਪਵਿੱਤਰ ਮਰਿਆਦਾ, ਨਿਤਨੇਮ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਅਗਲੀ ਸਵੇਰ ਵਿਦਿਆਰਥੀਆਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਘਰ ਵਾਪਸੀ ਲਈ ਚਾਲੇ ਪਾ ਦਿੱਤੇ। ਸੰਗਰੂਰ ਰੇਲਵੇ ਸਟੇਸ਼ਨ ’ਤੇ ਹੀ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਵਿਦਿਆਰਥੀਆਂ ਲਈ ¦ਗਰ ਦਾ ਪ੍ਰਬੰਧ ਕੀਤਾ ਗਿਆ। ਉਪਰੰਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਡੀ. ਸੀ. ਹਰਕੇਸ਼ ਸਿੰਘ ਸਿੱਧੂ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸੁਆਗਤ ਕੀਤਾ। ਨਗਰ ਕੀਰਤਨ ਦਾ ਉਭਾਵਾਲ, ਨਮੋਲ, ਸ਼ੇਰੋਂ, ਸ਼ਾਹਪੁਰ, ਝਾੜੋਂ ਦੀਆਂ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ। ਅੰਤ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਪੁੱਜਾ। ਇਸ ਤਰ੍ਹਾਂ ਇਹ ਯਾਤਰਾ ਇਤਿਹਾਸਕ ਹੋ ਨਿੱਬੜੀ।