ਸਮੱਗਰੀ 'ਤੇ ਜਾਓ

ਬੱਕਰਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੱਕਰਵਾਲ
ਮਹਤਵਪੂਰਨ ਵੱਸੋ ਵਾਲੇ ਖੇਤਰ: ਜੰਮੂ ਅਤੇ ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ, ਪੰਜਾਬ (ਭਾਰਤ)
ਭਾਸ਼ਾ ਗੋਜ਼ਰੀ, ਕਸ਼ਮੀਰੀ, ਉਰਦੂ, ਡੋਗਰੀ.
ਧੰਗਰ.
ਧਰਮ ਇਸਲਾਮ, ਹਿੰਦੂ
ਬੱਕਰਵਾਲਾਂ ਦਾ ਭੇਡਾਂ -ਬਕਰੀਆਂ ਦਾ ਇੱਜੜ, ਮਨਾਲੀ - ਲੇਹ ਰਾਸ਼ਟਰੀ ਮਾਰਗ ਤੇ ਰੋਹਤਾਂਗ ਦੱਰ੍ਹੇ ਵੱਲ ਜਾਂਦਾ ਹੋਇਆ।

ਬੱਕਰਵਾਲ ਦੱਖਣੀ ਏਸ਼ੀਆ ਦੇ ਹਿਮਾਲਿਆ ਦੀਆਂ ਪੀਰ ਪੰਜਾਲ ਲੜੀ ਦੀਆਂ ਪਹਾੜੀਆਂ ਵਿੱਚ ਵੱਸਣ ਵਾਲਾ ਇੱਕ ਖਾਨਾਬਦੋਸ਼ ਕਬੀਲਾ ਹੈ। ਇਹ ਮੁੱਖ ਤੌਰ 'ਤੇ ਬਕਰੀਆਂ ਪਾਲਣ ਦਾ ਧੰਦਾ ਕਰਦੇ ਹਨ ਅਤੇ ਆਜੜੀ ਹਨ।

ਨਾਮਕਰਨ

[ਸੋਧੋ]

ਬੱਕਰਵਾਲ ਗੋਜਰੀ/ਉਰਦੂ/ਪੰਜਾਬੀ/ਕਸ਼ਮੀਰੀ/ਡੋਗਰੀ ਭਾਸ਼ਾ ਦੇ ਸਾਂਝੇ ਰੂਪ ਵਿੱਚ ਵਰਤੇ ਜਾਂਦੇ ਸ਼ਬਦ ਬੱਕਰੇ ਤੋਂ ਪਿਆ ਹੈ। ਬਕਰਾ ਤੋਂ ਭਾਵ ਹੈ ਭੇਡ/ਬਕਰੀ/ਬੱਕਰਾ, ਵਾਲ ਤੋਂ ਭਾਵ ਪਾਲਣ ਵਾਲੇ। ਨਿਸਚੇ ਹੀ ਇਹ ਨਾਮ ਉਚੀਆਂ ਪਹਾੜੀਆਂ ਦੇ ਭੇਡ-ਬਕਰੀ ਪਸ਼ੂ ਪਾਲਕ ਚਰਵਾਹਿਆਂ ਲਈ ਵਰਤਿਆ ਜਾਂਦਾ ਹੈ। ਬਕਰਵਾਲ ਗੁੱਜਰਾਂ ਵਜੋਂ ਜਾਣੇ ਜਾਂਦੇ ਵਖਰੇ ਜਿਣਸੀ ਭੰਡਾਰ ਨਾਲ ਸੰਬਧਤ ਹਨ ਅਤੇ ਉਹਨਾਂ ਦੇ ਆਪਸ ਵਿੱਚ ਵਿਆਹ ਨਹੀਂ ਹੁੰਦੇ।[1]

ਭੂਗੋਲਕ ਵੰਡ

[ਸੋਧੋ]

ਬੱਕਰਵਾਲ ਸਾਰੇ ਉੱਤਰੀ ਹਿਮਾਲਿਆ ਲੜੀ ਦੇ ਪਹਾੜਾਂ ਵਿੱਚ ਫੈਲੇ ਹੋਏ ਹਨ। ਉਹ ਭਾਰਤ ਵਿੱਚ ਉਤਰਾਖੰਡ, ਹਿਮਾਚਲ ਪ੍ਰਦੇਸ,ਪੰਜਾਬ ਵਿੱਚ ਅਤੇ ਪਾਕਿਸਤਾਨ ਵਿੱਚ ਖੈਬਰ ਪਖਤੂਨਖਵਾ ਅਤੇ ਪੰਜਾਬ (ਪਾਕਿ) ਦੇ ਉੱਤਰੀ ਪਹਾੜੀ ਇਲਾਕਿਆਂ ਵਿੱਚ ਫੈਲੇ ਹੋਏ ਹਨ। ਜੰਮੂ ਰਾਜ ਵਿੱਚ ਜੰਮੂ, ਕਸ਼ਮੀਰ ਅਤੇ ਲੱਦਾਖ ਤਿੰਨਾਂ ਖੇਤਰਾਂ ਵਿੱਚ ਫੈਲੇ ਹੋਏ ਹਨ। ਪਾਕਿਸਤਾਨ ਵਿੱਚ ਬੱਕਰਵਾਲ ਉੱਤਰੀ ਖੇਤਰਾਂ -ਗਿਲਗਿਟ, ਹੁਨਜ਼ਾ ਘਾਟੀ,ਬਾਲਟੀਸਤਾਨ,ਅਜ਼ਾਦ ਕਸ਼ਮੀਰ, ਤੋਂ ਇਲਾਵਾ ਮੀਰਪੁਰ ਅਤੇ ਮੁਜਾਫ਼ਰਾਬਾਅਦ ਜਿਲਿਆਂ ਵਿੱਚ ਵੀ ਮਿਲਦੇ ਹਨ। ਬਕਰਵਾਲ ਚੀਨ ਦੇ ਅਕਸਾਈ ਚੀਨ ਅਤੇ ਸ਼ਕਸਗਮ ਘਾਟੀ ਵਿੱਚ ਵੀ ਮਿਲਦੇ ਹਨ।

ਸਮਾਜਕ ਰੁਤਬਾ

[ਸੋਧੋ]

ਭਾਰਤ ਸਰਕਾਰ ਵਲੋਂ ਆਪਣੀ ਰਾਖ਼ਵਾਂਕਰਨ ਨੀਤੀ ਅਧੀਨ ਬਕਰਵਾਲਾਂ ਨੂੰ ਅਨੁਸੂਚਿਤ ਕਬੀਲੀਆਂ ਦਾ ਰੁਤਬਾ ਦਿੱਤਾ ਹੋਇਆ ਹੈ।[2]

ਸੰਦਰਭਾਂ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. "List of Scheduled Tribes". Census of India: Government of India. 7 March 2007. Retrieved 27 November 2011.

ਹੋਰ ਅਧਿਐਨ ਸਮੱਗਰੀ

[ਸੋਧੋ]
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).