ਭਗਤ ਕਾਹਨਾ
ਭਗਤ ਕਾਹਨਾ , ਭਗਤੀ ਰਸ ਦਾ ਕਵੀ ਸੀ। ਉਹ ਉਹਨਾਂ ਭਗਤਾਂ ਵਿਚੋਂ ਇੱਕ ਸੀ ਜਿਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤੀ ਗਈ।[1] ਉਹ ਸੂਫ਼ੀ ਵਿਚਾਰਾਂ ਦਾ ਮਾਲਕ ਸੀ। ਉਹ ਸਮਕਾਲੀ ਹਿੰਦੂਆਂ ਵਿੱਚ ਪ੍ਰਸਿਧ ਭਗਤ ਸੀ।[2]
ਜੀਵਨ
[ਸੋਧੋ]ਭਗਤ ਕਾਹਨਾ ਦੀ ਜਨਮ ਮਿਤੀ ਅਤੇ ਮਾਤਾ ਪਿਤਾ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲਦੀ। ਉਹ ਲਾਹੌਰ ਦਾ ਰਹਿਣ ਵਾਲਾ ਸੀ। ਉਹ ਜਹਾਂਗੀਰ ਅਤੇ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸੀ।[2] "ਤਵਾਰੀਖ਼ ਸਿਖਾਂ" ਦੇ ਕਰਤਾ ਮੁਨਸ਼ੀ ਖੁਸ਼ਬਖ਼ਤ ਰਾਏ ਦੇ ਅਨੁਸਾਰ ਭਗਤ ਕਾਹਨਾ, ਜਹਾਂਗੀਰ ਦੇ ਅਹਿਲਕਾਰਾਂ ਵਿਚੋਂ ਦੀਵਾਨ ਚੰਦ ਨਾਂ ਦੇ ਖੱਤਰੀ ਦਾ ਨਜਦੀਕੀ ਰਿਸ਼ਤੇਦਾਰ ਹੈ।[3] ਕੁਝ ਇਤਿਹਾਸਕਾਰਾਂ ਅਨੁਸਾਰ ਜਦੋਂ ਗੁਰੂ ਅਰਜਨ ਦੇਵ ਜੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਰਹੇ ਸਨ ਤਾਂ ਭਗਤ ਕਾਹਨਾ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਸਦੀ ਬਾਣੀ ਨੂੰ ਆਦਿ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰ ਲਿਆ ਜਾਵੇ ਅਤੇ ਗੁਰੂ ਜੀ ਨੇ ਉਸਨੂੰ ਬਾਣੀ ਸੁਣਾਉਣ ਲਈ ਕਿਹਾ ਤਾਂ ਭਗਤ ਕਾਹਨਾ ਨੇ ਤੁਕ ਉਚਾਰੀ:-
ਮੈਂ ਓਹੀ ਰੇ ਮੈਂ ਓਹੀ ਰੇ
ਜਾਂ ਕਉ ਸੁਰ ਨਰ ਮੁਨਜਨ ਖੋਜਤ
ਭੇਦ ਨ ਪਾਵਤ ਕੋਈ ਰੇ
ਇਹ ਤੁਕ ਸੁਣ ਕੇ ਗੁਰੂ ਜੀ ਨੇ ਫੁਰਮਾਇਆ:- "ਮਹਾਰਾਜ!ਜੇ ਤੁਸੀਂ ਓਹੋ ਹੀ ਹੋ ਤਾਂ ਫੇਰ ਤੁਹਾਨੂੰ ਕੋਈ ਖਾਹਿਸ਼ ਨਹੀਂ ਹੋਣੀ ਚਾਹੀਦੀ ਅਤੇ ਜੇ ਤੁਸੀਂ ਉਹ ਨਹੀਂ ਤਾਂ ਇਹ ਬਾਣੀ ਕੱਚੀ ਹੈ। ਇਸ ਪ੍ਰਕਾਰ ਗੁਰੂ ਜੀ ਨੇ ਭਗਤ ਕਾਹਨਾ ਦੀ ਬਾਣੀ ਆਦਿ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਨਾ ਕੀਤੀ।"[2]
ਵਿਚਾਰਧਾਰਾ
[ਸੋਧੋ]ਭਗਤ ਕਾਹਨਾ ਦੀ ਵਿਚਾਰਧਾਰਾ ਵੇਦਾਂਤ ਰੰਗਣ ਵਾਲੀ ਹੈ। ਉਸਦੀ ਰਚਨਾ ਉੱਤੇ ਸੂਫੀ ਕਵੀ ਸ਼ਾਹ ਹੁਸੈਨ ਦਾ ਪ੍ਰਭਾਵ ਦਿਖਾਈ ਦਿੰਦਾ ਹੈ। ਉਸਦੀ ਵਿਚਾਰਧਾਰਾ ਵਿੱਚ ਅਪਸਾਰੀ,ਨਿਰਾਸ਼ਾਵਾਦੀ ਅਤੇ ਵੈਰਾਗਮਈ ਗੁਣ ਹਨ।[4]
ਰਚਨਾਵਾਂ
[ਸੋਧੋ]ਨਮੂਨਾ
[ਸੋਧੋ]ਸਮਝ ਦਿਵਾਨਿਆਂ ਵੇ ਦੁਨੀਆ ਫ਼ਾਨੀ।
ਗਰਬ ਨ ਕੀਜੀਐ ਵੇ ਯਾਰ ਗਹਿ ਹਵਾਨੀ।
ਗਾਫ਼ਲ ਗ਼ਫਲਤ ਕਹੈ ਆਸਾਨੀ।
ਤੇ ਸਿਰ ਮੋਤ ਸਾਹਿਬ ਸੁਲਾਤਨੀ,
ਕੋਈ ਅਮਲ ਨ ਕੀਤੇ ਇਸ ਵਕਤ ਜੁਆਨੀ।
ਮੂੰਹ ਸਪੇਦੀਆਂ ਮਰਗ ਨਿਸ਼ਾਨੀ।
ਕਥਨੀ ਕਥ ਜੇ ਅਮਲ ਕਮਾਈ।
ਬੰਦਾ ਕਾਹਨਾ ਕਹਿ ਸਮਝਾਈ।
ਹਵਾਲੇ
[ਸੋਧੋ]- ↑ ਪ੍ਰੋ.ਕਿਰਪਾਲ ਸਿੰਘ ਕਸੇਲ,ਡਾ.ਪ੍ਰਮਿੰਦਰ ਸਿੰਘ.ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ.ਲਾਹੌਰ ਬੁੱਕ ਸ਼ਾਪ 2-ਲਾਜਪਤ ਰਾਏ ਮਾਰਕੀਟ,ਲੁਧਿਆਣਾ.ਪੰਨਾ ਨੰ:130
- ↑ 2.0 2.1 2.2 ਸ.ਨਿਹਾਲ ਸਿੰਘ'ਰਸ'.ਪੰਜਾਬੀ ਸਾਹਿਤ ਦਾ ਵਿਕਾਸ .ਪੰਜਾਬੀ ਪਬਲੀਕੇਸ਼ਨਜ਼.ਅੰਮ੍ਰਿਤਸਰ.ਪੰਨਾ ਨੰ:132-133
- ↑ ਸੰਪਾ:ਸੁਰਿੰਦਰ ਸਿੰਘ ਕੋਹਲੀ.ਪੰਜਾਬੀ ਸਾਹਿਤ ਦਾ ਇਤਿਹਾਸ(ਭਾਗ-1).ਪੰਜਾਬ ਯੂਨੀਵਰਸਿਟੀ,ਪਬਲੀਕੇਸ਼ਨ ਬਿਊਰੋ,ਚੰਡੀਗੜ੍ਹ.1973.ਪੰਨਾ ਨੰ:279
- ↑ 4.0 4.1 ਡਾ:ਪ੍ਰਮਿੰਦਰ ਸਿੰਘ.ਪੰਜਾਬੀ ਸਾਹਿਤ ਦਾ ਇਤਿਹਾਸ ਆਦਿ ਕਾਲ ਤੋਂ 1700ਈ: ਤੱਕ.ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ,ਪਟਿਆਲਾ.ਪੰਨਾ ਨੰ:60-61
- ↑ ਡਾ:ਜੀਤ ਸਿੰਘ ਸ਼ੀਤਲ,ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਹਾਸ(ਭਾਗ-1)1700ਈ:ਤੱਕ, ਪੰਨਾ ਨੰ:216-217