ਭਵਿੱਖਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Futurists Luigi Russolo, Carlo Carrà, Filippo Tommaso Marinetti, Umberto Boccioni and Gino Severini in front of Le Figaro, Paris, February 9, 1912

ਭਵਿੱਖਵਾਦ (Italian: Futurismo) ਇੱਕ ਕਲਾਤਮਕ ਅਤੇ social movement ਸੀ, ਜੋ ਸ਼ੁਰੂ 20ਵੀਂ ਸਦੀ ਵਿੱਚ ਇਟਲੀ ਵਿਚ ਉਪਜੀ। ਇਹ ਗਤੀ, ਤਕਨਾਲੋਜੀ, ਨੌਜਵਾਨੀ ਅਤੇ ਹਿੰਸਾ ਤੇ ਅਤੇ ਕਾਰ, ਹਵਾਈ ਜਹਾਜ਼ ਅਤੇ ਉਦਯੋਗਿਕ ਸ਼ਹਿਰ ਵਰਗੀਆਂ ਵਸਤਾਂ ਤੇ ਜੋਰ ਦਿੰਦੀ ਸੀ। ਇਹ ਖ਼ਾਸਕਰ ਇੱਕ ਇਤਾਲਵੀ ਵਰਤਾਰਾ ਸੀ, ਚਾਹੇ ਰੂਸ, ਇੰਗਲੈਂਡ ਅਤੇ ਹੋਰ ਕਿਤੇ ਪੈਰਲਲ ਅੰਦੋਲਨ ਵੀ ਸਨ। ਭਵਿੱਖਵਾਦੀਆਂ ਨੇ ਪੇਟਿੰਗ, ਮੂਰਤੀ, ਵਸਰਾਵਿਕਸ, ਗ੍ਰਾਫਿਕ ਡਿਜ਼ਾਇਨ, ਉਦਯੋਗਿਕ ਡਿਜ਼ਾਈਨ, ਅੰਦਰੂਨੀ ਡਿਜ਼ਾਇਨ, ਸ਼ਹਿਰੀ ਡਿਜ਼ਾਇਨ, ਥੀਏਟਰ, ਫਿਲਮ, ਫੈਸ਼ਨ, ਕੱਪੜਾ, ਸਾਹਿਤ, ਸੰਗੀਤ, ਆਰਕੀਟੈਕਚਰ ਅਤੇ gastronomy ਸਹਿਤ  ਕਲਾ ਦੇ ਹਰ ਮਾਧਿਅਮ, ਵਿਚ ਅਭਿਆਸ ਕੀਤਾ। ਇਸ ਦੀ ਮੁੱਖ ਹਸਤੀਆਂ ਇਤਾਲਵੀ ਫੀਲੀਪੋ ਤੋਮਾਸੋ ਮਾਰਿਨੇੱਤੀ, ਉਮਬੇਰਤੋ ਬੋਸੀਓਨੀ, ਕਾਰਲੋ ਕਾਰਾ, ਗੀਨੋ ਸੇਵੇਰੀਨੀ, ਗਿਆਕੋਮੋ ਬਾਲਾ, ਐਂਤੋਨੀਓ ਸੰਤੇਲੀਆ, ਬਰੂਨੋ ਮੁਨਾਰੀ, ਬੇਨੇਡਾਟਾ ਕਾਪਾ ਅਤੇ ਲੁਇਗੀ ਰੁਸੋਲੋ, ਰੂਸੀ ਨਤਾਲੀਆ ਗੋਂਚਾਰੋਵਾ, ਵੇਲੀਮੀਰ ਖਲੇਬਨੀਕੋਵ, ਇਗੋਰਸੇਵੇਰਿਆਨਿਨ, ਡੇਵਿਡ ਬੁਰਲੀਊਕ, ਅਲੇਕਸੀ ਕਰੁਚੇਨਿਖ ਅਤੇ Vladimir Mayakovsky, ਅਤੇ ਪੁਰਤਗੇਜ਼ੀ ਅਲਮਾਡਾ ਨੇਗਰੀਰੋਸ ਸਨ। ਇਸ ਨੇ ਆਧੁਨਿਕਤਾ ਦੀ ਵਡਿਆਈ ਕੀਤੀ ਅਤੇ ਇਟਲੀ ਨੂੰ ਇਸ ਦੇ ਅਤੀਤ ਦੇ ਭਾਰ ਤੋਂ ਮੁਕਤ ਕਰਾਉਣ ਦਾ ਟੀਚਾ ਰੱਖਿਆ।[1] ਘਣਵਾਦ ਨੇ ਇਤਾਲਵੀ ਭਵਿੱਖਵਾਦ ਦੀ ਕਲਾਤਮਕ ਸ਼ੈਲੀ ਦੇ ਨਿਰਮਾਣ ਵਿੱਚ ਯੋਗਦਾਨ ਪਾਇਆ।[2] ਮਹੱਤਵਪੂਰਨ ਭਵਿੱਖਵਾਦੀ ਕੰਮਾਂ ਵਿੱਚ ਸ਼ਾਮਲ ਮੇਰੀਨੇਤੀ ਦਾ ਭਵਿੱਖਵਾਦ ਦਾ ਮੈਨੀਫੈਸਟੋ,  Boccioni ਦੀ ਮੂਰਤੀ ਸਪੇਸ ਵਿਚ ਨਿਰੰਤਰਤਾ ਦੇ ਵਿਲੱਖਣ ਰੂਪ ਅਤੇ ਬਾਲਾ ਦੀ ਪੇਟਿੰਗ, ਐਬਸਟ੍ਰੈਕਟ ਸਪੀਡ + ਆਵਾਜ਼ (ਤਸਵੀਰ)। ਕੁਝ ਹੱਦ ਤਕ ਭਵਿੱਖਵਾਦ ਨੇ ਕਲਾ ਅੰਦੋਲਨ ਕਲਾ ਡੈਕੋ, ਰਚਨਾਵਾਦ, ਪੜਯਥਾਰਥਵਾਦ, ਡਾਡਾ ਨੂੰ, ਅਤੇ ਹੋਰ ਵੀ ਵਧ ਹੱਦ ਤੱਕ Precisionism, Rayonism, ਅਤੇ Vorticism ਨੂੰ ਪ੍ਰਭਾਵਿਤ ਕੀਤਾ।[citation needed]

ਇਤਾਲਵੀ ਭਵਿੱਖਵਾਦ[ਸੋਧੋ]

ਭਵਿੱਖਵਾਦ ਇੱਕ ਐਵਾਂ-ਗਾਰਦ ਲਹਿਰ  ਹੈ ਜਿਸ ਦੀ ਸਥਾਪਨਾ ਇਤਾਲਵੀ ਕਵੀ ਫੀਲੀਪੋ ਤੋਮਾਸੋ ਮਾਰਿਨੇੱਤੀ ਨੇ 1909 ਵਿਚ ਮਿਲਨ ਵਿੱਚ ਕੀਤੀ ਸੀ।[1] ਮਾਰਿਨੇੱਤੀ ਨੇ ਇਹ ਲਹਿਰ ਭਵਿੱਖਵਾਦੀ ਮੈਨੀਫੈਸਟੋ ,[3] ਨਾਮ ਦੇ ਆਪਣੇ ਲੇਖ ਰਾਹੀਂ ਸ਼ੁਰੂ ਕੀਤੀ ਜਿਹੜਾ ਉਸਨੇ 5 ਫਰਵਰੀ 1909 ਨੂੰ ਪਹਿਲੀ ਵਾਰLa gazzetta dell'Emilia ਵਿੱਚ ਪ੍ਰਕਾਸ਼ਿਤ ਕੀਤਾ ਅਤੇ  ਫਿਰ ਸ਼ਨੀਵਾਰ 20 ਫਰਵਰੀ 1909 ਨੂੰ ਫ਼ਰਾਂਸੀਸੀ ਰੋਜ਼ਾਨਾ ਅਖਬਾਰ Le Figaro ਵਿਚ ਛਾਪਿਆ।[4][5][6] ਉਸ ਨਾਲ ਛੇਤੀ ਹੀ ਚਿੱਤਰਕਾਰ, ਉਮਬੇਰਤੋ ਬੋਸੀਓਨੀ, ਕਾਰਲੋ ਕਾਰਾ, ਗੀਨੋ ਸੇਵੇਰੀਨੀ, ਗਿਆਕੋਮੋ ਬਾਲਾ, ਅਤੇ ਕੰਪੋਜ਼ਰ ਲੁਇਗੀ ਰੁਸੋਲੋ ਵੀ ਸ਼ਾਮਲ ਹੋ ਗਏ। Marinetti ਨੇ ਪੁਰਾਣੇ ਸਭ ਕੁਝ, ਖ਼ਾਸ ਕਰਕੇ ਸਿਆਸੀ ਅਤੇ ਕਲਾਤਮਕ ਪਰੰਪਰਾ ਦੇ ਪ੍ਰਤੀ ਭਾਵੁਕ ਨਫ਼ਰਤ ਦਾ ਪ੍ਰਗਟਾਵਾ ਕੀਤਾ। "ਸਾਨੂੰ ਇਸ ਦਾ, ਅਤੀਤ ਦਾ ਕੋਈ ਹਿੱਸਾ ਵੀ ਨਹੀਂ ਚਾਹੀਦਾ", ਉਸ ਨੇ ਲਿਖਿਆ "ਸਾਨੂੰ ਨੌਜਵਾਨ ਅਤੇ ਤਾਕਤਵਰ ਭਵਿੱਖਵਾਦੀਆਂ ਨੂੰ!" ਉਨ੍ਹਾਂ ਨੇ ਗਤੀ, ਤਕਨਾਲੋਜੀ, ਨੌਜਵਾਨੀ ਅਤੇ ਹਿੰਸਾ ਤੇ ਅਤੇ ਕਾਰ, ਹਵਾਈ ਜਹਾਜ਼ ਅਤੇ ਉਦਯੋਗਿਕ ਸ਼ਹਿਰ ਦੀ, ਉਸ ਸਭ ਕੁਝ ਦੀ ਸਲਾਘਾ ਕੀਤੀ, ਜੋ ਕੁਦਰਤ ਦੇ ਉੱਤੇ ਮਨੁੱਖਤਾ ਦੀ ਤਕਨਾਲੋਜੀਕਲ ਜਿੱਤ ਦੀ ਨੁਮਾਇੰਦਗੀ ਕਰਦਾ ਸੀ, ਅਤੇ ਉਹ ਜੋਸ਼ੀਲੇ ਰਾਸ਼ਟਰਵਾਦੀ ਸਨ। ਉਨ੍ਹਾਂ ਨੇ ਬੀਤੇ ਦੀ ਪੂਜਾ ਦਾ ਅਤੇ ਸਭ ਨਕਲ ਦਾ ਖੰਡਨ ਕੀਤਾ, "ਚਾਹੇ ਕਿੰਨੀ ਦਲੇਰ, ਚਾਹੇ ਕਿੰਨੀ ਹਿੰਸਕ", ਮੌਲਿਕਤਾ ਦੀ ਸ਼ਲਾਘਾ ਕੀਤੀ,  "ਪਾਗਲਪਨ ਦੇ ਧੱਬੇ" ਨੂੰ ਮਾਣ ਨਾਲ ਹੰਢਾਇਆ, ਕਲਾ ਆਲੋਚਕਾਂ ਨੂੰ ਵਿਅਰਥ ਹੋਣ ਨਾਤੇ ਖਾਰਜ ਕਰ ਦਿੱਤਾ, ਇਕਸੁਰਤਾ ਅਤੇ ਚੰਗੇ ਸੁਆਦ ਦੇ ਵਿਰੁੱਧ ਬਗਾਵਤ ਕੀਤੀ, ਪਿਛਲੀ ਕਲਾ ਦੇ ਸਭਨਾਂ ਥੀਮਾਂ ਅਤੇ ਵਿਸ਼ਿਆਂ ਨੂੰ ਵਗਾਹ ਮਾਰਿਆ, ਅਤੇ ਸਾਇੰਸ ਦੇ ਗੁਣ ਗਾਏ।

ਪਬਲਿਸ਼ਿੰਗ ਮੈਨੀਫੈਸਟੋ ਭਵਿੱਖਵਾਦ ਦੀ ਇੱਕ ਵਿਸ਼ੇਸ਼ਤਾ ਸੀ, ਅਤੇ ਭਵਿੱਖਵਾਦੀਆਂ ਨੇ (ਆਮ ਤੌਰ ਤੇ ਮਾਰਿਨੇੱਤੀ ਦੀ ਅਗਵਾਈ ਤਹਿਤ) ਪੇਟਿੰਗ, ਆਰਕੀਟੈਕਚਰ, ਧਰਮ, ਪਹਿਰਾਵੇ ਅਤੇ ਰਸੋਈ ਸਮੇਤ ਕਈ ਵਿਸ਼ਿਆਂ ਤੇ ਮੈਨੀਫੈਸਟੋ ਲਿਖੇ।[7]

Futurist artists[ਸੋਧੋ]

See also[ਸੋਧੋ]

References[ਸੋਧੋ]