ਭੀਲ
ਭੀਲ ਮੱਧ ਭਾਰਤ ਦੀ ਇਕ ਜਨ ਜਾਤੀ ਹੈ। ਭੀਲ ਜਾਤੀ ਦੇ ਲੋਕ ਭੀਲ ਭਾਸ਼ਾ ਬੋਲਦੇ ਹਨ। ਭੀਲ ਗੁਜਰਾਤ (3,441,945)[1], ਮੱਧ ਪ੍ਰਦੇਸ਼ (4,619,068)[2], ਛੱਤੀਸਗੜ੍ਹ, ਮਹਾਂਰਾਸ਼ਟਰ (1,818,792)[3]ਅਤੇ ਰਾਜਸਥਾਨ (2,805948,)[4] ਦੇ ਮੂਲ ਨਿਵਾਸੀ ਹਨ। ਅਜਮੇਰ ਵਿਚ ਖ਼ਵਾਕਾ ਮੁਈਨੁਉਦੀਨ ਹਸਨ ਚਿਸਤੀ ਦੀ ਦਰਗਾਹ ਦੇ ਖਾਦਿਮ ਵੀ ਭੀਲ ਜਾਤੀ ਦੇ ਵੰਸ਼ਕ ਹਨ। ਭੀਲ ਤ੍ਰਿਪੁਰਾ ਅਤੇ ਪਾਕਿਸਤਾਨ ਦੇਸਿੰਧ ਅਤੇ ਥਾਰਪਰਕਰ ਜਿਲ੍ਹੇ ਵਿਚ ਵੀ ਵਸੇ ਹੋਏ ਹਨ।
ਖਾਦਿਮ ਅਜਮੇਰ
[ਸੋਧੋ]ਅਜਮੇਰ ਸਥਿਤ ਹਜਰਤ ਖ਼ਵਾਜਾ ਮੁਈਨੁਉਦੀਨ ਹਸਨ ਚਿਸਤੀ ਰਹਮਤੁਲਾਹ ਦੀ ਦਰਗਾਹ ਦੇ ਖਾਦਿਮ ਭੀਲਮੁਰਵਜਾਂ ਦੇ ਵੰਸ਼ਜ ਹਨ। ਇਨ੍ਹਾਂ ਦੀ ਦੋ ਸ਼ਾਖਾਵਾਂ ਹਨ, ਸੈਯਦਜਾਗਾਨ ਜੋ ਆਪਣੇ ਆਪ ਨੂੰ ਖਵਾਜਾ ਮੁਈਨੁਉਦੀਨ ਦੇ ਵੰਸ਼ਜ ਮੰਨਦੇ ਹਨ ਜਿਨ੍ਹਾਂ ਦਾ ਮੂਲ ਨਾਮ ਲਾਖਾ ਭੀਲ ਸੀ ਅਤੇ ਜਿਨ੍ਹਾਂ ਨੇ ਖ਼ਵਾਜਾ ਸਾਹਿਬ ਦੇ ਚੇਲੇ ਬਣ ਕੇ ਇਸਲਾਮ ਕਬੂਲ ਕੀਤਾ ਸੀ। ਇਸੇ ਤਰ੍ਹਾਂ ਲਾਖਾ ਭੀਲ ਦੇ ਸਕੇ ਭਰਾ ਦੇ ਵੰਸ਼ਜ ਸੇਖ਼ਜਾਦਗਾਨ ਸਮੂਹ ਦੇ ਲੋਕ ਹਨ ਜਿਨ੍ਹਾਂ ਦਾ ਮੂਲ ਨਾਮ ਟੇਕਾ ਭੀਲ ਸੀ। [5]
ਨਿਵਾਸ ਖੇਤਰ
[ਸੋਧੋ]ਭੀਲ ਸ਼ਬਦ ਦੀ ਉਤਪੱਤੀ 'ਬਿਲ' ਤੋਂ ਹੋਈ ਹੈ, ਜਿਸ ਦਾ ਦ੍ਰਾਵਿੜ ਭਾਸ਼ਾ ਵਿਚ ਅਰਥ ਹੈ "ਕਮਾਨ("धनुष")। ਭੀਲ ਜਾਤੀ ਦੋ ਭਾਂਗਾਂ ਵਿਚ ਵੰਡੀ ਹੋਈ ਹੈ। 1. ਖੱਤਰੀ ਭਿਲ ਜੋ ਮੂਲ ਰੂਪ ਵਿਚ ਖੱਤਰੀ ਹਨ ਅਤੇ ਇਨ੍ਹਾਂ ਦੇ ਰੀਤੀ ਰਿਵਾਜ ਰਾਜਪੂਤਾਂ ਦੀ ਤਰ੍ਹਾਂ ਹਨ। ਮੁਗ਼ਲਾਂ ਦੇ ਹਮਲੇ ਸਮੇਂ ਇਹ ਜੰਗਲਾਂ ਵਿਚ ਚਲੇ ਗਏ ਸਨ। ਇਹ ਭੀਲ ਭਾਸ਼ਾ ਨਹੀਂ ਬੋਲਦੇ। 2.ਲੰਗੋਟ ਭੀਲ - ਇਹ ਜੰਗਲਾਂ ਵਿਚ ਰਹਿੰਦੇ ਮੂਲ ਭੀਲ ਹਨ ਅਤੇ ਅੱਜ ਵੀ ਪੁਰਾਣੇ ਰੀਤੀ ਰਿਵਾਜਾਂ ਨਾਲ ਰਹਿੰਦੇ ਹਨ। ਮਧ ਪ੍ਰਦੇਸ਼ ਦੇ ਨਿਮਾਡ ਵਿਚ ਰਹਿਣ ਵਾਲੇ ਜਿਆਦਾਤਰ ਲੋਕ ਇਸ ਜਾਤੀ ਨਾਲ ਹੀ ਸਬੰਧਿਤ ਹਨ।
ਹਵਾਲੇ
[ਸੋਧੋ]- ↑ "Gujarat: Data Highlights the Scheduled Tribes". Census of India 2001. Census Commission of India. http://www.censusindia.gov.in/Tables_Published/SCST/dh_st_gujarat.pdf. अभिगमन तिथि: 2008-03-31.
- ↑ "Madhya Pradesh: Data Highlights the Scheduled Tribes". Census of India 2001. Census Commission of India. http://www.censusindia.gov.in/Tables_Published/SCST/dh_st_madhya_pradesh.pdf. अभिगमन तिथि: 2008-03-06.
- ↑ "Maharashtra: Data Highlights the Scheduled Tribes". Census of India 2001. Census Commission of India. http://www.censusindia.gov.in/Tables_Published/SCST/dh_st_maha.pdf. अभिगमन तिथि: 2008-03-31.
- ↑ "Rajasthan: Data Highlights the Scheduled Tribes". Census of India 2001. Census Commission of India. http://www.censusindia.gov.in/Tables_Published/SCST/dh_st_rajasthan.pdf. अभिगमन तिथि: 2008-03-31.
- ↑ The Shrine And Cult Of Mu'in al- din Chishti of Ajmer, P. M. Currie, Oxford University Press)