ਭੂਰਾ ਸਿੰਘ ਘੁੰਮਣ
ਭੂਰਾ ਸਿੰਘ ਘੁੰਮਣ (ਜਨਮ 1954) ਇੱਕ ਭਾਰਤੀ ਅਕਾਦਮਿਕ ਅਤੇ ਅਕਾਦਮਿਕ ਪ੍ਰਸ਼ਾਸਕ ਹੈ ਜਿਸਨੇ 14 ਅਗਸਤ, 2017 ਤੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ [1] ਵਜੋਂ ਸੇਵਾ ਨਿਭਾ ਰਿਹਾ ਸੀ। ਉਸਨੇ 18 ਨਵੰਬਰ, 2020 ਨੂੰ ਆਪਣੇ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਜੀਵਨੀ
[ਸੋਧੋ]ਭੂਰਾ ਸਿੰਘ ਘੁੰਮਣ ਦਾ ਜਨਮ 15 ਜੂਨ 1954 ਨੂੰ ਪਿੰਡ ਅੜਕਵਾਸ, (ਨੇੜੇ ਲਹਿਰਾਗਾਗਾ ) ਵਿਖੇ ਹੋਇਆ ਅਤੇ ਆਪਣੀ ਮੁੱਢਲੀ ਪੜ੍ਹਾਈ ਸਥਾਨਕ ਪਿੰਡ ਦੇ ਸਕੂਲ ਤੋਂ ਕੀਤੀ। [2] ਉਸਨੇ ਆਪਣੀ ਗ੍ਰੈਜੂਏਸ਼ਨ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਤੋਂ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਲੋਕ ਪ੍ਰਸ਼ਾਸਨ ਵਿੱਚ ਐਮ.ਏ. ਪਾਸ ਕੀਤੀ। ਉਸਨੇ ਆਪਣੀ ਐਮ.ਫਿਲ. ਅਤੇ ਪੀ.ਐਚ.ਡੀ. ਕ੍ਰਮਵਾਰ ਸਾਲ 1979 ਅਤੇ 1985 ਵਿੱਚ GNDU ਤੋਂ ਕੀਤੀ।
ਪ੍ਰੋ. ਘੁੰਮਣ ਨੇ ਕਈ ਮਹੱਤਵਪੂਰਨ ਅਕਾਦਮਿਕ ਅਹੁਦਿਆਂ 'ਤੇ ਕੰਮ ਕੀਤਾ: ਉਸਨੇ 38 ਸਾਲਾਂ ਲਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਲੋਕ ਪ੍ਰਸ਼ਾਸਨ ਦਾ ਪ੍ਰੋਫੈਸਰ [3] ਰਿਹਾ। ਘੁੰਮਣ ਕਈ ਨਾਮਵਰ ਖੋਜ ਰਸਾਲਿਆਂ [4] ਦੇ ਸੰਪਾਦਕ ਹੈ ਅਤੇ 73 ਪੇਪਰ ਅਤੇ 3 ਕਿਤਾਬਾਂ ਪ੍ਰਕਾਸ਼ਿਤ ਕਰ ਚੁੱਕਾ ਹੈ। ਉਹ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਅਕਾਦਮਿਕ ਸੰਸਥਾਵਾਂ ਦਾ ਮੈਂਬਰ ਵੀ ਰਿਹਾ। ਇਸ ਤੋਂ ਇਲਾਵਾ ਉਹ 2007 ਤੋਂ 2009 ਤੱਕ ਪੰਜਵੇਂ ਤਨਖਾਹ ਕਮਿਸ਼ਨ ਪੰਜਾਬ ਅਤੇ ਪੰਜਾਬ ਗਵਰਨੈਂਸ ਰਿਫਾਰਮਜ਼ ਕਮਿਸ਼ਨ ਦੇ ਮੈਂਬਰ ਵੀ ਰਿਹਾ।
ਇਨਾਮ ਅਤੇ ਸਨਮਾਨ
[ਸੋਧੋ]ਉਹ ਇੱਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖੋਜਕਾਰ ਹੈ [5] ਅਤੇ ਹਾਲ ਹੀ ਵਿੱਚ ਜਨਤਕ ਪ੍ਰਸ਼ਾਸਨ ਦੇ ਖੇਤਰ ਵਿੱਚ ਯੋਗਦਾਨ ਲਈ ਉਸ ਨੂੰ ਪਾਲ ਐਚ. ਐਪਲਬੀ ਪੁਰਸਕਾਰ [6] ਮਿਲ਼ਿਆ ਹੈ। ਉਹ ਕਈ ਹੋਰ ਇਨਾਮ ਵੀ ਪ੍ਰਾਪਤ ਕਰ ਚੁੱਕਾ ਹੈ। [7]
ਹਵਾਲੇ
[ਸੋਧੋ]- ↑ "Archived copy" (PDF). Archived from the original (PDF) on 2019-10-12. Retrieved 2019-10-28.
{{cite web}}
: CS1 maint: archived copy as title (link) - ↑ "'Preparing students to face worst in age of instability' | Chandigarh News - Times of India". The Times of India. 8 October 2019.
- ↑ "Department of Public Administration Panjab University Chandigarh India".
- ↑ "Department of Public Administration Panjab University Chandigarh India".
- ↑ "Prof. Ramanjit Kaur Johal(Member-At-Large) | SHASTRI INDO CANADIAN INSTITUTE". Archived from the original on 2023-02-03. Retrieved 2023-04-25.
- ↑ "IIPA confers 'Paul H. Appleby' award upon Punjabi University Patiala VC Prof BS Ghuman - Times of India". The Times of India. 21 October 2019.
- ↑ "AICOI bestows Punjabi University VC Prof BS Ghuman with Punjab Ratna award | Ludhiana News - Times of India". The Times of India. 19 January 2020.