ਮਕਬੂਲ
ਮਕਬੂਲ | |
---|---|
ਨਿਰਦੇਸ਼ਕ | ਵਿਸ਼ਾਲ ਭਾਰਦਵਾਜ |
ਸਕਰੀਨਪਲੇਅ | ਵਿਸ਼ਾਲ ਭਾਰਦਵਾਜ ਅੱਬਾਸ ਟਾਇਰਵਾਲਾ |
ਕਹਾਣੀਕਾਰ | ਵਿਸ਼ਾਲ ਭਾਰਦਵਾਜ ਅੱਬਾਸ ਟਾਇਰਵਾਲਾ |
ਨਿਰਮਾਤਾ | ਬੌਬੀ ਬੇਦੀ |
ਸਿਤਾਰੇ | ਇਰਫ਼ਾਨ ਖ਼ਾਨ ਤੱਬੂ ਪੰਕਜ ਕਪੂਰ ਓਮ ਪੁਰੀ ਨਸੀਰਉੱਦੀਨ ਸ਼ਾਹ |
ਸਿਨੇਮਾਕਾਰ | ਹੇਮੰਤ ਚਤੁਰਵੇਦੀ |
ਸੰਪਾਦਕ | ਆਰਿਫ਼ ਸ਼ੇਖ਼ |
ਸੰਗੀਤਕਾਰ | ਵਿਸ਼ਾਲ ਭਾਰਦਵਾਜ |
ਡਿਸਟ੍ਰੀਬਿਊਟਰ | ਕਲੇਡੀਸਕੋਪ ਇੰਟਰਟੇਨਮੈਂਟ ਪ੍ਰਾਈਵੇਟ ਲਿਮਿਟਡ |
ਰਿਲੀਜ਼ ਮਿਤੀਆਂ |
|
ਮਿਆਦ | 132 ਮਿੰਟ |
ਦੇਸ਼ | ਭਾਰਤ |
ਭਾਸ਼ਾਵਾਂ | ਹਿੰਦੀ ਉਰਦੂ |
ਮਕਬੂਲ (ਹਿੰਦੀ: मक़बूल, ਉਰਦੂ: مقبُول) ਭਾਰਤੀ ਫ਼ਿਲਮ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ 2003 ਦੀ ਹਿੰਦੀ ਫ਼ਿਲਮ ਹੈ, ਜਿਸ ਵਿੱਚ ਪੰਕਜ ਕਪੂਰ, ਇਰਫ਼ਾਨ ਖ਼ਾਨ, ਤੱਬੂ ਅਤੇ ਮਾਸੂਮੇ ਮੁਖੀਜਾ ਨੇ ਕੰਮ ਕੀਤਾ ਹੈ। ਇਹ ਹੈਦਰ , ਮਕਬੂਲ (2003) ਅਤੇ ਓਮਕਾਰਾ (2006) ਭਾਰਦਵਾਜ ਦੀ ਸ਼ੇਕਸਪੀਅਰ-ਤਿੱਕੜੀ ਦੀ ਪਹਿਲੀ ਕਿਸ਼ਤ ਹੈ।
ਫ਼ਿਲਮ ਦਾ ਪਲਾਟ ਮੈਕਬੈਥ ਦੇ ਇਵੈਂਟਾਂ ਅਤੇ ਚਰਿੱਤਰ ਨਿਰਮਾਣ ਦੇ ਅਧਾਰ 'ਤੇ ਅਧਾਰਤ ਹੈ। ਫ਼ਿਲਮ ਬਾਕਸ ਆਫਿਸ 'ਤੇ ਕਮਾਲ ਨਹੀਂ ਕਰ ਸਕੀ, ਪਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਿਲ ਕੀਤੀ। ਇਸ ਨੂੰ ਨਿਰਦੇਸ਼ਤ ਕਰਨ ਤੋਂ ਇਲਾਵਾ, ਉਸਨੇ ਫ਼ਿਲਮ ਲਈ ਬੈਕਗ੍ਰਾਉਂਡ ਸਕੋਰ ਅਤੇ ਗਾਣੇ ਵੀ ਤਿਆਰ ਕੀਤੇ ਸਨ। ਭਾਰਦਵਾਜ ਫਿਰ ਆਪਣੀ 2006 ਵਿਚ ਆਈ ਫ਼ਿਲਮ ਓਮਕਾਰਾ ਵਿਚ ਵਿਲੀਅਮ ਸ਼ੈਕਸਪੀਅਰ ਦੇ ਉਥੈਲੋ ਨੂੰ ਫ਼ਿਲਮਾਉਣ ਵੱਲ ਵਧੇ, ਜਿਸਨੇ ਉਸ ਨੂੰ ਵਪਾਰਕ ਵੀ ਬਣਾਇਆ ਅਤੇ ਆਲੋਚਨਾਤਮਕ ਸਫ਼ਲਤਾ ਵੀ ਦਿੱਤੀ। ਫਿਰ ਉਸ ਨੇ ਹੈਮਲੇਟ ਨਾਟਕ ਤੋਂ " ਹੈਦਰ ਦਾ ਨਿਰਦੇਸ਼ਨ ਕੀਤਾ, ਜਿਸ ਨਾਲ ਹੁਣ ਉਸ ਨੂੰ ਸ਼ੇਕਸਪੀਅਰ ਟ੍ਰਾਇਲੋਜੀ (ਤਿੱਕੜੀ) ਕਿਹਾ ਜਾਂਦਾ ਹੈ।[1]
ਹਵਾਲੇ
[ਸੋਧੋ]ਬਾਹਰੀ ਕੜੀਆਂ
[ਸੋਧੋ]- Maqbool, ਇੰਟਰਨੈੱਟ ਮੂਵੀ ਡੈਟਾਬੇਸ ਉੱਤੇ
- Maqbool ਆਲਮੂਵੀ 'ਤੇ
- Review at Rediff.com
- Review at Variety.com
- The Hollywood Reporter review Archived 2009-04-30 at the Wayback Machine.