ਮਖ਼ਮੂਰ ਸਈਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਖ਼ਮੂਰ ਸਈਦੀ (31 ਦਸੰਬਰ 1938 - 2 ਮਾਰਚ 2010) (ਉਰਦੂ: مخمور سعیدی) ਇੱਕ ਉਰਦੂ ਕਵੀ, ਲੇਖਕ, ਅਨੁਵਾਦਕ ਅਤੇ ਪੱਤਰਕਾਰ ਸੀ। ਉਹ ਟੋਂਕ, ਰਾਜਸਥਾਨ, ਭਾਰਤ ਤੋਂ ਸੀ।

ਜੀਵਨੀ[ਸੋਧੋ]

ਮਖ਼ਮੂਰ ਸਈਦੀ ਦਾ ਜਨਮ 31 ਦਸੰਬਰ 1938 ਨੂੰ ਭਾਰਤ ਦੇ ਟੋਂਕ ਵਿੱਚ ਹੋਇਆ ਸੀ। ਉਸ ਦੇ ਪਿਤਾ ਅਹਿਮਦ ਖ਼ਾਨ ਨਾਜ਼ਿਸ਼ ਵੀ ਇੱਕ ਨਾਮਵਰ ਉਰਦੂ ਕਵੀ ਸਨ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਆਗਰਾ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ। ਗ੍ਰੈਜੂਏਸ਼ਨ ਤੋਂ ਬਾਅਦ ਉਹ ਦਿੱਲੀ ਚਲੇ ਗਿਆ।[1]

1956 ਤੋਂ 1979 ਤੱਕ, ਉਸਨੇ ਗੋਪਾਲ ਮਿੱਤਲ ਦੁਆਰਾ ਪ੍ਰਕਾਸ਼ਤ ਮਾਸਿਕ ਤਹਿਰੀਕ ਦੇ ਸੰਯੁਕਤ ਸੰਪਾਦਕ ਵਜੋਂ ਕੰਮ ਕੀਤਾ। ਇਸ ਤੋਂ ਬਾਅਦ, ਉਸਨੇ ਨਿਗਾਰ, ਅਵਾਨ ਏ ਉਰਦੂ ਅਤੇ ਉਮੰਗ ਦਾ ਸੰਪਾਦਨ ਕੀਤਾ ਅਤੇ ਉਰਦੂ ਅਕਾਦਮੀ, ਦਿੱਲੀ ਦਾ ਸੈਕਟਰੀ ਵੀ ਰਿਹਾ। ਉਹ ਨੈਸ਼ਨਲ ਕੌਂਸਲ ਫਾਰ ਪ੍ਰਮੋਸ਼ਨ ਆਫ ਉਰਦੂ ਭਾਸ਼ਾ ਵਿੱਚ 1998 ਵਿੱਚ ਸ਼ਾਮਲ ਹੋਇਆ, ਜੋ ਮਨੁੱਖੀ ਵਿਕਾਸ ਵਿਭਾਗ ਦੇ ਮੰਤਰਾਲੇ ਅਧੀਨ ਇੱਕ ਸਵੈ-ਨਿਰਭਰ ਸੰਸਥਾ ਸੀ। ਇਸ ਵਿੱਚ ਉਹ ਸਾਹਿਤ ਸਲਾਹਕਾਰ ਸੀ ਅਤੇ ਖੋਜ ਰਸਾਲਾ ਤਿਮਾਹੀ "ਫਿਕਰ ਓ ਤਹਕੀਕ" ਸੰਪਾਦਿਤ ਕਰਦਾ ਸੀ। ਉਹ ਐਨਸੀਪੀਯੂਐਲ ਦੀ ਨਿਊਜ਼ ਅਤੇ ਵਿਊਜ਼ ਰਸਾਲੇ ਦੇ ਮਾਸਿਕ ਉਰਦੂ ਦੁਨੀਆ ਦਾ ਆਨਰੇਰੀ ਸੰਪਾਦਕ ਵੀ ਰਿਹਾ। 2 ਮਾਰਚ 2010 ਨੂੰ ਰਾਜਸਥਾਨ ਦੇ ਜੈਪੁਰ ਵਿੱਚ ਉਸਦੀ ਮੌਤ ਹੋ ਗਈ ਅਤੇ ਉਸਨੂੰ ਟੋਂਕ ਵਿੱਚ ਦਫ਼ਨਾਇਆ ਗਿਆ।[2]

ਸਾਹਿਤਕ ਜੀਵਨ[ਸੋਧੋ]

ਮਖ਼ਮੂਰ ਸਈਦੀ ਨੇ ਆਪਣੀ ਪਹਿਲੀ ਕਵਿਤਾ 1948 ਵਿੱਚ ਲਿਖੀ ਸੀ ਜਦੋਂ ਉਹ ਦਸ ਸਾਲ ਦਾ ਸੀ। ਇਸਨੇ ਜਲਦੀ ਹੀ ਉਰਦੂ ਕਵਿਤਾ ਲਿਖਣ ਦੀ ਤਕਨੀਕ ਵਿੱਚ ਮੁਹਾਰਤ ਹਾਸਲ ਕਰ ਲਈ ਅਤੇ ਰਵਾਇਤੀ ਛੰਦਾਂ ਵਾਲੇ ਫਾਰਮੈਟਾਂ ਵਿੱਚ ਗ਼ਜ਼ਲਾਂ ਅਤੇ ਨਜ਼ਮਾਂ ਅਤੇ ਤੁਕਾਂਤ-ਮੇਲ ਤੋਂ ਰਹਿਤ ਖੁੱਲ੍ਹੀ-ਕਵਿਤਾ ਵਿੱਚ ਲਿਖਣ ਵਿੱਚ ਨਿਪੁੰਨ ਹੋ ਗਿਆ। ਉਹ ਮੁਹੰਮਦ ਇਕਬਾਲ, ਅਖਤਰ ਸ਼ੇਰਾਨੀ ਅਤੇ ਜੋਸ਼ ਮਲੀਹਾਬਾਦੀ ਤੋਂ ਬਹੁਤ ਪ੍ਰਭਾਵਤ ਸੀ।[1] ਉਹ ਬਸ਼ੀਰ ਬਦਰ, ਅਲੀ ਸਰਦਾਰ ਜਾਫਰੀ ਅਤੇ ਕੈਫੀ ਆਜ਼ਮੀ ਦੇ ਨਾਲ-ਨਾਲ ਉਰਦੂ ਵਿੱਚ ਆਧੁਨਿਕ ਕਵਿਤਾ ਦੇ ਪ੍ਰਮੁੱਖ ਅਭਿਆਸੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2]

ਉਹ ਅਸਲ ਧਰਤੀ ਦੇ ਪਿਆਰ ਅਤੇ ਖੂਬਸੂਰਤੀ ਦਾ ਕਵੀ ਸੀ ਜਿਸ ਨੇ ਕਤਾਅ, ਰੁਬਾਈਆਂ, ਗੀਤ ਅਤੇ ਦੋਹੇ ਵੀ ਲਿਖੇ। ਉਸ ਦੀਆਂ ਵੀਹ ਪ੍ਰਕਾਸ਼ਤ ਰਚਨਾਵਾਂ ਵਿੱਚ ਸਬਰੰਗ, ਸਿਆਹ ਬਾਰ ਸਫੇਦ, ਆਵਾਜ਼ ਕੇ ਜਿਸਮ, ਵਾਹਿਦ ਮੁਤੱਕੱਲਮ, ਆਤੇ ਜਾਤੇ ਲਮ੍ਹੋਂ ਕੀ ਸਦਾ, ਗੁਫਤਾਨੀ, ਦੀਵਾਰ ਓ ਦਰ ਕੇ ਦਰਮਿਆਨ ਅਤੇ ਰਸਤਾ ਔਰ ਮੈਂ ਸ਼ਾਮਲ ਹਨ।

ਰਸਤਾ ਔਰ ਮੈਂ ਨੇ ਉਸਨੂੰ 2007 ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[2]

ਸ਼ੀਨ ਕਾਫ ਨਿਜ਼ਾਮ ਦੁਆਰਾ ਭੀੜ ਮੇਂ ਅਕੇਲਾ ਸਿਰਲੇਖ ਨਾਲ ਉਸਦੇ ਜੀਵਨ ਅਤੇ ਕਾਰਜਾਂ ਦਾ ਮੁਲੰਕਣ ਹੈ ਜਿਸ ਨੂੰ ਰਾਜਸਥਾਨ ਉਰਦੂ ਅਕਾਦਮੀ ਨੇ 2007 ਵਿੱਚ ਪ੍ਰਕਾਸ਼ਤ ਕੀਤਾ ਸੀ।[2][3]

ਹਵਾਲੇ[ਸੋਧੋ]

  1. 1.0 1.1 Samiuddin, Abida (2007). Encyclopaedic Dictionary Of Urdu Literature. 1. Delhi: Global Vision Publishing. p. 531. ISBN 81-8220-192-6. 
  2. 2.0 2.1 2.2 2.3 "Eminent Urdu poet Saeedi passes away". The Hindu. March 4, 2010. Archived from the original on ਮਾਰਚ 14, 2010. Retrieved ਦਸੰਬਰ 9, 2019.  Check date values in: |access-date=, |archive-date= (help)
  3. "Bheed Main Akela(Articles on Makhmoor Saeedi's life & works) (Open Library)". openlibrary.org. Retrieved 6 May 2015.