ਸਮੱਗਰੀ 'ਤੇ ਜਾਓ

ਅਲੀ ਸਰਦਾਰ ਜਾਫ਼ਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲੀ ਸਰਦਾਰ ਜਾਫਰੀ
سردار علی جعفری
ਜਨਮ(1913-11-29)29 ਨਵੰਬਰ 1913
ਬਲਰਾਮਪੁਰ ਪਿੰਡ, ਜ਼ਿਲ੍ਹਾ ਗੋਂਡਾ
ਮੌਤ1 ਅਗਸਤ 2000(2000-08-01) (ਉਮਰ 86)
ਕਿੱਤਾਕਵੀ
ਰਾਸ਼ਟਰੀਅਤਾਭਾਰਤੀ
ਪ੍ਰਮੁੱਖ ਅਵਾਰਡ1997 ਵਿੱਚ ਗਿਆਨਪੀਠ

ਅਲੀ ਸਰਦਾਰ ਜਾਫਰੀ (29 ਨਵੰਬਰ 1913 – 1 ਅਗਸਤ 2000)[1]ਭਾਰਤ ਦਾ ਇੱਕ ਵੱਡਾ ਅਤੇ ਪਰਭਾਵਸ਼ੀਲ ਉਰਦੂ ਲੇਖਕ ਸੀ। ਉਹ ਇੱਕ ਕਵੀ, ਆਲੋਚਕ ਅਤੇ ਫਿਲਮੀ ਗੀਤਕਾਰ ਵੀ ਸੀ। ਉਸਨੇ ਮਸ਼ਹੂਰ ਟੀਵੀ ਪ੍ਰੋਗਰਾਮ ਕਹਿਕਸ਼ਾਂ ਬਣਾਇਆ ਸੀ ਜਿਸਦੇ 18 ਐਪੀਸੋਡ ਵਿੱਚ 20ਵੀਂ ਸਦੀ ਦੇ ਸੱਤ ਮਸ਼ਹੂਰ ਸ਼ਾਇਰਾਂ ਫੈਜ਼ ਅਹਿਮਦ ਫੈਜ਼, ਫਿਰਾਕ ਗੋਰਖਪੁਰੀ, ਜੋਸ਼ ਮਲੀਹਾਬਾਦੀ, ਮਜਾਜ਼, ਹਸਰਤ ਮੋਹਾਨੀ, ਮਖਦੂਮ ਮੋਹਿਉੱਦੀਨ ਅਤੇ ਜਿਗਰ ਮੁਰਾਦਾਬਾਦੀ ਦੇ ਜੀਵਨ ਉੱਤੇ ਬਹੁਤ ਚੰਗੀ ਤਰ੍ਹਾਂ ਪ੍ਰਕਾਸ਼ ਪਾਇਆ ਸੀ।[2]

ਜੀਵਨੀ[ਸੋਧੋ]

ਅਲੀ ਸਰਦਾਰ ਜਾਫਰੀ ਦਾ ਜਨਮ 29 ਨਵੰਬਰ 1913 ਨੂੰ ਗੋਂਡਾ ਜ਼ਿਲੇ ਦੇ ਬਲਰਾਮਪੁਰ ਪਿੰਡ ਵਿੱਚ ਹੋਇਆ ਸੀ। ਅਰੰਭਕ ਸਿੱਖਿਆ ਸਥਾਨਕ ਸਕੂਲਾਂ ਵਿੱਚੋਂ ਕਰਨ ਤੋਂ ਬਾਅਦ ਅੱਗੇ ਦੀ ਸਿੱਖਿਆ ਲਈ ਉਸਨੇ 1933 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਦਾਖਿਲਾ ਲੈ ਲਿਆ, ਜਜ਼ਬੀ, ਮਜਾਜ਼, ਜਾਂਨਿਸਾਰ ਅਖ਼ਤਰ ਅਤੇ ਖ਼ਵਾਜਾ ਅਹਿਮਦ ਅੱਬਾਸ ਦੀ ਸੰ। ਬਾਅਦ ਵਿੱਚ ਉਸਨੇ 1938 ਵਿੱਚ ਜਾਕਰ ਹੁਸੈਨ ਕਾਲਜ (ਦਿੱਲੀ ਯੂਨੀਵਰਸਿਟੀ) ਤੋਂ ਡਿਗਰੀ ਕੀਤੀ। ਪਰ ਉਸਦੀ ਉੱਚ ਸਿੱਖਿਆ ਲਖਨਊ ਯੂਨੀਵਰਸਿਟੀ ਵਿੱਚ ਜਾ ਕੇ ਸੰਪਨ ਹੋਈ। ਉਥੇ ਉਹ ਜੰਗ-ਵਿਰੋਧੀ ਗਜ਼ਲਾਂ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਰਾਜਨਿਤੀਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ 1940-41 ਵਿੱਚ ਗਿਰਫਤਾਰ ਵੀ ਹੋਏ।[2]

ਸਾਹਿਤਕ ਸਫਰ[ਸੋਧੋ]

ਅਲੀ ਸਰਦਾਰ ਜਾਫਰੀ ਦਾ ਸਾਹਿਤਕ ਸਫਰ 1938 ਵਿੱਚ ਲਘੂ ਕਥਾਵਾਂ ਦੇ ਪਹਿਲੇ ਸੰਗ੍ਰਿਹ ਮੰਜਿਲ ਦੇ ਪ੍ਰਕਾਸ਼ਨ ਨਾਲ ਅਰੰਭ ਹੋਇਆ ਅਤੇ ਫਿਰ ਗਜ਼ਲਾਂ ਦਾ ਪਹਿਲਾ ਸੰਗ੍ਰਿਹ ਪਰਵਾਜ 1943 ਵਿੱਚ ਪ੍ਰਕਾਸ਼ਿਤ ਹੋਇਆ। ਇਸੇ ਸਾਲ ਮਖਦੂਮ ਮੋਹੀਉੱਦੀਨ ਦਾ ਪਹਿਲਾ ਸੰਗ੍ਰਿਹ ਸੁਰਖ ਸਵੇਰਾ, ਜਜਬੀ ਦਾ ਪਹਿਲਾ ਸੰਗ੍ਰਿਹ ‘ਫਰੋਜਾਂ’ ਅਤੇ ਕੈਫੀ ਆਜਮੀ ਦਾ ਪਹਿਲਾ ਸੰਗ੍ਰਿਹ ‘ਝੰਕਾਰ’ ਵੀ ਪ੍ਰਕਾਸ਼ਿਤ ਹੋਏ ਸਨ। 1936 ਵਿੱਚ ਉਹ ਪ੍ਰੋਗਰੈਸਿਵ ਰਾਇਟਰਸ ਮੂਵਮੈਂਟ ਦੀ ਪਹਿਲੀ ਸਭਾ ਦੇ ਪ੍ਰਧਾਨ ਬਣੇ ਅਤੇ ਆਪਣੀ ਬਾਕੀ ਦੀ ਜਿੰਦਗੀ ਵੀ ਬਣੇ ਰਹੇ। ਇਸ ਲਹਿਰ ਨੂੰ ਸਮਰਪਤ ‘ਨਵਾਂ ਅਦਬ’ ਸਾਹਿਤਕ ਪਤ੍ਰਿਕਾ ਦੇ 1939 ਵਿੱਚ ਉਹ ਸਹਿ-ਸੰਪਾਦਕ ਬਣੇ, ਜਿਸਦਾ ਪ੍ਰਕਾਸ਼ਨ 1949 ਤੱਕ ਜਾਰੀ ਰਿਹਾ।

ਜਾਫਰੀ ਦਾ ਵਿਆਹ ਜਨਵਰੀ 1948 ਨੂੰ ਸੁਲਤਾਨਾ ਨਾਲ ਹੋਇਆ। 20 ਜਨਵਰੀ 1949 ਨੂੰ ਪ੍ਰੋਗਰੈਸਿਵ ਉਰਦੂ ਰਾਇਟਰਸ ਦੀ ਸਭਾ ਆਯੋਜਿਤ ਕਰਨ ਦੇ ਕਾਰਨ ਜਾਫਰੀ ਨੂੰ ਗਿਰਫਤਾਰ ਕਰ ਲਿਆ ਗਿਆ।

ਮੁੱਖ ਸਾਹਿਤਕ ਕ੍ਰਿਤੀਆਂ[ਸੋਧੋ]

 • ਪਰਵਾਜ (1943)
 • ਨਵੀਂ ਦੁਨੀਆ ਕੋ ਸਲਾਮ(1948)
 • ਖੂਨ ਕੀ ਲਕੀਰ (1949)
 • ਅਮਨ ਕਾ ਸਿਤਾਰਾ (1950)
 • ਏਸ਼ੀਆ ਜਾਗ ਉੱਠਾ' (1951)
 • ਪੱਥਰ ਕੀ ਦੀਵਾਰ (1953)
 • ਏਕ ਸੁਪਨਾ ਔਰ (1964)
 • ਪੈਰਹਨ-ਏ -ਸ਼ਰਾਰ (1965)
 • ਲਹੂ ਪੁਕਾਰਤਾ ਹੈ (1978)
 • ਖਾਕ-ਏ-ਹੁਸੀਨ
 • ਮੇਰਾ ਸਫਰ
 • ਸਰਹਦ (1999)

ਅਵਾਰਡ ਅਤੇ ਸਨਮਾਨ[ਸੋਧੋ]

1998 ਵਿੱਚ ਜਾਫ਼ਰੀ, ਫ਼ਿਰਾਕ ਗੋਰਖਪੁਰੀ (1969) ਅਤੇ ਕੁਰੱਤੁਲਐਨ ਹੈਦਰ (1989) ਤੋਂ ਬਾਅਦ, ਗਿਆਨਪੀਠ ਇਨਾਮ (1997 ਲਈ) ਪ੍ਰਾਪਤ ਕਰਨ ਵਾਲੇ ਤੀਜੇ ਉਰਦੂ ਕਵੀ ਬਣੇ। ਭਾਰਤੀ ਗਿਆਨਪੀਠ ਨੇ ਕਿਹਾ, "ਜਾਫ਼ਰੀ ਉਹਨਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ ਜੋ ਸਮਾਜ ਵਿੱਚ ਬੇਇਨਸਾਫ਼ੀ ਅਤੇ ਜ਼ੁਲਮ ਵਿਰੁੱਧ ਲੜ ਰਹੇ ਹਨ"।[3]

ਹਵਾਲੇ[ਸੋਧੋ]

 1. Ali Sardar Jafri Memorium Annual of Urdu Studies, October 2000
 2. 2.0 2.1 "[] Error: {{Transl}}: unrecognized transliteration standard: अली सरदार जाफरी - परिचय ([[:Category:Transl template errors|help]])[[Category:Transl template errors]] Jakhira, Shayari Collection". {{cite web}}: URL–wikilink conflict (help)
 3. "Jnanpith for Ali Sardar Jafri". Rediff.com. 17 January 1998. Retrieved 5 November 2018.