ਮਜਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਜਾਜ਼ ਲਖਨਵੀ
ਜਨਮ19 ਅਕਤੂਬਰ 1911
ਬਾਰਾਬੰਕੀ, ਯੂਪੀ, ਭਾਰਤ
ਮੌਤ5 ਦਸੰਬਰ 1955 (ਉਮਰ 44)
ਲਖਨਊ
ਕੌਮੀਅਤਭਾਰਤੀ
ਕਿੱਤਾਕਵੀ
ਪ੍ਰਭਾਵਿਤ ਕਰਨ ਵਾਲੇਮਜਾਜ਼, ਫ਼ਾਨੀ ਬਦਾਯੂਨੀ ਨੂੰ ਆਪਣਾ ਉਸਤਾਦ ਮੰਨਦੇ ਸਨ
ਪ੍ਰਭਾਵਿਤ ਹੋਣ ਵਾਲੇਉਰਦੂ ਸ਼ਾਇਰੀ, ਇੰਡੀਅਨ ਪ੍ਰੋਗਰੈਸਿਵ ਰਾਇਟਰਸ ਐਸੋਸੀਏਸ਼ਨ
ਵਿਧਾਗਜ਼ਲ, ਨਜ਼ਮ, ਗੀਤ

ਅਸਰਾਰ ਉਲ ਹੱਕ ਮਜਾਜ਼ (ਉਰਦੂ: مجاز لکھنوی, ਹਿੰਦੀ: मजाज़ लखनवी) (19 ਅਕਤੂਬਰ 1911 – 5 ਦਸੰਬਰ 1955) ਭਾਰਤੀ ਉਰਦੂ ਸ਼ਾਇਰ ਸੀ।[1] ਉਹ ਆਪਣੀ ਰੋਮਾਂਟਿਕ ਅਤੇ ਇਨਕਲਾਬੀ ਸ਼ਾਇਰੀ ਲਈ ਮਸ਼ਹੂਰ ਸੀ। ਉਸਨੇ ਉਰਦੂ ਵਿੱਚ ਗਜ਼ਲਾਂ, ਨਜ਼ਮਾਂ, ਅਤੇ ਗੀਤ ਲਿਖੇ।[2] ਸਿਰਫ਼ 44 ਸਾਲ ਦੀ ਛੋਟੀ ਉਮਰ ਵਿੱਚ ਉਰਦੂ ਸਾਹਿਤ ਦੇ ’ਕੀਟਸ’ ਕਹੇ ਜਾਣ ਵਾਲੇ ਅਸਰਾਰ ਉਲ ਹੱਕ ’ਮਜਾਜ’ ਇਸ ਦੁਨੀਆਂ ਤੋਂ ਕੂਚ ਕਰਨ ਤੋਂ ਪਹਿਲਾਂ ਉਹ ਆਪਣੀ ਉਮਰ ਨਾਲੋਂ ਕੀਤੇ ਵੱਡੀਆਂ ਰਚਨਾਵਾਂ ਦੀ ਸੁਗਾਤ ਉਰਦੂ ਸਾਹਿਤ ਨੂੰ ਦੇ ਗਏ।

ਜੀਵਨ ਵੇਰਵੇ[ਸੋਧੋ]

ਮਜਾਜ ਦਾ ਜਨਮ 19 ਅਕਤੂਬਰ 1911 ਨੂੰ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜਿਲ੍ਹੇ ਦੇ ਰੂਦੌਲੀ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਚੌਧਰੀ ਸਿਰਾਜ ਉਲ ਹੱਕ ਆਪਣੇ ਇਲਾਕੇ ਵਿੱਚ ਵਕਾਲਤ ਦੀ ਡਿਗਰੀ ਕਰਨ ਵਾਲੇ ਪਹਿਲੇ ਆਦਮੀ ਸਨ। ਉਹ ਮਾਲ ਵਿਭਾਗ ਵਿੱਚ ਸਰਕਾਰੀ ਮੁਲਾਜਿਮ ਸਨ ਅਤੇ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਇੰਜੀਨੀਅਰ ਬਣੇ। ਇਸ ਲਈ ਉਨ੍ਹਾਂ ਨੇ ਆਪਣੇ ਬੇਟੇ ਦਾ ਦਾਖ਼ਲਾ 1929 ਵਿੱਚ ਆਗਰੇ ਦੇ ਸੇਂਟ ਜਾਨਸ ਕਾਲਜ ਵਿੱਚ ਸਾਇੰਸ ਵਿੱਚ ਕਰਾਇਆ। ਪਰ ਆਗਰਾ ਵਿੱਚ ਫਾਨੀ, ਜਜਬੀ, ਮੈਕਸ਼ ਅਕਬਰਾਬਾਦੀ ਵਰਗੇ ਲੋਕਾਂ ਦੀ ਸੁਹਬਤ ਸਦਕਾ ਅਸਰਾਰ ਦਾ ਰੁਝਾਨ ਗਜ਼ਲ ਲਿਖਣ ਦੀ ਤਰਫ ਹੋ ਗਿਆ। ਆਗਰੇ ਦੇ ਬਾਅਦ ਉਹ 1931 ਵਿੱਚ ਬੀ ਏ ਕਰਨ ਅਲੀਗੜ ਚਲੇ ਗਏ ਜਿਥੇ ਉਨ੍ਹਾਂ ਦਾ ਰਾਬਤਾ ਸਆਦਤ ਹਸਨ ਮੰਟੋ, ਇਸਮਤ ਚੁਗਤਾਈ, ਅਲੀ ਸਰਦਾਰ ਜਾਫਰੀ, ਸਿਬਤੇ ਹਸਨ, ਜਾਂ ਨਿਸਾਰ ਅਖ਼ਤਰ ਵਰਗੇ ਸਿਰਕਢ ਸ਼ਾਇਰਾਂ ਨਾਲ ਹੋਇਆ।[3] ਇੱਥੇ ਉਨ੍ਹਾਂ ਨੇ ਆਪਣਾ ਤਖੱਲੁਸ ‘ਮਜਾਜ’ ਅਪਣਾ ਲਿਆ ਅਤੇ ਉਹ ਗਜ਼ਲ ਦੀ ਦੁਨੀਆਂ ਵਿੱਚ ਚਮਕਦਾ ਸਿਤਾਰਾ ਬਣਕੇ ਉਭਰੇ।

ਪ੍ਰਮੁੱਖ ਰਚਨਾਵਾਂ[ਸੋਧੋ]

  • ਸ਼ਬ-ਏ-ਤਾਬ
  • ਆਹੰਗ
  • ਨਜ਼ਰ-ਏ-ਦਿਲ
  • ਖ਼ਵਾਬ-ਏ-ਸਹਰ
  • ਵਤਨ ਆਸ਼ੋਬ
  • ਸਾਜ਼-ਏ-ਨੌ

ਸ਼ਾਇਰੀ[ਸੋਧੋ]

ਮਿਜ਼ਾਜ਼ ਦੀ ਸੰਖੇਪ ਜਿਹੀ ਜ਼ਿੰਦਗੀ ਦਾ ਖ਼ਾਸਾ ਉਸ ਦੀ ਸ਼ਾਇਰੀ ਸੀ। ਉਸ ਦੀ ਬਿਹਤਰੀਨ ਨਜ਼ਮ'ਆਵਾਰਾ' ਹੈ, ਜਿਸ ਦੇ ਚੰਦ ਬੰਦ 1953 ਵਿੱਚ ਬਣੀ ਫ਼ਿਲਮ 'ਠੋਕਰ' ਵਿੱਚ ਤਲਅਤ ਮਹਿਮੂਦ ਦੀ ਆਵਾਜ਼ਵਿੱਚ ਕਾਫ਼ੀ ਮਸ਼ਹੂਰ ਹੋਏ।

ਐ ਗ਼ਮ ਦਿਲ ਕਿਆ ਕਰੂੰ, ਏ ਵਹਿਸ਼ਤ ਦਿਲ ਕਿਆ ਕਰੂੰ
ਯੇ ਸ਼ਹਿਰ ਕੀ ਰਾਤ ਮੇਂ ਨਾਸ਼ਾਦੋ ਨਾਕਾਰਾ ਫਿਰੂੰ
ਜਗਮਗਾਤੀ ਦੌੜਤੀ ਸੜਕੋਂ ਪਾ ਆਵਾਰਾ ਫਿਰੂੰ
ਗ਼ੈਰ ਕੀ ਬਸਤੀ ਹੈ ਕਬ ਤੱਕ ਦਰ ਬਦਰ ਮਾਰਾ ਫਿਰੂੰ

ਹਵਾਲੇ[ਸੋਧੋ]