ਮਦਦ:ਸੰਪਾਦਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਵਿਕੀਪੀਡੀਆ ਇੱਕ ਅਜਿਹਾ ਗਿਆਨਕੋਸ਼ ਹੈ ਜਿਸ ਵਿੱਚ ਕੋਈ ਵੀ ਸੰਪਾਦਨ ਜਾਂ ਸੋਧ ਕਰ ਸਕਦਾ ਹੈ। ਸੰਪਾਦਨ ਕਰਨ ਦਾ ਕੰਮ ਬਹੁਤ ਹੀ ਸੌਖਾ ਹੈ ਅਤੇ ਇਸਨੂੰ ਬੜੀ ਹੀ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ। ਜੇਕਰ ਤੁਸੀਂ ਵਿਕੀਪੀਡੀਆ 'ਤੇ ਸੰਪਾਦਨ ਜਾਂ ਸੋਧ ਕਰਨ ਦੇ ਚਾਹਵਾਨ ਹੋ ਤਾਂ ਹੇਠਾਂ ਦੱਸੇ ਅਨੁਸਾਰ ਕਰੋ:

ਵਿਕੀਪੀਡੀਆ 'ਤੇ ਤੁਸੀਂ ਦੋ ਤਰ੍ਹਾਂ ਯੋਗਦਾਨ ਦੇ ਸਕਦੇ ਹੋ;

  1. ਨਵੇਂ ਪੰਨੇ ਬਣਾ ਕੇ ਜਾਂ
  2. ਪੁਰਾਣੇ ਪੰਨੇ ਵਿੱਚ ਸੋਧ ਕਰਕੇ
  1. ਨਵੇਂ ਪੰਨੇ ਬਣਾ ਕੇ – ਵਿਕੀਪੀਡੀਆ ਵਿੱਚ ਕੋਈ ਵੀ ਨਵਾਂ ਲੇਖ ਬਣਾਉਣ ਲਈ ਸਭ ਤੋਂ ਪਹਿਲਾਂ ਖੋਜ-ਬਕਸੇ ਦੀ ਮਦਦ ਨਾਲ ਪੰਨੇ ਦੀ ਉਪਲਬਧੀ ਦੀ ਜਾਂਚ ਕਰ ਲਵੋ। ਜੇਕਰ ਪੰਨਾ ਪਹਿਲਾਂ ਹੀ ਉਪਲਬਧ ਹੈ ਤਾਂ ਤੁਸੀਂ ਉਸ ਵਿੱਚ ਸੋਧ ਕਰ ਸਕਦੇ ਹੋ। ਪਰ ਜੇਕਰ ਉਸ ਸਿਰਲੇਖ ਦਾ ਕੋਈ ਪੰਨਾ ਉਪਲਬਧ ਨਹੀਂ ਹੈ ਤਾਂ ਖੋਜ ਨਤੀਜੇ ਵਿੱਚ ਤੁਹਾਡੇ ਦੁਆਰਾ ਦਿੱਤਾ ਸਿਰਲੇਖ ਲਾਲ ਰੰਗ ਦੀ ਕੜੀ" ਦੇ ਰੂਪ 'ਚ ਆਵੇਗਾ ਅਤੇ ਤੁਸੀਂ ਇਸ ਕੜੀ ਉੱਤੇ ਦਬਾਅ (ਕਲਿੱਕ ਕਰਕੇ) ਕੇ ਇੱਕ ਨਵੇਂ ਪੰਨੇ 'ਤੇ ਪਹੁੰਚ ਜਾਵੋਗੇ ਜਿੱਥੇ ਇੱਕ ਵੱਡਾ ਲਿਖਤ ਬਕਸਾ ਆਵੇਗਾ। ਇਸ ਲਿਖਤ ਬਕਸੇ ਵਿੱਚ ਵਿਕੀ ਨਿਸ਼ਾਨਚਿੰਨ੍ਹ ਦੀ ਮਦਦ ਨਾਲ ਤੁਸੀਂ ਲੇਖ ਲਿਖ ਸਕਦੇ ਹੋ। ਲੇਖ ਲਿਖਣ ਤੋਂ ਬਾਅਦ ਹੇਠਾਂ ਦਿੱਤੇ ਬਟਨਾਂ ਰਾਹੀਂ ਤੁਸੀਂ ਲੇਖ ਦੀ ਝਲਕ ਵੀ ਦੇਖ ਸਕਦੇ ਹੋ, ਲੇਖ ਸਾਂਭ ਵੀ ਸਕਦੇ ਹੋ ਅਤੇ ਲੇਖ ਰੱਦ ਵੀ ਕਰ ਸਕਦੇ ਹੋ।
  1. ਪੁਰਾਣੇ ਪੰਨੇ ਵਿੱਚ ਸੋਧ ਕਰਕੇ